Sunday, August 9Malwa News
Shadow

Author: admin

ਅੰਮ੍ਰਿਤਸਰ ‘ਚ ਹੋਰ ਮਜਬੂਤ ਹੋਈ ਆਮ ਆਦਮੀ ਪਾਰਟੀ : ਦੋ ਕੌਂਸਲਰ ਹੋਏ ਆਪ ‘ਚ ਸ਼ਾਮਲ

Breaking News
ਅੰਮ੍ਰਿਤਸਰ, 14 ਜਨਵਰੀ : ਅੱਜ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਦੋ ਆਜਾਦ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰਬਰ 67 ਤੋਂ ਆਜ਼ਾਦ ਕੌਂਸਲਰ ਅਨੀਤਾ ਰਾਣੀ ਅਤੇ ਵਾਰਡ ਨੰਬਰ 63 ਤੋਂ ਊਸ਼ਾ ਰਾਣੀ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੋਵਾਂ ਕੌਂਸਲਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦੇ ਸਾਫ ਸੁਥਰੇ ਤੇ ਪਾਰਦਰਸ਼ੀ ਪ੍ਰਸਾਸਨ ਤੋਂ ਲੋਕ ਬਹੁਤ ਖੁਸ਼ ਹਨ। ਇਸ ਲਈ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਨਵੇਂ ਸ਼ਾਮਲ ਹੋਏ ਦੋਵੇਂ ਕੌਂਸਲਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿਚ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।ਇਸੇ ਦੌਰਾਨ ਹੀ ਨਵੀਂ ਚੁਣੀ ਗਈ ਨਗਰ ਪੰਚਾਇਤ ਦਿੜ੍ਹਬਾ ਦੇ ਆਹੁਦੇਦਾਰਾਂ ਦੀ ਸਰਵ ਸੰਮਤੀ ਨਾਲ ਚੋਣ ਕੀਤੀ ਗਈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿਚ ਮਨਜਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਜਸਪ੍ਰੀਤ ਕੌਰ ਨੂੰ ...

ਅੰਮ੍ਰਿਤਸਰ ‘ਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ ਆਈ ਸਥਾਪਿਤ ਕਰਨ ਦਾ ਐਲਾਨ

Breaking News
ਅੰਮ੍ਰਿਤਸਰ, 14 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰਸਿੱਧ ਸਵਰਗੀ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿਚ 'ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ ਆਈ' ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੁਰਜੀਤ ਪਾਤਰ ਯਾਦਗਾਰੀ ਐਵਾਰਡ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਸੁਰਜੀਤ ਪਾਤਰ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਆਪਣੀ ਚੰਗੀ ਸੋਚ ਨੂੰ ਕਿਤਾਬੀ ਰੂਪ ਦੇ ਕੇ ਪੂਰੀ ਦੁਨੀਆਂ ਨੂੰ ਚੰਗੀ ਸੇਧ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਆਪਣੀ ਜਵਾਨੀ ਦੇ ਦਿਨਾਂ ਵਿਚ ਸੁਰਜੀਤ ਪਾਤਰ ਨਾਲ ਨੇੜਤਾ ਦੀਆਂ ਯਾਦਾਂ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰਾ ਬਹੁਤ ਮਾਰਗ ਦਰਸ਼ਨ ਕੀਤਾ ਅਤੇ ਚੰਗੀ ਸੇਧ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੁਰਜੀਤ ਪਾਤਰ ਦੀ ਸ਼ਾਇਰੀ ਦੁਨੀਆਂ ਭਰ ਵਿਚ ਹਮੇਸ਼ਾਂ ਜਿੰਦਾ ਰਹੇਗੀ। ਮੁੱਖ ਮੰਤਰੀ ਨੇ ਸੁਰਜੀਤ ਪਾਤਰ ਦੇ ਕਈ ਸ਼ੇਅਰ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ।ਇਸ ਮੌਕੇ ਸੰਬੋਧਨ ਕ...

ਪੁਲੀਸ ਦੀ ਸਾਰੇ ਅੱਡਿਆਂ ‘ਤੇ ਚੱਲੀ ਤਲਾਸ਼ੀ ਮੁਹਿੰਮ

Hot News
ਚੰਡੀਗੜ੍ਰ, 13 ਜਨਵਰੀ : ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ ਪੰਜਾਬ ਪੁਲੀਸ ਵਲੋਂ ਪੰਜਾਬ ਦੇ ਸਾਰੇ ਬੱਸ ਅੱਡਿਆਂ 'ਤੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਪੰਜਾਬ ਦੇ 28 ਪੁਲੀਸ ਜਿਲਿਆਂ ਵਿਚ ਦੁਪਹਿਰ ਦੋ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਵਲੋਂ ਅੱਡਿਆਂ 'ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ 77 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਇਸੇ ਤਰਾਂ ਪੁਲੀਸ ਸਰਚ ਦੌਰਾਨ 318 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 17 ਵਾਹਨ ਜਬਤ ਕੀਤੇ ਗਏ।...

ਆਪ ਵਲੋਂ ਕੌਂਸਲਾਂ ਦੇ ਆਹੁਦੇਦਾਰ ਸਰਵ ਸੰਮਤੀ ਨਾਲ ਚੁਨਣ ਦਾ ਟੀਚਾ

Breaking News
ਚੰਡੀਗੜ੍ਹ, 13 ਜਨਵਰੀ : ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਚੋਣਾ ਵਿਚ ਹੋਈ ਭਾਰੀ ਜਿੱਤ ਪਿਛੋਂ ਹੁਣ ਪਾਰਟੀ ਵਲੋਂ ਸਾਰੀਆਂ ਨਗਰ ਕੌਂਸਲਾਂ ਦੇ ਆਹੁਦੇਦਾਰਾਂ ਦੀ ਸਰਵ ਸੰਮਤੀ ਨਾਲ ਚੋਣ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਇਸੇ ਸਿਲਸਲੇ ਵਿਚ ਅੱਜ ਨਗਰ ਕੌਂਸਲ ਤਲਵੰਡੀ ਸਾਬੋ ਅਤੇ ਨਗਰ ਪੰਚਾਇਤ ਬਿਲਗਾ ਦੇ ਆਹੁਦੇਦਾਰਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ।ਤਲਵੰਡੀ ਸਾਬੋ ਵਿਚ ਵਾਰਡ ਨੰਬਰ 7 ਤੋਂ ਜਿੱਤ ਹਾਸਲ ਕਰਨ ਵਾਲੀ ਕੁਲਵੀਰ ਕੌਰ ਨੂੰ ਪ੍ਰਧਾਨ ਅਤੇ ਵਰਮ ਦੇਵ ਸਿੰਘ ਨੂੰ ਉੱਪ ਪ੍ਰਧਾਨ ਚੁਣਿਆ ਗਿਆ। ਇਸ ਚੋਣ ਮੌਕੇ ਹਲਕੇ ਦੀ ਵਿਧਾਇਕ ਬਲਜਿੰਦਰ ਕੌਰ ਵੀ ਹਾਜਰ ਸਨ।ਇਸੇ ਤਰਾਂ ਬਿਲਗਾ ਦੇ ਵਾਰਡ ਨੰਬਰ 2 ਤੋਂ ਜਿੱਤ ਹਾਸਲ ਕਰਨ ਵਾਲੇ ਗੁਰਨਾਮ ਸਿੰਘ ਜੱਖੂ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਪਰਵਿੰਦਰ ਸਿੰਘ ਨੂੰ ਉੱਪ ਪ੍ਰਧਾਨ ਚੁਣਿਆ ਗਿਆ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਮੁਹਈਆ ਕਰਵਾਉਣ ਲਈ ਵਚਨਬੱਧ ਰਹਿਣ...

ਕਿਸਾਨ ਏਕਤਾ ਲਈ ਬੇਨਤੀਜਾ ਰਹੀ ਮੀਟਿੰਗ : ਹੁਣ ਹੋਵੇਗੀ 18 ਨੂੰ ਚਰਚਾ

Breaking News
ਖਨੌਰੀ, 13 ਜਨਵਰੀ : ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰ ਰਹੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਅੱਜ ਖਨੌਰੀ ਵਿਖੇ ਸਾਂਝੀ ਮੀਟਿੰਗ ਹੋਈ ਜਿਸ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ), ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਹਾਜਰ ਹੋਏ। ਇਸ ਮੀਟਿੰਗ ਵਿਚ ਕਿਸਾਨ ਜਥੇਬੰਦੀਆਂ ਦੀ ਏਕਤਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਵਲੋਂ ਰੱਖੇ ਗਏ ਮਰਨ ਵਰਤ ਦੇ ਮਾਮਲੇ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸ੍ਰ ਡੱਲੇਵਾਲਾ ਦੀ ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਹਾਲਤ 'ਤੇ ਚਿੰਤਾ ਵੀ ਪ੍ਰਗਟ ਕੀਤੀ ਗਈ। ਅੱਜ ਦੀ ਮੀਟਿੰਗ ਵਿਚ ਕਿਸਾਨ ਏਕਤਾ ਹੋਣ ਦੀ ਸੰਭਾਵਨਾ ਸੀ, ਪਰ ਕਿਸਾਨ ਆਗੂਆਂ ਵਿਚ ਕੁੱਝ ਵਿਚਾਰਕ ਮੱਤਭੇਦਾਂ ਕਾਰਨ ਅੱਜ ਕੋਈ ਸਿੱਟਾ ਨਹੀਂ ਨਿਕਲ ਸਕਿਆ। ਇਸ ਲਈ ਹੁਣ ਇਸ ਸਬੰਧੀ 18 ਜਨਵਰੀ ਨੂੰ ਮੁੜ ਖਨੌਰੀ ਮੋਰਚੇ ਵਾਲੀ ਥਾਂ 'ਤੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਆਸ ਹੈ ਕਿ 18 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਏਕਤਾ ਦਾ ਐਲਾਨ ਕੀਤਾ ਜਾ ਸਕੇਗਾ।...

ਸੰਨੀ ਲਿਓਨ ਦੀ ਵੀਡੀਓ ਹੋ ਗਈ ਵਾਇਰਲ

Breaking News, Entertainment
ਮੁੰਬਈ, 13 ਜਨਵਰੀ : ਬਾਲੀਵੁੱਡ ਅਦਾਕਾਰਾ, ਪ੍ਰਸਿੱਧ ਮਾਡਲ ਅਤੇ ਪੌਰਨ ਸਟਾਰ ਸਨੀ ਲਿਓਨੀ ਦੀਆਂ ਦੋ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਵਿੱਚ ਉਹ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਨਜ਼ਰ ਆ ਰਹੀ ਹੈ ਅਤੇ ਜਦੋਂ ਨਰਸ ਉਸਦਾ ਖੂਨ ਦਾ ਨਮੂਨਾ ਲੈਣ ਆਉਂਦੀ ਹੈ ਤਾਂ ਉਹ ਕੁਝ ਅਜਿਹਾ ਕਹਿੰਦੀ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ। ਦੂਜੀ ਵੀਡੀਓ ਵਿਚ ਉਹ ਮਲੇਸ਼ੀਆ ਵਿਚ ਘੁੰਮ ਰਹੀ ਹੈ। ਦਰਅਸਲ, ਸਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੀਤੇ ਦਿਨ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਹਸਪਤਾਲ ਦੇ ਕੱਪੜਿਆਂ ਵਿੱਚ ਬੈੱਡ 'ਤੇ ਪਈ ਦਿਖਾਈ ਦਿੰਦੀ ਹੈ। ਜਦੋਂ ਨਰਸ ਉਸਦਾ ਖੂਨ ਲੈਣ ਆਉਂਦੀ ਹੈ ਤਾਂ ਸਨੀ ਦਰਦ ਵਿੱਚ ਕਰਾਹੁੰਦੀ ਹੋਈ ਕਹਿੰਦੀ ਹੈ, "ਤੈਨੂੰ ਕੀ ਲੱਗਦਾ ਹੈ ਦੁੱਖਦਾ ਨਹੀਂ ਹੈ ਕੀ, ਇੰਨੀ ਛੋਟੀ ਜਿਹੀ ਸੂਈ ਮੈਨੂੰ ਇੰਝ ਲੱਗ ਰਹੀ ਹੈ ਜਿਵੇਂ ਕਿੰਨੀ ਵੱਡੀ ਹੈ।" ਇਸ 'ਤੇ ਪਿੱਛੋਂ ਇੱਕ ਆਦਮੀ ਕਹਿੰਦਾ ਹੈ ਕਿ ਛੋਟੀ ਜਿਹੀ ਸੂਈ ਸੀ। ਇਸ 'ਤੇ ਸਨੀ ਕਹਿੰਦੀ ਹੈ ਨਹੀਂ ਉਹ ਕਾਫ਼ੀ ਵੱਡੀ ਸੀ। ਹੁਣ ਅਦਾਕਾਰਾ ਦੀ ਇਹ ...

200 ਰੁਪਏ ਦੇ ਰੰਗ ਲੱਗੇ ਨੋਟ ਨੇ ਭਰ ਦਿੱਤੇ ਜ਼ਿੰਦਗੀ ਵਿਚ ਰੰਗ

Hot News
ਫਾਜ਼ਿਲਕਾ, 13 ਜਨਵਰੀ : ਇਕ ਰੰਗ ਲੱਗੇ ਹੋਏ 200 ਰੁਪਏ ਦੇ ਨੋਟ ਨੇ ਇਕ ਵਿਅਕਤੀ ਦੀ ਜ਼ਿੰਦਗੀ ਵਿਚ ਰੰਗ ਭਰ ਦਿੱਤੇ, ਪਰ ਇਹ ਨੋਟ ਲੈਣ ਲਈ ਕੋਈ ਦੁਕਾਨਦਾਰ ਵੀ ਤਿਆਰ ਨਹੀਂ ਸੀ। ਹਰ ਕੋਈ ਇਹ ਨੋਟ ਲੈਣ ਤੋਂ ਇਨਕਾਰ ਕਰ ਦਿੰਦਾ ਸੀ। ਆਖਰ ਇਸ ਰੰਗ ਲੱਗੇ ਨੋਟ ਨੇ ਅਜਿਹੇ ਰੰਗ ਦਿਖਾਏ ਕਿ ਸਾਰੇ ਹੈਰਾਨ ਹੋ ਗਏ।ਇਹ ਕਹਾਣੀ ਹੈ ਫਾਜ਼ਿਲਕਾ ਦੇ ਇਕ ਪੈਟਰੋਲ ਪੰਪ 'ਤੇ ਕੰਮ ਕਰਦੇ ਰਮੇਸ਼ ਸਿੰਘ ਨਾਂ ਦੇ ਵਿਅਕਤੀ ਦੀ। ਇਕ ਦਿਨ ਕੋਈ ਵਿਅਕਤੀ ਉਸ ਤੋਂ 200 ਰੁਪਏ ਦਾ ਪੈਟਰੋਲ ਪੁਆ ਕੇ 200 ਰੁਪਏ ਦਾ ਨੋਟ ਦੇ ਗਿਆ। ਇਹ ਨੋਟ ਰੰਗ ਲੱਗਿਆ ਹੋਣ ਕਾਰਨ ਪੰਪ ਦੇ ਮਾਲਕਾਂ ਨੇ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਰਮੇਸ਼ ਸਿੰਘ ਨੇ ਮਾਰਕੀਟ ਵਿਚ ਘਰ ਦਾ ਸਮਾਨ ਲੈਣ ਲਈ ਕਈ ਦੁਕਾਨਦਾਰਾਂ ਨੂੰ ਇਹ ਨੋਟ ਦੇਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਦੁਕਾਨਦਾਰ ਨੇ ਇਹ ਨੋਟ ਨਾ ਲਿਆ। ਅਚਾਨਕ ਰਮੇਸ਼ ਸਿੰਘ ਦੀ ਨਜ਼ਰ ਲਾਟਰੀ ਵਾਲੀ ਸਟਾਲ 'ਤੇ ਪਈ, ਜਿਥੇ ਲਿਖਿਆ ਹੋਇਆ ਸੀ ਕਿ ਇਥੇ ਫਟੇ ਪੁਰਾਣੇ ਨੋਟ ਬਦਲੇ ਜਾਂਦੇ ਹਨ। ਇਸ ਲਈ ਰਮੇਸ਼ ਕੁਮਾਰ ਲਾਟਰੀ ਵਾਲੀ ਦੁਕਾਨ 'ਤੇ ਪਹੁੰਚ ਗਿਆ। ਦੁਕਾਨਦਾਰ ਰੰਗ ਲੱਗੇ ਨੋਟ ਬਦਲੇ ਘੱਟ ਪੈਸੇ ਦੇ ਰਿਹਾ ਸੀ। ਫਿਰ ਰਮ...

Govt making every effort to provide modern healthcare and education facilities : Arora

English
Sunam, 13 January : Aam Aadmi Party Punjab President Aman Arora initiated various new projects in his personal assembly constituency Sunam and accelerated development works. During this, Aman Arora said that the Punjab government is making every effort to provide modern healthcare and education facilities to the people of the state. The government is equipping government schools and hospitals with modern technology and aims to take them to a higher level than private institutions. Aman Arora laid the foundation stone of a science lab at Government Senior Secondary School in village Chowas of Sunam constituency. On this occasion, Aman Arora said that the Aam Aadmi Party's biggest priority is to provide good educational facilities to our new generation. Only if our new generation receives...

ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਨੂੰ ਅਧੁਨਿਕ ਸਹੂਲਤਾਂ ਨਾਲ ਲੈੱਸ ਕੀਤਾ ਜਾਵੇਗਾ : ਅਰੋੜਾ

Breaking News
ਸੁਨਾਮ, 13 ਜਨਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਆਪਣੇ ਨਿੱਜੀ ਵਿਧਾਨ ਸਭਾ ਹਲਕਾ ਸੁਨਾਮ ਵਿਚ ਵੱਖ ਵੱਖ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਅਤੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਂਦੀ। ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਅਧੁਨਿਕ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਨੂੰ ਅਧੁਨਿਕ ਤਕਨੀਕਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਸੰਸਥਾਵਾਂ ਤੋਂ ਉੱਚੇ ਪੱਧਰ 'ਤੇ ਲਿਜਾਣ ਦਾ ਟੀਚਾ ਮਿਥਿਆ ਗਿਆ ਹੈ।ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਪਿੰਡ ਚੋਵਾਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਇੰਸ ਲੈਬ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪਹਿਲ ਸਾਡੀ ਨਵੀਂ ਪੀੜ੍ਹੀ ਨੂੰ ਚੰਗੀਆਂ ਵਿਦਿਅਕ ਸਹੂਲਤਾਂ ਦੇਣਾ ਹੈ। ਜੇਕਰ ਸਾਡੀ ਨਵੀਂ ਪੀੜ੍ਹੀ ਚੰਗੀ ਵਿਦਿਆ ਹਾਸਲ ਕਰੇਗੀ ਤਾਂ ਹੀ ਸਾਡਾ ਪੰਜਾਬ ਤਰੱਕੀ ਕਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ...

ਜਲੰਧਰ ਨੂੰ ਪੂਰਨ ਵਿਕਸਤ ਸ਼ਹਿਰ ਬਣਾਵਾਂਗੇ : ਧੀਰ

Hot News
ਜਲੰਧਰ, 12 ਜਨਵਰੀ : ਨਗਰ ਨਿਗਮ ਜਲੰਧਰ ਦੇ ਨਵੇਂ ਚੁਣੇ ਗਏ ਮੇਅਰ ਵਿਨੀਤ ਧੀਰ ਨੇ ਅੱਜ ਸਾਰੇ ਕੌਂਸਲਰਾਂ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਨੀਤ ਧੀਰ ਨੇ ਕਿਹਾ ਕਿ ਜਲੰਧਰ ਵਿਚ ਵਿਕਾਸ ਕਾਰਜਾਂ ਨੂੰ ਯੋਜਨਾਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਤੋਂ ਇਲਾਵਾ ਸ੍ਰੀ ਸੰਦੀਪ ਪਾਠਕ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਆਪ ਦੇ ਬਾਕੀ ਸੀਨੀਅਰ ਲੀਡਰਾਂ ਨੇ ਉਸ 'ਤੇ ਭਰੋਸਾ ਜਿਤਾਇਆ ਹੈ। ਇਸ ਲਈ ਉਹ ਉਨ੍ਹਾਂ ਦੇ ਭਰੋਸੇ ਦੀ ਕਦਰ ਕਰਦਿਆਂ ਜਲੰਧਰ ਨੂੰ ਇਕ ਪੂਰਨ ਵਿਕਸਤ ਸ਼ਹਿਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਜਲੰਧਰ ਦੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਨੀਤ ਧੀਰ ਨੇ ਕਿਹਾ ਕਿ ਸੀਵਰੇਜ ਦਾ ਓਵਰਫਲੋਅ, ਪੀਣ ਵਾਲੇ ਪਾਣੀ ਦੀ ਕਮੀ ਅਤੇ ਮਾੜੀਆਂ ਸਟਰੀਟ ਲਾਈਟਾਂ ਦੀਆਂ ਸਮੱਸਿਆਵਾਂ ਜਲੰਧਰ ਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਹਨ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਦਾ ਹ...