Thursday, November 13Malwa News
Shadow

Hot News

ਬਿਜਲੀ ਦੇ ਮੀਟਰ ‘ਚ ਧਮਾਕੇ ਨਾਲ ਝੁਲਸਿਆ ਇਲੈਕਟ੍ਰੀਸ਼ਨ

ਬਿਜਲੀ ਦੇ ਮੀਟਰ ‘ਚ ਧਮਾਕੇ ਨਾਲ ਝੁਲਸਿਆ ਇਲੈਕਟ੍ਰੀਸ਼ਨ

Hot News
ਲੁਧਿਆਣਾ, 1 ਫਰਵਰੀ : ਇਥੋਂ ਦੇ ਬਾਬਾ ਥਾਨ ਸਿੰਘ ਚੌਕ 'ਤੇ ਸਥਿਤ ਇੱਕ ਜਿਮ ਦੇ ਬਾਹਰ ਲੱਗੇ ਬਿਜਲੀ ਮੀਟਰ ਵਿੱਚ ਅੱਜ ਧਮਾਕਾ ਹੋ ਗਿਆ। ਮੀਟਰ ਵਿੱਚੋਂ ਅਚਾਨਕ ਧੂੰਆਂ ਨਿਕਲ ਰਿਹਾ ਸੀ। ਇਸ ਦੀ ਜਾਂਚ ਲਈ ਲੋਕਾਂ ਨੇ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ। ਮੀਟਰ ਚੈੱਕ ਕਰਦੇ ਸਮੇਂ ਧਮਾਕਾ ਹੋ ਗਿਆ। ਹਾਦਸੇ ਵਿੱਚ ਇਲੈਕਟ੍ਰੀਸ਼ੀਅਨ ਅਤੇ ਜਿਮ ਟ੍ਰੇਨਰ ਜ਼ਖ਼ਮੀ ਹੋ ਗਏ।ਇਲੈਕਟ੍ਰੀਸ਼ੀਅਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਕਾਰਨ ਉਸਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਜਿਮ ਟ੍ਰੇਨਰ ਦੀ ਹਾਲਤ ਠੀਕ ਹੈ।ਜਾਣਕਾਰੀ ਮੁਤਾਬਕ, ਅੱਜ ਬਾਬਾ ਥਾਨ ਸਿੰਘ ਚੌਕ 'ਤੇ ਇੱਕ ਜਿਮ ਦੇ ਬਾਹਰ ਲੱਗੇ ਬਿਜਲੀ ਮੀਟਰ ਵਿੱਚੋਂ ਅਚਾਨਕ ਧੂੰਆਂ ਨਿਕਲਣ 'ਤੇ ਜਿਮ ਟ੍ਰੇਨਰ ਨੇ ਨੇੜੇ ਦੇ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ। ਜਿੱਥੇ ਜਾਂਚ ਕਰਨ ਦੌਰਾਨ ਮੀਟਰ ਵਿੱਚ ਅਚਾਨਕ ਧਮਾਕਾ ਹੋ ਗਿਆ।ਧਮਾਕੇ ਦੌਰਾਨ ਇਲੈਕਟ੍ਰੀਸ਼ੀਅਨ ਅਤੇ ਜਿਮ ਟ੍ਰੇਨਰ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਤੁਰੰਤ ਸੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲੈਕਟ੍ਰੀਸ਼ੀਅਨ ਦਾ ਚਿਹਰਾ ਸੜਨ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ...
ਵਪਾਰੀ ਨਾਲ ਮਾਰੀ 40 ਲੱਖ ਦੀ ਠੱਗੀ

ਵਪਾਰੀ ਨਾਲ ਮਾਰੀ 40 ਲੱਖ ਦੀ ਠੱਗੀ

Hot News
ਮੋਗਾ, 1 ਫਰਵਰੀ : ਇਥੋਂ ਦੇ ਇੱਕ ਵਪਾਰੀ ਨਾਲ 40 ਲੱਖ ਰੁਪਏ ਦੀ ਠੱਗੀ ਹੋਈ ਹੈ। ਚੰਡੀਗੜ੍ਹ ਦੇ ਇੱਕ ਜੋੜੇ ਨੇ ਸੈਨੀਟਾਈਜ਼ਰ ਦਾ ਟੈਂਡਰ ਦਿਵਾਉਣ ਦੇ ਨਾਂ 'ਤੇ ਰਕਮ ਹੜੱਪ ਲਈ। ਬਾਘਾਪੁਰਾਣਾ ਦੇ ਵਪਾਰੀ ਅਭਿਨਵ ਮਿੱਤਲ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਪੁਲਿਸ ਮੁਤਾਬਕ, ਦੋਸ਼ੀ ਸੋਨਿਕ ਮੋਰਯਾ ਅਤੇ ਉਸਦੀ ਪਤਨੀ ਗੀਤਿਕਾ ਨੇ ਲਗਭਗ ਇੱਕ ਸਾਲ ਪਹਿਲਾਂ ਪੀੜਤ ਨਾਲ ਸੰਪਰਕ ਕਰਕੇ ਸੈਨੀਟਾਈਜ਼ਰ ਦਾ ਸਰਕਾਰੀ ਟੈਂਡਰ ਦਿਵਾਉਣ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਅਭਿਨਵ ਮਿੱਤਲ ਤੋਂ ਲਗਭਗ 40 ਲੱਖ ਰੁਪਏ ਲੈ ਲਏ। ਬਾਘਾਪੁਰਾਣਾ ਦੇ ਏ.ਐੱਸ.ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਜੋੜੇ ਨੇ ਨਾ ਤਾਂ ਵਾਅਦਾ ਕੀਤਾ ਟੈਂਡਰ ਦਿਵਾਇਆ ਅਤੇ ਨਾ ਹੀ ਪੀੜਤ ਦੇ ਪੈਸੇ ਵਾਪਸ ਕੀਤੇ।ਪੀੜਤ ਵਪਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਆਪਣੇ ਪੈਸਿਆਂ ਦੀ ਮੰਗ ਕੀਤੀ, ਪਰ ਦੋਸ਼ੀ ਜੋੜੇ ਨੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ...
ਫਸ ਗਏ ਯੂਟਿਊਬ ਚੈਨਲ ਚਲਾਉਣ ਵਾਲੇ

ਫਸ ਗਏ ਯੂਟਿਊਬ ਚੈਨਲ ਚਲਾਉਣ ਵਾਲੇ

Hot News
ਜਲੰਧਰ, 1 ਫਰਵਰੀ : ਈਸਾਈ ਸਮਾਜ ਦੇ ਪ੍ਰਸਿੱਧ ਪਾਦਰੀ ਅੰਕੁਰ ਨਰੂਲਾ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ 'ਚ ਪੁਲਿਸ ਨੇ ਜਲੰਧਰ ਦੇ ਦੋ ਯੂਟਿਊਬਰਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਥਾਣਾ ਸਦਰ ਵਿੱਚ ਦਰਜ ਕੀਤਾ ਗਿਆ ਹੈ।ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਫੋਲੜੀਵਾਲ, ਸਦਰ ਦੇ ਰਹਿਣ ਵਾਲੇ ਵਿਕਟਰ ਗੋਲਡ ਪੁੱਤਰ ਵਿਲਸਨ ਦੇ ਬਿਆਨਾਂ 'ਤੇ ਦੋਸ਼ੀ ਪਾਏ ਗਏ ਯੂਟਿਊਬ ਚੈਨਲ ਚਲਾਉਣ ਵਾਲੇ ਦਮਨ ਢੀਂਗਰਾ ਅਤੇ ਮਨਪ੍ਰੀਤ ਸਿੰਘ ਨਿਵਾਸੀ ਜਲੰਧਰ ਦੇ ਖਿਲਾਫ ਬੀਐੱਨਐੱਸ ਦੀ ਧਾਰਾ 196 (1) ਅਤੇ 353 (2) ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ 'ਚ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।ਪੁਲਿਸ ਨੂੰ ਦਿੱਤੇ ਗਏ ਬਿਆਨਾਂ 'ਚ ਫੋਲੜੀਵਾਲ ਦੇ ਰਹਿਣ ਵਾਲੇ ਵਿਕਟਰ ਗੋਲਡ ਨੇ ਕਿਹਾ ਕਿ, ਦੋਸ਼ੀਆਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਨਾਂ ਦਾ ਇੱਕ ਯੂਟਿਊਬ ਚੈਨਲ ਬਣਾਇਆ ਹੋਇਆ ਹੈ। ਦੋਸ਼ੀਆਂ ਨੇ ਆਪਣੇ ਚੈਨਲ 'ਤੇ ਇੱਕ ਵੀਡੀਓ ਅਪਲੋਡ ਕੀਤੀ। ਜਿਸ ਵਿੱਚ ਉਸਨੇ ਈਸਾਈ ਸਮਾਜ ਦੇ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਨਾਲ ਹੀ ਪਾਦਰੀ ਅੰਕੁਰ ਨਰੂਲਾ ਦੇ ਖਿਲਾਫ ਭੱਦੀ ਸ਼ਬਦਾਵਲੀ ਦ...
ਹਨੀ ਟ੍ਰੈਪ ਰਾਹੀਂ ਲੁੱਟਣ ਵਾਲੀਆਂ ਦੋ ਔਰਤਾਂ ਗ੍ਰਿਫਤਾਰ

ਹਨੀ ਟ੍ਰੈਪ ਰਾਹੀਂ ਲੁੱਟਣ ਵਾਲੀਆਂ ਦੋ ਔਰਤਾਂ ਗ੍ਰਿਫਤਾਰ

Hot News
ਅਬੋਹਰ, 1 ਫਰਵਰੀ : ਪੰਜਾਬ ਦੇ ਅਬੋਹਰ ਇਲਾਕੇ ਵਿੱਚ ਪੁਲਿਸ ਨੇ ਇੱਕ ਹਨੀ ਟਰੈਪ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਸਿਟੀ-2 ਥਾਣਾ ਪੁਲਿਸ ਨੇ ਸਾਦੁਲਸ਼ਹਿਰ ਦੀ ਸੁਮਿਤਰਾ ਉਰਫ਼ ਸ਼ਾਲੂ ਅਤੇ ਹਿੰਮਤਪੁਰਾ ਦੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਗਿਰੋਹ ਦਾ ਤੀਜਾ ਮੈਂਬਰ ਗੁਰਸੇਵਕ ਸਿੰਘ ਅਜੇ ਫਰਾਰ ਹੈ।ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੰਜਪੀਰ ਟਿੱਬਾ ਦੇ 50 ਸਾਲਾ ਅਮਰੀਕ ਸਿੰਘ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਥਾਣਾ ਪ੍ਰਭਾਰੀ ਪ੍ਰੋਮਿਲਾ ਸਿੱਧੂ ਦੇ ਅਨੁਸਾਰ, ਦੋਸ਼ੀ ਔਰਤਾਂ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਦੋਸਤੀ ਕਰਦੀਆਂ ਸਨ ਅਤੇ ਫਿਰ ਉਨ੍ਹਾਂ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਐਂਠ ਲੈਂਦੀਆਂ ਸਨ।ਪੁਲਿਸ ਨੇ ਦੋਸ਼ੀਆਂ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 389, 388, 120-ਬੀ ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 66ਡੀ, 66ਈ, 67 ਅਤੇ 67ਏ ਤਹਿਤ ਮਾਮਲਾ ਦਰਜ ਕੀਤਾ ਹੈ। ਸੁਮਿਤਰਾ ਨੂੰ ਰਾਜਪੁਰਾ ਬੈਰੀਅਰ ਤੋਂ ਅਤੇ ਗੁਰਮੀਤ ਕੌਰ ਨੂੰ ਹਿੰਮਤਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ।ਅਦਾਲਤ ਨੇ ਗੁਰਮੀਤ ਕੌਰ ਨੂੰ ਤਿੰਨ ਦਿ...
ਬਿਜਲੀ ਵਿਭਾਗ ਦਾ ਜੇ.ਈ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਿਜਲੀ ਵਿਭਾਗ ਦਾ ਜੇ.ਈ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Hot News
ਬਠਿੰਡਾ, 1 ਫਰਵਰੀ : ਪੰਜਾਬ ਵਿਚ ਸ਼ੁਰੂ ਕੀਤੀ ਗਈ ਭਰਿਸ਼ਟਾਚਾਰ ਵਿਰੋਧੀ ਮੁਹਿੰਮ ਅਧੀਨ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਭੁੱਚੋ ਵਿਖੇ ਤਾਇਨਾਤ ਜੇ.ਈ. ਸੰਦੀਪ ਕੁਮਾਰ ਨੂੰ ਸੱਤ ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ.ਈ. ਸੰਦੀਪ ਕੁਮਾਰ ਨੇ ਪਿੰਡ ਭੁੱਚੋ ਕਲਾਂ ਦੇ ਵਾਸੀ ਗੁਰਦਾਸ ਸਿੰਘ ਕੋਲੋਂ ਘਰੇਲੂ ਸਪਲਾਈ ਲਈ ਨਵਾਂ ਟਰਾਂਸਫਾਰਮਰ ਲਗਾਉਣ ਲਈ ਸੱਤ ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਗੁਰਦਾਸ ਸਿੰਘ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਕੀਤੀ। ਵਿਜੀਲੈਂਸ ਦੀ ਟੀਮ ਨੇ ਇਕ ਜਾਲ ਵਿਛਾ ਕੇ ਜੇ.ਈ. ਸੰਦੀਪ ਕੁਮਾਰ ਨੂੰ ਸੱਤ ਹਜਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ। ਉਸ ਖਿਲਾਫ ਵਿਜੀਲੈਂਸ ਥਾਣਾ ਬਠਿੰਡਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।...
ਕੇਂਦਰ ਦਾ ਬੱਜਟ ਪੰਜਾਬ ਵਿਰੋਧੀ : ਪੰਜਾਬ ਨਾਲ ਵਿਤਕਰੇ ਦਾ ਦੋ

ਕੇਂਦਰ ਦਾ ਬੱਜਟ ਪੰਜਾਬ ਵਿਰੋਧੀ : ਪੰਜਾਬ ਨਾਲ ਵਿਤਕਰੇ ਦਾ ਦੋ

Hot News
ਚੰਡੀਗੜ੍ਹ, 1 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ 2025 ਨੂੰ ਪੰਜਾਬ ਦੇ ਵਿਰੁੱਧ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਅਜਿਹਾ ਕੁਝ ਵੀ ਨਹੀਂ ਦਿੱਤਾ ਗਿਆ, ਜੋ ਭਵਿੱਖ ਨੂੰ ਸੁਧਾਰੇ। ਵਿੱਤ ਮੰਤਰੀ ਚੀਮਾ ਨੇ ਕਿਹਾ - ਜਦੋਂ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ, ਉਦੋਂ ਤੋਂ ਪੰਜਾਬ ਨਾਲ ਵਿੱਤੀ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਆਸ ਟੁੱਟੀ ਹੈ ਅਤੇ ਇੱਕ ਪੈਸਾ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ ਹੈ।ਦਿੱਲੀ ਚੋਣਾਂ ਵਿੱਚ ਪ੍ਰਚਾਰ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕਿਹਾ - ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਅਣਡਿੱਠਾ ਕੀਤਾ ਗਿਆ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਹੈ। ਕੇਂਦਰ ਦੁਆਰਾ ਨਾ ਤਾਂ ਕਿਸਾਨਾਂ ਨੂੰ ਫ਼ਸਲ 'ਤੇ MSP ਦਿੱਤੀ ਗਈ, ਨਾ ਹੀ ਰਾਜ ਨੂੰ ਕਿਸੇ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ।ਪੰਜਾਬ ਨੂੰ ਅਜਿਹਾ ਕੁਝ ਨਹੀਂ ਦਿੱਤਾ ਗਿਆ ਜੋ ਉਸਦੇ ਆਰਥਿਕ ਅਤੇ ਭਵਿੱਖ ਵਿੱਚ...
ਭਿਆਨਕ ਸੜਕ ਹਾਦਸੇ ‘ਚ 11 ਮੌਤਾਂ, 15 ਫੱਟੜ

ਭਿਆਨਕ ਸੜਕ ਹਾਦਸੇ ‘ਚ 11 ਮੌਤਾਂ, 15 ਫੱਟੜ

Breaking News, Hot News
ਫਿਰੋਜ਼ਪੁਰ, 31 ਜਨਵਰੀ : ਫਿਰੋਜਪੁਰ ਵਿੱਚ ਅੱਜ ਸਵੇਰੇ ਲਗਭਗ 8 ਵਜੇ ਇੱਕ ਬੋਲੇਰੋ ਪਿਕਅੱਪ ਅਤੇ ਕੈਂਟਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਲੋਕ ਜਖਮੀ ਹੋ ਗਏ ਹਨ। ਇਹ ਹਾਦਸਾ ਫਿਰੋਜਪੁਰ-ਫਾਜਿਲਕਾ ਸੜਕ 'ਤੇ ਪਿੰਡ ਮੋਹਨ ਕਾ ਉਤਾੜ ਕੋਲ ਵਾਪਰਿਆ।ਹਾਦਸੇ ਦੇ ਸਮੇਂ ਪਿਕਅੱਪ ਵਿੱਚ 25 ਤੋਂ ਵੱਧ ਲੋਕ ਸਵਾਰ ਸਨ। ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਸੜਕ ਦੇ ਕਿਨਾਰੇ ਬਿਖਰੀਆਂ ਪਈਆਂ ਸਨ। ਜਖਮੀਆਂ ਨੂੰ ਪੁਲੀਸ ਨੇ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਪੁਲੀਸ ਨੇ ਧੁੰਦ ਦੇ ਕਾਰਨ ਹਾਦਸਾ ਹੋਣ ਦੀ ਸੰਭਾਵਨਾ ਜਤਾਈ ਹੈ। ਮਰਨ ਵਾਲਿਆਂ ਵਿੱਚ ਸੁਖਵਿੰਦਰ ਨਾਮ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ, ਜੋ ਪੰਜ ਭੈਣਾਂ ਦਾ ਇਕਲੌਤਾ ਭਾਈ ਸੀ।ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਦੀ ਸਮਾਰੋਹ ਵਿੱਚ ਜਾ ਰਹੇ ਵੇਟਰਾਂ ਦੀ ਦੁੱਖਦਾਈ ਮੌਤ ਹੋਈ ਹੈ। ਉਨ੍ਹਾਂ ਨੇ ਦਿਵੰਗਤ ਆਤਮਾਵਾਂ ਦੀ ਸ਼ਾਂਤੀ ਅਤੇ ਘਾਇਲਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਾਰੇ ਜਖਮੀਆਂ ਦਾ ਇਲਾਜ...
ਭਗਵੰਤ ਮਾਨ ਵਲੋਂ ਦਿੱਲੀ ਵਿਚ ਚੋਣ ਪ੍ਰਚਾਰ ‘ਚ ਤੇਜੀ

ਭਗਵੰਤ ਮਾਨ ਵਲੋਂ ਦਿੱਲੀ ਵਿਚ ਚੋਣ ਪ੍ਰਚਾਰ ‘ਚ ਤੇਜੀ

Breaking News, Hot News
ਨਵੀਂ ਦਿੱਲੀ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਕੋਂਡਲੀ, ਰੋਹਤਾਸ ਨਗਰ ਅਤੇ ਗੋਕਲਪੁਰ ਵਿੱਚ ਤਿੰਨ ਰੋਡ ਸ਼ੋ ਕੀਤੇ ਅਤੇ ਬਦਰਪੁਰ ਵਿੱਚ ਦੋ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਾਰਦਰਸ਼ੀ ਸ਼ਾਸਨ, ਵਿਕਾਸ ਅਤੇ ਜਵਾਬਦੇਹੀ ਦੀ ਵਚਨਬੱਧਤਾ ਕਾਰਨ ਲੋਕ ਅੱਜ ਆਪ ਦੀ ਸਰਕਾਰ ਹੀ ਚਾਹੁੰਦੇ ਹਨ। ਦੂਜੇ ਪਾਸੇ ਹੁਣ ਲੋਕ ਭਾਜਪਾ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ।ਕੋਂਡਲੀ ਵਿੱਚ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰਿਆਂ 'ਤੇ ਚੋਣ ਕਮਿਸ਼ਨ ਵਲੋਂ ਭਾਜਪਾ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਪੈਸੇ, ਜੈਕਟ, ਜੁੱਤੇ ਅਤੇ ਸਾੜੀਆਂ ਵੰਡ ਰਹੇ ਹਨ, ਪਰ ਚੋਣ ਕਮਿਸ਼ਨ ਨੇ ਇਸ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।ਰੋਹਤਾਸ ਨਗਰ ਵਿੱਚ, ਮਾਨ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਦੇ ਵਿਕਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਫ...
ਫੌਜੀ ਗੈਂਗ ਦੇ ਦੋ ਗੈਂਗਸਟਰ ਕਾਬੂ

ਫੌਜੀ ਗੈਂਗ ਦੇ ਦੋ ਗੈਂਗਸਟਰ ਕਾਬੂ

Hot News
ਅੰਮ੍ਰਿਤਸਰ, 31 ਜਨਵਰੀ : ਦਿਹਾਤੀ ਪੁਲੀਸ ਨੇ ਵਿਦੇਸ਼ ਵਿਚ ਬੈਠੇ ਆਤੰਕੀ ਜੀਵਨ ਫੌਜੀ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰਾਮਤੀਰਥ ਰੋਡ ਧੋਲ ਕਲਾਂ ਮੋੜ 'ਤੇ ਸੀਆਈਏ ਸਟਾਫ਼ ਨੇ ਰੰਜੀਤ ਸਿੰਘ ਉਰਫ਼ ਗਾਨਾ ਅਤੇ ਅਮਨਦੀਪ ਸਿੰਘ ਉਰਫ਼ ਪ੍ਰਿੰਸ ਨੂੰ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਦੌਰਾਨ ਹੀ ਪਿੰਡ ਮਾਹਵਾ ਦੇ ਵਾਸੀ ਬਲਬੀਰ ਸਿੰਘ ਨੂੰ ਵੀ ਇਕ ਮੋਟਰਸਾਈਕਲ, ਦੋ 9mm ਦੇ ਪਿਸਤੌਲਾਂ ਅਤੇ 30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ।ਪੁਲੀਸ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਅਤੇ ਰੰਜੀਤ ਸਿੰਘ ਦਾ ਜੀਵਨ ਫੌਜੀ ਗੈਂਗ ਨਾਲ ਸਿੱਧਾ ਸੰਪਰਕ ਸੀ। ਇਨ੍ਹਾਂ ਦੋਵਾਂ ਪਾਸੋਂ ਦੋ 32 ਬੋਰ ਪਿਸਤੌਲ, ਦੋ 9MM ਪਿਸਤੌਲ, ਇੱਕ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ, 1.17 ਲੱਖ ਰੁਪਏ ਡਰੱਗ ਮਨੀ, ਦੋ ਮੋਬਾਈਲ ਫ਼ੋਨ, ਇੱਕ ਮੋਟਰਸਾਇਕਲ ਅਤੇ ਇੱਕ ਸਕੂਟਰ ਵੀ ਬਰਾਮਦ ਕੀਤਾ ਹੈ।...
ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਲਈ ਰੱਖਿਆ 75 ਲੱਖ ਦਾ ਬੱਜਟ : ਸੌਂਦ

ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਲਈ ਰੱਖਿਆ 75 ਲੱਖ ਦਾ ਬੱਜਟ : ਸੌਂਦ

Hot News
ਲੁਧਿਆਣਾ, 31 ਜਨਵਰੀ : ਪੰਜਾਬ ਭਰ ਵਿਚ ਪ੍ਰਸਿੱਧ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਅੱਜ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਪੇਂਡੂ ਖੇਡਾਂ ਲਈ ਪੰਜਾਬ ਸਰਕਾਰ ਵਲੋਂ 75 ਲੱਖ ਰੁਪਏ ਦਾ ਬੱਜਟ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਭਾਰੀ ਉਤਸ਼ਾਹ ਮਿਲੇਗਾ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਕੀਤੇ ਜਾ ਰਹੇ ਯਤਨਾਂ ਸਦਕਾ ਇਸ ਵੇਲੇ ਪੰਜਾਬ ਵਿਚ ਖੇਡਾਂ ਲਈ ਢੁੱਕਵਾਂ ਮਹੌਲ ਸਿਰਜਨ ਵਿਚ ਕਾਮਯਾਬੀ ਮਿਲ ਚੁੱਕੀ ਹੈ। ਇਸ ਵੇਲੇ ਪੰਜਾਬ ਦੇ ਖਿਡਾਰੀ ਵਿਸ਼ਵ ਪੱਧਰ 'ਤੇ ਵੱਡੀਆਂ ਮੱਲਾਂ ਮਾਰ ਰਹੇ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦ...