Wednesday, March 4Malwa News
Shadow

Tag: punjab news

ਭਿਆਨਕ ਸੜਕ ਹਾਦਸੇ ‘ਚ 11 ਮੌਤਾਂ, 15 ਫੱਟੜ

ਭਿਆਨਕ ਸੜਕ ਹਾਦਸੇ ‘ਚ 11 ਮੌਤਾਂ, 15 ਫੱਟੜ

Breaking News, Hot News
ਫਿਰੋਜ਼ਪੁਰ, 31 ਜਨਵਰੀ : ਫਿਰੋਜਪੁਰ ਵਿੱਚ ਅੱਜ ਸਵੇਰੇ ਲਗਭਗ 8 ਵਜੇ ਇੱਕ ਬੋਲੇਰੋ ਪਿਕਅੱਪ ਅਤੇ ਕੈਂਟਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਲੋਕ ਜਖਮੀ ਹੋ ਗਏ ਹਨ। ਇਹ ਹਾਦਸਾ ਫਿਰੋਜਪੁਰ-ਫਾਜਿਲਕਾ ਸੜਕ 'ਤੇ ਪਿੰਡ ਮੋਹਨ ਕਾ ਉਤਾੜ ਕੋਲ ਵਾਪਰਿਆ।ਹਾਦਸੇ ਦੇ ਸਮੇਂ ਪਿਕਅੱਪ ਵਿੱਚ 25 ਤੋਂ ਵੱਧ ਲੋਕ ਸਵਾਰ ਸਨ। ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਸੜਕ ਦੇ ਕਿਨਾਰੇ ਬਿਖਰੀਆਂ ਪਈਆਂ ਸਨ। ਜਖਮੀਆਂ ਨੂੰ ਪੁਲੀਸ ਨੇ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਪੁਲੀਸ ਨੇ ਧੁੰਦ ਦੇ ਕਾਰਨ ਹਾਦਸਾ ਹੋਣ ਦੀ ਸੰਭਾਵਨਾ ਜਤਾਈ ਹੈ। ਮਰਨ ਵਾਲਿਆਂ ਵਿੱਚ ਸੁਖਵਿੰਦਰ ਨਾਮ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ, ਜੋ ਪੰਜ ਭੈਣਾਂ ਦਾ ਇਕਲੌਤਾ ਭਾਈ ਸੀ।ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਦੀ ਸਮਾਰੋਹ ਵਿੱਚ ਜਾ ਰਹੇ ਵੇਟਰਾਂ ਦੀ ਦੁੱਖਦਾਈ ਮੌਤ ਹੋਈ ਹੈ। ਉਨ੍ਹਾਂ ਨੇ ਦਿਵੰਗਤ ਆਤਮਾਵਾਂ ਦੀ ਸ਼ਾਂਤੀ ਅਤੇ ਘਾਇਲਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਾਰੇ ਜਖਮੀਆਂ ਦਾ ਇਲਾਜ...
ਭਗਵੰਤ ਮਾਨ ਵਲੋਂ ਦਿੱਲੀ ਵਿਚ ਚੋਣ ਪ੍ਰਚਾਰ ‘ਚ ਤੇਜੀ

ਭਗਵੰਤ ਮਾਨ ਵਲੋਂ ਦਿੱਲੀ ਵਿਚ ਚੋਣ ਪ੍ਰਚਾਰ ‘ਚ ਤੇਜੀ

Breaking News, Hot News
ਨਵੀਂ ਦਿੱਲੀ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਕੋਂਡਲੀ, ਰੋਹਤਾਸ ਨਗਰ ਅਤੇ ਗੋਕਲਪੁਰ ਵਿੱਚ ਤਿੰਨ ਰੋਡ ਸ਼ੋ ਕੀਤੇ ਅਤੇ ਬਦਰਪੁਰ ਵਿੱਚ ਦੋ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਾਰਦਰਸ਼ੀ ਸ਼ਾਸਨ, ਵਿਕਾਸ ਅਤੇ ਜਵਾਬਦੇਹੀ ਦੀ ਵਚਨਬੱਧਤਾ ਕਾਰਨ ਲੋਕ ਅੱਜ ਆਪ ਦੀ ਸਰਕਾਰ ਹੀ ਚਾਹੁੰਦੇ ਹਨ। ਦੂਜੇ ਪਾਸੇ ਹੁਣ ਲੋਕ ਭਾਜਪਾ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ।ਕੋਂਡਲੀ ਵਿੱਚ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰਿਆਂ 'ਤੇ ਚੋਣ ਕਮਿਸ਼ਨ ਵਲੋਂ ਭਾਜਪਾ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਪੈਸੇ, ਜੈਕਟ, ਜੁੱਤੇ ਅਤੇ ਸਾੜੀਆਂ ਵੰਡ ਰਹੇ ਹਨ, ਪਰ ਚੋਣ ਕਮਿਸ਼ਨ ਨੇ ਇਸ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।ਰੋਹਤਾਸ ਨਗਰ ਵਿੱਚ, ਮਾਨ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਦੇ ਵਿਕਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਫ...
ਫੌਜੀ ਗੈਂਗ ਦੇ ਦੋ ਗੈਂਗਸਟਰ ਕਾਬੂ

ਫੌਜੀ ਗੈਂਗ ਦੇ ਦੋ ਗੈਂਗਸਟਰ ਕਾਬੂ

Hot News
ਅੰਮ੍ਰਿਤਸਰ, 31 ਜਨਵਰੀ : ਦਿਹਾਤੀ ਪੁਲੀਸ ਨੇ ਵਿਦੇਸ਼ ਵਿਚ ਬੈਠੇ ਆਤੰਕੀ ਜੀਵਨ ਫੌਜੀ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰਾਮਤੀਰਥ ਰੋਡ ਧੋਲ ਕਲਾਂ ਮੋੜ 'ਤੇ ਸੀਆਈਏ ਸਟਾਫ਼ ਨੇ ਰੰਜੀਤ ਸਿੰਘ ਉਰਫ਼ ਗਾਨਾ ਅਤੇ ਅਮਨਦੀਪ ਸਿੰਘ ਉਰਫ਼ ਪ੍ਰਿੰਸ ਨੂੰ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਦੌਰਾਨ ਹੀ ਪਿੰਡ ਮਾਹਵਾ ਦੇ ਵਾਸੀ ਬਲਬੀਰ ਸਿੰਘ ਨੂੰ ਵੀ ਇਕ ਮੋਟਰਸਾਈਕਲ, ਦੋ 9mm ਦੇ ਪਿਸਤੌਲਾਂ ਅਤੇ 30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ।ਪੁਲੀਸ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਅਤੇ ਰੰਜੀਤ ਸਿੰਘ ਦਾ ਜੀਵਨ ਫੌਜੀ ਗੈਂਗ ਨਾਲ ਸਿੱਧਾ ਸੰਪਰਕ ਸੀ। ਇਨ੍ਹਾਂ ਦੋਵਾਂ ਪਾਸੋਂ ਦੋ 32 ਬੋਰ ਪਿਸਤੌਲ, ਦੋ 9MM ਪਿਸਤੌਲ, ਇੱਕ 30 ਬੋਰ ਪਿਸਤੌਲ, 10 ਜਿੰਦਾ ਕਾਰਤੂਸ, 1.17 ਲੱਖ ਰੁਪਏ ਡਰੱਗ ਮਨੀ, ਦੋ ਮੋਬਾਈਲ ਫ਼ੋਨ, ਇੱਕ ਮੋਟਰਸਾਇਕਲ ਅਤੇ ਇੱਕ ਸਕੂਟਰ ਵੀ ਬਰਾਮਦ ਕੀਤਾ ਹੈ।...
ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਲਈ ਰੱਖਿਆ 75 ਲੱਖ ਦਾ ਬੱਜਟ : ਸੌਂਦ

ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਲਈ ਰੱਖਿਆ 75 ਲੱਖ ਦਾ ਬੱਜਟ : ਸੌਂਦ

Hot News
ਲੁਧਿਆਣਾ, 31 ਜਨਵਰੀ : ਪੰਜਾਬ ਭਰ ਵਿਚ ਪ੍ਰਸਿੱਧ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਅੱਜ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਪੇਂਡੂ ਖੇਡਾਂ ਲਈ ਪੰਜਾਬ ਸਰਕਾਰ ਵਲੋਂ 75 ਲੱਖ ਰੁਪਏ ਦਾ ਬੱਜਟ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਭਾਰੀ ਉਤਸ਼ਾਹ ਮਿਲੇਗਾ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਕੀਤੇ ਜਾ ਰਹੇ ਯਤਨਾਂ ਸਦਕਾ ਇਸ ਵੇਲੇ ਪੰਜਾਬ ਵਿਚ ਖੇਡਾਂ ਲਈ ਢੁੱਕਵਾਂ ਮਹੌਲ ਸਿਰਜਨ ਵਿਚ ਕਾਮਯਾਬੀ ਮਿਲ ਚੁੱਕੀ ਹੈ। ਇਸ ਵੇਲੇ ਪੰਜਾਬ ਦੇ ਖਿਡਾਰੀ ਵਿਸ਼ਵ ਪੱਧਰ 'ਤੇ ਵੱਡੀਆਂ ਮੱਲਾਂ ਮਾਰ ਰਹੇ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦ...
ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ ਟੂਰਨਾਮੈਂਟ ਲਈ ਟਰਾਇਲ 11 ਨੂੰ

ਅਥਲੈਟਿਕਸ, ਤੈਰਾਕੀ ਤੇ ਯੋਗਾਸਨਾ ਟੂਰਨਾਮੈਂਟ ਲਈ ਟਰਾਇਲ 11 ਨੂੰ

Hot News
ਚੰਡੀਗੜ੍ਹ, 31 ਜਨਵਰੀ : ਆਲ ਇੰਡੀਆ ਸਰਵਿਸਜ਼ ਅਥਲੈਟਿਕਸ, ਤੈਰਾਕੀ ਤੇ ਯੋਗਆਸਨਾ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ, ਜਿਸ ਵਿਚ ਟੀਮਾਂ ਦੀ ਚੋਣ ਕੀਤੀ ਜਾਵੇਗੀ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੂਰਨਾਮੈਂਟ ਚੰਡੀਗੜ੍ਹ ਅਤੇ ਗੁਜਰਾਤ ਵਿਖੇ ਕਰਵਾਇਆ ਜਾ ਰਿਹਾ ਹੈ। ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵਲੋਂ 19 ਫਰਵਰੀ ਅਤੇ 8 ਮਾਰਚ ਨੂੰ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਲਈ ਪਟਿਆਲਾ ਅਤੇ ਮੋਹਾਲੀ ਵਿਖੇ ਟਰਾਇਲ ਕਰਵਾਏ ਜਾ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਪਟਿਆਲਾ ਵਿਖੇ 11 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਅਥਲੈਟਿਕਸ ਅਤੇ ਯੋਗਾਸਨਾ ਟੀਮਾਂ ਦੀ ਚੋਣ ਕੀਤੀ ਜਾਵੇਗੀ। ਇਸੇ ਤਰਾਂ ਤੈਰਾਕੀ ਦੀਆਂ ਟੀਮਾਂ ਦੀ ਚੋਣ ਲਈ ਮਲਟੀਪਰਪਜ਼ ਖੇਡ ਸਟੇਡੀਅਮ ਸੈਕਟਰ 78 ਮੋਹਾਲੀ ਵਿਖੇ ਸਵੇਰੇ 11 ਵਜੇ ਟਰਾਇਲ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿਚ ਸਾਰੇ ਸਰਕਾਰੀ ਵਿਭਾਗਾਂ ਤੋਂ ਇਲਾਵਾ ਅਰਧ ਸਰਕਾਰੀ ਸੰਸਥਾਵਾਂ, ਸਹਿਕਾਰੀ ਸੰਸਥਾਵਾਂ, ਖੁਦਮੁਖਤਾਰ ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਬੈਂਕਾਂ ਦੇ ਮੁਲਾਜ਼ਮ ਹਿੱਸਾ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿਚ ਆਉਣ ਜਾਣ, ਰਹਿਣ ਸਹਿਣ ਅਤੇ ਖਾ...
ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਖੁੱਲ੍ਹ ਗਿਆ ਪੋਰਟਲ : ਹੁਣੇ ਕਰੋ ਅਪਲਾਈ

ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਖੁੱਲ੍ਹ ਗਿਆ ਪੋਰਟਲ : ਹੁਣੇ ਕਰੋ ਅਪਲਾਈ

Hot News
ਫਰੀਦਕੋਟ, 31 ਜਨਵਰੀ : ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਨਵੀਆਂ ਰਜਿਸਟਰੇਸ਼ਨਾਂ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਪੋਰਟਲ 'ਤੇ ਨਵੀਆਂ ਅਰਜੀਆਂ ਸਬਸਿਮਟ ਕਰਨ ਦੀ ਆਖਰੀ ਮਿਤੀ 31 ਮਾਰਚ 2025 ਮਿਥੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਨਵੀਆਂ ਰਜਿਸਟਰੇਸ਼ਨਾਂ ਲਈ ਹਰ ਪਿੰਡ ਵਿਚ ਸਰਵੇਅਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਜਿਲਾ ਅਤੇ ਬਲਾਕ ਪੱਧਰ 'ਤੇ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਯੋਗ ਉਮੀਦਵਾਰ ਆਵਾਸ 2024 ਮੋਬਾਈਲ ਐਪ ਰਾਹੀਂ ਖੁਦ ਵੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਯੋਜਨਾ ਅਧੀਨ ਕਮਜੋਰ ਅਤੇ ਗਰੀਬ ਵਰਗਾਂ ਨੂੰ ਘਰ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਕੋਈ ਵੀ ਗਰੀਬ ਅਤੇ ਕਮਜ਼ੋਰ ਵਿਅਕਤੀ ਲਾਭ ਲੈ ਸਕਦਾ ਹੈ।...
ਦਬਈ ‘ਚ ਰਚੀ ਗਈ ਡਾ. ਅੰਬੇਦਕਰ ਦੀ ਮੂਰਤੀ ਤੋੜਨ ਦੀ ਸਾਜਿਸ਼ : ਹੈਰਾਨੀਜਨਕ ਤੱਥ ਆਏ ਸਾਹਮਣੇ

ਦਬਈ ‘ਚ ਰਚੀ ਗਈ ਡਾ. ਅੰਬੇਦਕਰ ਦੀ ਮੂਰਤੀ ਤੋੜਨ ਦੀ ਸਾਜਿਸ਼ : ਹੈਰਾਨੀਜਨਕ ਤੱਥ ਆਏ ਸਾਹਮਣੇ

Breaking News
ਅੰਮ੍ਰਿਤਸਰ, 31 ਜਨਵਰੀ : ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਆਕਾਸ਼ਦੀਪ ਸਿੰਘ ਦੇ ਮਾਮਲੇ ਵਿਚ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਉਸਦਾ ਦੁਬਈ ਵਿੱਚ ਬ੍ਰੇਨ ਵਾਸ਼ ਕੀਤਾ ਗਿਆ ਸੀ। ਆਕਾਸ਼ਦੀਪ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਉਸਨੂੰ ਦੁਬਾਰਾ ਕੋਰਟ ਲੈ ਕੇ ਪਹੁੰਚੀ ਸੀ, ਜਿੱਥੇ ਪੁਲਿਸ ਨੇ ਉਸਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ। ਪੁਲਿਸ ਨੇ ਕੋਰਟ ਵਿੱਚ ਦੱਸਿਆ ਕਿ ਦੋਸ਼ੀ ਨੇ ਇੱਕ ਝੰਡਾ ਬਠਿੰਡਾ ਵਿੱਚ ਸਾੜਨਾ ਸੀ, ਜਿਸਨੂੰ ਅਜੇ ਬਰਾਮਦ ਕੀਤਾ ਜਾਣਾ ਹੈ।ਦਲਿਤ ਸਮਾਜ ਵੱਲੋਂ ਕੋਰਟ ਵਿੱਚ ਪਹੁੰਚੇ ਵਕੀਲ ਅਨਿਲ ਕੁਮਾਰ ਚੀਮਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਅਜੇ ਦੋਸ਼ੀ ਤੋਂ ਇੱਕ ਝੰਡਾ ਬਰਾਮਦ ਕਰਨਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੇ ਲਿੰਕ ਦੁਬਈ ਨਾਲ ਜੁੜੇ ਹਨ। ਦੁਬਈ ਵਿੱਚ ਉਸਦਾ ਬ੍ਰੇਨਵਾਸ਼ ਕੀਤਾ ਗਿਆ ਅਤੇ ਉਸਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਭੇਜਿਆ ਗਿਆ ਸੀ। ਦੋਸ਼ੀ ਨੇ 26 ਜਨਵਰੀ ਦੇ ਦਿਨ ਡਾ. ਭੀਮ ਰਾਮ ਅੰਬੇਡਕਰ ਦੀ ਮੂਰਤੀ ਦੇ ਹੇਠਾਂ ਤਿਰੰਗਾ ਸਾੜਿਆ ਸੀ। ਉਸ...
ਪੰਜਾਬ ਦੀ ਇਕ ਹੋਰ ਵੱਡੀ ਪ੍ਰਾਪਤੀ : ਜਿੱਤ ਲਿਆ ਬੈਸਟ ਸਟੇਟ ਐਵਾਰਡ

ਪੰਜਾਬ ਦੀ ਇਕ ਹੋਰ ਵੱਡੀ ਪ੍ਰਾਪਤੀ : ਜਿੱਤ ਲਿਆ ਬੈਸਟ ਸਟੇਟ ਐਵਾਰਡ

Breaking News
ਚੰਡੀਗੜ੍ਹ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ 'ਦੇ ਸਕੂਲ ਬਣਾਉਣ ਦਾ ਸੁਪਨਾ ਲੈ ਕੇ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਵਾਤਾਵਰਣ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨ ਵਾਲੀ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ (ਸੀ.ਐਸ.ਈ.) ਵਲੋਂ ਇਸ ਸਾਲ ਦੇ ਗਰੀਨ ਸਕੂਲ ਐਵਾਰਡ ਸਮਾਰੋਹ ਵਿਚ ਪੰਜਾਬ ਨੂੰ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਦੇਣ ਦਾ ਐਲਾਨ ਕਰ ਦਿੱਤਾ। ਇਹ ਐਵਾਰਡ 4 ਫਰਵਰੀ ਨੂੰ ਕਰਵਾਏ ਜਾ ਰਹੇ ਗਰੀਨ ਸਕੂਲ ਐਵਾਰਡ ਸਮਾਰੋਹ ਵਿਚ ਦਿੱਤਾ ਜਾਵੇਗਾ। ਦੇਸ਼ ਭਰ ਦੇ ਸਕੂਲਾਂ ਵਿਚ ਵਧੀਆ ਵਾਤਾਵਰਣ ਬਣਾਉਣ ਅਤੇ ਬੱਚਿਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਇਹ ਐਵਾਰਡ ਦਿੱਤਾ ਜਾਂਦਾ ਹੈ। ਸੀ.ਐਸ.ਈ. ਵਲੋ਼ ਚਲਾਇਆ ਜਾ ਰਿਹਾ ਗਰੀਨ ਸਕੂਲ ਪ੍ਰੋਗਰਾਮ ਪੂਰੇ ਦੇਸ਼ ਵਿਚ ਸਕੂਲਾਂ 'ਤੇ ਹੀ ਆਧਾਰਿਤ ਹੈ। ਇਸ ਪ੍ਰੋਗਰਾਮ ਅਧੀਨ ਸਕੂਲਾਂ ਵਿਚ 6 ਮੁੱਖ ਖੇਤਰਾਂ...
ਮਿਲਾਵਟ : ਨਕਲੀ ਰੰਗ ਤੇ ਇੱਟਾਂ ਦਾ ਪਾਊਡਰ ਮਿਕਸ ਕਰਦੇ ਨੇ ਲਾਲ ਮਿਰਚ ਵਿਚ

ਮਿਲਾਵਟ : ਨਕਲੀ ਰੰਗ ਤੇ ਇੱਟਾਂ ਦਾ ਪਾਊਡਰ ਮਿਕਸ ਕਰਦੇ ਨੇ ਲਾਲ ਮਿਰਚ ਵਿਚ

Health
ਨਵੀਂ ਦਿੱਲੀ, 31 ਜਨਵਰੀ : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ 'ਪਤੰਜਲੀ ਫੂਡਸ' 'ਤੇ ਵੱਡੀ ਕਾਰਵਾਈ ਕੀਤੀ ਹੈ। FSSAI ਨੇ ਪਤੰਜਲੀ ਨੂੰ ਲਾਲ ਮਿਰਚ ਪਾਊਡਰ ਦੇ ਇੱਕ ਪੂਰੇ ਬੈਚ ਨੂੰ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਹੈ।ਪਤੰਜਲੀ ਵੱਲੋਂ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। FSSAI ਦੇ ਇਸ ਫੈਸਲੇ ਦਾ ਕਾਰਨ ਲਾਲ ਮਿਰਚ ਦਾ ਖੁਰਾਕ ਮਿਆਰਾਂ 'ਤੇ ਖਰਾ ਨਾ ਉਤਰਨਾ ਸੀ। ਹਾਲਾਂਕਿ FSSAI ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਲਾਲ ਮਿਰਚ ਪਾਊਡਰ ਵਿੱਚ ਕੋਈ ਮਿਲਾਵਟ ਪਾਈ ਗਈ ਹੈ ਜਾਂ ਨਹੀਂ।ਅਕਸਰ ਮਿਲਾਵਟੀ ਲਾਲ ਮਿਰਚ ਪਾਊਡਰ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਬਾਜ਼ਾਰ ਵਿੱਚ ਸਸਤੇ ਭਾਅ 'ਤੇ ਮਿਲਾਵਟੀ ਮਿਰਚ ਪਾਊਡਰ ਵੀ ਮਿਲਦੇ ਹਨ, ਜੋ ਦੇਖਣ ਵਿੱਚ ਬਿਲਕੁਲ ਅਸਲੀ ਲੱਗਦੇ ਹਨ। ਹਾਲਾਂਕਿ ਇਸਦੀ ਵਰਤੋਂ ਨਾਲ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅਸਲੀ ਲਾਲ ਮਿਰਚ ਪਾਊਡਰ ਦੀ ਪਛਾਣ ਕਰਨਾ ਜ਼ਰੂਰੀ ਹੈ।FSSAI ਦੇ ਮੁਤਾਬਕ, ਮਿਲਾਵਟੀ ਲਾਲ ਮਿਰਚ ਪਾਊਡਰ ਵਿੱਚ ਪੀਸੀ ਹੋਈ ਇੱਟ, ਨਕਲੀ ਰੰਗ, ਰੇਤ, ...
79.4 ਕਰੋੜ ਦੇ ਜੀ ਐਸ ਟੀ ਘੁਟਾਲੇ ਦਾ ਪਰਦਾਫਾਸ਼

79.4 ਕਰੋੜ ਦੇ ਜੀ ਐਸ ਟੀ ਘੁਟਾਲੇ ਦਾ ਪਰਦਾਫਾਸ਼

Hot News
ਲੁਧਿਆਣਾ, 30 ਜਨਵਰੀ : ਜੀਐਸਟੀ ਖੁਫੀਆ ਮਹਾਨਿਰਦੇਸ਼ਾਲਯ (DGGI) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਅੰਮ੍ਰਿਤਸਰ ਦੇ ਬੀਮਾ ਖੇਤਰ ਵਿੱਚ 79.4 ਕਰੋੜ ਰੁਪਏ ਦੇ ਫਰਜ਼ੀ ਬਿੱਲਿੰਗ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਧੋਖਾਧੜੀ ਨਾਲ ਸਰਕਾਰ ਨੂੰ 12.1 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।ਦੱਸਣਯੋਗ ਹੈ ਕਿ ਜੀਐਸਟੀ ਖੁਫੀਆ ਮਹਾਨਿਰਦੇਸ਼ਾਲਯ ਦੀ ਟੀਮ ਨੇ ਤਿੰਨ ਮੁੱਖ ਦੋਸ਼ੀਆਂ - ਰਾਜਿੰਦਰ ਸਿੰਘ, ਮਨਮੋਹਨ ਸਿੰਘ ਅਤੇ ਰਾਜਿੰਦਰ ਪਾਲ ਸਿੰਘ ਨੂੰ 28 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ, ਅਤੇ ਉਨ੍ਹਾਂ ਨੂੰ ਲੁਧਿਆਣਾ ਦੇ ਪਹਿਲੀ ਸ਼੍ਰੇਣੀ ਦੇ ਨਿਆਂਇਕ ਮਜਿਸਟਰੇਟ ਨੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।ਲੁਧਿਆਣਾ ਅਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਦੀ 30 ਮੈਂਬਰੀ ਟੀਮ ਨੇ 9 ਜਨਵਰੀ ਨੂੰ 12 ਕਾਰੋਬਾਰੀ ਅਤੇ ਰਿਹਾਇਸ਼ੀ ਪਰਿਸਰਾਂ 'ਤੇ ਛਾਪੇਮਾਰੀ ਕੀਤੀ ਸੀ। ਅਧਿਕਾਰੀਆਂ ਨੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ, ਜਿਸ ਤੋਂ ਸਾਬਤ ਹੁੰਦਾ ਹੈ ਕਿ GST ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਈ ਫਰਮਾਂ ਨੂੰ ਫਰਜ਼ੀ ਵਿਅਕਤੀਆਂ ਦੇ ਨਾਮ 'ਤੇ ਰਜਿਸਟਰਡ ਕਰਵਾਇਆ ਗਿਆ ਸੀ।ਜਿਵੇਂ-ਜਿਵੇਂ...