ਮਨੁੱਖੀ ਸਿਹਤ ਲਈ ਖਤਰਨਾਕ ਹੈ ਡੀ ਏ ਪੀ ਤੇ ਹੋਰ ਰਸਾਇਣਕ ਖਾਦਾਂ
ਚੰਡੀਗੜ੍ਹ 2 ਨਵੰਬਰ : ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਹਰ ਪੰਜਾਬੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਮੁੱਦਾ ਹੈ ਡੀ.ਏ.ਪੀ. ਖਾਦ ਅਤੇ ਇਸਦੇ ਸਿਹਤ 'ਤੇ ਪ੍ਰਭਾਵ।" "ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇਸ਼ ਦਾ ਅੰਨ ਭੰਡਾਰ ਬਣਿਆ। ਪਰ ਇਸ ਸਫਲਤਾ ਨੇ ਨਾਲ ਹੀ ਰਸਾਇਣਕ ਖਾਦਾਂ 'ਤੇ ਨਿਰਭਰਤਾ ਵੀ ਵਧਾ ਦਿੱਤੀ।"ਜੇਕਰ ਡੀ ਏ ਪੀ ਖਾਦ ਦੀ ਵਰਤੋਂ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਸਾਲ 1960 ਤੋਂ 70 ਦੇ ਦਹਾਕੇ ਦੌਰਾਨ ਕਣਕ ਦੀ ਬਿਜਾਈ ਦੌਰਾਨ ਪ੍ਰਤੀ ਏਕੜ ਦੋ ਕਿੱਲੋ ਡੀ ਏ ਪੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ 1980 ਤੋਂ 90 ਦੇ ਦਹਾਕੇ ਦੌਰਾਨ ਦੋ ਕਿੱਲੋ ਪ੍ਰਤੀ ਏਕੜ ਵਾਲੀ ਮਿਕਦਾਰ ਵਧ ਕੇ 25 ਕਿੱਲੋ ਪ੍ਰਤੀ ਏਕੜ ਹੋ ਗਈ। ਡੀ ਏ ਪੀ ਖਾਦ ਦੀ ਵਰਤੋਂ ਪਿਛਲੇ ਸਾਲਾਂ ਵਿਚ ਤਾਂ ਇੰਨੀ ਵਧ ਗਈ ਕਿ ਇਸ ਵੇਲੇ 80 ਕਿੱਲੋ ਤੋਂ ਲੈ ਕੇ ਇਕ ਕੁਇੰਟਲ ਪ੍ਰਤੀ ਏਕੜ ਤੱਕ ਡੀ ਏ ਪੀ ਖਾਦ ਪਾਈ ਜਾਣ ਲੱਗੀ ਹੈ।ਇੰਨੀ ਜਿਆਦਾ ਮਾਤਰਾ ਵਿਚ ਡੀ.ਏ.ਪੀ ਖਾਦ ਦੀ ਵਰਤੋਂ ਸਾਡੀ ਸਿਹਤ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ। ਪਿਛਲੇ ਕੁੱਝ ਸਮੇਂ ਵਿਚ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਦਿ...



