
ਅੰਮ੍ਰਿਤਸਰ, 31 ਜਨਵਰੀ : ਦਿਹਾਤੀ ਪੁਲੀਸ ਨੇ ਵਿਦੇਸ਼ ਵਿਚ ਬੈਠੇ ਆਤੰਕੀ ਜੀਵਨ ਫੌਜੀ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰਾਮਤੀਰਥ ਰੋਡ ਧੋਲ ਕਲਾਂ ਮੋੜ ‘ਤੇ ਸੀਆਈਏ ਸਟਾਫ਼ ਨੇ ਰੰਜੀਤ ਸਿੰਘ ਉਰਫ਼ ਗਾਨਾ ਅਤੇ ਅਮਨਦੀਪ ਸਿੰਘ ਉਰਫ਼ ਪ੍ਰਿੰਸ ਨੂੰ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਦੌਰਾਨ ਹੀ ਪਿੰਡ ਮਾਹਵਾ ਦੇ ਵਾਸੀ ਬਲਬੀਰ ਸਿੰਘ ਨੂੰ ਵੀ ਇਕ ਮੋਟਰਸਾਈਕਲ, ਦੋ 9mm ਦੇ ਪਿਸਤੌਲਾਂ ਅਤੇ 30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ।
ਪੁਲੀਸ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਅਤੇ ਰੰਜੀਤ ਸਿੰਘ ਦਾ ਜੀਵਨ ਫੌਜੀ ਗੈਂਗ ਨਾਲ ਸਿੱਧਾ ਸੰਪਰਕ ਸੀ। ਇਨ੍ਹਾਂ ਦੋਵਾਂ ਪਾਸੋਂ ਦੋ 32 ਬੋਰ ਪਿਸਤੌਲ, ਦੋ 9MM ਪਿਸਤੌਲ, ਇੱਕ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ, 1.17 ਲੱਖ ਰੁਪਏ ਡਰੱਗ ਮਨੀ, ਦੋ ਮੋਬਾਈਲ ਫ਼ੋਨ, ਇੱਕ ਮੋਟਰਸਾਇਕਲ ਅਤੇ ਇੱਕ ਸਕੂਟਰ ਵੀ ਬਰਾਮਦ ਕੀਤਾ ਹੈ।