
ਚੰਡੀਗੜ੍ਹ, 21 ਫਰਵਰੀ : ਆਮਦਨ ਕਰ ਵਿਭਾਗ ਚੰਡੀਗੜ੍ਹ ਵਲੋਂ ਜੀ.ਜੀ.ਡੀ.ਐਸ.ਡੀ. ਕਾਲਜ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 150 ਯੂਨਿਟ ਖੂਨ ਦਾਨ ਕੀਤਾ ਗਿਆ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਡੀ.ਜੀ.ਆਈ.ਟੀ. (ਇਨਵ) ਐਨ ਡਬਲਯੂ. ਆਰ. ਮੋਨਿਕਾ ਨੇ ਕੀਤਾ ਅਤੇ ਉਨ੍ਹਾਂ ਨੇ ਖੁਦ ਖੂਨ ਦਾਨ ਕਰਕੇ ਨਿਵੇਕਲੀ ਮਿਸਲਾ ਪੇਸ਼ ਕੀਤੀ। ਪ੍ਰਿੰਸੀਪਲ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਅਮਰਪਾਲੀ ਅਤੇ ਪ੍ਰਿੰਸੀਪਲ ਕਮਿਸ਼ਨਰ ਆਫ ਇਨਕਮ ਟੈਕਸ–1 ਸ਼ਾਲਿਨੀ ਭਾਰਗਵ ਕੌਸ਼ਲ ਦੀ ਅਗਵਾਈ ਵਿਚ ਲਗਾਏ ਗਏ ਇਸ ਖੂਨਦਾਨ ਕੈਂਪ ਵਿਚ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਬਹੁਤ ਹੀ ਬਾਰੀਕੀ ਨਾਲ ਖੂਨ ਦੀ ਜਾਂਚ ਕਰਨ ਪਿਛੋਂ ਖੂਨ ਇਕੱਤਰ ਕੀਤਾ। ਇਸ ਮੌਕੇ ਮੁੱਖ ਮਹਿਮਾਨ ਮੋਨਿਕਾ ਭਾਟੀਆ ਨੇ ਖੂਨ ਦਾਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਖੂਨ ਦਾਨੀਆਂ ਲਈ ਪੌਸ਼ਟਿਕ ਖੁਰਾਕ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਵਲੋਂ ਆਏ ਹੋਏ ਮਹਿਮਾਨਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਤਰੁਣਦੀਪ ਕੌਰ ਸੀ.ਆਈ.ਟੀ. (ਓ.ਐਸ.ਡੀ.) ਚੰਡੀਗੜ੍ਹ, ਕਾਲਜ ਪ੍ਰਿੰਸੀਪਲ ਡਾ. ਅਜੇ ਸ਼ਰਮਾਂ, ਡਾ. ਮਹਿੰਦਰ ਸਿੰਘ ਡੀ.ਸੀ.ਆਈ.ਟੀ., ਦਵਿੰਦਰਪਾਲ ਸਿੰਘ ਆਈ.ਟੀ.ਓ., ਅਰੁਣ ਮੋਂਗਾ ਆਈ.ਟੀ.ਓ., ਰਾਜੀਵ ਲੋਚਨ ਆਈ.ਟੀ.ਓ., ਪਰਦੀਪ ਅਤੇ ਵਿਰੰਦਰ ਵੀ ਹਾਜਰ ਸਨ।