Sunday, March 23Malwa News
Shadow

ਅੰਤਰ ਰਾਸ਼ਟਰੀ ਵਪਾਰ ਮੇਲੇ ‘ਚ ਪੰਜਾਬ ਨੂੰ ਮਿਲੇ ਦੋ ਮੈਡਲ

ਨਵੀਂ ਦਿੱਲੀ, 28 ਨਵੰਬਰ : ਇਥੋਂ ਦੇ ਪ੍ਰਗਤੀ ਮੈਦਾਨ ਵਿਚ ਕਰਵਾਏ ਗਏ ਕੌਮਾਂਤਰੀ ਵਪਾਰ ਮੇਲੇ ਵਿਚ ਪੰਜਾਬ ਦੀ ਪੇਸ਼ਕਾਰੀ ਉਤਮ ਰਹੀ, ਜਿਸ ਸਦਕਾ ਵੱਖ ਵੱਖ ਖੇਤਰਾਂ ਵਿਚ ਪ੍ਰਸੰਸਾ ਮੈਡਲ ਹਾਸਲ ਹੋਏ। ਇਸ ਵਪਾਰ ਮੇਲੇ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਆਈ ਪੀ. ਐਸ. ਅਧਿਕਾਰੀਆਂ ਵਲੋਂ ਮੈਡਲ ਹਾਸਲ ਕੀਤੇ ਗਏ।
ਭਾਰਤ ਵਪਾਰ ਪ੍ਰੋਤਸਾਹਨ ਸੰਸਥਾ (ਆਈ ਟੀ ਪੀ ਓ) ਵਲੋਂ ਕਰਵਾਏ ਗਏ ਇਸ ਵਪਾਰ ਮੇਲੇ ਵਿਚ ਵੱਖ ਵੱਖ ਰਾਜਾਂ ਵਲੋਂ ਆਪਣੇ ਵਿਕਾਸ ਅਤੇ ਉਤਪਾਦਾਂ ਨੂੰ ਦਰਸਾਉਣ ਲਈ ਪੈਵਿਲੀਅਨ ਸਥਾਪਿਤ ਕੀਤੇ ਗਏ ਸਨ। ਇਸ ਮੇਲੇ ਵਿਚ ਸਥਾਪਿਤ ਕੀਤੇ ਗਏ ਪੰਜਾਬ ਪੈਵਿਲੀਅਨ ਉਦਯੋਗ, ਖੇਤੀਬਾੜੀ, ਫੈਸ਼ਨ, ਸਿੱਖਿਆ ਅਤੇ ਦਸਤਕਾਰੀ ਨਾਲ ਸਬੰਧਿਤ ਨੁਮਾਇਸ਼ਾ ਲਗਾਈਆਂ ਗਈਆਂ। ਪੰਜਾਬ ਦੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਲਗਾਏ ਗਏ ਪੈਵਿਲੀਅਨ ਦਾ ਪ੍ਰਬੰਧ ਚੇਅਰਮੈਨ ਦਲਵੀਰ ਸਿੰਘ, ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਸੀ.ਈ.ਓ. ਡੀ ਪੀ ਐਸ ਖਰਬੰਦਾ, ਅੇਮ.ਡੀ. ਵਰਿੰਦਰ ਕੁਮਾਰ ਸ਼ਰਮਾਂ, ਏ ਐਮ ਡੀ ਹਰਜੀਤ ਸਿੰਘ ਸੰਧੂ ਅਤੇ ਐਗਜੀਕਿਊਟਿਵ ਡਾਇਰੈਕਟਰ ਸੁਖਦੀਪ ਸਿੰਘ ਸਿੱਧੂ ਨੇ ਸੰਭਾਲਿਆ।
ਪੰਜਾਬ ਪੈਵਿਲੀਅਨ ਵਿਚ ਵੱਖ ਵੱਖ ਵਿਭਾਗਾਂ ਵਲੋ਼ ਲੋਕਾਂ ਨੂੰ ਪੰਜਾਬ ਦੇ ਉਤਪਾਦਾਂ ਤੇ ਸਵੇਾਵਾਂ ਬਾਰੇ ਜਾਣਕਾਰੀ ਦੇਣ ਲਈ ਸਟਾਲ ਲਗਾਏ ਗਏ ਸਨ।
ਇਸ ਪੈਵਿਲੀਅਨ ਦੀ ਵੱਡੀ ਸਫਲਤਾ ਇਹ ਰਹੀ ਕਿ ਆਖਰੀ ਦਿਨ ਪੰਜਾਬ ਨੂੰ ਵਿਸ਼ੇ ਦੀ ਉੱਤਮ ਪੇਸ਼ਕਾਰੀ ਅਤੇ ਉੱਤਮ ਪ੍ਰਦਰਸ਼ਨ ਦੇ ਦੋ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਅਧਿਕਾਰੀਆਂ ਵਲੋਂ ਹਾਸਲ ਕੀਤੇ ਗਏ।

Basmati Rice Advertisment