37 ਸਾਲ ਦਾ ਨੌਜਵਾਨ ਕੁੜੀਆਂ ਵਾਲੇ ਕੱਪੜੇ ਪਹਿਣ ਕੇ ਪਹਿਲਾਂ ਮੁੰਡਿਆਂ ਨਾਲ ਸਬੰਧ ਬਣਾਉਂਦਾ ਤੇ ਫਿਰ ਕਤਲ ਕਰ ਦਿੰਦਾ, ਅਸਲ ਕਹਾਣੀ ਕੀ ਹੈ? ਜਾਣੋ ਪੂਰੀ ਕਹਾਣੀ
ਚੰਡੀਗੜ੍ਹ, 10 ਜਨਵਰੀ : ਪਿਛਲੇ ਦਿਨਾਂ ਵਿਚ ਇਕ ਖਬਰ ਬਹੁਤ ਹੀ ਚਰਚਾ ਵਿਚ ਰਹੀ ਕਿ ਪੁਲੀਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਮਲਿੰਗੀ ਸਬੰਧ ਬਣਾਉਣ ਪਿਛੋਂ ਵਿਅਕਤੀ ਦਾ ਕਤਲ ਕਰ ਦਿੰਦਾ ਸੀ। ਉਸ ਉੱਪਰ 11 ਵਿਅਕਤੀਆਂ ਦੇ ਕਤਲਾਂ ਦਾ ਦੋਸ਼ ਹੈ। ਇਸ ਵਿਅਕਤੀ ਬਾਰੇ, ਉਸਦੇ ਪਰਿਵਾਰ ਬਾਰੇ ਅਤੇ ਉਸਦੇ ਸਮਲਿੰਗੀ ਬਨਣ ਬਾਰੇ ਮੀਡੀਆ ਟੀਮ ਨੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।
19 ਅਗਸਤ, 2024 ਨੂੰ ਪੰਜਾਬ ਦੇ ਰੂਪਨਗਰ ਵਿੱਚ ਇੱਕ ਲਾਸ਼ ਮਿਲੀ। ਮ੍ਰਿਤਕ ਦੀ ਉਮਰ 37 ਸਾਲ ਸੀ ਅਤੇ ਉਹ ਚਾਹ ਦੀ ਦੁਕਾਨ ਚਲਾਉਂਦਾ ਸੀ। ਉਸਦੇ ਸਰੀਰ 'ਤੇ ਕੱਪੜੇ ਨਹੀਂ ਸਨ। ਮੋਬਾਈਲ ਵੀ ਗਾਇਬ ਸੀ। ਪੁਲਿਸ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ, ਤਾਂ ਇੱਕ ਸੈਕਸ ਵਰਕਰ 'ਤੇ ਸ਼ੱਕ ਹੋਇਆ। ਪੁਲਿਸ ਨੇ ਉਸਦਾ ਸਕੈਚ ਬਣਵਾਇਆ ਅਤੇ ਭਾਲ ਸ਼ੁਰੂ ਕਰ ਦਿੱਤੀ।ਪੁਲਿਸ ਗਾਇਬ ਹੋਏ ਫ਼ੋਨ ਦੀ ਲੋਕੇਸ਼ਨ ਪਤਾ ਕਰਦੀ ਰਹੀ। ਕਰੀਬ ਚਾਰ ਮਹੀਨੇ ਬੀਤ ਗਏ, ਪਰ ਕਾਤਲ ਦਾ ਪਤਾ ਨਹੀਂ ਲੱਗਾ। ਆਖ਼ਰ 23 ਦਸੰਬਰ ਨੂੰ ਪੁਲਿਸ ਰਾਮਸਰੂਪ ਉਰਫ਼ ਸੋਢੀ ਤੱਕ ਪਹੁੰਚੀ। ਪਤਾ ਲੱਗ...








