Tuesday, November 11Malwa News
Shadow

Tag: top news

ਅਮਨ ਅਰੋੜਾ ਨੇ ਕੀਤੇ ਵਿਰੋਧੀ ਆਗੂਆਂ ‘ਤੇ ਤਿੱਖੇ ਹਮਲੇ

ਅਮਨ ਅਰੋੜਾ ਨੇ ਕੀਤੇ ਵਿਰੋਧੀ ਆਗੂਆਂ ‘ਤੇ ਤਿੱਖੇ ਹਮਲੇ

Hot News
ਗਿੱਦੜਬਹਾ, 18 ਨਵੰਬਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਵਿਰੋਧੀ ਆਗੂ ਹਮੇਸ਼ਾਂ ਭਰਿਸ਼ਟਾਚਾਰ ਕਰਦੇ ਰਹੇ ਨੇ ਅਤੇ ਹਮੇਸ਼ਾਂ ਆਮ ਲੋਕਾਂ ਦੇ ਹਿੱਤਾਂ ਨੂੰ ਦਾਅ 'ਤੇ ਲਾਉਂਦੇ ਰਹਿੰਦੇ ਨੇ।ਅਮਨ ਅਰੋੜਾ ਨੇ ਅੱਜ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਗਿੱਦੜਬਹਾ ਦੇ ਲੋਕਾਂ ਦੀ ਕਦੇ ਬਾਂਹ ਨਹੀਂ ਫੜ੍ਹੀ। ਇਹ ਆਗੂ ਇਸ ਹਲਕੇ ਤੋਂ ਜਿੱਤ ਹਾਸਲ ਕਰਨ ਪਿਛੋਂ ਸੱਤਾ ਦਾ ਆਨੰਦ ਮਾਣਦੇ ਨੇ ਅਤੇ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰ ਜਾਂਦੇ ਨੇ। ਅਮਨ ਅਰੋੜਾ ਨੇ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਔਰਤਾਂ ਬਾਰੇ ਗਲਤ ਟਿੱਪਣੀ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਗਿੱਦੜਬਹਾ ਹਲਕੇ ਦੇ ਲੋਕ ਇਨ੍ਹਾਂ ਖੁਦਗਰਜ ਲੀਡਰਾਂ ਨੂੰ ਸਬਕ ਸਿਖਾਉਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਜਿਤਾਉਣਗੇ।...
Tony Sandhu win 3 Medals in USA

Tony Sandhu win 3 Medals in USA

English
Fresno (USA) November 18: Punjabis achieved great success at the World Power Lifting Championship held in Las Vegas, America, winning three gold medals and bringing glory not only to Punjab but to all of India. IBF Asia President Harvinder Singh Salina said that athletes from countries around the world participated in this championship. Similarly, he had also arrived at this championship with his team. In this championship, Amanparkash Tony sandhu, a native of Abohar, Punjab, participated in the 90 kg weight category competitions. This Punjabi athlete created history by winning three gold medals and brought glory to Punjab. He informed that with this victory, Prakash Tony has qualified for the Olympic Games being held next year in 2025. Harvinder Singh Salina said that sports are extrem...
ਅਬੋਹਰ ਦੇ ਟੋਨੀ ਸੰਧੂ ਨੇ ਅਮਰੀਕਾ ਵਿਚ ਗੱਡੇ ਝੰਡੇ

ਅਬੋਹਰ ਦੇ ਟੋਨੀ ਸੰਧੂ ਨੇ ਅਮਰੀਕਾ ਵਿਚ ਗੱਡੇ ਝੰਡੇ

Global News
ਫਰਿਜ਼ਨੋ (ਯੂ ਐਸ ਏ) 18 ਨਵੰਬਰ : ਅਮਰੀਕਾ ਦੇ ਸ਼ਹਿਰ ਲਾਸਵਿੰਗ ਵਿਖੇ ਕਰਵਾਈ ਗਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਅਤੇ ਤਿੰਨ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ।ਆਈ ਬੀ.ਐਫ. ਦੇ ਏਸ਼ੀਆ ਪ੍ਰਧਾਨ ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੁਨੀਆਂ ਭਰ ਦੇ ਦੇਸ਼ਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇਸੇ ਤਰਾਂ ਹੀ ਉਹ ਵੀ ਆਪਣੀ ਟੀਮ ਲੈ ਕੇ ਇਸ ਚੈਂਪੀਅਨਸ਼ਿਪ ਵਿਚ ਪਹੁੰਚੇ ਸਨ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਅਬੋਹਰ ਦੇ ਜੰਮਪਲ ਅਮਨਪ੍ਰਕਾਸ਼ ਟੋਨੀ ਸੰਧੂ ਨੇ 90 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਪੰਜਾਬੀ ਸਪੂਤ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਜਿੱਤ ਨਾਲ ਟੋਨੀ ਸੰਧੂ ਅਗਲੇ ਸਾਲ 2025 ਵਿਚ ਹੋ ਰਹੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਿਆ ਹੈ।ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਖੇਡਾਂ ਮਨੁੱਖ ਲਈ ਬੇਹੱਦ ਜਰੂਰੀ ਨੇ ਅਤੇ ਪੰਜਾਬੀਆਂ ਦੀ ਖੇਡਾਂ ਵਿਚ ਵੱਖਰੀ ਪਹਿਚਾਣ ਹੈ। ਪਹਿਲਾਂ ਵੀ ਪੰਜਾ...
ਧੂਮ ਧਾਮ ਨਾਲ ਮਨਾਈ ਗਈ ‘ਗਾਲਾ ਨਾਈਟ’

ਧੂਮ ਧਾਮ ਨਾਲ ਮਨਾਈ ਗਈ ‘ਗਾਲਾ ਨਾਈਟ’

Global News
ਚੰਡੀਗੜ੍ਹ, 18 ਨਵੰਬਰ : ਪਬਪਾ, ਉਨਟਾਰੀਓ ਫ੍ਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਵਲੋਂ '11ਵੀਂ ਗਾਲਾ ਨਾਈਟ' ਸੈਂਚੂਰੀ ਗਾਰਡਨਜ਼ ਰੀਕਰੀਸ਼ਨ ਸੈਂਟਰ, ਬਰੈਂਪਟਨ ਵਿਚ ਧੂਮ ਧਾਮ ਨਾਲ ਮਨਾਈ ਗਈ । ਮਾਨਯੋਗ ਸੋਨੀਆ ਸਿੱਧੂ , ਐਮਪੀ ਮੁਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ । ਵਿਸ਼ੇਸ ਮਹਿਮਾਨ ਦੇ ਤੌਰ ਤੇ ਇੰਡੀਆ ਤੋਂ ਹਰਿੰਦਰ ਬਰਾੜ , ਗੁਰਪ੍ਰਤਾਪ ਸਿੰਘ ਤੂਰ, ਰਿਜਨਲ ਕੌਂਸਲਰ ਤੇ ਨੈਟਲੀ ਹਾਰਟ ਸਿਟੀ ਕੌਂਸਲਰ ਮਿਸੀਸਾਗਾ ਨੇ ਪਹੁੰਚ ਕੇ ਗਾਲਾ ਨਾਈਟ ਨੂੰ ਚਾਰ ਚੰਨ ਲਾਏ Iਤ੍ਰਿਪਤਾ ਸੋਢੀ ਤੇ ਰੁਪਿੰਦਰ ਸੰਧੂ ਨੇ ਸਮਾਗਮ ਦੀ ਸ਼ੁਰੂਆਤ ਕੀਤੀ।ਹਰਿੰਦਰ ਬਰਾੜ ਨੇ ਰੀਬਨ ਕਟ ਕੇ ਨਾਈਟ ਦੀ ਸ਼ੁਰੂਆਤ ਕੀਤੀ ਤੇ ਹੋਰਨਾਂ ਮਾਨਯੋਗ ਸਖਸ਼ੀਅਤਾਂ ਨੇ ਸ਼ਮਾ ਰੋਸ਼ਨ ਕੀਤੀ । ਇਸ ਮੌਕੇ ਪੰਜ ਸਫਲ ਬਿਜਨਸ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਦਲਜੀਤ ਸਿੰਘ ਗੈਂਦੂ, ਪ੍ਰਭਜੋਤ ਸਿੰਘ ਰਾਠੌਰ, ਜਗਤਾਰ ਸਿੰਘ ਚੌਹਾਨ, ਜਸਪਾਲ ਸਿੰਘ ਚੌਹਾਨ ਤੇ ਤਰਲੋਚਨ ਸਿੰਘ ਅਟਵਾਲ ਸ਼ਾਮਲ ਸਨ। ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਾਰੇ ਮਹਿਮਾਨਾਂ ਤੇ ਮਹਾਨ ਸਖਸ਼ੀਅਤਾਂ ਦਾ ਸਵਾਗਤ ਕੀਤਾ।ਡਾਕਟਰ ਰਮਨੀ ਬਤਰਾ, ਪ੍ਰਧਾਨ ਪਬਪਾ ਨੇ ਹਾਜਰੀਨ ਨੂੰ ਜੀ ਆਇਆ ਕਿਹ...
ਸੁੱਚਾ ਸਿੰਘ ਲੰਗਾਹ ਵਲੋਂ ਆਪ ਉਮੀਦਵਾਰ ਦੀ ਹਮਾਇਤ ਦਾ ਐਲਾਨ

ਸੁੱਚਾ ਸਿੰਘ ਲੰਗਾਹ ਵਲੋਂ ਆਪ ਉਮੀਦਵਾਰ ਦੀ ਹਮਾਇਤ ਦਾ ਐਲਾਨ

Hot News
ਡੇਰਾ ਬਾਬਾ ਨਾਨਕ, 17 ਨਵੰਬਰ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿਚ ਬਣਾਈ ਗਈ 31 ਮੈਂਬਰੀ ਕਮੇਟੀ ਨੇ ਡੇਰਾ ਬਾਬਾ ਨਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿਚ ਚੋਣ ਮੁਹਿੰਮ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।ਕਮੇਟੀ ਦੀ ਮੀਟਿੰਗ ਤੋਂ ਬਾਅਦ ਸਰਵ ਸੰਮਤੀ ਨਾਲ ਇਕ ਮਤਾ ਪਾਸ ਕਰਕੇ ਗੁਰਦੀਪ ਸਿੰਘ ਰੰਧਾਵਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਦਿਆਂ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਾਂਗਰਸ ਨੂੰ ਹਰਾਉਣ ਲਈ ਹਰ ਤਰਾਂ ਦੇ ਯਤਨ ਕੀਤੇ ਜਾਣਗੇ।...
ਹਾਸ਼ੀਏ ‘ਤੇ ਰਹਿ ਰਹੇ ਲੋਕਾਂ ਲਈ ਸੌਖਾ ਨਿਆਂ ਮੁਹਈਆ ਕਰਵਾਉਣ ਦੀ ਲੋੜ ‘ਤੇ ਜੋਰ

ਹਾਸ਼ੀਏ ‘ਤੇ ਰਹਿ ਰਹੇ ਲੋਕਾਂ ਲਈ ਸੌਖਾ ਨਿਆਂ ਮੁਹਈਆ ਕਰਵਾਉਣ ਦੀ ਲੋੜ ‘ਤੇ ਜੋਰ

Breaking News
ਚੰਡੀਗੜ੍ਹ, 17 ਨਵੰਬਰ : ਜ਼ੁਡੀਸ਼ਲ ਅਕੈਡਮੀ ਚੰਡੀਗੜ੍ਹ ਵਿਖੇ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹਾਸ਼ੀਏ 'ਤੇ ਰਹਿ ਰਹੇ ਲੋਕਾਂ ਦੇ ਸਸ਼ਕਤੀਕਰਨ ਬਾਰੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿਚ ਸੁਪਰੀਮ ਕੋਰਟ ਦੇ ਜੱਜ ਮਾਨਯੋਗ ਜਸਟਿਸ ਸ੍ਰੀ ਭੂਸ਼ਣ ਆਰ, ਗਵਈ, ਨੈਸਬ਼ਨਲ ਲੀਗਰ ਸਰਵਿਸਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਸੂਰਿਆ ਕਾਂਤ, ਜਸਟਿਸ ਤਰਲੋਕ ਸਿੰਘ ਚੌਹਾਨ ਅਤੇ ਜਸਟਿਸ ਸ੍ਰੀ ਤਾਸ਼ੀ ਰਾਬਸਤਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਸਾਰੇ ਬੁਲਾਰਿਆਂ ਨੇ ਗਰੀਬ ਅਤੇ ਆਮ ਲੋਕਾਂ ਨੂੰ ਸੁਖਾਲੀ ਕਾਨੂੰਨੀ ਪਹੁੰਚ ਪ੍ਰਦਾਨ ਕਰਨ ਦੀ ਲੋੜ 'ਤੇ ਜੋਰ ਦਿੱਤਾ। ਇਸ ਮੌਕੇ ਵੱਖ ਵੱਖ ਇਲਾਕਿਆਂ ਅਤੇ ਵੱਖ ਵੱਖ ਵਰਗਾਂ ਦੇ ਗਰੀਬ ਅਤੇ ਲਿਤਾੜੇ ਹੋਏ ਲੋਕਾਂ ਲਈ ਸੌਖੀ ਤਰਾਂ ਨਿਆਂ ਮੁਹਈਆ ਕਰਵਾਉਣ ਬਾਰੇ ਵੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।...
ਮਸੀਹ ਭਾਈਚਾਰੇ ਵਲੋਂ ਆਪ ਦੀ ਹਮਾਇਤ ਦਾ ਐਲਾਨ

ਮਸੀਹ ਭਾਈਚਾਰੇ ਵਲੋਂ ਆਪ ਦੀ ਹਮਾਇਤ ਦਾ ਐਲਾਨ

Breaking News
ਡੇਰਾ ਬਾਬਾ ਨਾਨਕ, 17 ਨਵੰਬਰ : ਪੰਜਾਬ ਵਿਚ ਹੋ ਰਹੀਆਂ ਜ਼ਿਮਨੀ ਚੋਣਾ ਲਈ ਅੰਕੁਰ ਨਰੂਲਾ ਮਨਿਸਟਰੀ ਚਰਚ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।ਇਸ ਚਰਚ ਦੇ ਬੁਲਾਰੇ ਜਤਿੰਦਰ ਮਸੀਹ ਗੌਰਵ ਨੇ ਐਲਾਨ ਕੀਤਾ ਕਿ ਮਸੀਹ ਸਮਾਜ ਇਨ੍ਹਾਂ ਚੋਣਾ ਵਿਚ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਹਮਾਇਤ ਕਰੇਗਾ। ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਠੇਠਰਕੇ ਵਿਚ ਨਵੇਂ ਚਰਚ ਦਾ ਉਦਘਾਟਨ ਵੀ ਕੀਤਾ ਗਿਆ। ਉਦਘਾਟਨੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਤੋਂ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਆਪ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਸ਼ਾਮਲ ਹੋਏ।...
ਪਾਕਿਸਤਾਨ ਤੋਂ ਲਿਆਂਦੀ 3.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ

ਪਾਕਿਸਤਾਨ ਤੋਂ ਲਿਆਂਦੀ 3.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ

Hot News
ਅੰਮ੍ਰਿਤਸਰ 17 ਨਵੰਬਰ : ਪੁਲੀਸ ਨੇ ਜਿਲਾ ਅੰਮ੍ਰਿਤਸਰ ਵਿਚ ਪਾਕਿਸਤਾਨ ਸਰਹੱਦ ਨਾਲ ਲਗਦੇ ਇਲਾਕੇ ਵਿਚੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਡੇਢ ਕਿੱਲੋ ਮੈਥਾਕਲੋਨ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਸਰਹੱਦ ਪਾਰੋਂ ਕੀਤੀ ਜਾ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਵੱਡੀ ਸਫਲਤਾ ਹਾਸਲ ਕੀਤੀ ਹੈ।ਪੁਲੀਸ ਮੁਖੀ ਨੇ ਦੱਸਿਆ ਕਿ ਪੁਲੀਸ ਵਲੋਂ 23 ਸਾਲਾ ਵੰਸ਼ ਉਰਫ ਬਿੱਲਾ ਵਾਸੀ ਬਿੱਲੇ ਵਾਲਾ ਚੌਕ ਅੰਮ੍ਰਿਤਸਰ ਅਤੇ 20 ਸਾਲਾ ਸੋਨੂੰ ਚੌਰਸੀਆ ਵਾਸੀ ਦਸ਼ਮੇਸ਼ ਨਗਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵੇਂ ਤਸਕਰਾਂ ਦੇ ਹੋਰ ਨੈਟਵਰਕ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਕਬਜੇ ਵਿਚੋਂ ਸਾਢੇ ਤਿੰਨ ਕਿੱਲੋ ਹੈਰੋਇਨ, ਡੇਢ ਕਿੱਲੋ ਮੈਥਾਕੁਆਲੋਨ ਪਾਊਡਰ ਅਤੇ ਆਸਟਰੀਆ ਦਾ ਬਣਿਆ ਹੋਇਆ ਇਕ 9 ਐਮ ਐਮ ਦਾ ਪਿਸਟਲ ਵੀ ਬਰਾਮਦ ਕੀਤਾ ਹੈ। ਦੋਸ਼ੀਆਂ ਖਿਲਾਫ ਪਰਚਾ ਦਰਜੇ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।...
ਐਚ.ਐਫ. ਗਊਆਂ ਦੇ ਨਵੇਂ ਪ੍ਰੋਜੈਕਟ ਨਾਲ ਹੋਵੇਗਾ ਪਸ਼ੂਪਾਲਕਾਂ ਨੂੰ ਵੱਡਾ ਲਾਭ : ਖੁੱਡੀਆਂ

ਐਚ.ਐਫ. ਗਊਆਂ ਦੇ ਨਵੇਂ ਪ੍ਰੋਜੈਕਟ ਨਾਲ ਹੋਵੇਗਾ ਪਸ਼ੂਪਾਲਕਾਂ ਨੂੰ ਵੱਡਾ ਲਾਭ : ਖੁੱਡੀਆਂ

Hot News
ਚੰਡੀਗੜ੍ਹ, 17 ਨਵੰਬਰ : ਪੰਜਾਬ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਨਸਲ ਦੀਆਂ ਗਊਆਂ ਦਾ ਇਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਡੇਅਰੀ ਦਾ ਧੰਦਾ ਕਰ ਰਹੇ ਕਿਸਾਨਾਂ ਨੂੰ ਹੋਰ ਮੁਨਾਫਾ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿਚ ਹੋਲਸਟਾਈਨ ਫਰੀਜ਼ੀਅਨ (ਐਚ.ਐਫ.) ਨਸਲ ਦੀਆਂ ਗਊਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਦੁੱਧ ਦੀ ਸਮਰੱਥਾ ਬਾਰੇ ਜਾਨਣ ਲਈ ਇਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਇਸੇ ਸਾਲ ਸ਼ੁਰੂ ਹੋ ਜਾਵੇਗਾ ਅਤੇ ਇਸ 'ਤੇ 5.31 ਕਰੋੜ ਰੁਪਏ ਖਰਚ ਆਉਣਗੇ। ਸਾਲ 2024 ਤੋਂ 2026 ਤੱਕ ਦੋ ਸਾਲਾਂ ਦੌਰਾਨ ਲੁਧਿਆਣਾ, ਮੋਗਾ ਤੇ ਫਤਿਹਗੜ੍ਹ ਸਾਹਿਬ ਜਿਲਿਆਂ ਦੇ 90 ਪਿੰਡਾਂ ਵਿਚ ਐਚ.ਐਫ. ਨਸਲ ਦੀਆਂ 13 ਹਜਾਰ ਗਊਆਂ ਦੇ ਦੁੱਧ ਦਾ ਉਤਪਾਦਨ ਰਿਕਾਰਡ ਕੀਤਾ ਜਾਵੇਗਾ। ਇਨ੍ਹਾਂ ਗਾਵਾਂ ਦੀ ਖਰੀਦ ਵਿਚ ਵੀ ਸਰਕਾਰ ਵਲੋਂ ਸਹਾਇਤਾ ਕੀਤੀ ਜਾਵੇਗੀ। ਇਸ ਨਾਲ ਜਿਥੇ ਪਸ਼ੂ ਪਾਲਕਾਂ ਨੂੰ ਸਹਾਇਤਾ ਮਿਲੇਗੀ, ਉਥੇ ਹੋਰ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇਗਾ।...
ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

Global News
ਚੰਡੀਗੜ੍ਹ, 17 ਨਵੰਬਰ – ਯੂਰਪ ਅਤੇ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਲਾਰਡ ਇੰਦਰਜੀਤ ਸਿੰਘ ਵੱਲੋਂ ਸੰਸਦ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਯੂਕੇ ਲਈ ਬਿਹਤਰ ਲੋਕ ਸੇਵਾਵਾਂ ਦੇਣ ਦੇ ਯੋਗਦਾਨ ਵਜੋਂ ਉਨ੍ਹਾਂ ਦਾ ਚਿੱਤਰ ਵੈਸਟਮਿੰਸਟਰ, ਲੰਡਨ ਸਥਿਤ ਬਰਤਾਨਵੀ ਸੰਸਦ ਦੇ ਉਪਰਲੇ ਸਦਨ ‘ਹਾਉਸ ਆਫ ਲਾਰਡਜ਼’ ਦੇ ਬਿਸ਼ਪ ਕਾਰੀਡੋਰ ਵਿੱਚ ਸਥਾਪਿਤ ਕੀਤਾ ਗਿਆ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬਰਤਾਨਵੀ ਸੰਸਦ ਵਿੱਚ ਕਿਸੇ ਸਿੱਖ ਦਾ ਚਿੱਤਰ ਪ੍ਰਦਰਸ਼ਿਤ ਕੀਤਾ ਗਿਆ ਹੈ।ਲਾਰਡ ਇੰਦਰਜੀਤ ਸਿੰਘ ਦੇ ਚਿੱਤਰ ਦੇ ਘੁੰਡ ਚੁਕਾਈ ਸਮਾਰੋਹ ਵਿੱਚ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵਿੱਚ ਹੇਠਲੇ ਸਦਨ ‘ਹਾਊਸ ਆਫ ਕਾਮਨਜ’ ਦੇ ਪਹਿਲੇ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ, ਲਾਰਡ ਕੁਲਦੀਪ ਸਿੰਘ ਸਹੋਤਾ, ਸੰਸਦ ਮੈਂਬਰ ਜਸ ਅਠਵਾਲ, ਸੰਸਦ ਮੈਂਬਰ ਕਿਰਥ ਐਂਟਵਿਸਲ, ਸੰਸਦ ਮੈਂਬਰ ਰਿਚਰਡ ਬੇਕਨ, ਸੰਸਦ ਮੈਂਬਰ ਭਗਤ ਸਿੰਘ ਸ਼ੰਕਰ ਅਤੇ ਲੇਡੀ ਸਿੰਘ ਕੰਵਲਜੀਤ ਕੌਰ ਓਬੀਈ ਸਮੇਤ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਵੀ ਹਾਜ਼ਰੀ ਸਨ।ਲਾਰਡ ਇੰਦਰਜੀਤ ਸਿੰਘ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ, ਹਾਊਸ ਆਫ ਲਾਰਡਜ...