Tuesday, March 3Malwa News
Shadow

Tag: punjab news

ਪੰਜਾਬ ‘ਚ ਫਸਲੀ ਵਿਭਿੰਨਤਾ ਨਾਲ ਚੰਗੀ ਕਮਾਈ

ਪੰਜਾਬ ‘ਚ ਫਸਲੀ ਵਿਭਿੰਨਤਾ ਨਾਲ ਚੰਗੀ ਕਮਾਈ

Punjab Development
ਚੰਡੀਗੜ੍ਹ, 22 ਫਰਵਰੀ : ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਨਾਲ ਪੰਜਾਬ ਵਿਚ ਕਿਸਾਨਾਂ ਵਲੋਂ ਫਸਲੀ ਵਿਭਿੰਨਤਾ ਨੂੰ ਅਪਣਾਇਆ ਜਾ ਰਿਹਾ ਹੈ। ਇਸ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਉਥੇ ਹੀ ਪੰਜਾਬ ਖੁਸ਼ਹਾਲੀ ਵੱਲ ਵੀ ਵਧ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਜਿਲਾ ਮਾਨਸਾ ਦੇ ਪਿੰਡ ਮੌਜੋ ਖੁਰਦ ਦੇ ਇਕ ਕਿਸਾਨ ਸੁਖਪਾਲ ਸਿੰਘ ਨੇ ਆਪਣੇ 11 ਏਕੜ ਖੇਤ ਵਿਚ ਫਸਲੀ ਵਿਭਿੰਨਤਾ ਅਪਣਾਈ ਹੋਈ ਹੈ। ਉਸ ਨੇ ਚਾਰ ਏਕੜ ਵਿਚ ਰਵਾਇਤੀ ਖੇਤੀ ਜਾਰੀ ਰੱਖੀ ਹੈ ਅਤੇ ਬਾਕੀ 7 ਏਕੜ ਵਿਚ ਸਬਜੀਆਂ ਉਗਾਈਆਂ ਗਈਆਂ ਹਨ, ਜਿਸ ਤੋਂ ਉਹ ਕਾਫੀ ਕਮਾਈ ਕਰ ਰਿਹਾ ਹੈ। ਹੁਣ ਉਸ ਨੇ ਖੁੰਬਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਕਿਸਾਨ ਰਵਾਇਤੀ ਫਸਲਾਂ ਨੂੰ ਛੱਡ ਕੇ ਬਾਗਬਾਨੀ ਵੱਲ ਵੀ ਆ ਰਹੇ ਹਨ ਅਤੇ ਸਰਕਾਰ ਵਲੋਂ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।...
ਸਰਕਾਰ ਵਲੋਂ 99 ਪ੍ਰਤੀਸ਼ਤ ਸ਼ਿਕਾਇਤਾਂ ਦਾ ਨਿਪਟਾਰਾ

ਸਰਕਾਰ ਵਲੋਂ 99 ਪ੍ਰਤੀਸ਼ਤ ਸ਼ਿਕਾਇਤਾਂ ਦਾ ਨਿਪਟਾਰਾ

Hot News
ਚੰਡੀਗੜ੍ਹ, 22 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਲੋਕਾਂ ਨੂੰ ਪਾਰਦਰਸ਼ੀ ਸੇਵਾਵਾਂ ਮੁਹਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਲੇ ਵਿਚ ਹੀ ਜਲ ਸਪਲਾਈ ਤੇ ਸੈਨੀਟੇਸ਼ਨ ਤੇ ਸ਼ਿਕਾਇਤ ਨਿਵਾਰਨ ਕੇਂਦਰ ਵਲੋਂ 99.70 ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼ਿਕਾਇਤ ਨਿਵਾਰਨ ਕੇਂਦਰ ਦੀ ਸਥਾਪਨਾ ਕੀਤੀ ਹੋਈ ਹੈ, ਜਿਸ ਵਿਚ ਪਿਛਲੇ ਮਹੀਨੇ ਤੱਕ ਇਕ ਲੱਖ 38 ਹਜਾਰ 331 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ ਹੁਣ ਤੱਕ 99.70 ਪ੍ਰਤੀਸ਼ਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਕੋਈ ਵਿਅਕਤੀ ਜਲ ਸਪਲਾਈ ਵਿਭਾਗ ਸਬੰਧੀ ਆਪਣੀ ਸ਼ਿਕਾਇਤ ਟੌਲ ਫਰੀ ਨੰਬਰ 'ਤੇ ਦਰਜ ਕਰਵਾ ਸਕਦਾ ਹੈ।...
ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂ

ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਕਾਬੂ

Hot News
ਜਲੰਧਰ, 22 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਭਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅਧੀਨ ਕਾਰਵਾਈ ਕਰਦਿਆਂ ਇਕ ਹੌਲਦਾਰ ਕੁਲਵਿੰਦਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੌਲਦਾਰ ਪੁਲੀਸ ਥਾਣਾ ਡਵੀਜ਼ਨ ਨੰਬਰ ਪੰਜ ਵਿਖੇ ਤਾਇਨਾਤ ਸੀ। ਭਾਰਗੋ ਕੈਂਪ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਮੁੱਖ ਮੰਤਰੀ ਵਲੋਂ ਜਾਰੀ ਕੀਤੇ ਗਏ ਭਰਿ਼ਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਹੌਲਦਾਰ ਨੂੰ ਮੁਕੱਦਮੇ ਵਿਚ ਮੱਦਦ ਕਰਨ ਬਦਲੇ 4500 ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।...
ਆਮਦਨ ਕਰ ਵਿਭਾਗ ਨੇ ਲਾਇਆ ਖੂਨ ਦਾਨ ਕੈਂਪ

ਆਮਦਨ ਕਰ ਵਿਭਾਗ ਨੇ ਲਾਇਆ ਖੂਨ ਦਾਨ ਕੈਂਪ

Hot News
ਚੰਡੀਗੜ੍ਹ, 21 ਫਰਵਰੀ : ਆਮਦਨ ਕਰ ਵਿਭਾਗ ਚੰਡੀਗੜ੍ਹ ਵਲੋਂ ਜੀ.ਜੀ.ਡੀ.ਐਸ.ਡੀ. ਕਾਲਜ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 150 ਯੂਨਿਟ ਖੂਨ ਦਾਨ ਕੀਤਾ ਗਿਆ।ਇਸ ਖੂਨਦਾਨ ਕੈਂਪ ਦਾ ਉਦਘਾਟਨ ਡੀ.ਜੀ.ਆਈ.ਟੀ. (ਇਨਵ) ਐਨ ਡਬਲਯੂ. ਆਰ. ਮੋਨਿਕਾ ਨੇ ਕੀਤਾ ਅਤੇ ਉਨ੍ਹਾਂ ਨੇ ਖੁਦ ਖੂਨ ਦਾਨ ਕਰਕੇ ਨਿਵੇਕਲੀ ਮਿਸਲਾ ਪੇਸ਼ ਕੀਤੀ। ਪ੍ਰਿੰਸੀਪਲ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਅਮਰਪਾਲੀ ਅਤੇ ਪ੍ਰਿੰਸੀਪਲ ਕਮਿਸ਼ਨਰ ਆਫ ਇਨਕਮ ਟੈਕਸ–1 ਸ਼ਾਲਿਨੀ ਭਾਰਗਵ ਕੌਸ਼ਲ ਦੀ ਅਗਵਾਈ ਵਿਚ ਲਗਾਏ ਗਏ ਇਸ ਖੂਨਦਾਨ ਕੈਂਪ ਵਿਚ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਬਹੁਤ ਹੀ ਬਾਰੀਕੀ ਨਾਲ ਖੂਨ ਦੀ ਜਾਂਚ ਕਰਨ ਪਿਛੋਂ ਖੂਨ ਇਕੱਤਰ ਕੀਤਾ। ਇਸ ਮੌਕੇ ਮੁੱਖ ਮਹਿਮਾਨ ਮੋਨਿਕਾ ਭਾਟੀਆ ਨੇ ਖੂਨ ਦਾਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਖੂਨ ਦਾਨੀਆਂ ਲਈ ਪੌਸ਼ਟਿਕ ਖੁਰਾਕ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਵਲੋਂ ਆਏ ਹੋਏ ਮਹਿਮਾਨਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਤਰੁਣਦੀਪ ਕੌਰ ਸੀ.ਆਈ.ਟੀ. (ਓ.ਐਸ.ਡੀ.) ਚੰਡੀਗੜ੍ਹ, ਕਾਲਜ ਪ੍ਰਿੰਸੀਪਲ ਡਾ. ਅਜੇ ਸ਼ਰ...
ਰੋਜ਼ਾਨਾਂ ਜ਼ਿੰਦਗੀ ‘ਚ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਅਪੀਲ

ਰੋਜ਼ਾਨਾਂ ਜ਼ਿੰਦਗੀ ‘ਚ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਅਪੀਲ

Hot News
ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਵਿਚ ਪੰਜਾਬੀ ਭਾਸ਼ਾ ਨੂੰ ਪੂਰੀ ਤਰਾਂ ਅਪਣਾਉਣ ਦੀ ਅਪੀਲ ਕੀਤੀ। ਅੱਜ ਇਥੇ ਮਾਂ ਬੋਲੀ ਦਿਵਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਂ ਬੋਲੀ ਦੀ ਪਛਾਣ ਹਰ ਖੇਤਰ ਵਿਚ ਹੀ ਅਹਿਮ ਸਥਾਨ ਰੱਖਦੀ ਹੈ ਕਿਉਂਕਿ ਮਾਂ ਬੋਲੀ ਗਿਆਨ ਸਾਂਝਾ ਕਰਨ ਅਤੇ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਮੁੱਖ ਸਾਧਨ ਦੀ ਭੂਮਿਕਾ ਨਿਭਾਉਂਦੀ ਹੈ।ਸ੍ਰ ਬੈਂਸ ਨੇ ਕਿਹਾ ਕਿ ਮਾਂ ਬੋਲੀ ਵਿਚ ਹਾਸਲ ਕੀਤਾ ਗਿਆ ਗਿਆਨ ਸਮਝਣ ਵਿਚ ਆਸਾਨ ਅਤੇ ਚਿਰਸਥਾਈ ਹੁੰਦਾ ਹੈ, ਜੋ ਪ੍ਰਭਾਵਸ਼ਾਲੀ ਅਤੇ ਮਿਆਰੀ ਸਿੱਖਿਆ ਲਈ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ ਰਾਹੀਂ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਵੀ ਵਧਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ 2020 ਤੋਂ 2024 ਤੱਕ ਚਾਰ ਸਾਲਾਂ ਦੌਰਾਨ 48 ਪੁਰਸਕਾਰ ਵੰਡੇ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ...
ਜਾਨਵਰਾਂ ‘ਤੇ ਅੱਤਿਆਚਾਰ ਰੋਕਣ ਲਈ ਸਰਕਾਰ ਦੀ ਨਵੀਂ ਪਹਿਲਕਦਮੀ

ਜਾਨਵਰਾਂ ‘ਤੇ ਅੱਤਿਆਚਾਰ ਰੋਕਣ ਲਈ ਸਰਕਾਰ ਦੀ ਨਵੀਂ ਪਹਿਲਕਦਮੀ

Breaking News
ਚੰਡੀਗੜ੍ਹ, 21 ਫਰਵਰੀ : ਜਾਨਵਰਾਂ 'ਤੇ ਅਤਿਆਚਾਰ ਰੋਕਣ ਅਤੇ ਚੰਗਾ ਵਤੀਰਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਸਾਰੇ ਡੌਗ ਬਰੀਡਰਾਂ, ਪੈੱਟ ਸ਼ਾਪਸ ਅਤੇ ਪਸ਼ੂ ਭਲਾਈ ਸੰਸਥਾਵਾਂ ਦੀ ਪਸ਼ੂ ਭਲਾਈ ਬੋਰਡ ਵਿਚ ਰਜਿਸਟਰੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਨਵਰਾਂ ਨਾਲ ਚੰਗੇ ਵਿਵਹਾਰ ਨੂੰ ਉਤਸ਼ਾਹਿਤ ਕਰਨ ਅਤੇ ਜਾਨਵਰਾਂ 'ਤੇ ਤਸ਼ੱਦਦ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ।ਅੱਜ ਇਥੇ ਪਸ਼ੂ ਭਲਾਈ ਬੋਰਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੁਣ ਡੌਗ ਬਰੀਡਿੰਗ ਐਂਡ ਮਾਰਕੀਟਿੰਗ ਐਕਟ 2016 ਅਧੀਨ ਸਾਰੇ ਡੌਗ ਬਰੀਡਰਾਂ, ਕੁੱਤਿਆਂ ਦੇ ਸਮਾਨ ਦੀਆਂ ਦੁਕਾਨਾਂ ਅਤੇ ਜਾਨਵਰਾਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ ਦੀ ਰਜਿਸਟਰੇਸ਼ਨ ਜਰੂਰੀ ਕਰ ਦਿੱਤੀ ਗਈ ਹੈ। ਇਸ ਨਾਲ ਜਾਨਵਰਾਂ ਦੀ ਚੰਗੀ ਸਾਂਭ ਸੰਭਾਲ ਯਕੀਨੀ ਬਣਾਈ ਜਾ ਸਕੇਗੀ। ਇਸ ਨਾਲ ਜਾਨਵਰਾਂ ਦੀ ਸਾਂਭ ਸੰਭਾਲ ਲਈ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਸਕੇਗੀ। ਇਸ ਨਾਲ ਜ...
ਈ.ਟੀ.ਟੀ. ਅਧਿਆਪਕਾਂ ਨੂੰ ਜਲਦੀ ਮਿਲਣਗੇ ਨਿਯੁਕਤੀ ਪੱਤਰ : ਭਗਵੰਤ ਮਾਨ

ਈ.ਟੀ.ਟੀ. ਅਧਿਆਪਕਾਂ ਨੂੰ ਜਲਦੀ ਮਿਲਣਗੇ ਨਿਯੁਕਤੀ ਪੱਤਰ : ਭਗਵੰਤ ਮਾਨ

Breaking News
ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ 3381 ਐਲੀਮੈਂਟਰੀ ਅਧਿਆਪਕਾਂ ਨੂੰ ਪੱਕੀ ਭਰਤੀ ਦੇ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ। ਅੱਜ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣ।ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਭਰਤੀ ਪ੍ਰਕਿਰਿਆ ਲਗਭਗ ਮੁਕੰਮਲ ਕਰ ਲਈ ਗਈ ਹੈ। ਇਹ ਭਰਤੀ ਪ੍ਰਕਿਰਿਆ ਦੋ ਹਿੱਸਿਆਂ ਵਿਚ ਮੁਕੰਮਲ ਕੀਤੀ ਜਾਵੇਗੀ। ਪਹਿਲੇ ਬੈਚ ਵਿਚ 951 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਅਤੇ 2430 ਅਧਿਆਪਕਾਂ ਨੂੰ ਦੂਜੇ ਬੈਚ ਵਿਚ ਨਿਯੁਕਤੀ ਪੱਤਰ ਦਿੱਤੇ ਜਾਣਗੇ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਸਰਕਾਰ ਹੈ ਜਿਸ ਨੇ ਸੱਤਾ ਸੰਭਾਲਨ ਪਿਛੋਂ 35 ਮਹੀਨਿਆਂ ਵਿਚ ਹੀ ਰਿਕਾਰਡ 50892 ਸਰਕਾਰੀ ਨੌਕਰੀਆਂ ਦੇ ਦਿੱਤੀਆਂ ਹਨ। ਇਨ੍ਹਾਂ ਵਿਚੋਂ ਗਿਆਰਾਂ ਹਜਾਰ ਤੋਂ ਵੱਧ ਨੌਕਰੀਆਂ ਕੇਵਲ ਸਿੱਖਿਆ ਵਿਭਾਗ ਵਿਚ ਹੀ ਦਿੱਤੀਆਂ ਗਈਆਂ ਹਨ। ਇਸ ਸਪਸ਼ਟ ਉਦਾਹਰਨ ਹੈ ਕਿ ਪੰਜਾਬ ਸਰਕਾਰ ਦੀ...
ਟਾਰਗੈਟ ਕਿਲਿੰਗ ਵਾਲੇ ਦੋ ਗੈਂਗਸਟਰ ਰਾਜਪੁਰਾ ‘ਚ ਕਾਬੂ

ਟਾਰਗੈਟ ਕਿਲਿੰਗ ਵਾਲੇ ਦੋ ਗੈਂਗਸਟਰ ਰਾਜਪੁਰਾ ‘ਚ ਕਾਬੂ

Breaking News
ਪਟਿਆਲਾ, 21 ਫਰਵਰੀ : ਪੁਲੀਸ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਵਲੋਂ ਚਲਾਏ ਜਾ ਰਹੇ ਟਾਰਗੈੱਟ ਕਿਲਿੰਗ ਦੇ ਨੈਟਵਰਕ ਵਿਚ ਸ਼ਾਮਲ ਦੋ ਗੈਂਗਸਟਰਾਂ ਨੂੰ ਅੱਜ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਮਲਕੀਤ ਸਿੰਘ ਉਰਫ ਮੈਕਸ ਅਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਲਕੀਤ ਸਿੰਘ ਜਿਲਾ ਅੰਮ੍ਰਿਤਸਰ ਦੇ ਪਿੰਡ ਰੋਡਾਲਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਫਤਿਹਗੜ੍ਹ ਸਾਹਿਬ ਦੇ ਪਿੰਡ ਸੇਮਪਾਲੀ ਵਿਚ ਰਹਿੰਦਾ ਹੈ। ਇਸੇ ਤਰਾਂ ਸੰਦੀਪ ਸਿੰਘ ਉਰਫ ਦੀਪ ਜਿਲਾ ਫਤਿਹਗੜ੍ਹ ਸਾਹਿਬ ਵਿਚ ਸਰਹਿੰਦ ਵਿਖੇ ਰਹਿੰਦਾ ਹੈ।ਇਨ੍ਹਾਂ ਦੋਵਾਂ ਗੈਂਗਸਟਰਾਂ ਦੇ ਕਬਜੇ ਵਿਚੋਂ ਪੰਜ ਪਿਸਤੌਲ ਅਤੇ 15 ਕਾਰਤੂਸ਼ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 1300 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਦੋਵੇਂ ਜਬਰੀ ਵਸੂਲੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਹਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਿਦੇਸ਼ ਤੋਂ ਆਪਣਾ ਨੈਟਵਰਕ ਚਲਾ ਰਹੇ ਗੋਲਡੀ ਢਿੱਲੋਂ ਨੇ ਇਨ੍ਹਾਂ ਦੋਵਾਂ ਨੂੰ ਮੋਹਾਲੀ ਅਤੇ ਰਾਜਪੁਰਾ ਵਿਚ ਕਤਲਾਂ ...
ਠੱਗੀਆਂ ਮਾਰਨ ਵਾਲੇ ਨਕਲੀ ਸਰਕਾਰੀ ਅਧਿਕਾਰੀ ਨੂੰ ਕੀਤਾ ਕਾਬੂ

ਠੱਗੀਆਂ ਮਾਰਨ ਵਾਲੇ ਨਕਲੀ ਸਰਕਾਰੀ ਅਧਿਕਾਰੀ ਨੂੰ ਕੀਤਾ ਕਾਬੂ

Breaking News
ਲੁਧਿਆਣਾ, 20 ਫਰਵਰੀ : ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁੱਲਾਂਪੁਰ ਦਾਖਾ ਦੇ ਵਸਨੀਕ ਜਗਤ ਰਾਮ ਨਾਂ ਦੇ ਵਿਅਕਤੀ ਨੂੰ ਸਰਕਾਰੀ ਅਧਿਕਾਰੀ ਹੋਣ ਦਾ ਝੂਠਾ ਦਾਅਵਾ ਕਰ 42.60 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੱਖੋਵਾਲ ਰੋਡ ਸਥਿਤ ਐੱਸਬੀਐੱਸ ਨਗਰ ਦੇ ਵਸਨੀਕ ਰਾਕੇਸ਼ ਸਚਦੇਵਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਨਿਰੋਧਕ ਕਾਰਵਾਈ ਲਾਈਨ ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ। ਇਸੇ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਗਤ ਰਾਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਕੋਲ ਲੰਬਿਤ ਨੋ ਆਬਜੈਕਸ਼ਨ ਸਰਟੀਫਿਕੇਟ (NOC) ਪ੍ਰਾਪਤ ਕਰਨ ਲਈ ਉਸ ਤੋਂ 42.60 ਲੱਖ ਰੁਪਏ ਲਏ। ਸ਼ਿਕਾਇਤ ਅਨੁਸਾਰ, ਲੁਧਿਆਣਾ ਦੇ ਏਸੀ ਮਾਰਕੀਟ ਵਿੱਚ ਗਾਰਮੈਂਟ ਦੀ ਦੁਕਾਨ ਚਲਾਉਣ ਵਾਲੇ ਸਚਦੇਵਾ ਨੇ LIT ਦੀ LDP ਯੋਜਨਾ ਤਹਿਤ ਕ੍ਰਮਵਾਰ 2017, 2019 ਅਤੇ 2022 ਵਿੱਚ ਤਿੰਨ ਜਾਇਦਾਦਾਂ ਖਰੀਦੀਆਂ ਸਨ।ਉਨ੍ਹਾਂ ਨੇ ਜਾਇਦਾਦਾਂ ਨੂੰ ਆਪਣੇ ਨਾਮ 'ਤੇ ਤਬਦੀਲ ਕਰਨ ਲਈ NOC ਹਾਸਲ ਕਰਨ ਲਈ LIT ਨ...
ਤਲੀਆਂ ‘ਚ ਨਸ਼ਾ ਛੁਪਾ ਕੇ ਜੇਲ ‘ਚ ਪਹੁੰਚੀ ਔਰਤ ਗ੍ਰਿਫਤਾਰ

ਤਲੀਆਂ ‘ਚ ਨਸ਼ਾ ਛੁਪਾ ਕੇ ਜੇਲ ‘ਚ ਪਹੁੰਚੀ ਔਰਤ ਗ੍ਰਿਫਤਾਰ

Breaking News
ਲੁਧਿਆਣਾ, 20 ਫਰਵਰੀ : ਸੈਂਟਰਲ ਜੇਲ੍ਹ ਲੁਧਿਆਣਾ ਵਿੱਚ ਆਪਣੇ ਪਤੀ ਨੂੰ ਮਿਲਣ ਲਈ ਨਸ਼ੀਲਾ ਪਾਊਡਰ ਲੈ ਕੇ ਗਈ ਇੱਕ ਔਰਤ ਨੂੰ ਜੇਲ੍ਹ ਕਰਮਚਾਰੀਆਂ ਨੇ ਫੜ ਲਿਆ। ਔਰਤ ਨੇ ਆਪਣੇ ਪੈਰਾਂ ਦੇ ਤਲਵਿਆਂ ਹੇਠ ਨਸ਼ੀਲਾ ਪਦਾਰਥ ਛੁਪਾ ਰੱਖਿਆ ਸੀ। ਜੇਲ੍ਹ ਕਰਮਚਾਰੀਆਂ ਨੇ ਉਸ ਕੋਲੋਂ 2 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜੇਲ੍ਹ ਦੇ ਅਸਿਸਟੈਂਟ ਸੁਪਰਿੰਟੈਂਡੈਂਟ ਸੁਖਦੇਵ ਸਿੰਘ ਦੀ ਸ਼ਿਕਾਇਤ 'ਤੇ ਡਿਵੀਜ਼ਨ ਨੰਬਰ 7 ਪੁਲਿਸ ਸਟੇਸ਼ਨ ਨੇ ਦੋਸ਼ੀ ਔਰਤ ਗੁਰਪ੍ਰੀਤ ਕੌਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਫੜੀ ਗਈ ਔਰਤ ਜਗਰਾਓਂ ਦੇ ਮੁੱਲਾਂਪੁਰ ਦਾਖਾ ਦੇ ਵੜੈਚ ਪਿੰਡ ਦੀ ਰਹਿਣ ਵਾਲੀ ਹੈ।ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਸ਼ਾਮ ਕਰੀਬ 4:15 ਵਜੇ ਹੋਈ, ਜਦੋਂ ਗੁਰਪ੍ਰੀਤ ਕੌਰ ਆਪਣੇ ਪਤੀ ਸਵਰਨਜੀਤ ਸਿੰਘ ਨੂੰ ਮਿਲਣ ਜੇਲ੍ਹ ਪਹੁੰਚੀ। ਔਰਤ ਦਾ ਪਤੀ ਐਨਡੀਪੀਐਸ ਐਕਟ ਤਹਿਤ ਜੇਲ੍ਹ ਵਿੱਚ ਬੰਦ ਹੈ। ਨਿਯਮਤ ਸੁਰੱਖਿਆ ਜਾਂਚ ਦੌਰਾਨ ਜੇਲ੍ਹ ਕਰਮੀਆਂ ਨੂੰ ਉਸਦੇ ਪੈਰਾਂ ਦੇ ਤਲਵਿਆਂ ਨਾਲ ਚਿਪਕੇ ਪਾਰਦਰਸ਼ੀ ਪੈਕੇਟ ਮਿਲੇ। ਜਾਂਚ ਕਰਨ 'ਤੇ ਪਤਾ ਲੱਗਾ ਕਿ ਪੈਕੇਟ ਵਿੱਚ 2 ਗ੍ਰਾਮ ਨਸ਼ੀਲਾ ਪਾਊਡਰ ਹੈ।ਮਾਮਲੇ ਦੀ ਜਾਂ...