
ਚੰਡੀਗੜ੍ਹ, 30 ਨਵੰਬਰ : ਪੰਜਾਬ ਦੇ ਉੱਪ ਮੁੱਖ ਚੋਣ ਅਧਿਕਾਰੀ ਭਾਰਤ ਭੂਸ਼ਨ ਬਾਂਸਲ ਅੱਜ ਆਪਣੀ 36 ਸਾਲ ਦੀ ਸੇਵਾ ਪਿਛੋਂ ਸੇਵਾ ਮੁਕਤ ਹੋ ਗਏ ਹਨ ਅਤੇ ਅੱਜ ਉਨ੍ਹਾਂ ਦੇ ਦਫਤਰ ਵਿਚ ਸਾਰੇ ਸਟਾਫ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਮੌਕੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅਤੇ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਭਾਰਤ ਭੂਸ਼ਨ ਬਾਂਸਲ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਭਾਰਤ ਭੂਸ਼ਨ ਬਾਂਸਲ ਸਾਲ 1989 ਵਿਚ ਕਲਰਕ ਵਜੋਂ ਭਰਤੀ ਹੋਏ ਸਨ ਅਤੇ ਵੱਖ ਵੱਖ ਆਹੁਦਿਆਂ ‘ਤੇ ਤਰੱਕੀ ਕਰਦੇ ਹੋਏ ਡਿਪਟੀ ਸੀ ਈ ਓ ਦੇ ਆਹੁਦੇ ਤੋਂ ਰਿਟਾਇਰ ਹੋਏ ਹਨ।