ਗੋਇੰਦਵਾਲ ਸਾਹਿਬ 2 ਨਵੰਬਰ : ਆਮ ਆਦਮੀ ਪਾਰਟੀ ਦੇ ਆਗੂ ਤੇ ਸਰਪੰਚੀ ਦੇ ਉਮੀਦਵਾਰ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤੇ ਗਏ ਸ਼ੂਟਰ ਬਿਕਰਮਜੀਤ ਸਿੰਘ ਵਿੱਕੀ ਦਾ ਅੱਜ ਪੁਲੀਸ ਨੇ ਐਨਕਾਊਂਟਰ ਕਰ ਦਿੱਤਾ। ਪੁਲੀਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੈ ਕੇ ਗਈ ਸੀ, ਜਿਥੇ ਵਿੱਕੀ ਨੇ ਪੁਲੀਸ ‘ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਨਾਲ ਵਿੱਕੀ ਜਖਮੀ ਹੋ ਗਿਆ।
ਸਰਪੰਚੀ ਦੇ ਉਮੀਦਵਾਰ ਨੂੰ ਮਾਰਨ ਦੇ ਦੋਸ਼ਾਂ ਅਧੀਨ ਬਿਕਰਮਜੀਤ ਸਿੰਘ ਵਿੱਕੀ ਨੂੰ ਪੰਜਾਬ ਪੁਲੀਸ ਪ੍ਰੋਟੈਕਸ਼ਨ ਵਾਰੰਟਾਂ ‘ਤੇ ਪੰਜਾਬ ਲੈ ਕੇ ਆਈ ਸੀ। ਵਿੱਕੀ ਨੂੰ ਲਖਨਊ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ਪ੍ਰੋਟੈਕਸ਼ਨ ਵਾਰੰਟ ਹਾਸਲ ਕਰਕੇ ਉਸ ਨੂੰ ਪੰਜਾਬ ਲਿਆਂਦਾ ਗਿਆ ਸੀ। ਅੱਜ ਪੁਲੀਸ ਵਲੋਂ ਜਦੋਂ ਵਿੱਕੀ ਸ਼ੂਟਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਗੋਇੰਦਵਾਲ ਸਾਹਿਬ ਵਿਖੇ ਲੈ ਕੇ ਗਈ ਸੀ ਤਾਂ ਜਦੋਂ ਵਿੱਕੀ ਦੀ ਨਿਸ਼ਾਨਦੇਹੀ ‘ਤੇ ਹਥਿਆਰਾਂ ਦੀ ਬਰਾਮਦਗੀ ਕੀਤੀ ਜਾ ਰਹੀ ਸੀ ਤਾਂ ਅਚਾਨਕ ਵਿੱਕੀ ਨੇ ਪੁਲੀਸ ‘ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਜਵਾਬੀ ਫਾਇਰਿੰਗ ਕਰਕੇ ਵਿੱਕੀ ਨੂੰ ਜਖਮੀ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਪੰਚਾਇਤ ਚੋਣਾ ਤੋਂ ਪਹਿਲਾਂ ਜਿਲਾ ਤਰਨਤਾਰਨ ਵਿਚ ਪਿੰਡ ਫਤਿਹਾਬਾਦ ਵਿਖੇ ਆਪ ਆਗੂ ਤੇ ਸਰਪੰਚੀ ਦੇ ਉਮੀਦਵਾਰ ‘ਤੇ ਹਮਲਾ ਕੀਤਾ ਗਿਆ ਸੀ। ਜਦੋਂ ਇਕ ਆਪ ਆਗੂ ਅਤੇ ਸਰਪੰਚੀ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਗੋਪੀ ਆਪਣੀ ਕਾਰ ‘ਤੇ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਗੁਰਪ੍ਰੀਤ ਗੋਪੀ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਪੁਲੀਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਕ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਨੇ ਵਿੱਕੀ ਨੂੰ ਗ੍ਰਿਫਤਾਰ ਕਰਕੇ ਪ੍ਰੋਟੈਕਸ਼ਨ ਵਾਰੰਟਾਂ ‘ਤੇ ਪੰਜਾਬ ਵਿਚ ਲਿਆਂਦਾ ਸੀ।