ਉੜੀਸਾ ਵਿਚ ਹੋਇਆ ਖਨਣ ਬਾਰੇ ਰਾਸ਼ਟਰੀ ਸੰਮੇਲਨ
ਚੰਡੀਗੜ੍ਹ, 25 ਜਨਵਰੀ : ਪੰਜਾਬ ਦੇ ਖਨਨ ਮੰਤਰੀ ਬਰਿੰਦਰ ਗੋਇਲ ਨੇ ਉੜੀਸਾ ਵਿਚ ਕੋਣਾਰਕ ਵਿਖੇ ਕਰਵਾਏ ਗਏ ਤੀਜੇ ਰਾਸ਼ਟਰੀ ਖਨਨ ਸੰਮੇਲਨ ਵਿਚ ਭਾਗ ਲਿਆ। ਇਸ ਸੰਮੇਲਨ ਵਿਚ ਕੇਂਦਰੀ ਖਨਨ ਮੰਤਰੀ, 11 ਰਾਜਾਂ ਦੇ ਪ੍ਰਤੀਨਿਧੀ ਅਤੇ ਉੱਚ ਅਧਿਕਾਰੀ ਮੌਜੂਦ ਸਨ।ਗੋਇਲ ਨੇ ਦੱਸਿਆ ਕਿ ਪੰਜਾਬ ਦਾ ਖਨਨ ਦਾ ਨਜਰੀਆ ਹੋਰ ਰਾਜਾਂ ਤੋਂ ਵੱਖਰਾ ਹੈ। ਜਦੋਂ ਹੋਰ ਰਾਜਾਂ ਵਿਚ ਖਨਨ ਗਤੀਵਿਧੀਆਂ ਧਰਤੀ ਦੇ ਹੇਠਲੇ ਹਿੱਸੇ ਵਿਚ ਕੀਤੀਆਂ ਜਾਂਦੀਆਂ ਹਨ, ਉਥੇ ਪੰਜਾਬ ਵਿਚ ਇਹ ਗਤੀਵਿਧੀਆਂ ਸਿਰਫ ਉੱਪਰਲੀ ਸਤਹ 'ਤੇ ਹੀ ਸੀਮਤ ਰਹਿੰਦੀਆਂ ਹਨ।ਮੰਤਰੀ ਨੇ ਜੋਰ ਦਿੱਤਾ ਕਿ ਪੰਜਾਬ ਆਪਣੇ ਕੁਦਰਤੀ ਸਰੋਤਾਂ ਦਾ ਸਭ ਤੋਂ ਵਧੀਆ ਇਸਤੇਮਾਲ ਕਰ ਰਿਹਾ ਹੈ। ਉਸੇ ਤਰ੍ਹਾਂ ਜਿਵੇਂ ਰਾਜ ਨੇ ਸਾਲਾਂ ਤੋਂ ਜਿੰਮੇਵਾਰੀ ਨਾਲ ਖੇਤੀ ਦੀਆਂ ਗਤੀਵਿਧੀਆਂ ਨੂੰ ਵਧਾਇਆ ਅਤੇ ਪੂਰੇ ਦੇਸ਼ ਨੂੰ ਅਨਾਜ ਮੁਹੱਈਆ ਕੀਤਾ, ਉਸੇ ਤਰ੍ਹਾਂ ਖਨਨ ਖੇਤਰ ਵਿਚ ਵੀ ਕੁਦਰਤੀ ਸਰੋਤਾਂ ਦਾ ਸਹੀ ਵਰਤੋਂ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਪੰਜਾਬ ਵਿਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ 'ਤੇ ਜੋਰ ਦਿੱਤਾ, ਤਾਂ ਜੋ ਆਮ ਨਾਗਰਿਕਾਂ ਨੂੰ ਸਹੀ ਦਰਾਂ 'ਤੇ ਰੇਤ ਉਪਲਬਧ ਹੋ ਸਕੇ ਅਤੇ ਸਥਾਨਕ ਮਜ਼...