Tuesday, December 3Malwa News
Shadow

ਅਮਨ ਅਰੋੜਾ ਨੇ ਕੀਤੇ ਵਿਰੋਧੀ ਆਗੂਆਂ ‘ਤੇ ਤਿੱਖੇ ਹਮਲੇ

ਗਿੱਦੜਬਹਾ, 18 ਨਵੰਬਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਵਿਰੋਧੀ ਆਗੂ ਹਮੇਸ਼ਾਂ ਭਰਿਸ਼ਟਾਚਾਰ ਕਰਦੇ ਰਹੇ ਨੇ ਅਤੇ ਹਮੇਸ਼ਾਂ ਆਮ ਲੋਕਾਂ ਦੇ ਹਿੱਤਾਂ ਨੂੰ ਦਾਅ ‘ਤੇ ਲਾਉਂਦੇ ਰਹਿੰਦੇ ਨੇ।
ਅਮਨ ਅਰੋੜਾ ਨੇ ਅੱਜ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਗਿੱਦੜਬਹਾ ਦੇ ਲੋਕਾਂ ਦੀ ਕਦੇ ਬਾਂਹ ਨਹੀਂ ਫੜ੍ਹੀ। ਇਹ ਆਗੂ ਇਸ ਹਲਕੇ ਤੋਂ ਜਿੱਤ ਹਾਸਲ ਕਰਨ ਪਿਛੋਂ ਸੱਤਾ ਦਾ ਆਨੰਦ ਮਾਣਦੇ ਨੇ ਅਤੇ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰ ਜਾਂਦੇ ਨੇ। ਅਮਨ ਅਰੋੜਾ ਨੇ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਔਰਤਾਂ ਬਾਰੇ ਗਲਤ ਟਿੱਪਣੀ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਗਿੱਦੜਬਹਾ ਹਲਕੇ ਦੇ ਲੋਕ ਇਨ੍ਹਾਂ ਖੁਦਗਰਜ ਲੀਡਰਾਂ ਨੂੰ ਸਬਕ ਸਿਖਾਉਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਜਿਤਾਉਣਗੇ।