Thursday, October 15Malwa News
Shadow

Haryana

ਸਵੈ-ਇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਸਵੈ-ਸੇਵਕਾਂ ਨੂੰ ਮਿਲੇਗਾ ਸਕੂਲਾਂ ਵਿੱਚ ਪੜ੍ਹਾਉਣ ਦਾ ਮੌਕਾ, ਮੁੱਖ ਮੰਤਰੀ ਨੇ ਲਾਂਚ ਕੀਤਾ ਪੋਰਟਲ

ਸਵੈ-ਇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਸਵੈ-ਸੇਵਕਾਂ ਨੂੰ ਮਿਲੇਗਾ ਸਕੂਲਾਂ ਵਿੱਚ ਪੜ੍ਹਾਉਣ ਦਾ ਮੌਕਾ, ਮੁੱਖ ਮੰਤਰੀ ਨੇ ਲਾਂਚ ਕੀਤਾ ਪੋਰਟਲ

Haryana
ਚੰਡੀਗੜ੍ਹ, 13 ਅਕਤੂਬਰ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਸਿੱਖਿਆ ਵਿਭਾਗ ਦੇ ‘ਸਵੈ-ਸੇਵਕ ਅਧਿਆਪਕ ਰਜਿਸਟ੍ਰੇਸ਼ਨ ਪੋਰਟਲ’ ਦੀ ਲਾਂਚਿੰਗ ਕੀਤੀ, ਜਿਸ ਦੇ ਮਾਧਿਅਮ ਨਾਲ ਸਕੂਲਾਂ ਵਿੱਚ ਸਵੈ-ਇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਸਵੈ-ਸੇਵਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਮੌਕੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਸਮੇਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਾਜ ਵਿੱਚ ਅਨੇਕਾਂ ਸੇਵਾਮੁਕਤ ਅਧਿਆਪਕ, ਐਕਸ-ਸਰਵਿਸਮੈਨ ਅਤੇ ਸਿੱਖਿਆ ਖੇਤਰ ਨਾਲ ਜੁੜੇ ਵਿਅਕਤੀ ਆਪਣੇ ਵਿਹਲੇ ਸਮੇਂ ਦੀ ਸਮਾਜ ਭਲਾਈ ਵਿੱਚ ਵਰਤੋਂ ਕਰਨ ਲਈ ਸਰਕਾਰ ਦੇ ਵੱਖ-ਵੱਖ ਕੰਮਾਂ ਨਾਲ ਜੁੜਨ ਦੇ ਚਾਹਵਾਨ ਰਹਿੰਦੇ ਹਨ। ਅਜਿਹੇ ਸਮਾਜ ਸੇਵੀਆਂ ਅਤੇ ਸਵੈ-ਇੱਛਾ ਨਾਲ ਸੇਵਾ ਦੇਣ ਦੇ ਚਾਹਵਾਨ ਵਿਅਕਤੀਆਂ ਨੂੰ ਸਿੱਖਿਆ ਵਿਭਾਗ ਵਿੱਚ ਵਿਦਿਅਕ ਕਾਰਜਾਂ ਨਾਲ ਜੋੜਨ ਲਈ ਲਾਂਚ ਕੀਤਾ ਗਿਆ ਇਹ ਪੋਰਟਲ ਸੂਬੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਵੀ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿੱ...
ਸੂਬੇ ਦੇ 700 ਸਕੂਲਾਂ ਦੀ ਨਵੀਂ ਇਮਾਰਤ ਇੱਕ ਸਾਲ ਵਿੱਚ ਬਣਵਾਈ ਜਾਵੇ: ਮੁੱਖ ਮੰਤਰੀ

ਸੂਬੇ ਦੇ 700 ਸਕੂਲਾਂ ਦੀ ਨਵੀਂ ਇਮਾਰਤ ਇੱਕ ਸਾਲ ਵਿੱਚ ਬਣਵਾਈ ਜਾਵੇ: ਮੁੱਖ ਮੰਤਰੀ

Haryana
ਚੰਡੀਗੜ੍ਹ, 13 ਅਕਤੂਬਰ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਖੰਡਰ ਹੋ ਚੁੱਕੇ ਲਗਭਗ 700 ਸਕੂਲਾਂ ਵਿੱਚ ਨਵੀਆਂ ਇਮਾਰਤਾਂ ਬਣਾਉਣ ਦਾ ਕੰਮ ਟੈਂਡਰ ਕਰਕੇ ਜਲਦ ਤੋਂ ਜਲਦ ਕਰਵਾਇਆ ਜਾਵੇ। ਇਮਾਰਤ ਨਿਰਮਾਣ ਵਿੱਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦਾ ਬਿਹਤਰ ਮਾਹੌਲ ਮਿਲ ਸਕੇ। ਸਕੂਲਾਂ ਦੀਆਂ ਨਵੀਆਂ ਇਮਾਰਤਾਂ ਵਿੱਚ ਕੁਦਰਤੀ ਤੌਰ 'ਤੇ ਹਵਾ ਦੀ ਆਵਾਜਾਈ ਵਾਲੇ ਅਤੇ ਨਵੀਂ ਸਪੈਸੀਫਿਕੇਸ਼ਨ ਦੇ ਡਿਜ਼ਾਈਨ ਨੂੰ ਅਪਣਾਇਆ ਜਾਵੇ। ਹਰੇਕ ਸਕੂਲ 'ਤੇ ਸੋਲਰ ਸਿਸਟਮ ਲਗਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਗਰਮੀ ਵਿੱਚ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਕੂਲਾਂ ਦੀਆਂ ਇਮਾਰਤਾਂ ਦਾ ਨਿਰਮਾਣ ਅਗਲੇ ਇੱਕ ਸਾਲ ਵਿੱਚ ਲਾਜ਼ਮੀ ਤੌਰ 'ਤੇ ਪੂਰਾ ਕਰ ਲਿਆ ਜਾਵੇ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਮੰਗਲਵਾਰ ਨੂੰ ਸਕੂਲ ਸਿੱਖਿਆ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਮੀਟਿੰਗ ਵਿੱਚ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਸਮੇਤ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ। ਮੁੱਖ ਮੰਤਰੀ ਨੇ ਸੂਬੇ ਦੀ ਸਕੂਲੀ ਸਿੱ...
ਅਜੇ ਖੁੰਡਿਆ ਦੀ ਅਗਵਾਈ ਹੇਠ ਬੂਥ ਪੱਧਰ ਤੱਕ ਮਜ਼ਬੂਤ ਹੋਵੇਗਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ: ਨਾਇਬ ਸਿੰਘ ਸੈਣੀ

ਅਜੇ ਖੁੰਡਿਆ ਦੀ ਅਗਵਾਈ ਹੇਠ ਬੂਥ ਪੱਧਰ ਤੱਕ ਮਜ਼ਬੂਤ ਹੋਵੇਗਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ: ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 13 ਅਕਤੂਬਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਰਵਿਦਾਸ, ਮਹਰਿਸ਼ੀ ਵਾਲਮੀਕਿ ਅਤੇ ਸੰਤ ਕਬੀਰ ਨੇ ਸਮਾਨਤਾ, ਮਾਨਵਤਾ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ, ਜਦੋਂ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਿਆ, ਸਮਾਨਤਾ ਅਤੇ ਸਨਮਾਨ ਨੂੰ ਸੰਵਿਧਾਨਕ ਆਧਾਰ ਪ੍ਰਦਾਨ ਕੀਤਾ। ਭਾਜਪਾ ਦਾ ਸੰਗਠਨਾਤਮਕ ਇਤਿਹਾਸ ਵੀ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲਾਂ ਦੀ ਸੇਵਾ ਤੋਂ ਪ੍ਰੇਰਨਾ ਲੈਣ ਅਤੇ ਸੂਬੇ ਵਿੱਚ ਚੱਲ ਰਹੇ ਸੇਵਾ ਸੰਕਲਪ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਦਾ ਸੱਦਾ ਦਿੱਤਾ। ਮੰਗਲਵਾਰ ਦੁਪਹਿਰ ਬਾਅਦ ਭਾਜਪਾ ਪ੍ਰਦੇਸ਼ ਦਫ਼ਤਰ 'ਪੰਚਕਮਲ' ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਅਜੇ ਖੁੰਡਿਆ ਨੂੰ ਅਹੁਦਾ ਗ੍ਰਹਿਣ ਕਰਵਾਇਆ। ਪ੍ਰਦੇਸ਼ ਭਰ ਤੋਂ ਆਏ ਵਰਕਰਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ...
ਅੰਬਾਲਾ ਛਾਉਣੀ ਵਿੱਚ ‘‘ਆਜ਼ਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ’’ ਸਮਾਰਕ ਬਣ ਕੇ ਤਿਆਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਕਰਨਗੇ ਉਦਘਾਟਨ – ਊਰਜਾ ਮੰਤਰੀ ਅਨਿਲ ਵਿਜ

ਅੰਬਾਲਾ ਛਾਉਣੀ ਵਿੱਚ ‘‘ਆਜ਼ਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ’’ ਸਮਾਰਕ ਬਣ ਕੇ ਤਿਆਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਕਰਨਗੇ ਉਦਘਾਟਨ – ਊਰਜਾ ਮੰਤਰੀ ਅਨਿਲ ਵਿਜ

Haryana
ਚੰਡੀਗੜ੍ਹ, 13 ਅਕਤੂਬਰ - ਹਰਿਆਣਾ ਦੇ ਊਰਜਾ, ਵਣਜ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ 800 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ‘‘ਆਜ਼ਾਦੀ ਦੀ ਪਹਿਲੀ ਲੜਾਈ ਦਾ ਸ਼ਹੀਦ ਸਮਾਰਕ’’ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਲਦੀ ਹੀ ਏਸ਼ੀਆ ਦੇ ਇਸ ਸਭ ਤੋਂ ਵੱਡੇ ਸ਼ਹੀਦ ਸਮਾਰਕ ਦਾ ਉਦਘਾਟਨ ਕਰਨਗੇ। ਉਦਘਾਟਨ ਤੋਂ ਬਾਅਦ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਰਕ ਸਿਰਫ਼ ਅੰਬਾਲਾ ਜਾਂ ਹਰਿਆਣਾ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਰਾਸ਼ਟਰੀ ਸਮਾਰਕ ਹੈ, ਜੋ 1857 ਦੀ ਕ੍ਰਾਂਤੀ ਦੇ ਉਨ੍ਹਾਂ ਵੀਰਾਂ ਦੇ ਬਲੀਦਾਨ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਇਤਿਹਾਸ ਵਿੱਚ ਬਣਦਾ ਸਥਾਨ ਨਹੀਂ ਮਿਲ ਸਕਿਆ। ਸ੍ਰੀ ਵਿਜ ਅੱਜ ਚੰਡੀਗੜ੍ਹ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਜਿਸ ਵੀ ਵਿਅਕਤੀ ਨੇ ਆਪਣੇ ਘਰੋਂ ਇੱਕ ਕਦਮ ਵੀ ਬਾਹਰ ਕੱਢ ਕੇ ਅੰਗਰੇਜ਼ੀ ਸ਼ਾਸਨ ਵਿਰੁੱਧ ਸੰਘਰਸ਼ ਕੀਤਾ, ਉਹ ਉਨ੍ਹਾਂ ਸਾਰੇ ਵੀਰਾਂ ਨੂੰ ਨਮਨ ਕਰਦੇ ਹਨ। ਉਸ ਸਮੇਂ ਬ੍ਰਿਟਿਸ਼ ਸਾਮਰਾਜ ਦਾ ...
‘ਮ੍ਹਾਰੀ ਸੜਕ’ ਐਪ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ 10 ਦਿਨਾਂ ‘ਚ ਹੋਵੇ ਨਿਪਟਾਰਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

‘ਮ੍ਹਾਰੀ ਸੜਕ’ ਐਪ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ 10 ਦਿਨਾਂ ‘ਚ ਹੋਵੇ ਨਿਪਟਾਰਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 10 ਅਕਤੂਬਰ - ਹਰਿਆਣਾ ਵਿੱਚ ਸੜਕਾਂ ਦੀ ਮੁਰੰਮਤ ਨਾਲ ਜੁੜੀਆਂ ਸ਼ਿਕਾਇਤਾਂ ਦੇ ਹੱਲ ਲਈ 10 ਦਿਨਾਂ ਦੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 'ਮ੍ਹਾਰੀ ਸੜਕ' ਐਪ 'ਤੇ ਆਉਣ ਵਾਲੀਆਂ ਸ਼ਿਕਾਇਤਾਂ 'ਤੇ 10 ਦਿਨਾਂ ਦੇ ਅੰਦਰ ਕਾਰਵਾਈ ਕਰਕੇ ਨਿਪਟਾਰਾ ਯਕੀਨੀ ਬਣਾਇਆ ਜਾਵੇ। ਸ਼ਿਕਾਇਤਾਂ ਪੈਂਡਿੰਗ ਨਾ ਰਹਿਣ ਅਤੇ ਸਬੰਧਤ ਅਧਿਕਾਰੀ ਸਮੇਂ ਸਿਰ ਕੰਮ ਪੂਰਾ ਕਰਵਾਉਣ। ਮੁੱਖ ਮੰਤਰੀ ਸਕੱਤਰੇਤ ਵਿੱਚ 'ਮ੍ਹਾਰੀ ਸੜਕ' ਐਪ ਅਤੇ ਵੱਖ-ਵੱਖ ਵਿਭਾਗਾਂ ਅਧੀਨ ਸੜਕਾਂ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਸਨ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੜਕ ਨਿਰਮਾਣ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸੜਕ ਨਿਰਮਾਣ ਵਿੱਚ ਟਾਈਲਾਂ ਦੀ ਬਜਾਏ ਆਰ.ਸੀ.ਸੀ. ਜਾਂ ਤਾਰਕੋਲ ਦੀ ਵਰਤੋਂ ਕੀਤੀ ਜਾਵੇ। ਪੰਚਾਇਤ ਵਿਭਾਗ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (HSAMB) ਸਮੇਤ ਸਾਰੇ ਵਿਭਾਗਾਂ ਦੀਆਂ ਸੜਕਾਂ ਪੀ.ਡਬਲਿਊ.ਡੀ. ਦੇ ਤੈਅ ਗੁਣਵੱਤਾ ਮਾਪਦੰਡਾਂ ਅਨੁਸਾਰ ਬਣਾਈਆਂ ਜਾਣ। ਜੇਕਰ ...
ਮੁੱਖ ਮੰਤਰੀ ਨੇ ਲਾਭਪਾਤਰੀਆਂ ਦੇ ਹੱਥੋਂ 50 ਲੱਖ ਤੋਂ ਵੱਧ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਏ 1,634 ਕਰੋੜ ਰੁਪਏ

ਮੁੱਖ ਮੰਤਰੀ ਨੇ ਲਾਭਪਾਤਰੀਆਂ ਦੇ ਹੱਥੋਂ 50 ਲੱਖ ਤੋਂ ਵੱਧ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਏ 1,634 ਕਰੋੜ ਰੁਪਏ

Haryana
ਚੰਡੀਗੜ੍ਹ, 10 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਹਰ ਮਹੀਨੇ ਦੀ 10 ਤਾਰੀਖ਼ ਨੂੰ ਵੱਖ-ਵੱਖ ਜਨ-ਭਲਾਈਕਾਰੀ ਯੋਜਨਾਵਾਂ ਦੇ ਯੋਗ ਵਿਅਕਤੀਆਂ ਨੂੰ ਡੀਬੀਟੀ (DBT) ਰਾਹੀਂ ਲਾਭ ਰਾਸ਼ੀ ਭੇਜਣ ਦੇ ਲੜੀਵਾਰ ਕ੍ਰਮ ਵਿੱਚ ਸ਼ਨੀਵਾਰ ਨੂੰ ਚਾਰ ਲਾਭਪਾਤਰੀਆਂ ਦੇ ਹੱਥੋਂ ਸੂਬੇ ਦੇ 50 ਲੱਖ 46 ਹਜ਼ਾਰ 624 ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 1,634 ਕਰੋੜ 27 ਲੱਖ ਰੁਪਏ ਦੀ ਰਾਸ਼ੀ ਸਿੱਧੀ ਟ੍ਰਾਂਸਫਰ ਕਰਵਾਈ। ਬਟਨ ਦਬਾ ਕੇ ਲਾਭ ਰਾਸ਼ੀ ਦਾ ਟ੍ਰਾਂਸਫਰ ਕਰਨ ਵਾਲੀਆਂ ਤਿੰਨ ਮਹਿਲਾ ਲਾਭਪਾਤਰੀਆਂ ਅਤੇ ਇੱਕ ਕਿਸਾਨ ਲਾਭਪਾਤਰੀ ਨੇ ਆਪਣੇ ਇਸ ਤਜਰਬੇ ਨੂੰ ਯਾਦਗਾਰ ਦੱਸਦੇ ਹੋਏ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਅਣਥੱਕ ਰਾਸ਼ਟਰ ਸੇਵਾ ਅਤੇ ਇੱਛਾ-ਸ਼ਕਤੀ ਨਾਲ ਹੀ ਇਹ ਸੰਭਵ ਹੋਇਆ ਹੈ ਕਿ ਅੱਜ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਇੱਕ ਰੁਪਏ ਨੂੰ ਡਬਲ ਇੰਜਣ ਸਰਕਾਰ ਸਵਾ ਰੁਪਿਆ ਕਰਕੇ ਵਿਕਾਸ ਕਾਰਜਾਂ ਵਿੱਚ ਲਗਾਉਂਦੀ ਹੈ, ਜਦੋਂ ਕਿ ਕਾਂਗਰਸ ਰਾਜ ਵਿੱਚ ਅਜਿਹੇ ਪ੍ਰਧ...
ਸਥਾਨਕ ਸਰਕਾਰਾਂ ਨੂੰ ਛੇਵੇਂ ਰਾਜ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਵੰਡੀ ਜਾਵੇਗੀ ਰਾਸ਼ੀ

ਸਥਾਨਕ ਸਰਕਾਰਾਂ ਨੂੰ ਛੇਵੇਂ ਰਾਜ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਵੰਡੀ ਜਾਵੇਗੀ ਰਾਸ਼ੀ

Haryana
ਚੰਡੀਗੜ੍ਹ, 10 ਅਕਤੂਬਰ - ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿੱਤੀ ਸਾਲ 2026-27 ਤੋਂ ਅਗਲੇ ਰਾਜ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਪ੍ਰਾਪਤ ਹੋਣ ਤੱਕ ਗ੍ਰਾਮੀਣ ਅਤੇ ਸ਼ਹਿਰੀ ਸਥਾਨਕ ਸਰਕਾਰਾਂ/ਸੰਸਥਾਵਾਂ ਨੂੰ ਗ੍ਰਾਂਟ ਵੰਡਣ ਲਈ ਛੇਵੇਂ ਰਾਜ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸੱਤਵੇਂ ਰਾਜ ਵਿੱਤ ਕਮਿਸ਼ਨ ਤੋਂ ਅਜੇ ਤੱਕ ਰਾਜ ਸਰਕਾਰ ਨੂੰ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਅਜਿਹੇ ਵਿੱਚ, ਪਹਿਲਾਂ ਅਪਣਾਈ ਗਈ ਵਿਵਸਥਾ ਦੇ ਅਨੁਸਾਰ, ਅਗਲੇ ਰਾਜ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮਿਲਣ ਤੱਕ ਸਥਾਨਕ ਸਰਕਾਰਾਂ ਨੂੰ ਫੰਡ/ਗ੍ਰਾਂਟ ਛੇਵੇਂ ਰਾਜ ਵਿੱਤ ਕਮਿਸ਼ਨ ਦੀਆਂ ਪ੍ਰਵਾਨਿਤ ਸਿਫ਼ਾਰਸ਼ਾਂ ਦੇ ਅਨੁਸਾਰ ਹੀ ਵੰਡੇ ਜਾਣਗੇ। ਪ੍ਰਵਾਨਿਤ ਵਿਵਸਥਾ ਤਹਿਤ ਰਾਜ ਦੇ ਆਪਣੇ ਕਰ ਰੈਵੇਨਿਊ ਦਾ ਅਸਲ ਆਧਾਰ 'ਤੇ 7 ਪ੍ਰਤੀਸ਼ਤ ਹਿੱਸਾ ਸਥਾਨਕ ਨਿਗਮਾਂ ਨੂੰ ਅਲਾਟ ਕੀਤਾ ਜਾਵੇਗਾ। ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਇਸ ਰਾਸ਼ੀ ਦੀ...
ਅੰਤੋਦਿਆ ਪਰਿਵਾਰਾਂ ਨੂੰ ਪਸ਼ੂ ਪਾਲਣ ਲਈ ਸਸਤੇ ਕਰਜ਼ੇ ਦੇ ਨਾਲ ਪ੍ਰਤੀ ਲੀਟਰ ਦੁੱਧ ‘ਤੇ ਪ੍ਰੋਤਸਾਹਨ ਰਾਸ਼ੀ ਵੀ ਮਿਲੇਗੀ : ਮੁੱਖ ਮੰਤਰੀ

ਅੰਤੋਦਿਆ ਪਰਿਵਾਰਾਂ ਨੂੰ ਪਸ਼ੂ ਪਾਲਣ ਲਈ ਸਸਤੇ ਕਰਜ਼ੇ ਦੇ ਨਾਲ ਪ੍ਰਤੀ ਲੀਟਰ ਦੁੱਧ ‘ਤੇ ਪ੍ਰੋਤਸਾਹਨ ਰਾਸ਼ੀ ਵੀ ਮਿਲੇਗੀ : ਮੁੱਖ ਮੰਤਰੀ

Haryana
ਚੰਡੀਗੜ੍ਹ, 9 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ 1.80 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਅੰਤੋਦਿਆ ਪਰਿਵਾਰਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਖੜ੍ਹੇ ਕੀਤੇ ਜਾਣਗੇ। ਅੰਤੋਦਿਆ ਪਰਿਵਾਰਾਂ ਨੂੰ ਪਸ਼ੂ ਪਾਲਣ ਲਈ ਸਸਤੇ ਕਰਜ਼ੇ ਦੇ ਨਾਲ-ਨਾਲ ਦੁੱਧ 'ਤੇ ਪ੍ਰਤੀ ਲੀਟਰ 10 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਉਨ੍ਹਾਂ ਦੇ ਕਰਜ਼ੇ ਦੀ ਅਦਾਇਗੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਅੰਤੋਦਿਆ ਪਰਿਵਾਰਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ-ਨਾਲ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਲਈ ਵੀ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉੱਥਾਨ ਯੋਜਨਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਅੰਤੋਦਿਆ ਪਰਿਵਾਰਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਤਿਆਰ ਕਰਨ ਲਈ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਪ੍ਰਭਾਵ ...
ਪੰਚਾਇਤੀ ਜ਼ਮੀਨ ‘ਤੇ ਸ਼ੁਰੂ ਹੋਵੇਗੀ ਕੁਦਰਤੀ ਖੇਤੀ : ਸ਼ਿਆਮ ਸਿੰਘ ਰਾਣਾ

ਪੰਚਾਇਤੀ ਜ਼ਮੀਨ ‘ਤੇ ਸ਼ੁਰੂ ਹੋਵੇਗੀ ਕੁਦਰਤੀ ਖੇਤੀ : ਸ਼ਿਆਮ ਸਿੰਘ ਰਾਣਾ

Haryana
ਚੰਡੀਗੜ੍ਹ, 9 ਅਕਤੂਬਰ - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਸੂਬਾ ਸਰਕਾਰ ਪੰਚਾਇਤੀ ਜ਼ਮੀਨ 'ਤੇ ਵੀ ਕੁਦਰਤੀ ਖੇਤੀ ਸ਼ੁਰੂ ਕਰੇਗੀ। ਇਸ ਦੇ ਲਈ ਪੰਚਾਇਤਾਂ ਨੂੰ ਆਪਣੀ ਜ਼ਮੀਨ 'ਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਪੰਚਾਇਤੀ ਜ਼ਮੀਨ ਦੇ 10 ਫ਼ੀਸਦੀ ਹਿੱਸੇ ਨੂੰ ਕੁਦਰਤੀ ਖੇਤੀ ਕਰਨ ਲਈ ਪਟੇ 'ਤੇ ਦਿੱਤਾ ਜਾਵੇਗਾ। ਸ੍ਰੀ ਰਾਣਾ ਆਪਣੇ ਦਫ਼ਤਰ ਵਿੱਚ "ਬਜਟ-ਘੋਸ਼ਣਾਵਾਂ" ਅਤੇ "ਸੀਐਮ-ਘੋਸ਼ਣਾਵਾਂ" ਨਾਲ ਸਬੰਧਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ ਵੀ ਹਾਜ਼ਰ ਸਨ। ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਆਮ ਬਜਟ ਵਿੱਚ ਕੀਤੀਆਂ ਗਈਆਂ ਘੋਸ਼ਣਾਵਾਂ ਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ 800 ਏਕੜ ਜ਼ਮੀਨ 'ਤੇ ਤਾਂ ਕੁਦਰਤੀ ਖੇਤੀ ਕੀਤੀ ਹੀ ਜਾਵੇਗੀ, ਨਾਲ ਹੀ ਹੁਣ ਪੰਚਾਇਤੀ ਜ਼ਮੀਨ 'ਤੇ ਵੀ ਕੁਦਰਤੀ ਖੇਤੀ ਨ...
ਸਮਾਧਾਨ ਸ਼ਿਵਿਰਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਕਰੋ ਹੱਲ – ਮੁੱਖ ਮੰਤਰੀ

ਸਮਾਧਾਨ ਸ਼ਿਵਿਰਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਕਰੋ ਹੱਲ – ਮੁੱਖ ਮੰਤਰੀ

Haryana
ਚੰਡੀਗੜ੍ਹ, 9 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਾਧਾਨ ਸ਼ਿਵਿਰ ਸਰਕਾਰ ਦੀ ਫਲੈਗਸ਼ਿਪ ਯੋਜਨਾ ਹੈ। ਇਸ ਲਈ ਸਾਰੇ ਅਧਿਕਾਰੀ ਹਰ ਜ਼ਿਲ੍ਹੇ ਵਿੱਚ ਲਗਾਏ ਜਾਣ ਵਾਲੇ ਸ਼ਿਵਿਰਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਉਣ। ਹਰ ਸਮੱਸਿਆ ਦਾ ਹੱਲ ਨਵੀਨਤਮ ਤਕਨਾਲੋਜੀ ਦਾ ਲਾਭ ਉਠਾਉਂਦੇ ਹੋਏ ਕਰੋ ਜਿਸ ਨਾਲ ਕੋਈ ਵੀ ਸਮੱਸਿਆ ਪੈਡਿੰਗ ਨਹੀਂ ਰਹੇਗੀ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸਮਾਧਾਨ ਸੈਲ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਓ.ਐਸ.ਡੀ. ਬੀ.ਬੀ. ਭਾਰਤੀ, ਸਪੈਸ਼ਲ ਅਫ਼ਸਰ ਭੋਪਾਲ ਸਿੰਘ ਖੱਦਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀਡੀਓ ਕਾਨਫਰੰਸਿੰਗ ਰਾਹੀਂ ਸਿੱਧੇ ਜੁੜੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਧਾਨ ਸੈਲ ਸ਼ਿਕਾਇਤ ਨਿਵਾਰਨ ਪ੍ਰਕਿਰਿਆ ਦੋਹਰੀ ਵੈਰੀਫਿਕੇਸ਼ਨ ਵਿਵਸਥਾ ਅਤੇ ਰਾਜ ਪੱਧਰੀ ਕਾਰਵਾਈ ਦਾ ਢਾਂਚਾ ਹੈ। ਇਸ ਵਿੱਚ ਸਮੱਸਿਆਵਾਂ ਨੂੰ ਰੀ-ਓਪਨ ਕਰਕੇ...