Tuesday, November 11Malwa News
Shadow

Hot News

18 ਮਹੀਨੇ ‘ਚ ਮਲਟੀਕੰਪਲੈਕਸ ਦੀ ਉਸਾਰੀ ਕਰਕੇ ਬਣਾਇਆ ਨਵਾਂ ਰਿਕਾਰਡ

18 ਮਹੀਨੇ ‘ਚ ਮਲਟੀਕੰਪਲੈਕਸ ਦੀ ਉਸਾਰੀ ਕਰਕੇ ਬਣਾਇਆ ਨਵਾਂ ਰਿਕਾਰਡ

Breaking News, Hot News
ਦਿੜ੍ਹਬਾ, 30 ਨਵੰਬਰ : ਪੰਜਾਬ ਦੇ ਵਿਕਾਸ ਕਾਰਜਾਂ ਵਿਚ ਨਵਾਂ ਰਿਕਾਰਡ ਸਥਾਪਿਤ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 18 ਮਹੀਨਿਆਂ ਵਿਚ ਹੀ ਇਕ ਬਹੁਤ ਹੀ ਅਧੁਨਿਕ ਬਹੁ ਮੰਜਲੀ ਇਮਾਰਤ ਮੁਕੰਮਲ ਕਰ ਦਿੱਤੀ ਹੈ, ਜਿਸਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ।ਜਿਲਾ ਸੰਗਰੂਰ ਵਿਚ ਦਿੜ੍ਹਬਾ ਵਿਖੇ ਬਣਾਈ ਗਈ ਨਵੀਂ ਸਬ ਡਵੀਜ਼ਨਲ ਕੰਪਲੈਕਸ ਦੀ ਇਮਾਰਤ 'ਤੇ ਸਰਕਾਰ ਵਲੋਂ 10.80 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਇਮਾਰਤ ਦੀ ਉਸਾਰੀ ਕੇਵਲ 18 ਮਹੀਨੇ ਵਿਚ ਮੁਕੰਮਲ ਕਰ ਕੇ ਨਵਾਂ ਰਿਕਾਰਡ ਪੈਦਾ ਕਰ ਦਿੱਤਾ ਗਿਆ ਹੈ। ਇਹ ਇਮਾਰਤ ਬਹੁਤ ਹੀ ਅਧੁਨਿਕ ਤਕਨੀਕ ਨਾਲ ਬਣਾਈ ਗਈ ਹੈ।ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 9 ਏਕੜ ਰਕਬੇ ਵਿਚ ਫੈਲਿਆ ਹੋਏ ਇਸ ਕੰਪਲੈਕਸ ਵਿਚ ਲੋਕਾਂ ਨੂੰ ਹਰ ਤਰਾਂ ਦੀ ਸਰਕਾਰੀ ਸਹੂਲਤ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਕੋ ਕੰਪਲੈਕਸ ਵਿਚ ਹੀ ਸਾਰੇ ਵਿਭਾਗਾਂ ਦੇ ਕੰਮ ਕਾਰ ਹੋਇਆ ਕਰਨਗੇ। ਹੁਣ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਲਈ ਥਾਂ ਥਾਂ ਧੱਕੇ ਨਹੀਂ ਖਾਣੇ ਪੈਣਗੇ। ਇਸ ਕੰਪਲੈਕਸ ਵਿਚ ਹੀ ਸਾਰੇ ਵਿਭਾਗਾਂ ਦੇ ਦਫਤਰ ਹੋਣ...
ਪੰਜਾਬ ਦੇ ਡਿਪਟੀ ਮੁੱਖ ਚੋਣ ਅਧਿਕਾਰੀ ਹੋਏ ਸੇਵਾ ਮੁਕਤ

ਪੰਜਾਬ ਦੇ ਡਿਪਟੀ ਮੁੱਖ ਚੋਣ ਅਧਿਕਾਰੀ ਹੋਏ ਸੇਵਾ ਮੁਕਤ

Hot News
ਚੰਡੀਗੜ੍ਹ, 30 ਨਵੰਬਰ : ਪੰਜਾਬ ਦੇ ਉੱਪ ਮੁੱਖ ਚੋਣ ਅਧਿਕਾਰੀ ਭਾਰਤ ਭੂਸ਼ਨ ਬਾਂਸਲ ਅੱਜ ਆਪਣੀ 36 ਸਾਲ ਦੀ ਸੇਵਾ ਪਿਛੋਂ ਸੇਵਾ ਮੁਕਤ ਹੋ ਗਏ ਹਨ ਅਤੇ ਅੱਜ ਉਨ੍ਹਾਂ ਦੇ ਦਫਤਰ ਵਿਚ ਸਾਰੇ ਸਟਾਫ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅਤੇ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਭਾਰਤ ਭੂਸ਼ਨ ਬਾਂਸਲ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਭਾਰਤ ਭੂਸ਼ਨ ਬਾਂਸਲ ਸਾਲ 1989 ਵਿਚ ਕਲਰਕ ਵਜੋਂ ਭਰਤੀ ਹੋਏ ਸਨ ਅਤੇ ਵੱਖ ਵੱਖ ਆਹੁਦਿਆਂ 'ਤੇ ਤਰੱਕੀ ਕਰਦੇ ਹੋਏ ਡਿਪਟੀ ਸੀ ਈ ਓ ਦੇ ਆਹੁਦੇ ਤੋਂ ਰਿਟਾਇਰ ਹੋਏ ਹਨ।...
ਪੰਜਾਬ ਦੀ ਪਹਿਲੀ ਲਿਫਟ ਸਿੰਚਾਈ ਯੋਜਨਾ ਸ਼ੁਰੂ

ਪੰਜਾਬ ਦੀ ਪਹਿਲੀ ਲਿਫਟ ਸਿੰਚਾਈ ਯੋਜਨਾ ਸ਼ੁਰੂ

Hot News
ਸ੍ਰੀ ਆਨੰਦਪੁਰ ਸਾਹਿਬ, 29 ਨਵੰਬਰ : ਅੱਜ ਪੰਜਾਬ ਵਿਚ ਪਹਿਲੇ ਲਿਫਟ ਸਿੰਚਾਈ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੀਮ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਲਈ ਲਿਫਟ ਸਿੰਚਾਈ ਦਾ ਨੀਂਹ ਪੱਥਰ ਰੱਖਿਆ।ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ 'ਤੇ 90 ਕਰੋੜ ਰੁਪਏ ਖਰਚ ਆਉਣਗੇ ਅਤੇ ਇਹ ਪ੍ਰੋਜੈਕਟ ਪਿੰਡ ਸਮਲਾਹ ਵਿਖੇ ਲਗਾਇਆ ਜਾਵੇਗਾ, ਜਿਸ ਨਾਲ ਆਸ ਪਾਸ ਦੇ ਸਾਰੇ ਪਿੰਡਾਂ ਨੂੰ ਨਹਿਰੀ ਪਾਣੀ ਮੁਹਈਆ ਕਰਵਾਇਆ ਜਾਵੇਗਾ। ਨੀਂਹ ਪੱਥਰ ਰੱਖਣ ਪਿਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਇਸ ਇਲਾਕੇ ਵਿਚ ਆਏ ਸਨ, ਤਾਂ ਉਸ ਵੇਲੇ ਹੀ ਉਨ੍ਹਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਇਨ੍ਹਾਂ ਪਿੰਡਾਂ ਨੂੰ ਨਹਿਰੀ ਪਾਣੀ ਹਰ ਹਾਲਤ ਵਿਚ ਪਹੁੰਚਾਇਆ ਜਾਵੇਗਾ। ਇਸ ਲਈ ਜਦੋਂ ਹੁਣ ਲੋਕਾਂ ਨੇ ਉਨ੍ਹਾਂ ਨੂੰ ਤਾਕਤ ਬਖਸ਼ੀ ਹੈ ਤਾਂ ਇਹ ਕੰਮ ਸਿਰੇ ਲੱਗ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ 23 ਵਿਭਾਗਾਂ ਵਲੋ਼ ਮਨਜੂਰੀ ਮਿਲ ਜਾਣ ਪਿਛੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਹੈ। ਇਸ ਪ੍ਰੋਜੈਕਟ ਤਹਿਤ 10 ਪੰਪ ਲਗਾਏ ਜਾਣਗੇ, ਜਿਸ ਨਾਲ 3...
ਸਾਰੇ ਸ਼ਹਿਰਾਂ ‘ਚ ਲੱਗਣਗੇ ਮਹਿਲਾਵਾਂ ਲਈ ਵਿਸ਼ੇਸ਼ ਕੈਂਪ

ਸਾਰੇ ਸ਼ਹਿਰਾਂ ‘ਚ ਲੱਗਣਗੇ ਮਹਿਲਾਵਾਂ ਲਈ ਵਿਸ਼ੇਸ਼ ਕੈਂਪ

Hot News
ਚੰਡੀਗੜ੍ਹ, 29 ਨਵੰਬਰ : ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਅਤੇ ਉਨ੍ਹਾਂ ਨੂੰ ਸਿਹਤ, ਸਿੱਖਆ ਤੇ ਰੋਜਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਸ਼ੁਰੂਆਤ 2 ਦਸੰਬਰ ਨੂੰ ਮਲੋਟ ਤੋਂ ਕੀਤੀ ਜਾਵੇਗੀ।ਅੱਜ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿਚ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੜਕੀਆਂ ਅਤੇ ਮਹਿਲਾਵਾਂ ਲਈ ਸ਼ਸ਼ਤੀਕਰਨ ਅਤੇ ਸੁਰੱਖਿਆ ਵਾਲਾ ਮਹੌਲ ਸਿਰਜਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਕਾਨੂੰਨਾਂ ਬਾਰੇ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ। ਇਸ ਲਈ ਵੱਖ ਵੱਖ ਢੰਗਾਂ ਨਾਲ ਮਹਿਲਾਵਾਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ।ਵੱਖ ਵੱਖ ਸ਼ਹਿਰਾਂ ਵਿਚ ਲਾਏ ਜਾ ਰਹੇ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਮਹਿਲਾਵਾਂ ਦੀ ਡਾਕਟਰਾਂ ਵਲੋਂ ਮੁਫਤ ਜਾਂਚ ਵੀ ਕੀਤੀ ਜਾਵੇਗੀ ਅਤੇ ਸਰੀਰ ਦੇ ਸਾਰੇ...
ਟਰਾਂਸਪੋਰਟ ਵਿਭਾਗ ਵਲੋਂ ਡਿਫਾਲਟਰ ਡੀਲਰਾਂ ਦੇ ਖਾਤੇ ਕੀਤੇ ਬੰਦ

ਟਰਾਂਸਪੋਰਟ ਵਿਭਾਗ ਵਲੋਂ ਡਿਫਾਲਟਰ ਡੀਲਰਾਂ ਦੇ ਖਾਤੇ ਕੀਤੇ ਬੰਦ

Hot News
ਚੰਡੀਗੜ੍ਹ, 29 ਨਵੰਬਰ : ਪੰਜਾਬ ਸਰਕਾਰ ਨੇ ਟੈਕਸ ਨਾ ਭਰਨ ਵਾਲੇ ਮੋਟਰ ਡੀਲਰਾਂ ਖਿਲਾਫ ਸਖਤੀ ਵਰਤਦਿਆਂ ਟਰਾਂਸਪੋਰਟ ਵਿਭਾਗ ਦੇ ਪੋਰਟਲ ਤੋਂ ਖਾਤੇ ਬੰਦ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੱਡੀਆਂ ਦੇ ਡੀਲਰਾਂ ਦਾ 7.85 ਕਰੋੜ ਰੁਪਏ ਦਾ ਪੋਜੈਸ਼ਨ ਟੈਕਸ ਬਕਾਇਆ ਹੈ, ਜੋ ਹੁਣ ਜਲਦੀ ਉੁਗਰਾਹਿਆ ਜਾਵੇਗਾ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਬਕਾਇਆ ਟੈਕਸ ਉਗਰਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਡਿਫਾਲਟਰ ਡੀਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਡਿਫਾਲਟਰ ਡੀਲਰਾਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਨੇ ਟੈਕਸ ਦੀ ਅਦਾਇਗੀ ਨਹੀਂ ਕੀਤੀ।ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫਤਰ ਪਾਸੋਂ ਰਿਆਇਤ ਦੀ ਮੰਗ ਕੀਤੀ ਸੀ, ਜਿਸ ਤਹਿਤ ਉਨ੍ਹਾਂ ਨੂੰ ਕਈ ਮੌਕੇ ਦਿੱਤੇ ਜਾ ਚੁੱਕੇ ਹਨ। ਇਸ ਲਈ ਕਈ ਡਿਫਾਲਟਰ ਡੀਲਰਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ...
ਅੰਤਰ ਰਾਸ਼ਟਰੀ ਵਪਾਰ ਮੇਲੇ ‘ਚ ਪੰਜਾਬ ਨੂੰ ਮਿਲੇ ਦੋ ਮੈਡਲ

ਅੰਤਰ ਰਾਸ਼ਟਰੀ ਵਪਾਰ ਮੇਲੇ ‘ਚ ਪੰਜਾਬ ਨੂੰ ਮਿਲੇ ਦੋ ਮੈਡਲ

Hot News
ਨਵੀਂ ਦਿੱਲੀ, 28 ਨਵੰਬਰ : ਇਥੋਂ ਦੇ ਪ੍ਰਗਤੀ ਮੈਦਾਨ ਵਿਚ ਕਰਵਾਏ ਗਏ ਕੌਮਾਂਤਰੀ ਵਪਾਰ ਮੇਲੇ ਵਿਚ ਪੰਜਾਬ ਦੀ ਪੇਸ਼ਕਾਰੀ ਉਤਮ ਰਹੀ, ਜਿਸ ਸਦਕਾ ਵੱਖ ਵੱਖ ਖੇਤਰਾਂ ਵਿਚ ਪ੍ਰਸੰਸਾ ਮੈਡਲ ਹਾਸਲ ਹੋਏ। ਇਸ ਵਪਾਰ ਮੇਲੇ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਆਈ ਪੀ. ਐਸ. ਅਧਿਕਾਰੀਆਂ ਵਲੋਂ ਮੈਡਲ ਹਾਸਲ ਕੀਤੇ ਗਏ।ਭਾਰਤ ਵਪਾਰ ਪ੍ਰੋਤਸਾਹਨ ਸੰਸਥਾ (ਆਈ ਟੀ ਪੀ ਓ) ਵਲੋਂ ਕਰਵਾਏ ਗਏ ਇਸ ਵਪਾਰ ਮੇਲੇ ਵਿਚ ਵੱਖ ਵੱਖ ਰਾਜਾਂ ਵਲੋਂ ਆਪਣੇ ਵਿਕਾਸ ਅਤੇ ਉਤਪਾਦਾਂ ਨੂੰ ਦਰਸਾਉਣ ਲਈ ਪੈਵਿਲੀਅਨ ਸਥਾਪਿਤ ਕੀਤੇ ਗਏ ਸਨ। ਇਸ ਮੇਲੇ ਵਿਚ ਸਥਾਪਿਤ ਕੀਤੇ ਗਏ ਪੰਜਾਬ ਪੈਵਿਲੀਅਨ ਉਦਯੋਗ, ਖੇਤੀਬਾੜੀ, ਫੈਸ਼ਨ, ਸਿੱਖਿਆ ਅਤੇ ਦਸਤਕਾਰੀ ਨਾਲ ਸਬੰਧਿਤ ਨੁਮਾਇਸ਼ਾ ਲਗਾਈਆਂ ਗਈਆਂ। ਪੰਜਾਬ ਦੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਲਗਾਏ ਗਏ ਪੈਵਿਲੀਅਨ ਦਾ ਪ੍ਰਬੰਧ ਚੇਅਰਮੈਨ ਦਲਵੀਰ ਸਿੰਘ, ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਸੀ.ਈ.ਓ. ਡੀ ਪੀ ਐਸ ਖਰਬੰਦਾ, ਅੇਮ.ਡੀ. ਵਰਿੰਦਰ ਕੁਮਾਰ ਸ਼ਰਮਾਂ, ਏ ਐਮ ਡੀ ਹਰਜੀਤ ਸਿੰਘ ਸੰਧੂ ਅਤੇ ਐਗਜੀਕਿਊਟਿਵ ਡਾਇਰੈਕਟਰ ਸੁਖਦੀਪ ਸਿੰਘ ਸਿੱਧੂ ਨੇ ਸੰਭਾਲਿਆ।ਪੰਜਾਬ ਪੈ...
ਚੰਗਰ ਇਲਾਕੇ ਦੀ ਸਦੀਆਂ ਪੁਰਾਣੀ ਸਮੱਸਿਆ ਆਪ ਸਰਕਾਰ ਨੇ ਕੀਤੀ ਹੱਲ

ਚੰਗਰ ਇਲਾਕੇ ਦੀ ਸਦੀਆਂ ਪੁਰਾਣੀ ਸਮੱਸਿਆ ਆਪ ਸਰਕਾਰ ਨੇ ਕੀਤੀ ਹੱਲ

Breaking News, Hot News
ਚੰਡੀਗੜ੍ਹ, 28 ਨਵੰਬਰ : ਸਦੀਆਂ ਤੋਂ ਨਹਿਰੀ ਪਾਣੀ ਦੀ ਉਡੀਕ ਕਰ ਰਹੇ ਚੰਗਰ ਇਲਾਕੇ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਹੁਣ ਪੰਜਾਬ ਸਰਕਾਰ ਨੇ ਇਸ ਕੰਮ ਲਈ 86.21 ਕਰੋੜ ਰੁਪਏ ਦੀ ਲਾਗਤ ਨਾਲ ਲਿਟਫ ਸਿੰਚਾਈ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ।ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਕੇਂਦਰੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਰੱਖਿਆ। ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਚੰਗਰ ਇਲਾਕੇ ਦੇ ਲੋਕ ਸਦੀਆਂ ਤੋਂ ਬਰਸਾਤੀ ਪਾਣੀ ਨਾਲ ਹੀ ਖੇਤੀਬਾੜੀ ਕਰ ਰਹੇ ਸਨ ਅਤੇ ਉਨ੍ਹਾਂ ਦਾ ਸਾਰਾ ਦਾਰੋਮਦਾਰ ਬਰਸਾਤਾਂ 'ਤੇ ਹੀ ਨਿਰਭਰ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਰਜੋਤ ਸਿੰਘ ਬੈਂਸ ਨੇ ਇਸ ਇਲਾਕੇ ਦੇ ਲੋਕਾਂ ਦੀ ਸਦੀਆਂ ਪੁਰਾਣੀ ਮੰਗ ਪੂਰੀ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਹਰਜੋਤ ਬੈਂਸ ਦੇ ਯਤਨਾਂ ਨਾਲ ਹੁਣ ਪੰਜਾਬ ਸਰਕਾਰ ਨੇ ਲਿਫਟ ਸਿੰਚਾਈ ਦੇ ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਹੈ।ਕੇਂਦਰੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੀਂਹ ਪੱਥਰ ਰੱਖਣ ਪਿਛੋਂ ਦੱਸਿਆ ਕਿ ਇਸ ਯੋਜਨਾ ਅਧੀਨ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਦੇ ਲਗਭਗ ਇਕ ਦਰਜਨ ਪਿੰਡਾਂ ਵਿਚ ਗਰਮੀਆਂ ਵਿਚ ਖੇਤੀਬਾੜ...
ਨਸ਼ਿਆਂ ਦੀ ਦਲਦਲ ‘ਚ ਡੁੱਬਦੇ ਪੰਜਾਬ ਨੂੰ ਕੇਂਦਰ ਵਲੋਂ ਕੀਤਾ ਜਾ ਰਿਹੈ ਨਜ਼ਰਅੰਦਾਜ਼

ਨਸ਼ਿਆਂ ਦੀ ਦਲਦਲ ‘ਚ ਡੁੱਬਦੇ ਪੰਜਾਬ ਨੂੰ ਕੇਂਦਰ ਵਲੋਂ ਕੀਤਾ ਜਾ ਰਿਹੈ ਨਜ਼ਰਅੰਦਾਜ਼

Breaking News, Hot News
ਨਵੀਂ ਦਿੱਲੀ, 28 ਨਵੰਬਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਰਾਜ ਸਭਾ ਵਿਚ ਪੰਜਾਬ ਵਿਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਜੋਰਦਾਰ ਢੰਗ ਨਾਲ ਉਭਾਰਿਆ ਅਤੇ ਕੇਂਦਰ ਸਰਕਾਰ ਤੋਂ ਸਵਾਲ ਪੁੱਛੇ।ਰਾਘਵ ਚੱਡਾ ਨੇ ਕਿਹਾ ਕਿ ਪੂਰੇ ਦੇਸ਼ ਦੇ ਲੋਕਾਂ ਲਈ ਅੰਨਦਾਤੇ ਦਾ ਕੰਮ ਕਰਨ ਵਾਲਾ ਪੰਜਾਬ ਅੱਜ ਨਸ਼ੇ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ, ਪਰ ਕੇਂਦਰ ਸਰਕਾਰ ਵਲੋਂ ਅਜੇ ਵੀ ਇਸ ਸੂਬੇ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਵਾਲ ਪੁੱਛਿਆ ਕਿ ਪੰਜਾਬ ਵਿਚ ਐਨ ਸੀ ਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਦਾ ਨਵਾਂ ਦਫਤਰ ਖੋਲ੍ਹੇ ਜਾਣ ਦਾ ਪ੍ਰੋਸੈਸ ਕਦੋਂ ਤੱਕ ਕੰਪਲੀਟ ਹੋਵੇਗਾ। ਕੇਂਦਰ ਅਤੇ ਸੂਬਾ ਸਰਕਾਰ ਵਿਚਕਾਰ ਪੁਲੀਸ ਤਾਲਮੇਲ ਵਧਾਉਣ ਲਈ ਵੀ ਕੇਂਦਰ ਸਰਕਾਰ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ।ਰਾਘਵ ਚੱਡਾ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਐਨ ਸੀ ਬੀ ਦਫਤਰਾਂ ਦਾ ਵਿਸਤਾਰ ਕਰਨ, ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਨ ਵਰਗੇ ਕਦਮ ਚੁੱਕੇ ਜਾ ਰਹੇ ...
ਪੰਜਾਬ ‘ਚ ਟਰੈਫਿਕ ਨਿਯਮਾਂ ਦੀ ਉਲੰਘਣਾ ਖਿਲਾਫ ਹੋ ਗਈ ਸਖਤੀ

ਪੰਜਾਬ ‘ਚ ਟਰੈਫਿਕ ਨਿਯਮਾਂ ਦੀ ਉਲੰਘਣਾ ਖਿਲਾਫ ਹੋ ਗਈ ਸਖਤੀ

Breaking News, Hot News
ਚੰਡੀਗੜ੍ਹ, 28 ਨਵੰਬਰ : ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੀ ਗਿਣਤੀ ਘੱਟ ਕਰਨ ਲਈ ਅਤੇ ਲੋਕਾਂ ਵਿਚ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦਾ ਰੁਝਾਨ ਪੈਦਾ ਕਰਨ ਲਈ ਸਖਤੀ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿਖੇ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਅਪਣਾਈ ਜਾਵੇ।ਟਰਾਂਸਪੋਰਟ ਮੰਤਰੀ ਨੇ ਵੱਖ ਵੱਖ ਵਿਭਾਗਾਂ ਦੀਆਂ ਕਾਰਵਾਈ ਰਿਪੋਰਟਾਂ 'ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਹਰ ਮਹੀਨਾਵਾਰ ਮੀਟਿੰਗ ਸਾਰੀਆਂ ਰਿਪੋਰਟਾਂ ਦਾ ਮੁਲੰਕਣ ਕੀਤਾ ਜਾਇਆ ਕਰੇਗਾ। ਇਸ ਦੌਰਾਨ ਜਿਸ ਵੀ ਅਧਿਕਾਰੀ ਦੀ ਲਾਪਰਵਾਈ ਸਾਹਮਣੇ ਆਈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਸਿਹਤ ਵਿਭਾਗ ਵਲੋਂ ਸੜਕ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹਈਆ ਕਰਵਾਉ...
30 ਵਿਦਿਆਰਥਣਾ ਨੇ ਕੀਤਾ ਪੰਜਾਬ ਵਿਧਾਨ ਸਭਾ ਦਾ ਦੌਰਾ

30 ਵਿਦਿਆਰਥਣਾ ਨੇ ਕੀਤਾ ਪੰਜਾਬ ਵਿਧਾਨ ਸਭਾ ਦਾ ਦੌਰਾ

Hot News
ਚੰਡੀਗੜ੍ਹ, 28 ਨਵੰਬਰ : ਅੱਜ ਇਕ ਸਵੈ ਸੇਵੀ ਸੰਸਥਾ ਨਾਲ ਜੁੜੀਆਂ ਸਕੂਲਾਂ ਕਾਲਜਾਂ ਦੀਆਂ 30 ਵਿਦਿਆਰਥਣਾ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣ ਕੇ ਦੇਸ਼ ਲਈ ਚੰਗੇ ਕਰਨ ਦੀ ਪ੍ਰੇਰਨਾ ਦਿੱਤੀ।ਸਪੀਕਰ ਸੰਧਵਾਂ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉ੍ਹਨਾਂ ਨੇ ਕਿਹਾ ਕਿ ਵਿਦਿਆਰਥਣਾ ਵਲੋਂ ਰਾਜਨੀਤੀ ਵਿਚ ਆਉਣ ਦੀ ਦਿਲਚਸਪੀ ਲੈਣਾ ਇਕ ਚੰਗਾ ਸੰਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਵਾਪਰਦੀ ਹਰ ਘਟਨਾ ਕਿਸੇ ਨਾ ਕਿਸੇ ਤਰਾਂ ਰਾਜਨੀਤੀ ਨਾਲ ਜੁੜੀ ਹੁੰਦੀ ਹੈ। ਇਸ ਲਈ ਵਿਦਿਆਰਥਣਾ ਨੂੰ ਰਾਜਨੀਤਿਕ ਸਮਝ ਵੀ ਬਹੁਤ ਜਰੂਰੀ ਹੈ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥਣਾ ਨੂੰ ਵਿਧਾਨ ਸਭਾ ਦੀ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ।...