Wednesday, May 6Malwa News
Shadow

ਹਰਿਆਣਾ ਵਿੱਚ 11 ਮਈ ਤੋਂ ਸੂਬਾ ਵਿਆਪੀ ਪਸ਼ੂ ਟੀਕਾਕਰਣ ਮਹਾਮੁਹਿੰਮ ਦਾ ਹੋਵੇਗਾ ਆਗਾਜ਼ – ਖੇਤੀਬਾੜੀ ਮੰਤਰੀ

ਚੰਡੀਗੜ੍ਹ, 6 ਮਈ – ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਸੂਬੇ ਦੇ ਪਸ਼ੂਪਾਲਕਾਂ ਦੇ ਹਿੱਤਾਂ ਅਤੇ ਸੂਬੇ ਦੇ ਪਸ਼ੂਧਨ ਦੀ ਸੁਰੱਖਿਆ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਪਸ਼ੂਪਾਲਣ ਅਤੇ ਡੇਅਰੀ ਵਿਭਾਂਗ ਵੱਲੋਂ 11 ਮਈ 2026 ਤੋਂ ਪੂਰੇ ਸੂਬੇ ਵਿੱਚ ਮੁੰਹਖੁਰ ਅਤੇ ਗਲਘੋਟੂ ਵਰਗੀ ਘਾਤਕ ਬੀਮਾਰੀਆਂ ਦੇ ਵਿਰੁੱਧ ਇੱਕ ਵਿਸ਼ੇਸ਼ ਸੂਬਾਵਿਆਪੀ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਵਿਆਪਕ ਮੁਹਿੰਮ ਦਾ ਮੁੱਖ ਉਦੇਸ਼ ਪਸ਼ੂਆਂ ਨੂੰ ਇੰਨ੍ਹਾ ਜਾਨਲੇਵਾ ਛੂਤ ਦੀਆਂ ਬੀਮਾਰੀਆਂ ਤੋਂ ਬਚਾ ਕੇ ਪਸ਼ੂਪਾਲਕਾਂ ਨੂੰ ਸੰਭਾਵਿਤ ਵੱਧ ਨੁਕਸਾਨ ਤੋਂ ਸੁਰੱਖਿਅਤ ਕਰਨਾ ਹੈ।

          ਸ੍ਰੀ ਰਾਣਾ ਨੇ ਦਸਿਆ ਕਿ ਇਸ ਟੀਕਾਕਰਣ ਮੁਹਿੰਮ ਵਿੱਚ ਪਸ਼ੂਪਾਲਕਾਂ ਦੀ ਸਹੂਲਤ ਲਈ ਵਿਭਾਗ ਦੀ ਵਿਸ਼ੇਸ਼ ਟੀਮਾਂ ਸਿੱਧੇ ਪਸ਼ੂਪਾਲਕਾਂ ਦੇ ਘਰਾਂ ‘ਤੇ ਪਹੁੰਚਣਗੀਆਂ। ਪਸ਼ੂਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਲੈ ਕੇ ਹਸਪਤਾਲਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੋਵੇਗੀ, ਸਗੋ ਵਿਭਾਗ ਦੇ ਕੁਸ਼ਲ ਪਸ਼ੂ ਡਾਕਟਰ ਅਤੇ ਸਹਾਇਕ ਘਰ-ਘਰ ੧ਾ ਕੇ ਇਸ ਸੇਵਾ ਨੂੰ ਯਕੀਨੀ ਕਰਣਗੇ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਇਹ ਟੀਕਾਕਰਣ -ਸੇਵਾ ਪੂਰੀ ਤਰ੍ਹਾ ਨਾਲ ਮੁਫਤ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਸੂਬੇ ਦੇ ਛੋਟੇ ਤੋਂ ਛੋਟੇ ਪਸ਼ੂਪਾਲਕ ‘ਤੇ ਵੀ ਕੋਈ ਵੱਧ ਬੋਝ ਨਾ ਪਵੇ।

          ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ ਨੇ ਦਸਿਆ ਕਿ ਟੀਕਾਕਰਣ ਮੁਹਿੰਮ ਦੇ ਤਹਿਤ 4 ਮਹੀਨੇ ਤੋਂ ਵੱਧ ਉਮਰ ਦੀ ਸਾਰੀ ਗਾਂਵਾਂ ਅਤੇ ਮੱਝਾਂ ਦਾ ਟੀਕਾਕਰਣ ਕੀਤਾ ਜਾਵੇਗਾ। ਪਹਿਲਾਂ ਇੰਨ੍ਹਾਂ ਰੋਗਾਂ ਦੇ ਲਈ ਵੱਖ-ਵੱਖ ਟੀਕੇ ਲਗਾਏ ਜਾਂਦੇ ਸਨ, ਪਰ ਹੁਣ ਹਰਿਆਣਾ ਦੇਸ਼ ਦਾ ਪਹਿਲਾ ਅਤੇ ਇੱਕਲੌਤਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਇੰਨ੍ਹਾਂ ਦੋਨੋਂ ਬੀਮਾਰੀਆਂ ਤੋਂ ਬਚਾਅ ਲਈ ਇੱਕ ਹੀ ਸੰਯੁਕਤ ਟੀਕੇ ਦੀ ਵਰਤੋ ਕੀਤੀ ਜਾ ਰਹੀ ਹੈ, ਜਿਸ ਨਾਲ ਪਸ਼ੂਆਂ ਨੂੰ ਵਾਰ-ਵਾਰ ਹੋਣ ਵਾਲੀ ਪੀੜਾ ਤੋਂ ਰਾਹਤ ਮਿਲੀ ਹੈ ਅਤੇ ਪਸ਼ੂਧਨ ਦਾ ਪ੍ਰਬੰਧਨ ਵੀ ਸੁਗਮ ਹੋਇਆ ਹੈ।

          ਪਸ਼ੂਪਾਲਣ ਅਤੇ ਡੇਅਰੀ ਵਿਭਾਂਗ ਦੇ ਮਹਾਨਿਦੇਸ਼ਕ ਡਾ. ਪ੍ਰੇਮ ਸਿੰਘ ਨੇ ਦਸਿਆ ਕਿ ਇਸ ਮਹਾ-ਮੁਹਿੰਮ ਦੀ ਸਫਲਤਾ ਲਈ ਵੈਕਸੀਨ ਦੇ ਟ੍ਰਾਂਸਪੋਰਟ ਅਤੇ ਭੰਡਾਰਣ ਤਹਿਤ ਪੁਖਤਾ ਪ੍ਰਬੰਧ ਕੀਤੇ ਹਨ। ਟੀਕਿਆਂ ਦੀ ਗੁਣਵੱਤਾ ਬਣਾਏ ਰੱਖਣ ਲਈ ਆਇਸ ਲਾਇੰਡ ਰੇਫ੍ਰਿਜਰੇਟਰਾਂ (ILRs) ਅਤੇ ਕੋਲਡ ਚੇਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ। ਜਦੋਂ ਵੀ ਵਿਭਾਗ ਦੀ ਟੀਮ ਉਨ੍ਹਾਂ ਦੇ ਪਿੰਡ ਜਾਂ ਘਰ ‘ਤੇ ਆਵੇ ਤਾਂ ਆਪਣੇ ਸਾਰੇ ਯੋਗ ਪਸ਼ੂਆਂ ਦਾ ਟੀਕਾਕਰਣ ਜਰੂਰ ਕਰਵਾਉਣ। ਪਸ਼ੂਪਾਲਕਾਂ ਨੂੰ ਸਮਝਣਾ ਹੋਵੇਗਾ ਕਿ ਸਮੇਂ ‘ਤੇ ਕੀਤਾ ਗਿਆ ਇਹ ਟੀਕਾਕਰਣ ਨਾ ਸਿਰਫ ਉਨ੍ਹਾਂ ਦੇ ਪਸ਼ੂਧਨ ਨੂੰ ਸੁਰੱਖਿਆ ਕਵੱਚ ਪ੍ਰਦਾਨ ਕਰੇਗਾ, ਸਗੋ ਸੂਬੇ ਦੀ ਡੇਅਰੀ ਅਰਥਵਿਵਸਥਾ ਨੂੰ ਵੀ ਨਵੀਂ ਮਜਬੂਤੀ ਦਵੇਗਾ।

          ਵਰਨਣਯੋਗ ਹੈ ਕਿ ਮੁੰਹਖੁਰ ਰੋਗ ਇੱਕ ਖਤਰਨਾਕ ਵਾਇਰਸ ਦੇ ਕਾਰਨ ਹੁੰਦਾ ਹੈ, ਜਿਸ ਨਾਲ ਪਸ਼ੂਆਂ ਦੇ ਮੁੰਹ ਅਤੇ ਖੁਰਾਂ ‘ਤੇ ਛਾਲੇ ਪੈ ਜਾਂਦੇ ਹਨ, ਜਿਸ ਨਾਲ ਉਹ ਖਾਣਾ-ਪੀਣਾ ਛੱਡ ਦਿੰਦੇ ਹਨ ਅਤੇ ਉਨ੍ਹਾਂ ਤੋਂ ਦੁੱਧ ਉਤਪਾਦਨ ਤੇ ਕੰਮ ਸਮਰੱਥਾ ‘ਤੇ ਬੇਹੱਦ ਪ੍ਰਭਾਵ ਪੈਂਦਾ ਹੈ। ਉੱਥੇ ਹੀ ਗਲਘੋਟੂ ਰੋਗ ਇੱਕ ਗੰਭੀਰ ਬੈਕਟੀਰਿਆ ਜਨਿਤ ਬੀਮਾਰੀ ਹੈ, ਜਿਸ ਵਿੱਚ ਪਸ਼ੂ ਦੇ ਗਲੇ ਵਿੱਚ ਸੂਜਨ ਆ ਜਾਂਦੀ ਹੈ ਅਤੇ ਸਾਂਹ ਲੈਣ ਵਿੱਚ ਭਾਰੀ ਤਕਨੀਫ ਦੇ ਕਾਰਨ ਚੰਦ ਘੰਟਿਆਂ ਵਿੱਚ ਹੀ ਪਸ਼ੂ ਦੀ ਮੌਤ ਹੋ ਸਕਦੀ ਹੈ।

          ਉਨ੍ਹਾਂ ਨੇ ਦਸਿਆ ਕਿ ਮੁਹਿੰਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਪਸ਼ੂਪਾਲਕ ਆਪਣੇ ਨੇੜੇ ਸਰਕਾਰੀ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਸੰਪਰਕ ਕਰ ਸਕਦੇ ਹਨ।