Tuesday, April 22Malwa News
Shadow

ਆਪ ਨੇ ਸਾਰੀਆਂ ਨਗਰ ਕੌਂਸਲਰਾਂ ਦੇ ਆਹੁਦੇਦਾਰ ਸਰਵਸੰਮਤੀ ਨਾਲ ਚੁਣੇ

ਚੰਡੀਗੜ੍ਹ, 9 ਜਨਵਰੀ : ਪੰਜਾਬ ਵਿਚ ਹੋਈਆਂ ਨਗਰ ਕੌਂਸਲ ਚੋਣਾ ਦੌਰਾਨ ਆਮ ਆਦਮੀ ਪਾਰਟੀ ਵਲੋਂ ਸਾਰੀਆਂ ਨਗਰ ਕੌਂਸਲਾਂ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਸਰਵਸੰਮਤੀ ਨਾਲ ਚੁਣੇ ਗਏ ਆਹੁਦੇਦਾਰਾਂ ਵਿਚ ਨਗਰ ਕੌਂਸਲ ਚੀਮਾ (ਸੁਨਾਮ) ਤੋਂ ਬਲਜਿੰਦਰ ਕੌਰ ਨੂੰ ਪ੍ਰਧਾਨ, ਅੰਜੂ ਬਾਲਾ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਨੂੰ ਉਪ ਪ੍ਰਧਾਨ ਚੁਣਿਆ। ਨਗਰ ਕੌਂਸਲ ਮੱਲਾਂਵਾਲਾ (ਜ਼ੀਰਾ) ਵਿੱਚ ਕਰਮਜੀਤ ਕੌਰ ਨੂੰ ਪ੍ਰਧਾਨ, ਰਿਤੂ ਕੱਕੜ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਧਰਮ ਸਿੰਘ ਨੂੰ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਨਰੋਟ ਜੈਮਲ ਸਿੰਘ (ਭੋਆ) ਵਿੱਚ ਬਬਲੀ ਕੁਮਾਰ ਪ੍ਰਧਾਨ ਬਣੇ ਅਤੇ ਮਨੀਸ਼ਾ ਮਹਾਜਨ ਅਤੇ ਮਾਇਆ ਦੇਵੀ ਨੂੰ ਕ੍ਰਮਵਾਰ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਘਨੌਰ ਨੇ ਮਨਦੀਪ ਕੌਰ ਨੂੰ ਪ੍ਰਧਾਨ, ਅੰਕਿਤ ਸੂਦ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਰਵੀ ਕੁਮਾਰ ਨੂੰ ਉਪ ਪ੍ਰਧਾਨ ਚੁਣਿਆ।
ਨਗਰ ਕੌਂਸਲ ਘੱਗਾ ਵਿੱਚ ਮਿੱਠੂ ਸਿੰਘ ਪ੍ਰਧਾਨ, ਸ਼ਕਤੀ ਗੋਇਲ ਸੀਨੀਅਰ ਉਪ ਪ੍ਰਧਾਨ ਅਤੇ ਜਸਵੰਤ ਸਿੰਘ ਉਪ ਪ੍ਰਧਾਨ ਹੋਣਗੇ। ਨਗਰ ਕੌਂਸਲ ਸਨੌਰ ਵਿੱਚ ਪ੍ਰਦੀਪ ਜੋਸ਼ਨ ਨੂੰ ਪ੍ਰਧਾਨ, ਨਰਿੰਦਰ ਸਿੰਘ ਤੱਖਰ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਕੰਵਲਜੀਤ ਕੌਰ ਨੂੰ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਦੇਵੀ ਗੜ੍ਹ ਵਿੱਚ ਸਵਿੰਦਰ ਕੌਰ ਧੰਜੂ ਪ੍ਰਧਾਨ, ਸੀਨੀਅਰ ਉਪ ਪ੍ਰਧਾਨ ਲਖਵੀਰ ਸਿੰਘ ਲੱਖੀ ਅਤੇ ਉਪ ਪ੍ਰਧਾਨ ਅਮਰਜੀਤ ਕੌਰ ਨੂੰ ਚੁਣਿਆ ਗਿਆ।
ਨਗਰ ਪੰਚਾਇਤ ਮੱਖੂ ਵਿੱਚ ਨਰਿੰਦਰ ਕਟਾਰੀਆ ਨੂੰ ਪ੍ਰਧਾਨ, ਅਨਿਲ ਧਵਨ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਨੀਟਾ ਨੂੰ ਉਪ ਪ੍ਰਧਾਨ ਚੁਣਿਆ ਗਿਆ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਸਾਰੇ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਮਿਸਾਲੀ ਅਗਵਾਈ ਲਈ ਵਧਾਈ ਦਿੱਤੀ ਅਤੇ ਇਨ੍ਹਾਂ ਜਿੱਤਾਂ ਦਾ ਸਿਹਰਾ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਨੀਤੀਆਂ ਨੂੰ ਦਿੱਤਾ। ਅਰੋੜਾ ਨੇ ਪਾਰਟੀ ਵਰਕਰਾਂ ਦੇ ਅਣਥੱਕ ਯਤਨਾਂ ਦੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਸ਼ਲਾਘਾ ਕੀਤੀ।

Basmati Rice Advertisment