Thursday, November 13Malwa News
Shadow

Tag: top news

ਅਮਰੀਕਾ ਆਧਾਰਿਤ ਗੈਂਗ ਦੇ ਤਿੰਨ ਮੈਂਬਰ ਕੀਤੇ ਕਾਬੂ

ਅਮਰੀਕਾ ਆਧਾਰਿਤ ਗੈਂਗ ਦੇ ਤਿੰਨ ਮੈਂਬਰ ਕੀਤੇ ਕਾਬੂ

Hot News
ਅੰਮ੍ਰਿਤਸਰ, 16 ਜਨਵਰੀ : ਅੰਮ੍ਰਿਤਸਰ ਦੇ ਥਾਣਾ ਸਦਰ ਅਤੇ ਸੀਆਈਏ ਸਟਾਫ-3 ਦੀ ਸਾਂਝੀ ਕਾਰਵਾਈ ਵਿੱਚ 3 ਅੰਤਰਰਾਸ਼ਟਰੀ ਹਥਿਆਰ ਤਸਕਰ ਗਰੋਹ ਦੇ ਮੈਂਬਰਾਂ ਨੂੰ ਫੜਨ ਵਿੱਚ ਸਫਲਤਾ ਮਿਲੀ ਹੈ। ਇਹ ਦੋਸ਼ੀ ਅਮਰੀਕਾ ਸਥਿਤ ਗੈਂਗਸਟਰ ਪ੍ਰਭ ਦਾਸੂਵਾਲ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਕਹਿਣ 'ਤੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਕੰਮ ਕਰ ਰਹੇ ਸਨ।ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਰੋਹਿਤ, ਸੁਖਰਾਜ ਅਤੇ ਜੁਗਰਾਜ ਸ਼ਾਮਲ ਹਨ, ਜੋ ਮੋਹਾਲੀ ਦੇ ਇੱਕ ਪੀਜੀ ਵਿੱਚ ਰਹਿੰਦੇ ਸਨ। ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ 'ਤੇ ਇਹ ਲੋਕ ਕਤਲ ਦੀ ਰੈਕੀ ਕਰਦੇ ਅਤੇ ਹੋਰ ਅਪਰਾਧੀ ਤੱਤਾਂ (ਸ਼ੂਟਰਾਂ) ਨੂੰ ਹਥਿਆਰ ਸਪਲਾਈ ਕਰਦੇ ਸਨ। ਇਹਨਾਂ ਨੇ ਤਰਨਤਾਰਨ ਵਿੱਚ ਵੀ ਇੱਕ ਵਿਅਕਤੀ ਦੀ ਰੈਕੀ ਕੀਤੀ ਸੀ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਖੇਤਰ ਵਿੱਚ ਹੋਏ ਸਰਪੰਚ ਰਾਜਵਿੰਦਰ ਸਿੰਘ ਤਲਵੰਡੀ ਦੀ ਹੱਤਿਆ ਵਿੱਚ ਵੀ ਭੂਮਿਕਾ ਨਿਭਾਈ ਸੀ। ਇਹਨਾਂ ਨੇ ਹੱਤਿਆ ਦੀ ਰੈਕੀ ਕੀਤੀ ਸੀ ਅਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸ...
ਲੋਕ ਸੰਪਰਕ ਵਿਭਾਗ ਨੇ ਮਨਾਇਆ ਗੁਰਪੁਰਬ

ਲੋਕ ਸੰਪਰਕ ਵਿਭਾਗ ਨੇ ਮਨਾਇਆ ਗੁਰਪੁਰਬ

Hot News
ਚੰਡੀਗੜ੍ਹ, 15 ਜਨਵਰੀ : ਪੰਜਾਬ ਦੇ ਲੋਕ ਸੰਪਰਕ ਵਿਭਾਗ ਚੰਡੀਗੜ੍ਹ ਵਲੋਂ ਅੱਜ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਵਰ੍ਹੇ ਦੀ ਆਮਦ ਮੌਕੇ ਪੰਜਾਬ ਸਿਵਲ ਸਕੱਤਰੇਤ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸਿਵਲ ਸਕੱਤਰੇਤ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਗ੍ਰੰਥੀ ਭਾਈ ਕਸ਼ਮੀਰ ਸਿੰਘ ਨੇ ਪਾਠ ਕੀਤਾ ਅਤੇ ਪ੍ਰਸਿੱਧ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਇਸ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਲੋਕ ਸਭਾ ਮੈਂਬਰ ਮੀਤ ਹੇਅਰ, ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਸ੍ਰੀ ਆਦਿਲ ਆਜ਼ਮੀ, ਵਿੱਤ ਕਮਿਸ਼ਨਰ (ਮਾਲ) ਸ੍ਰੀ ਅਨੁਰਾਗ ਵਰਮਾਂ, ਸਕੱਤਰ ਆਮ ਰਾਜ ਪ੍ਰਬੰਧ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਪਨਸਪ ਦੇ ਐਮ.ਡੀ. ਸ੍ਰੀਮਤੀ ਸੋਨਾਲੀ ਗਿਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਮਲ ਕੁਮਾਰ ਸੇਤੀਆ, ਏ.ਡੀ.ਜੀ.ਪੀ. (ਟਰੈਫਿਕ) ਸ੍ਰੀ ਅਮਰਦੀਪ ਸਿੰਘ ਰਾਏ, ਆਈ.ਜੀ. (ਹੈਡਕੁਆਰਟਰ) ਸ੍ਰੀ ...
ਲੁਧਿਆਣਾ ਦੇ ਇਕੋ ਟਰੈਵਲ ਏਜੰਟ ਖਿਲਾਫ ਚਾਰ ਪਰਚੇ ਦਰਜ

ਲੁਧਿਆਣਾ ਦੇ ਇਕੋ ਟਰੈਵਲ ਏਜੰਟ ਖਿਲਾਫ ਚਾਰ ਪਰਚੇ ਦਰਜ

Breaking News, Hot News
ਲੁਧਿਆਣਾ, 15 ਜਨਵਰੀ : ਲੁਧਿਆਣਾ ਦੇ ਟਰੈਵਲ ਏਜੰਟ ਅਮਿਤ ਮਲਹੋਤਰਾ, ਉਸਦੀ ਭੈਣ ਅਤੇ ਸਹਿਯੋਗੀ ਕਰੁਣ ਕੁਮਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਿਉਂਕਿ ਮਾਡਲ ਟਾਊਨ ਪੁਲਿਸ ਨੇ ਇੱਕੋ ਦਿਨ ਵਿੱਚ ਉਨ੍ਹਾਂ ਖਿਲਾਫ ਧੋਖਾਧੜੀ ਦੇ 4 ਮਾਮਲੇ ਦਰਜ ਕੀਤੇ ਹਨ। ਸ਼ਿਕਾਇਤਾਂ 'ਤੇ ਜਾਂਚ ਲੰਬੇ ਸਮੇਂ ਤੋਂ ਲਟਕੀ ਹੋਈ ਸੀ।ਦੋਸ਼ੀ ਇਸ਼ਮੀਤ ਚੌਕ ਦੇ ਨੇੜੇ ਗਲੋਬਲ ਵੇ ਨਾਂ ਨਾਲ ਦਫਤਰ ਖੋਲ੍ਹ ਕੇ ਇਮੀਗ੍ਰੇਸ਼ਨ ਦਾ ਕਾਰੋਬਾਰ ਚਲਾਉਂਦੇ ਸਨ। ਪਹਿਲੀ ਐਫਆਈਆਰ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਦੇ ਵਿਸ਼ਾਲਦੀਪ ਸਿੰਘ ਦੇ ਬਿਆਨ 'ਤੇ ਦਰਜ ਕੀਤੀ ਗਈ। ਵਿਸ਼ਾਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਯੂਕੇ ਦਾ ਵੀਜ਼ਾ ਦਿਵਾਉਣ ਦੇ ਨਾਂ 'ਤੇ ਉਸ ਤੋਂ 10 ਲੱਖ ਰੁਪਏ ਲਏ। ਦੋਸ਼ੀ ਨੇ ਨਾ ਤਾਂ ਵੀਜ਼ਾ ਦਾ ਇੰਤਜ਼ਾਮ ਕੀਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਉਸਨੇ 9 ਅਕਤੂਬਰ 2024 ਨੂੰ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ।ਦੂਜਾ ਮਾਮਲਾ ਸਲੇਮ ਟਾਬਰੀ ਦੀ ਭਗਵਾਨ ਦਾਸ ਕਲੋਨੀ ਦੀ ਸ਼ਰਨਜੀਤ ਕੌਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਨੇ ਉਸਦੇ ਅਤੇ ਉਸਦੇ ਪਤੀ ਲਈ ਯੂਕੇ ਦਾ ਵੀਜ਼ਾ ਦਿਵਾਉਣ ਦੇ ...
ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਪੁਲੀਸ ਮੁਕਾਬਲਾ, ਦੋ ਗ੍ਰਿਫਤਾਰ

ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਪੁਲੀਸ ਮੁਕਾਬਲਾ, ਦੋ ਗ੍ਰਿਫਤਾਰ

Breaking News, Hot News
ਜਲੰਧਰ, 15 ਜਨਵਰੀ : ਜਲੰਧਰ 'ਚ ਬੁੱਧਵਾਰ ਸਵੇਰੇ ਸੀਆਈਏ ਸਟਾਫ ਅਤੇ ਲੌਰੈਂਸ ਦੇ ਗੁਰਗਿਆਂ ਵਿਚਕਾਰ ਮੁਕਾਬਲਾ ਹੋਇਆ ਅਤੇ ਵਡਾਲਾ ਚੌਕ ਦੇ ਕੋਲ ਬਦਮਾਸ਼ਾਂ ਨੇ ਲੁਕ ਕੇ ਪੁਲਿਸ 'ਤੇ ਫਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਤਾਂ ਇੱਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੂਜਾ ਬਦਮਾਸ਼ ਭੱਜਣ ਲੱਗਾ ਤਾਂ ਟੀਮ ਨੇ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ। ਇਨ੍ਹਾਂ ਦਾ ਇੱਕ ਸਾਥੀ ਮੁਠਭੇੜ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਦੋਵਾਂ ਬਦਮਾਸ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਦੋਸ਼ੀ ਜਲੰਧਰ 'ਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ। ਇਹ ਲੌਰੈਂਸ ਦੇ ਸਾਥੀ ਗੋਲਡੀ ਬਰਾੜ ਦੇ ਸੰਪਰਕ 'ਚ ਸਨ। ਉਸਦੇ ਕਹਿਣ 'ਤੇ ਲੋਕਾਂ ਨੂੰ ਫਿਰੌਤੀ ਲਈ ਕਾਲ ਕਰਦੇ ਸਨ।ਡੀਜੀਪੀ ਗੌਰਵ ਯਾਦਵ ਨੇ X 'ਤੇ ਲਿਖਿਆ - 'ਦੋਸ਼ੀਆਂ ਨੂੰ ਫੜਨ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੇ ਵਪਾਰ ਅਤੇ ਜਬਰਨ ਵਸੂਲੀ ਦੇ ਰੈਕਟ 'ਚ ਸ਼ਾਮਲ ਗੈਂਗ ਦੇ ਅਪਰਾਧਿਕ ਨੈੱਟਵਰਕ ਨੂੰ ਕਰਾਰਾ ਝਟਕਾ ਲੱਗਿਆ ਹੈ।'ਪੁਲਿਸ ਦੇ ਮੁਤਾਬਕ ਬੁੱਧਵਾਰ...
20 ਹਜਾਰ ਰੁਪਏ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

20 ਹਜਾਰ ਰੁਪਏ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Hot News
ਅੰਮ੍ਰਿਤਸਰ, 15 ਜਨਵਰੀ : ਵਿਜੀਲੈਂਸ ਬਿਊਰੋ ਨੇ ਹਲਕਾ ਚੌਗਾਵਾਂ ਵਿਖੇ ਤਾਇਨਾਤ ਇਕ ਪਟਵਾਰੀ ਹਰਸਿਮਰਤਜੀਤ ਸਿੰਘ ਨੂੰ 20 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲ ਲੋਪੋਕੇ ਦੇ ਪਿੰਡ ਕੋਹਾਲਾ ਦੇ ਵਾਸੀ ਸਰਮੇਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਜ਼ਮੀਨ ਦੀ ਜ਼ਮਾਂਬੰਦੀ ਵਿਚ ਕੀਤੀ ਗਈ ਗੜਬੜੀ ਨੂੰ ਠੀਕ ਕਰਨ ਲਈ ਪਟਵਾਰੀ ਹਰਸਿਮਰਤਜੀਤ ਸਿੰਘ ਵਲੋਂ 20 ਹਜਾਰ ਰੁਪਏ ਰਿਸ਼ਵਤ ਮੰਗੀ ਜਾ ਰਹੀ ਹੈ। ਵਿਜੀਲੈਂਸ ਵਲੋਂ ਮੁਢਲੀ ਜਾਂਚ ਕਰਨ ਪਿਛੋ਼ ਆਪਣਾ ਜਾਲ ਵਿਛਾਇਆ ਅਤੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।...
ਪੰਜ ਕਿੱਲੋ ਹੈਰੋਇਨ ਸਮੇਤ ਗ੍ਰੋਹ ਦਾ ਮੁਖੀ ਗ੍ਰਿਫਤਾਰ

ਪੰਜ ਕਿੱਲੋ ਹੈਰੋਇਨ ਸਮੇਤ ਗ੍ਰੋਹ ਦਾ ਮੁਖੀ ਗ੍ਰਿਫਤਾਰ

Hot News
ਤਰਨਤਾਰਨ, 15 ਜਨਵਰੀ : ਪੰਜਾਬ ਪੁਲੀਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਤਸਕਰਾਂ ਦੇ ਗ੍ਰੋਹ ਦੇ ਮੁਖੀ ਨੂੰ ਪੰਜ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਵਲੋਂ ਚਲਾਏ ਗਏ ਇਕ ਅਪ੍ਰੇਸ਼ਨ ਦੌਰਾਨ ਜਿਲਾ ਤਰਨਤਾਰਨ ਦੇ ਪਿੰਡ ਭਾਈ ਲੱਧੂ ਵਿਖੇ ਰਛਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿਚੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਵਲੋਂ ਕੀਤੀ ਗਈ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਰਛਪਾਲ ਸਿੰਘ ਦੇ ਪਾਕਿਸਤਾਨ ਵਿਚ ਸਬੰਧ ਹਨ ਅਤੇ ਉਹ ਨਸ਼ਾ ਤਸਕਰੀ ਦਾ ਇਕ ਵੱਡਾ ਗ੍ਰੋਹ ਚਲਾ ਰਿਹਾ ਹੈ। ਉਹ ਪਾਕਿਸਤਾਨ ਵਿਚੋਂ ਨਸ਼ਾ ਮੰਗਵਾਉਂਦਾ ਸੀ ਅਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਨਸ਼ਾ ਸਪਲਾਈ ਕਰਦਾ ਸੀ। ਪੁਲੀਸ ਵਲੋਂ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਉਸਦੇ ਸਾਰੇ ਨੈੱਟਵਰਕ ਦਾ ਪਤਾ ਲਗਾ ਕੇ ਉਸਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।...
ਪੰਜਾਬ ‘ਚ ਪਹਿਲੀ ਵਾਰ 265 ਲੜਕੀਆਂ ਨੂੰ ਫੌਜ ਤੇ ਪੁਲੀਸ ਦੀ ਸਿਖਲਾਈ ਦਿੱਤੀ

ਪੰਜਾਬ ‘ਚ ਪਹਿਲੀ ਵਾਰ 265 ਲੜਕੀਆਂ ਨੂੰ ਫੌਜ ਤੇ ਪੁਲੀਸ ਦੀ ਸਿਖਲਾਈ ਦਿੱਤੀ

Breaking News
ਚੰਡੀਗੜ੍ਹ, 15 ਜਨਵਰੀ : ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਲਈ ਉਤਿਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਸੀ ਪਾਈਟ ਕੈਂਪਾਂ ਰਾਹੀਂ ਪਹਿਲੀ ਵਾਰ ਪੰਜਾਬ ਦੀਆਂ 265 ਲੜਕੀਆਂ ਨੂੰ ਫੌਜ ਅਤੇ ਪੁਲੀਸ ਦੀ ਭਰਤੀ ਲਈ ਸਿਖਲਾਈ ਦਿੱਤੀ ਗਈ। ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦੀ ਵਧਾਈ ਦਿੰਦਿਆਂ ਰੋਜ਼ਗਾਰ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਵਿਚ ਹਰ ਖੇਤਰ ਵਿਚ ਕੰਮ ਕਰਨ ਦੀ ਕਲਾ ਮੌਜੂਦ ਹੈ, ਪਰ ਇਸ ਕਲਾ ਨੂੰ ਨਿਖਾਰਨ ਦੀ ਲੋੜ ਹੁੰਦੀ ਹੈ।ਸੀ ਪਾਈਟ ਦੀ ਪੰਜਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਇਕ ਵਿਸ਼ੇਸ਼ ਸੀ ਪਾਈਟ ਕੈਂਪ ਖੋਲ੍ਹਿਆ ਜਾਵੇਗਾ ਅਤੇ ਇਸ ਸੀ ਪਾਈਟ ਕੈਂਪ ਵਿਚ ਪੂਰੇ ਦਾ ਪੂਰਾ ਮਹਿਲਾ ਸਟਾਫ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਲਾ ਪਠਾਨਕੋਟ ਵਿਚ ਇਕ ਹੋਰ ਸੀ ਪਾਈਟ ਕੈਂਪ ਸਥਾਪਿਤ ਕੀਤਾ ਜਾਵੇਗਾ, ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁਲੀਸ, ਫੌਜ ਅਤੇ ਹੋਰ ਹਥਿਆਰਬੰਦ ਸੈਨਾਵਾਂ ਦੀ ਟਰੇ...
ਰਨਬਾਸ ਹੋਟਲਾ ਨਾਲ ਮਿਲੇਗਾ ਸੈਰ ਸਪਾਟਾ ਸਨਅਤ ਨੂੰ ਹੁਲਾਰਾ : ਭਗਵੰਤ ਮਾਨ

ਰਨਬਾਸ ਹੋਟਲਾ ਨਾਲ ਮਿਲੇਗਾ ਸੈਰ ਸਪਾਟਾ ਸਨਅਤ ਨੂੰ ਹੁਲਾਰਾ : ਭਗਵੰਤ ਮਾਨ

Breaking News, Punjab Development
ਚੰਡੀਗੜ੍ਹ, 15 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਵਿਖੇ ਸ਼ਾਹੀ ਇਮਾਰਤਸਾਜ਼ੀ ਦੇ ਵੱਡੇ ਨਮੂਨੇ ਵਜੋਂ ਸਥਾਪਿਤ ਕੀਤੇ ਗਏ ਪੰਜਾਬ ਦੇ ਪਹਿਲੇ ਬੁਟੀਕ ਹੋਟਲ 'ਰਨ ਬਾਸ ਦ ਪੈਲੇਸ' ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਿਰਸਤ ਸਾਂਭਣ ਲਈ ਇਹ ਵੱਡਾ ਪ੍ਰੋਜੈਕਟ ਹਨ, ਜਿਥੇ ਪੰਜਾਬ ਦੀ ਇਮਾਰਤਸਾਜ਼ੀ ਦੇ ਨਾਲ ਨਾਲ ਪੰਜਾਬ ਦੀ ਪ੍ਰਾਹੁਣਚਾਰੀ ਅਤੇ ਪੰਜਾਬੀ ਖਾਣੇ ਦੇ ਨਮੂਨੇ ਵੀ ਉਪਲਭਦ ਹੋਣਗੇ।ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਇੰਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਹਨ, ਜਿਨ੍ਹਾਂ ਨੂੰ ਵਿਕਸਿਤ ਕਰਕੇ ਪੰਜਾਬ ਦੀ ਸ਼ਾਨ ਵੀ ਵਧਾਈ ਜਾ ਸਕਦੀ ਹੈ ਅਤੇ ਪੰਜਾਬ ਦੇ ਖਜਾਨੇ ਵਿਚ ਵੀ ਵੱਡਾ ਹਿੱਸਾ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਤੋਂ ਪਹਿਲਾਂ ਜਿਲਾ ਹੁਸ਼ਿਆਰਪੁਰ ਜਿਲੇ ਵਿਚ ਚੌਹਾਲ ਵਿਖੇ ਵੀ ਜੰਗਲਾਤ ਵਿਭਾਗ ਦੇ ਇਕ ਰਿਜ਼ੌਰਟ ਨੂੰ ਵਿਕਸਤ ਕੀਤਾ, ਜੋ ਪੰਜਾਬ ਦੇ ਸੈਰ ਸਪਾਟੇ ਲਈ ਨਵੀਂ ਮਿਸਾਲ ਪੈਦਾ ਹੋਈ ਹੈ। ਇਸੇ ਤਰਾਂ ਹੀ ਅੰਮ੍ਰਿਤਸਰ ਵਿਖੇ ਤਾਜ ਹੋਟਲ ਨਾਲ ਵੀ ਗੱਲਬਾਤ ਚ...
ਲੁਧਿਆਣਾ ਕੋਲ ਚਲਦੀ ਰੇਲ ਗੱਡੀ ‘ਚ ਲੱਗੀ ਅੱਗ

ਲੁਧਿਆਣਾ ਕੋਲ ਚਲਦੀ ਰੇਲ ਗੱਡੀ ‘ਚ ਲੱਗੀ ਅੱਗ

Hot News
ਲੁਧਿਆਣਾ, 14 ਜਨਵਰੀ : ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈਸ (ਗੱਡੀ ਨੰਬਰ 12498) ਵਿੱਚ ਅੱਜ ਰੇਲ ਗੱਡੀ ਦੇ ਬ੍ਰੇਕ ਐਕਸਲ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿੱਚ ਭਗਦੜ ਮੱਚ ਗਈ। ਇਹ ਘਟਨਾ ਲੁਧਿਆਣਾ ਅਤੇ ਖੰਨਾ ਦੇ ਵਿਚਕਾਰ ਦੀ ਹੈ।ਜਾਣਕਾਰੀ ਅਨੁਸਾਰ, ਰੇਲ ਗੱਡੀ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੀ ਸੀ। ਖੰਨਾ ਤੋਂ ਲਗਭਗ 10 ਕਿਲੋਮੀਟਰ ਪਹਿਲਾਂ ਯਾਤਰੀਆਂ ਨੇ ਡੱਬੇ ਵਿੱਚੋਂ ਧੂੰਆਂ ਨਿਕਲਦਾ ਵੇਖਿਆ। ਧੂੰਏਂ ਨੂੰ ਵੇਖਦਿਆਂ ਹੀ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੇਲਵੇ ਸਟਾਫ ਨੇ ਤੁਰੰਤ ਕਾਰਵਾਈ ਕਰਦਿਆਂ ਰੇਲ ਗੱਡੀ ਨੂੰ ਚਾਵਾ ਦੇ ਨੇੜੇ ਐਮਰਜੈਂਸੀ ਵਿੱਚ ਰੋਕ ਦਿੱਤਾ।ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਡੱਬੇ ਦੇ ਹੇਠਾਂ ਐਕਸਲ ਲੈਦਰ ਵਿੱਚ ਲੱਗੀ ਅੱਗ 'ਤੇ ਕਾਬੂ ਪਾ ਲਿਆ। ਇਸ ਘਟਨਾ ਵਿੱਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਰੇਲਵੇ ਵਿਭਾਗ ਦੀ ਫੁਰਤੀਲੀ ਕਾਰਵਾਈ ਨਾਲ ਇੱਕ ਵੱਡੀ ਦੁਰਘਟਨਾ ਟਲ ਗਈ।...
ਅਕਾਲੀ ਦਲ ਨੇ ਕੀਤੀ ਮਾਘੀ ‘ਤੇ ਵੱਡੀ ਕਾਨਫਰੰਸ

ਅਕਾਲੀ ਦਲ ਨੇ ਕੀਤੀ ਮਾਘੀ ‘ਤੇ ਵੱਡੀ ਕਾਨਫਰੰਸ

Hot News, Punjab Politics
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਮਾਘੀ ਮੇਲੇ ਮੌਕੇ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਇਕੱਠ ਕੀਤਾ ਗਿਆ। ਇਸ ਕਾਨਫਰੰਸ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ, ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਵੱਖ ਵੱਖ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆ ਸਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ। ਉਨ੍ਹਾਂ ਨੇ ਕਿਹਾ ਕਿ 104 ਸਾਲ ਪੁਰਾਣੀ ਪਾਰਟੀ ਹੈ। ਇਸ ਵਿਚ 70 ਸਾਲ ਬਾਦਲ ਸਾਹਿਬ ਨੇ ਪਾਰਟੀ ਦੀ ਸੇਵਾ ਕੀਤੀ। ਏਜੰਸੀਆਂ ਦੇ ਲੋਕ ਬਾਦਲ ਸਾਹਿਬ ਖਿਲਾਫ ਪ੍ਰਚਾਰ ਕਰ ਰਹੇ ਹਨ। ਬਾਦਲ ਸਾਹਿਬ ਦਾ ਗੁਨਾਹ ਇਹੀ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ 18 ਸਾਲ ਜੇਲ੍ਹਾਂ ਵਿਚ ਕੱਟੇ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਇਸ ਲਈ ਬਾਦਲ ਸਾਹਿਬ ਨੇ ਮੁਆਫੀ ਮੰਗੀ ਕਿ ਸਾਡੇ ਰਾਜ ਵਿਚ ਬੇਅਦਬੀ ਹੋਈ। ਹੁਣ ਰੋਜ਼ ਕਿਤੇ ਨਾ ਕਿ...