Monday, December 22Malwa News
Shadow

Tag: punjab politics

ਡਿਜੀਟਲ ਹੋ ਗਿਆ ਪੰਜਾਬ ਦੇ ਕਿਰਤ ਵਿਭਾਗ

ਡਿਜੀਟਲ ਹੋ ਗਿਆ ਪੰਜਾਬ ਦੇ ਕਿਰਤ ਵਿਭਾਗ

Hot News
ਚੰਡੀਗੜ੍ਹ, 10 ਫਰਵਰੀ : ਪੰਜਾਬ ਸਰਕਾਰ ਵਲੋਂ ਮਜਦੂਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਹੁਣ ਲੇਬਰ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਡਿਜੀਟਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸਰਕਾਰ ਵਲੋਂ ਕਿਰਤ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਹਰ ਇਕ ਕਿਰਤ ਕਰਨ ਵਾਲੇ ਵਿਅਕਤੀ ਨੂੰ ਇਸਦਾ ਸਹੀ ਲਾਭ ਦੇਣ ਲਈ ਸਾਰੀਆਂ ਸੇਵਾਵਾਂ ਡਿਜੀਟਲ ਕਰ ਦਿੱਤੀਆਂ ਗਈਆਂ ਹਨ। ਹੁਣ ਸਾਰੀਆਂ ਸੇਵਾਵਾਂ ਦਾ ਲਾਭ ਲੈਣ ਲਈ https://pblabour.gov.in ਵੈਬਸਾਈਟ 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਵੈਬਸਾਈਟ 'ਤੇ ਸਾਰੀਆਂ ਸੇਵਾਵਾਂ ਬਾਰੇ ਹਰ ਤਰਾਂ ਦੀ ਜਾਣਕਾਰੀ ਵੀ ਮੁਹਈਆ ਕਰਵਾਈ ਗਈ ਹੈ।...
ਭਗਵੰਤ ਮਾਨ ਦੇ ਘਰ ‘ਤੇ ਚੋਣ ਕਮਿਸ਼ਨ ਦੀ ਰੇਡ : ਆਪ ਆਗੂਆਂ ਨੇ ਘੇਰੀ ਭਾਜਪਾ

ਭਗਵੰਤ ਮਾਨ ਦੇ ਘਰ ‘ਤੇ ਚੋਣ ਕਮਿਸ਼ਨ ਦੀ ਰੇਡ : ਆਪ ਆਗੂਆਂ ਨੇ ਘੇਰੀ ਭਾਜਪਾ

Breaking News
ਨਵੀਂ ਦਿੱਲੀ, 30 ਜਨਵਰੀ : ਚੋਣ ਕਮਿਸ਼ਨ ਅਤੇ ਦਿੱਲੀ ਪੁਲੀਸ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿੱਲੀ ਸਥਿੱਤ ਘਰ 'ਤੇ ਰੇਡ ਕੀਤੀ। ਇਸ ਰੇਡ ਖਿਲਾਫ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਨਿਖੇਧੀ ਕਰਦਿਆਂ ਭਾਰਤੀ ਜਨਤਾ ਪਾਰਟੀ 'ਤੇ ਦੋਸ਼ ਲਾਏ ਕਿ ਦਿੱਲੀ ਚੋਣਾ ਵਿਚ ਹਾਰ ਰਹੀ ਭਾਜਪਾ ਕੋਝੀਆਂ ਚਾਲਾਂ 'ਤੇ ਉੱਤਰ ਆਈ ਹੈ। ਭਗਵੰਤ ਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਅਤੇ ਦਿੱਲੀ ਦੀ ਪੁਲੀਸ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਭਾਜਪਾ ਦੇ ਹੁਕਮਾਂ 'ਤੇ ਹੀ ਕੰਮ ਕਰ ਰਹੇ ਹਨ।ਚੋਣ ਕਮਿਸ਼ਨ ਦੇ ਅਧਿਕਾਰੀ ਅਤੇ ਦਿੱਲੀ ਪੁਲੀਸ ਅੱਜ ਜਦੋਂ ਭਗਵੰਤ ਸਿੰਘ ਮਾਨ ਦੀ ਕਪੂਰਥਲਾ ਹਾਊਸ ਵਿਖੇ ਰਿਹਾਇਸ਼ 'ਤੇ ਪਹੁੰਚੇ ਤਾਂ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ ਦੀਆਂ ਕੋਝੀਆਂ ਚਾਲਾਂ ਖਿਲਾਫ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਰੇਡ ਖਿਲਾਫ ਟਵੀਟ ਕੀਤਾ ਹੈ ਕਿ ਅੱਜ ਦਿੱਲੀ ਪੁਲੀਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀ ਜੇ ਪੀ ਵਾਲੇ ਸ਼ਰੇਆਮ ਪੈਸੇ ਵੰਡ ਰਹੇ ਨ, ਪਰ ਦਿੱਲੀ ਪੁਲੀਸ ਤੇ ਚੋ...
150 ਕਰੋੜ ਲੋਕਾਂ ਦੇ ਪੇਟ ‘ਚ ਕੀੜੇ : ਤੁਸੀਂ ਵੀ ਰਹੋ ਸਾਵਧਾਨ

150 ਕਰੋੜ ਲੋਕਾਂ ਦੇ ਪੇਟ ‘ਚ ਕੀੜੇ : ਤੁਸੀਂ ਵੀ ਰਹੋ ਸਾਵਧਾਨ

Health
ਚੰਡੀਗੜ੍ਹ, 29 ਜਨਵਰੀ : ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਦੁਨੀਆ ਦੇ 150 ਕਰੋੜ ਲੋਕਾਂ ਦੇ ਪੇਟ ਵਿੱਚ ਕੀੜੇ ਹਨ। ਇਸਦਾ ਮਤਲਬ ਹੈ ਕਿ ਪੂਰੀ ਦੁਨੀਆ ਦੀ 24% ਆਬਾਦੀ ਨੂੰ ਇਹ ਸਮੱਸਿਆ ਹੈ। ਆਮ ਤੌਰ 'ਤੇ ਸਫਾਈ ਨਾ ਰੱਖਣ ਵਾਲੇ ਅਤੇ ਘੱਟ ਸਫਾਈ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਮੁਸ਼ਕਲ ਹੁੰਦੀ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਇਹ ਸਮੱਸਿਆ ਆਮ ਹੈ। ਇਸ ਦੇ ਸਭ ਤੋਂ ਵੱਧ ਕੇਸ ਬੱਚਿਆਂ ਵਿੱਚ ਦੇਖੇ ਜਾਂਦੇ ਹਨ।ਬੱਚੇ ਸਫਾਈ ਤੋਂ ਬਿਲਕੁਲ ਅਣਜਾਣ ਹੁੰਦੇ ਹਨ। ਬਹੁਤ ਛੋਟੇ ਬੱਚੇ ਅਕਸਰ ਆਪਣਾ ਅੰਗੂਠਾ ਚੂਸਦੇ ਹਨ। ਉਨ੍ਹਾਂ ਨੂੰ ਜੋ ਚੀਜ਼ ਮਿਲਦੀ ਹੈ, ਮੂੰਹ ਵਿੱਚ ਪਾਉਂਦੇ ਹਨ ਅਤੇ ਚੱਬਣ ਦੀ ਕੋਸ਼ਿਸ਼ ਕਰਦੇ ਹਨ। ਉਹ ਚਾਕ ਅਤੇ ਮਿੱਟੀ ਖੁਰਚ ਕੇ ਖਾ ਲੈਂਦੇ ਹਨ। ਇਸ ਨਾਲ ਉਨ੍ਹਾਂ ਦੇ ਪੇਟ ਵਿੱਚ ਗੰਦਗੀ ਪਹੁੰਚਦੀ ਹੈ ਅਤੇ ਕੀੜੇ ਹੋ ਜਾਂਦੇ ਹਨ।ਪੇਟ ਵਿੱਚ ਮੌਜੂਦ ਕੀੜੇ ਸਾਡਾ ਖਾਧਾ ਖਾਣਾ ਚੱਟ ਕਰ ਲੈਂਦੇ ਹਨ। ਸਰੀਰ ਤੋਂ ਪੋਸ਼ਕ ਤੱਤ ਸੋਖ ਲੈਂਦੇ ਹਨ। ਇਸ ਲਈ ਪੇਟ ਵਿੱਚ ਕੀੜੇ ਹੋਣ 'ਤੇ ਸਰੀਰ ਵਿੱਚ ਪੋਸ਼ਣ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਅਨੀਮੀਆ ਹੋ ਸਕਦਾ ਹੈ, ਭਾਰ ਘੱਟ ਹੋ ਸਕਦ...
ਫਿਰੋਜ਼ਪੁਰ ‘ਚ ਹਰਭਜਨ ਸਿੰਘ ਈਟੀਓ ਨੇ ਲਹਿਰਾਇਆ ਝੰਡਾ

ਫਿਰੋਜ਼ਪੁਰ ‘ਚ ਹਰਭਜਨ ਸਿੰਘ ਈਟੀਓ ਨੇ ਲਹਿਰਾਇਆ ਝੰਡਾ

Hot News
ਫਿਰੋਜ਼ਪੁਰ, 26 ਜਨਵਰੀ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਗਣਤੰਤਰ ਦਿਵਸ ਮੌਕੇ ਫਿਰੋਜ਼ੁਪਰ ਵਿਖੇ ਕਰਵਾਏ ਗਏ ਜਿਲਾ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜਰੀ ਲਵਾਈ। ਇਸ ਮੌਕੇ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਇਆ ਅਤੇ ਪੁਲੀਸ ਦੀ ਪਰੇਡ ਤੋਂ ਸਲਾਮੀ ਲਈ। ਇਸ ਸਮਾਗਮ ਵਿਚ ਜਿਲੇ ਦੇ ਸਾਰੇ ਅਧਿਕਾਰੀ ਵੀ ਹਾਜਰ ਸਨ। ਸਮਾਗਮ ਦੌਰਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਕਲਾਕਾਰੀਆਂ ਵੀ ਪੇਸ਼ ਕੀਤੀਆਂ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਫਿਰੋਜ਼ਪੁਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।...
ਵਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਹੋਈ ਵਾਇਰਲ

ਵਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਹੋਈ ਵਾਇਰਲ

Breaking News, Punjab Politics
ਅੰਮ੍ਰਿਤਸਰ, 22 ਜਨਵਰੀ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਅਕਤੂਬਰ 2024 ਦੀ ਪੇਸ਼ੀ ਦਾ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬਰਖ਼ਾਸਤ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਵਿਚਕਾਰ ਹੋਈ ਬਹਿਸ ਦਿਖਾਈ ਗਈ ਹੈ।ਵੀਡੀਓ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ, ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਦੇ ਭਾਜਪਾ ਅਤੇ ਇਸਦੇ ਸਿਆਸੀ ਨੇਤਾਵਾਂ ਨਾਲ ਸਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਫ਼ੋਨ 'ਤੇ ਗੱਲਬਾਤ ਅਤੇ ਮੁਲਾਕਾਤਾਂ ਕਰਦੇ ਹਨ। ਇਸ ਦੌਰਾਨ ਹੋਰ ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਸਬੰਧ ਨਹੀਂ ਹੈ।ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਇਰਲ ਕਲਿੱਪ ਦੀ ਜਾਣਕਾਰੀ ਇੱਕ ਪੰਜਾਬੀ ਨਿਊਜ਼ ਚੈਨਲ ਤੋਂ ਮਿਲੀ। ਵਲਟੋਹਾ 15 ਅਕਤੂਬਰ ਤੋਂ ਲਗਾਤਾਰ ਮੰਗ ਕਰ ਰਹੇ ਹਨ ਕਿ ਪੇਸ਼ੀ ਦੇ ਸਾਰੇ ਰਿਕਾਰਡ ਕੀਤੇ ਵੀਡੀਓ ਜਨਤਕ ਕੀਤੇ ਜਾਣ।ਵਿਵਾਦ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਗਿਆਨੀ ਹਰਪ੍ਰੀਤ ਸਿੰ...
ਪੰਜਾਬ ਚ ਚੱਲਣਗੀਆਂ ਹੁਣ ਪਾਣੀ ਵਾਲੀਆਂ ਬੱਸਾਂ

ਪੰਜਾਬ ਚ ਚੱਲਣਗੀਆਂ ਹੁਣ ਪਾਣੀ ਵਾਲੀਆਂ ਬੱਸਾਂ

Breaking News
ਚੰਡੀਗੜ੍ਹ, 20 ਜਨਵਰੀ : ਪੰਜਾਬ ਦੀ ਰਣਜੀਤ ਸਾਗਰ ਝੀਲ ਵਿੱਚ ਜਲਦੀ ਹੀ ਵਿਦੇਸ਼ਾਂ ਵਾਂਗ ਜਲ ਬੱਸਾਂ ਚੱਲਦੀਆਂ ਨਜ਼ਰ ਆਉਣਗੀਆਂ। ਪੰਜਾਬ ਸਰਕਾਰ ਨੇ ਲਗਭਗ ਅੱਠ ਸਾਲਾਂ ਬਾਅਦ ਦੁਬਾਰਾ ਬੱਸਾਂ ਚਲਾਉਣ ਦੀ ਰਣਨੀਤੀ ਬਣਾਈ ਹੈ। ਬੱਸਾਂ ਦੇ ਫਿਟਨੈਸ ਸਰਟੀਫਿਕੇਟ ਹਾਸਿਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਪਿੱਛੇ ਕੋਸ਼ਿਸ਼ ਇਹੀ ਹੈ ਕਿ ਪੰਜਾਬ ਵਿੱਚ ਸੈਰ-ਸਪਾਟੇ ਨੂੰ ਵਧਾਵਾ ਦੇਣਾ ਅਤੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਕਿਉਂਕਿ ਜਦੋਂ ਇਹ ਬੱਸਾਂ ਚਲਾਈਆਂ ਗਈਆਂ ਸਨ, ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਨਵਾਂ ਪ੍ਰੋਜੈਕਟ ਹੈ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੀ ਮੀਟਿੰਗ ਵਿੱਚ ਇਨ੍ਹਾਂ ਬੱਸਾਂ ਦਾ ਮੁੱਦਾ ਉੱਠਿਆ ਸੀ। ਇਸ ਦੌਰਾਨ ਪਤਾ ਲੱਗਾ ਸੀ ਕਿ ਕਰੋੜਾਂ ਦੀਆਂ ਬੱਸਾਂ ਬੇਕਾਰ ਹੋ ਰਹੀਆਂ ਹਨ। ਜਿਸ ਤੋਂ ਬਾਅਦ ਬੱਸਾਂ ਦੇ ਚਲਾਉਣ ਨੂੰ ਲੈ ਕੇ ਰਣਨੀਤੀ ਬਣੀ। ਇਸ ਤੋਂ ਬਾਅਦ ਹਰੀਕੇ ਵੈਟਲੈਂਡ ਵਿੱਚ ਖੜ੍ਹੀਆਂ ਜਲ ਬੱਸਾਂ ਦੀ ਚੈਕਿੰਗ ਕਰਵਾਈ ਹੈ। ਟਰਾਂਸਪੋਰਟ ਵਿਭਾਗ ਵੱਲੋਂ ਇਨ੍ਹਾਂ ਦੀ ਜ਼ਰੂਰੀ ਮੁਰੰਮਤ ਅਤੇ ਫਿਟਨੈਸ ਸਰਟੀਫਿਕੇਟ ਦ...
ਪੁਲੀਸ ਮੁੱਖੀ ਵਲੋਂ ਸਰਹੱਦ ਪਾਰਲੇ ਅੱਤਵਾਦ ਖਿਲਾਫ ਸਖਤ ਹਦਾਇਤਾਂ

ਪੁਲੀਸ ਮੁੱਖੀ ਵਲੋਂ ਸਰਹੱਦ ਪਾਰਲੇ ਅੱਤਵਾਦ ਖਿਲਾਫ ਸਖਤ ਹਦਾਇਤਾਂ

Breaking News
ਅੰਮ੍ਰਿਤਸਰ, 20 ਜਨਵਰੀ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਜ਼ਿਲਿਆਂ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਰਹੱਦ ਪਾਰ ਤੋਂ ਆ ਰਹੇ ਨਸ਼ੀਲੇ ਪਦਾਰਥਾਂ ਅਤੇ ਹੱਥਿਆਰਾਂ ਬਾਰੇ ਸਥਿਤੀ ਦਾ ਮੁਆਇਨਾ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਿਤ ਕੋਈ ਵੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਹੈ। ਪੁਲੀਸ ਮੁੱਖੀ ਨੇ ਕਿਹਾ ਕਿ ਫੜੇ ਗਏ ਨਸ਼ਾ ਤਸਕਰਾਂ ਨਾਲ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਢਿੱਲ ਵਰਤਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।...
ਐਥਲੀਟ ਲੜਕੀ ਨਾਲ ਸਾਥੀ ਤੇ ਕੋਚ ਕਰਦੇ ਰਹੇ ਲਗਾਤਾਰ ਬਲਾਤਕਾਰ

ਐਥਲੀਟ ਲੜਕੀ ਨਾਲ ਸਾਥੀ ਤੇ ਕੋਚ ਕਰਦੇ ਰਹੇ ਲਗਾਤਾਰ ਬਲਾਤਕਾਰ

Breaking News, Hot News
ਨਵੀਂ ਦਿੱਲੀ, 12 ਜਨਵਰੀ : ਕੇਰਲ ਦੇ ਪਥਾਨਮਥਿੱਟਾ ਵਿੱਚ ਇੱਕ ਦਲਿਤ ਕੁੜੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨਾਲ 5 ਸਾਲਾਂ ਵਿੱਚ 60 ਲੋਕਾਂ ਨੇ ਬਲਾਤਕਾਰ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਅਪਰਾਧ ਦੇ ਸਮੇਂ ਕੁੜੀ ਨਾਬਾਲਗ ਸੀ। ਇਸ ਲਈ ਮਾਮਲਾ ਪਥਾਨਮਥਿੱਟਾ ਬਾਲ ਭਲਾਈ ਕਮੇਟੀ ਕੋਲ ਦਰਜ ਹੋਇਆ ਹੈ। ਸੀਡਬਲਯੂਸੀ ਪਥਾਨਮਥਿੱਟਾ ਜ਼ਿਲ੍ਹੇ ਦੇ ਪ੍ਰਧਾਨ ਐੱਨ. ਰਾਜੀਵ ਨੇ ਦੱਸਿਆ ਕਿ ਪਥਾਨਮਥਿੱਟਾ ਐੱਸ.ਪੀ. ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਜਾਂਚ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।'ਮਹਿਲਾ ਸਾਮਾਕਿਆ' ਨਾਂ ਦੀ ਇੱਕ ਗੈਰ-ਸਰਕਾਰੀ ਸੰਸਥਾ ਹੈ, ਜੋ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ। ਉਹ ਖੇਤਰ ਦੇ ਦੌਰੇ 'ਤੇ ਸੀ। ਇਸ ਦੌਰਾਨ ਕੁੜੀ ਨਾਲ ਮੁਲਾਕਾਤ ਹੋਈ। ਉਸਦੀ ਆਪਬੀਤੀ ਸੁਣ ਕੇ ਸਭ ਹੈਰਾਨ ਹੋ ਗਏ। ਉਨ੍ਹਾਂ ਨੇ ਸੀਡਬਲਯੂਸੀ ਨੂੰ ਕੁੜੀ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸੀਡਬਲਯੂਸੀ ਦੇ ਅਧਿਕਾਰੀਆਂ ਨੇ ਕੁੜੀ ਨਾਲ ਸੰਪਰਕ ਕੀਤਾ। ਉਸਦੀ ਕਾਊਂਸਲਿੰਗ ਕਰਕੇ ਸਾਰੀ ਜਾਣਕਾਰੀ ਇਕੱਠੀ ਕੀਤੀ।ਕੁੜੀ...
ਪੰਜਾਬ ਦੀਆਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦਾ ਕੰਮ ਮੁਕੰਮਲ

ਪੰਜਾਬ ਦੀਆਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦਾ ਕੰਮ ਮੁਕੰਮਲ

Hot News
ਚੰਡੀਗੜ੍ਹ, 7 ਜਨਵਰੀ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀਂ ਨੇ ਪੰਜਾਬ ਦੇ ਵੋਟਰਾਂ ਦੀਆਂ ਅੰਤਿਮ ਸੂਚੀਆਂ ਦੀਆਂ ਸੀਡੀਜ਼ ਮਾਨਤਾ ਪ੍ਰਾਪਤ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 7 ਜਨਵਰੀ ਤੱਕ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਕ ਕਰ ਦਿੱਤੀ ਗਈ ਹੈ। ਇਨ੍ਹਾਂ ਸੂਚੀਆਂ ਮੁਤਾਬਿਕ ਪੰਜਾਬ ਵਿਚ ਵੋਟਰਾਂ ਦੀ ਕੁੱਲ ਗਿਣਤੀ 2 ਕਰੋੜ 13 ਲੱਖ ਅੱਸੀ ਹਜਾਰ 565 ਹੈ। ਇਨ੍ਹਾਂ ਵਿਚੋਂ ਇਕ ਕਰੋੜ 12 ਲੱਖ ਇਕੱਤੀ ਹਜਾਰ 744 ਮਰਦ ਵੋਟਰ ਹਨ ਅਤੇ ਇਕ ਕਰੋੜ ਇਕ ਲੱਖ 48 ਹਜਾਰ 76 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ ਤੀਜਾ ਲਿੰਗ ਵੋਟਰਾਂ ਦੀ ਗਿਣਤੀ ਵੀ 745 ਹੈ ਅਤੇ ਐਨ ਆਰ ਆਈ ਵੋਟਰਾਂ ਦੀ ਗਿਣਤੀ 1611 ਹੈ। ਇਸੇ ਤਰਾਂ ਅੰਗਹੀਣ ਵੋਟਰਾਂ ਦੀ ਗਿਣਤੀ ਇਕ ਲੱਖ 56 ਹਜਾਰ 130 ਹੈ ਅਤੇ ਸਰਵਿਸ ਵੋਟਰ ਇਕ ਲੱਖ ਇਕ ਹਜਾਰ 257 ਹਨ।ਇਸ ਮੌਕੇ ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹੁਣੇ ਤੋਂ ਹੀ ਪੋਲਿੰਗ ਸਟੇਸ਼ਨਾਂ 'ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਭਵਿੱਖ ਵਿ...
ਗਾਲੀ ਗਲੋਚ ਪਾਰਟੀ ਨੂੰ ਵੀ ਸਾਡਾ ਗਾਣਾ ਪਸੰਦ ਆਏਗਾ : ਕੇਜਰੀਵਾਲ

ਗਾਲੀ ਗਲੋਚ ਪਾਰਟੀ ਨੂੰ ਵੀ ਸਾਡਾ ਗਾਣਾ ਪਸੰਦ ਆਏਗਾ : ਕੇਜਰੀਵਾਲ

Breaking News
ਨਵੀਂ ਦਿੱਲੀ, 7 ਜਨਵਰੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਚੋਣਾ ਲਈ ਪਾਰਟੀ ਦਾ ਕੰਪੇਨ ਗੀਤ 'ਫਿਰ ਲਾਏਂਗੇ ਕੇਜਰੀਵਾਲ' ਲਾਂਚ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀਆਂ ਚੋਣਾ ਇਕ ਤਰਾਂ ਤਿਉਹਾਰ ਵਾਂਗ ਹੁੰਦਾ ਹੈ। ਇਸ ਪੂਰੀ ਚੋਣ ਦੌਰਾਨ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੈਂਪੇਨ ਸੌਂਗ ਦਾ ਇੰਤਜ਼ਾਰ ਹੁੰਦਾ ਹੈ। ਅੱਜ ਇਹ ਗੀਤ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਦੇ ਹਾਂ। ਇਸ ਮੌਕੇ ਭਾਜਪਾ ਦੇ ਤਨਜ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀ ਗਾਲੀ ਗਲੋਚ ਪਾਰਟੀ ਨੂੰ ਵੀ ਇਹ ਗਾਣਾ ਪਸੰਦ ਆਏਗਾ।ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਹੋਰ ਆਗੂ ਵੀ ਸ਼ਾਮਲ ਹੋਏ।...