Sunday, August 9Malwa News
Shadow

Author: admin

48 ਸੀਟਾਂ ਲਈ 3329 ਉਮੀਦਵਾਰਾਂ ਨੇ ਦਿੱਤੀ ਦਾਖਲਾ ਪ੍ਰੀਖਿਆ

Hot News
ਚੰਡੀਗੜ੍ਹ, 12 ਜਨਵਰੀ : ਪੰਜਾਬ ਦੀ ਇਕੋ ਇਕ ਅਰਮਡ ਫੋਰਸਿਜ਼ ਟਰੇਨਿੰਗ ਸੰਸਥਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਚ ਦਾਖਲੇ ਲਈ ਅੱਜ ਦਾਖਲਾ ਪ੍ਰੀਖਿਆ ਲਈ ਗਈ। ਇਸ ਦਾਖਲਾ ਪ੍ਰੀਖਿਆ ਵਿਚ 3329 ਉਮੀਦਵਾਰਾਂ ਨੇ ਭਾਗ ਲਿਆ। ਇਸ ਪ੍ਰੀਖਿਆ ਲਈ 4128 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ, ਪਰ ਇਨ੍ਹਾਂ ਵਿਚੋਂ 3329 ਉਮੀਦਵਾਰ ਹੀ ਦਾਖਲਾ ਪ੍ਰੀਖਿਆ ਵਿਚ ਬੈਠ ਸਕੇ। ਇੰਨੀ ਗਿਣਤੀ ਵਿਚ ਉਮੀਦਵਾਰਾਂ ਦੀ ਰਜਿਸਟਰੇਸ਼ਨ ਇਸ ਸੰਸਥਾ ਦਾ ਨਵਾਂ ਰਿਕਾਰਡ ਹੈ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਿੱਟਾ ਹੈ।ਪੰਜਾਬ ਸਰਕਾਰ ਵਲੋਂ ਮੋਹਾਲੀ ਵਿਖੇ ਚੱਲ ਰਿਹਾ ਇਹ ਇੰਸਟੀਚਿਊਟ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਅਧੀਨ ਹੈ। ਇਸ ਵਿਭਾਗ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਇਸ ਸੰਸਥਾ ਦੇ ਕੈਡਿਟਾਂ ਨੂੰ ਚੰਗੀਆਂ ਸਿਖਲਾਈ ਸਹੂਲਤਾਂ ਮੁਹਈਆ ਕਰਵਾਉਣ ਲਈ ਹਮੇਸ਼ਾਂ ਯਤਨ ਕੀਤੇ ਜਾਂਦੇ ਰਹੇ ਹਨ।ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾ ਮੁਕਤ) ਅਜੈ ਐਚ ਚੌਹਾਨ ਨੇ ਪ੍ਰੀਖਿ...

ਪੰਜਾਬ ਵਿਜੀਲੈਂਸ ਦੇ ਐਸ ਐਸ ਪੀ ਰੁਪਿੰਦਰ ਸਿੰਘ ਨੇ ਜਿੱਤੀ ਗੋਲਫ ਚੈਂਪੀਅਨ

Hot News
ਚੰਡੀਗੜ੍ਹ, 12 ਜਨਵਰੀ : ਪੰਜਾਬ ਪੁਲੀਸ ਦਾ ਅੱਜ ਉਸ ਵੇਲੇ ਸਿਰ ਹੋਰ ਵੀ ਉੱਚਾ ਹੋ ਗਿਆ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਰੁਪਿੰਦਰ ਸਿੰਘ ਨੇ ਗੁਜਰਾਤ ਵਿਚ ਆਲ ਇੰਡੀਆ ਗੋਲਫ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਪੁਲੀਸ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।ਗੁਜਰਾਤ ਪੁਲੀਸ ਵਲੋਂ ਕਰਵਾਏ ਗਏ ਆਲ ਇੰਡੀਆ ਗੋਲਫ ਟੂਰਨਾਮੈਂਟ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਰੁਪਿੰਦਰ ਸਿੰਘ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। ਇਸ ਗੋਲਫ ਟੂਰਨਾਮੈਂਟ ਵਿਚ ਭਾਰਤ ਦੇ ਸਾਰੇ ਰਾਜਾਂ ਦੀ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਗੁਜਰਾਤ ਵਿਚ ਕਲਹਾਰ ਬਲੂਜ਼ ਐਂਡ ਗਰੀਨਜ਼ ਦੇ ਗੋਲਫ ਮੈਦਾਨ ਵਿਚ ਕਰਵਾਇਆ ਗਿਆ ਇਹ ਗੋਲਫ ਟੂਰਨਾਮੈਂਟ ਤਿੰਨ ਦਿਨ ਚੱਲਿਆ। ਇਸ ਟੂਰਨਾਮੈਂਟ ਵਿਚ ਐਸ ਐਸ ਪੀ ਰੁਪਿੰਦਰ ਸਿੰਘ ਦਾ ਸਭ ਤੋਂ ਵੱਧੀਆ ਸਕੋਰ ਰਿਹਾ। ਟੂਰਨਾਮੈਂਟ ਦੇ ਆਖਰੀ ਦਿਨ ਰੁਪਿੰਦਰ ਸਿੰਘ ਨੂੰ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟੂਰਨਾਂਮੈਂਟ ਦੀ ਓਵਰਆਲ ਚੈਂਪੀਅਨ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਟੂਰਨਾਮੈਂਟ ਦੇ ਬਾਕੀ ਜੇਤੂਆਂ ਨੇ ਵੀ ਗੁਜਰਾਤ ...

30 ਹਜਾਰ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Breaking News, Hot News
ਚੰਡੀਗੜ੍ਰ, 12 ਜਨਵਰੀ : ਆਬਕਾਰੀ ਵਿਭਾਗ ਮੋਹਾਲੀ ਅਤੇ ਪੰਜਾਬ ਪੁਲੀਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਇਕ ਟਰੱਕ ਨੂੰ ਕਾਬੂ ਕਰਕੇ ਉਸ ਵਿਚੋਂ 200 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਸ਼ਰਾਬ ਕੇਵਲ ਚੰਡੀਗੜ੍ਹ ਵਿਚ ਹੀ ਵਿਕਰੀ ਲਈ ਜਾਰੀ ਕੀਤੀ ਗਈ ਸੀ ਅਤੇ ਸਾਰੀਆਂ ਬੋਤਲਾਂ ਉੱਪਰ ਛਪਿਆ ਹੋਇਆ ਸੀ 'ਸਿਰਫ ਚੰਡੀਗੜ੍ਹ ਵਿਚ ਵਿੱਕਰੀ ਲਈ'। ਪਰ ਇਹ ਸ਼ਰਾਬ ਦੀਆਂ 220 ਬੋਤਲਾਂ ਪੰਜਾਬ ਵਿਚ ਨਾਜਾਇਜ਼ ਤੌਰ 'ਤੇ ਵੇਚਣ ਲਈ ਲਿਜਾਈਆਂ ਜਾ ਰਹੀਆਂ ਸਨ।ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਚੰਡੀਗੜ੍ਹ ਤੋਂ ਲਿਆ ਕੇ ਕੀਤੀ ਜਾਂਦੀ ਸ਼ਰਾਬ ਦੀ ਵਿੱਕਰੀ ਵਿਰੁੱਧ ਕੀਤੀਆਂ ਗਈਆਂ 6 ਵੱਡੀਆਂ ਕਾਰਵਾਈਆਂ ਵਿਚੋਂ ਇਹ ਇਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਬੰਧੀ ਪੁਲੀਸ ਥਾਣਾ ਹੰਡੇਸਰਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੋਹਾਲੀ ਜਿਲੇ ਦੇ ਵੱਖ ਵੱਖ ਥਾਣਿਆਂ ਵਿਚ 6 ਹੋਰ ਪਰਚੇ ਦਰਜ ਕੀਤੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਚਾਲੂ ਵਿੱਤੀ ਵਰ੍ਹੇ ਦੌਰਾਨ 31 ਦਸੰਬਰ ਤੱਕ 114 ਪਰਚੇ ...

ਸੜਕ ਸੁਰੱਖਿਆ ਫੋਰਸ ਦੇ ਜਵਾਨ ਦੀ ਮੌਤ : ਮੁੱਖ ਮੰਤਰੀ ਵਲੋਂ ਇਕ ਕਰੋੜ ਸਹਾਇਤਾ ਦਾ ਐਲਾਨ

Breaking News, Hot News
ਸੰਗਰੂਰ, 12 ਜਨਵਰੀ : ਇਕ ਸੜਕ ਹਾਦਸੇ ਵਿਚ ਪਿਛਲੇ ਦਿਨੀਂ ਫੱਟੜ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨ ਹਰਸ਼ਵੀਰ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮੌਤ ਨਾਲ ਇਲਾਕੇ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰਸ਼ਵੀਰ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਰਿਵਾਰ ਨੂੰ ਐਚ ਡੀ ਐਫ ਸੀ ਬੈਂਕ ਵਲੋਂ ਵੀ ਇਕ ਕਰੋੜ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਵੇਗੀ, ਕਿਉਂਕਿ ਸੜਕ ਸੁਰੱਖਿਆ ਜਵਾਨਾਂ ਦਾ ਸਰਕਾਰ ਵਲੋਂ ਬੀਮਾ ਕਰਵਾਇਆ ਹੋਇਆ ਹੈ।ਪਿਛਲੇ ਦਿਨੀਂ ਸੰਗਰੂਰ ਜਿਲੇ ਵਿਚ ਹਰਸ਼ਵੀਰ ਸਿੰਘ ਆਪਣੀ ਡਿਊਟੀ ਨਿਭਾਅ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਨੇੜੇ ਬਾਲਦ ਕੈਂਚੀਆਂ ਨੇੜੇ ਇਕ ਸਵਿਫਟ ਕਾਰ ਚਾਲਕ ਨਸ਼ੇ ਵਿਚ ਧੁੱਤ ਸੀ ਅਤੇ ਬਹੁਤ ਹੀ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਉਸ ਦੀ ਗੱਡੀ ਅਚਾਨਕ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਟਕਰਾ ਗਈ, ਜਿਸ ਨਾਲ ਗੱਡੀ ਵਿਚ ਸਵਾਰ ਜਵਾਨ ...

ਐਥਲੀਟ ਲੜਕੀ ਨਾਲ ਸਾਥੀ ਤੇ ਕੋਚ ਕਰਦੇ ਰਹੇ ਲਗਾਤਾਰ ਬਲਾਤਕਾਰ

Breaking News, Hot News
ਨਵੀਂ ਦਿੱਲੀ, 12 ਜਨਵਰੀ : ਕੇਰਲ ਦੇ ਪਥਾਨਮਥਿੱਟਾ ਵਿੱਚ ਇੱਕ ਦਲਿਤ ਕੁੜੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨਾਲ 5 ਸਾਲਾਂ ਵਿੱਚ 60 ਲੋਕਾਂ ਨੇ ਬਲਾਤਕਾਰ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਅਪਰਾਧ ਦੇ ਸਮੇਂ ਕੁੜੀ ਨਾਬਾਲਗ ਸੀ। ਇਸ ਲਈ ਮਾਮਲਾ ਪਥਾਨਮਥਿੱਟਾ ਬਾਲ ਭਲਾਈ ਕਮੇਟੀ ਕੋਲ ਦਰਜ ਹੋਇਆ ਹੈ। ਸੀਡਬਲਯੂਸੀ ਪਥਾਨਮਥਿੱਟਾ ਜ਼ਿਲ੍ਹੇ ਦੇ ਪ੍ਰਧਾਨ ਐੱਨ. ਰਾਜੀਵ ਨੇ ਦੱਸਿਆ ਕਿ ਪਥਾਨਮਥਿੱਟਾ ਐੱਸ.ਪੀ. ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਜਾਂਚ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।'ਮਹਿਲਾ ਸਾਮਾਕਿਆ' ਨਾਂ ਦੀ ਇੱਕ ਗੈਰ-ਸਰਕਾਰੀ ਸੰਸਥਾ ਹੈ, ਜੋ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ। ਉਹ ਖੇਤਰ ਦੇ ਦੌਰੇ 'ਤੇ ਸੀ। ਇਸ ਦੌਰਾਨ ਕੁੜੀ ਨਾਲ ਮੁਲਾਕਾਤ ਹੋਈ। ਉਸਦੀ ਆਪਬੀਤੀ ਸੁਣ ਕੇ ਸਭ ਹੈਰਾਨ ਹੋ ਗਏ। ਉਨ੍ਹਾਂ ਨੇ ਸੀਡਬਲਯੂਸੀ ਨੂੰ ਕੁੜੀ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸੀਡਬਲਯੂਸੀ ਦੇ ਅਧਿਕਾਰੀਆਂ ਨੇ ਕੁੜੀ ਨਾਲ ਸੰਪਰਕ ਕੀਤਾ। ਉਸਦੀ ਕਾਊਂਸਲਿੰਗ ਕਰਕੇ ਸਾਰੀ ਜਾਣਕਾਰੀ ਇਕੱਠੀ ਕੀਤੀ।ਕੁੜੀ...

ਦੁਕਾਨਾਂ ਦੀ ਚੈਕਿੰਗ ਕਰਦਾ ਜਾਅਲੀ ਥਾਣੇਦਾਰ ਕਾਬੂ

Breaking News
ਮੋਹਾਲੀ, 12 ਜਨਵਰੀ : ਪੰਜਾਬ ਦੇ ਮੋਹਾਲੀ 'ਚ ਦਸਵੀਂ ਪਾਸ ਇੱਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜੋ ਕਿ ਸਬ ਇੰਸਪੈਕਟਰ ਬਣ ਕੇ ਪੁਲਿਸ ਵਰਦੀ 'ਚ ਮਾਰਕੀਟ ਦੀ ਚੈਕਿੰਗ ਕਰ ਰਿਹਾ ਸੀ। ਇੰਨਾ ਹੀ ਨਹੀਂ ਲੋਕਾਂ 'ਤੇ ਆਪਣਾ ਰੋਅਬ ਦਿਖਾਉਣ ਲਈ ਗਾਲੀ-ਗਲੌਚ ਵੀ ਕਰ ਰਿਹਾ ਸੀ। ਪਰ ਉਸ ਦੇ ਇਸ ਵਿਵਹਾਰ ਨੇ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ। ਦੋਸ਼ੀ ਦੀ ਪਛਾਣ ਪਟਿਆਲਾ ਵਾਸੀ ਮਨਦੀਪ ਸਿੰਘ ਵਜੋਂ ਹੋਈ ਹੈ। ਮਟੌਰ ਥਾਣੇ ਦੀ ਪੁਲਿਸ ਨੇ ਦੋਸ਼ੀ 'ਤੇ ਬੀ.ਐੱਨ.ਐੱਸ. ਦੀ ਧਾਰਾ 204 ਅਤੇ 205 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਿਸ ਵਲੋਂ ਉਸ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।ਏ.ਐੱਸ.ਪੀ. ਸਿਟੀ ਜਯੰਤ ਪੁਰੀ ਨੇ ਦੱਸਿਆ ਕਿ ਸਾਨੂੰ 10 ਤਰੀਕ ਦੀ ਰਾਤ ਨੂੰ ਫੇਜ਼-3ਬੀ2 ਦੀ ਮਾਰਕੀਟ ਤੋਂ ਸੂਚਨਾ ਆਈ ਸੀ ਕਿ ਇੱਕ ਸਬ ਇੰਸਪੈਕਟਰ ਚੈਕਿੰਗ ਕਰ ਰਿਹਾ ਹੈ। ਉਹ ਲੋਕਾਂ ਨਾਲ ਗਾਲੀ-ਗਲੌਚ ਕਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਜਦੋਂ ਉੱਥੇ ਪੀ.ਸੀ.ਆਰ. ਟੀਮ ਪਹੁੰਚੀ ਤਾਂ ਉਸ ਤੋਂ ਇਸ ਬਾਰੇ ਪੁੱਛਿਆ, ਪਰ ਉਹ ਕ...

ਅਡਵਾਈਜ਼ਰੀ ਬੋਰਡ ਦੀ ਮੀਟਿੰਗ ‘ਚ ਅਧਿਕਾਰੀਆਂ ਨੂੰ ਸਖਤ ਹਦਾਇਤਾਂ

Breaking News
ਚੰਡੀਗੜ੍ਹ, 11 ਜਨਵਰੀ : ਅੱਜ ਪੰਜਾਬ ਅਡਵਾਈਜ਼ਰੀ ਬੋਰਡ ਦੀ ਮੀਟਿੰਗ ਪੰਜਾਬ ਭਵਨ ਵਿਖੇ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਾਰੇ ਅਧਿਕਾਰੀਆਂ ਨੂੰ ਸਰਕਾਰੀ ਸਕੀਮਾਂ ਇੰਨਬਿੰਨ ਲਾਗੂ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕਈ ਤਰਾਂ ਦੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਇਸ ਲਈ ਸਾਰੇ ਵਿਭਾਗਾਂ ਵਿਚ ਦਿਵਿਆਂਗ ਵਿਅਕਤੀਆਂ ਲਈ ਲਾਗੂ ਕੀਤੀਆਂ ਸਕੀਮਾਂ ਦੇ ਲਾਭ ਜ਼ਮੀਨੀ ਪੱਧਰ 'ਤੇ ਮੁਹਈਆ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਕੈਬਨਿਟ ਮੰਤਰੀ ਅਧਿਕਾਰੀਆਂ ਨੂੰ ਸਖਤੀ ਨਾਲ ਕਿਹਾ ਕਿ ਸਿਪਡਾ ਅਧੀਨ ਰਾਜ ਦੇ 10 ਜਿਲਿਆਂ ਦੀਆਂ 144 ਇਮਾਰਤਾਂ ਨੂੰ ਦਿਵਿਆਂਗ ਵਿਅਕਤੀਆਂ ਦੇ ਅਨੁਕੂਲ ਬਣਾਉਣ ਦਾ ਰੁਕਿਆ ਹੋਇਆ ਕੰਮ ਤੁਰੰਤ ਚਾਲੂ ਕੀਤਾ ਜਾਵੇ ਅਤੇ ਮਿਥੇ ਸਮੇਂ ਵਿਚ ਇਹ ਕੰਮ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸਰਕਾਰੀ ਇਮਾਰਤਾਂ ਦਿਵਿਆਂਗ ਵਿਅਕਤੀਆਂ ਦੇ ਅਨੁਕੂਲ ਬਣਾਈਆਂ ਜਾ ਰਹੀਆਂ ਹਨ। ਇਸ ਕ...

ਜਲੰਧਰ ਦੇ ਮੇਅਰ ਦੀ ਕੁਰਸੀ ‘ਤੇ ਵੀ ਆਪ ਦਾ ਕਬਜਾ

Breaking News
ਜਲੰਧਰ, 11 ਜਨਵਰੀ : ਆਮ ਆਦਮੀ ਪਾਰਟੀ ਨੇ ਪਿਛਲੀਆਂ ਨਗਰ ਕੌਂਸਲ ਚੋਣਾ ਵਿਚ ਜਿੱਤ ਹਾਸਲ ਕਰਨ ਪਿਛੋਂ ਅੱਜ ਨਗਰ ਨਿਗਮ ਜਲੰਧਰ ਦੇ ਮੇਅਰ ਦੀ ਕੁਰਸੀ 'ਤੇ ਵੀ ਕਬਜਾ ਕਰ ਲਿਆ ਹੈ। ਅੱਜ ਆਮ ਆਦਮੀ ਪਾਰਟੀ ਵਲੋਂ ਜਲੰਧਰ ਨਗਰ ਨਿਗਮ ਦੇ ਮੇਅਰ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਅਤੇ ਵਨੀਤ ਧੀਰ ਨੂੰ ਮੇਅਰ ਚੁਣ ਲਿਆ ਗਿਆ। ਇਸ ਤੋਂ ਇਲਾਵਾ ਬਲਬੀਰ ਸਿੰਘ ਬਿੱਟੂ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਚੁਣਿਆ ਗਿਆ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਆਮ ਲੋਕਾਂ ਦੀ ਜਿੱਤ ਹੈ, ਜੋ ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਬਣਾਉਣ ਲਈ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਵੀਂ ਚੁਣੀ ਗਈ ਟੀਮ ਜਲੰਧਰ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਹੇਗੀ ਅਤੇ ਪੰਜਾਬ ਸਰਕਾਰ ਵਲੋਂ ਵੀ ਜਲੰਧਰ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਲੰਧਰ ਵਿਚ ਆਮ ਆਦਮੀ ਪਾਰਟੀ ...

ਪੰਜਾਬ ‘ਚ ਨਸ਼ੇ ਦੇ ਕੇਸਾਂ ਦੇ ਨਿਪਟਾਰੇ ਲਈ ਲੱਗਣਗੇ 7 ਸਾਲ

Hot News, Unexpected
ਚੰਡੀਗੜ੍ਹ, 11 ਜਨਵਰੀ : ਪੰਜਾਬ ਦੀਆਂ ਵੱਖ ਵੱਖ ਅਦਾਲਤਾਂ ਵਿਚ ਚੱਲ ਰਹੇ ਮੁਕੱਦਮਿਆਂ ਦੀ ਗਿਣਤੀ ਬਾਰੇ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿਸ ਨਾਲ ਕਈ ਕਈ ਸਾਲਾਂ ਤੱਕ ਲੋਕਾਂ ਨੂੰ ਫੈਸਲਿਆਂ ਲਈ ਉਡੀਕ ਕਰਨੀ ਪੈਂਦੀ ਹੈ ਅਤੇ ਵਾਰ ਵਾਰ ਅਦਾਲਤਾਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਵੇਲੇ ਪੰਜਾਬ ਦੀਆਂ ਸੈਸ਼ਨ ਅਦਾਲਤਾਂ ਵਿਚ ਕੇਵਲ ਨਸ਼ੇ ਸਬੰਧੀ ਕੇਸਾਂ ਦੀ ਗਿਣਤੀ ਹੀ 35 ਹਜਾਰ ਤੋਂ ਵੱਧ ਹੋ ਗਈ ਹੈ ਅਤੇ ਇਨ੍ਹਾਂ ਕੇਸ਼ਾਂ ਦੇ ਨਿਪਟਾਰੇ ਲਈ 7 ਸਾਲ ਲੱਗਣਗੇ। ਜੇਕਰ ਕੇਸਾਂ ਦਾ ਸਿਲਸਲਾ ਇਸੇ ਤਰਾਂ ਚੱਲਦਾ ਰਿਹਾ ਤਾਂ ਅਗਲੇ ਪੰਜ ਸਾਲਾਂ ਤੱਕ ਪੁਰਾਣੇ ਕੇਸਾਂ ਦਾ ਨਿਪਟਾਰਾ ਕਰਨ ਲਈ ਔਸਤ ਸਮਾਂ ਹੱਦ 11 ਸਾਲ ਤੱਕ ਪਹੁੰਚ ਜਾਵੇਗੀ।ਇਹ ਅੰਕੜੇ ਕੋਈ ਆਮ ਨਹੀਂ ਹਨ, ਸਗੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਤਰ ਖੇਤਰੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿਚ ਰੱਖੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਅੱਜ 'ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ' ਦੇ ਮੁੱਦੇ ਬਾਰੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਖੇਤਰੀ ਕਾਨਫਰੰਸ ਕੀਤੀ। ਨਵੀਂ ਦਿੱਲੀ ਵਿਖੇ ਕਰਵਾਈ ਗਈ ਇਸ ਕਾਨਫਰੰਸ...

ਵਿਧਾਇਕ ਗੋਗੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਭਗਵੰਤ ਸਿੰਘ ਮਾਨ

Hot News
ਲੁਧਿਆਣਾ, 11 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਅਚਾਨਕ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਅਤੇ ਵਿਧਾਇਕ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੋਗੀ ਸਾਡਾ ਇਕ ਮਿਹਨਤੀ, ਸਮਰਪਿਤ ਅਤੇ ਵਚਨਬੱਧ ਸਾਥੀ ਸੀ, ਜਿਸ ਦਾ ਸਾਨੂੰ ਵੀ ਬਹੁਤ ਘਾਟਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਗੋਗੀ ਪਾਰਟੀ ਨੂੰ ਹਮੇਸ਼ਾਂ ਸਮਰਪਿਤ ਰਿਹਾ ਹੈ ਅਤੇ ਪਾਰਟੀ ਲਈ ਉਸ ਨੇ ਡਟ ਕੇ ਕੰਮ ਕੀਤਾ ਹੈ। ਉਸ ਨੇ ਆਪਣੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਮਿਹਨਤ ਕੀਤੀ ਹੈ।ਇਸ ਮੌਕੇ ਮੁੱਖ ਮੰਤਰੀ ਨੇ ਵਿਧਾਇਕ ਗੋਗੀ ਦੀ ਦੇਹ 'ਤੇ ਫੁੱਲ ਮਾਲਾਵਾਂ ਭੇਂਟ ਕਰਕੇ ਅਰਦਾਸ ਕੀਤੀ ਕਿ ਪ੍ਰਮਾਤਮਾਂ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।...