Wednesday, February 11Malwa News
Shadow

Tag: hot news

ਦਲਜੀਤ ਦੋਸਾਂਝ ਨੂੰ ਵੀ ਹੋ ਗਿਆ ਨੋਟਿਸ ਜਾਰੀ

ਦਲਜੀਤ ਦੋਸਾਂਝ ਨੂੰ ਵੀ ਹੋ ਗਿਆ ਨੋਟਿਸ ਜਾਰੀ

Punjab News
ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੁਸਾਂਝ ਦਾ ਇੰਡੀਆ ਟੂਰ ਵੀ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਹੁਣ ਇਕ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਦਲਜੀਤ ਦੁਸਾਂਝ ਨੂੰ ਲੀਗਲ ਨੋਟਿਸ ਭੇਜ ਕੇ ਸ਼ੋ ਦੀਆਂ ਟਿਕਟਾਂ ਵਿਚ ਧੋਖਾਧੜੀ ਦੇ ਦੋਸ਼ ਲਾਏ ਗਏ ਹਨ। ਦਲਜੀਤ ਦਾ ਨਵੀਂ ਦਿੱਲੀ ਵਿਖੇ ਲਾਈਵ ਸ਼ੋ 26 ਅਕਤੂਰ ਨੂੰ ਹੋ ਰਿਹਾ ਹੈ।ਦਲਜੀਤ ਦੋਸਾਂਝ ਦੀ ਫੈਨ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਦਮਾ ਕਪੂਰ ਨੇ ਲੀਗਲ ਨੋਟਿਸ ਭੇਜ ਕੇ ਦੋਸ਼ ਲਾਇਆ ਹੈ ਕਿ ਦਲਜੀਤ ਦੇ ਸ਼ੋ ਦੀਆਂ ਟਿਕਟਾਂ ਵਿਚ ਹੇਰਾਫੇਰੀ ਕੀਤੀ ਗਈ ਹੈ ਜੋ ਕਿ ਵਪਾਰਕ ਕਾਨੂੰਨਾਂ ਦੀ ਉਲੰਘਣਾ ਹੈ। ਇਸ ਦੇ ਨਾਲ ਵਿਦਿਆਰਥਣ ਨੇ ਦੋਸ਼ ਲਾਇਆ ਕਿ ਇਹ ਕਸਟਮਰ ਰਾਈਟਸ ਦੀ ਵੀ ਉਲੰਘਣਾ ਹੈ। ਉਸ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਹੀ ਸ਼ੋ ਦੀਆਂ ਟਿਕਟਾਂ ਦੀ ਬਲੈਕ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਟੈਕਸ ਚੋਰੀ ਵੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਟਿਕਟਾਂ ਓਪਨ ਹੋਣ ਦਾ ਸਮਾਂ 12 ਸਤੰਬਰ ਦੁਪਹਿਰ ਇਕ ਵਜੇ ਰੱਖਿਆ ਗਿਆ ਸੀ, ਜਦਕਿ ਇਸ ਸ਼ੋ ਦੇ ਪ੍ਰਬੰਧਕਾਂ ਵਲੋਂ ਇਕ ਵਜੇ ਤੋਂ ਪਹਿਲਾਂ ਹੀ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱ...
ਅੰਮ੍ਰਿਤਸਰ ਪੁਲੀਸ ਨੇ ਕੀਤਾ ਸਮਗਲਰਾਂ ਦਾ ਪਰਦਾਫਾਸ਼

ਅੰਮ੍ਰਿਤਸਰ ਪੁਲੀਸ ਨੇ ਕੀਤਾ ਸਮਗਲਰਾਂ ਦਾ ਪਰਦਾਫਾਸ਼

Hot News
ਅੰਮ੍ਰਿਤਸਰ : ਕਮਿਸ਼ਨਰੇਟ ਪੁਲੀਸ ਨੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਅੱਜ ਇਕ ਵੱਡੇ ਨਸ਼ਾ ਤਸਕਰ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਰੀ ਕੀਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਥਾਣਾ ਛੇਹਰਟਾ ਦੀ ਪੁਲੀਸ ਵਲੋਂ ਇਕ ਵਿਅਕਤੀ ਪਾਸੋਂ 4 ਕਿੱਲੋ 580 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਪਾਸੋਂ ਉਸਦੇ ਹੋਰ ਨੈਟਵਕਰ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ।ਇਸੇ ਤਰਾਂ ਅੰਮ੍ਰਿਤਸਰ ਪੁਲੀਸ ਨੇ ਇਕ ਹੋਰ ਕਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਤੌਲ ਅਤੇ 7 ਕਾਰਤੂਸ, ਇਕ ਦੇਸੀ ਪਿਸਟਲ ਤੇ ਖੋਲ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।...
ਜੌੜਾਮਾਜਰਾ ਵੱਲੋਂ ਭਾਖੜਾ ਡੈਮ ਦਾ ਨਿਰੀਖਣ, ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

ਜੌੜਾਮਾਜਰਾ ਵੱਲੋਂ ਭਾਖੜਾ ਡੈਮ ਦਾ ਨਿਰੀਖਣ, ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

Hot News
ਨੰਗਲ, 17 ਸਤੰਬਰ: ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਖੜਾ ਡੈਮ ਨੰਗਲ ਦਾ ਦੌਰਾ ਕੀਤਾ ਅਤੇ ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ। ਇਸ ਦੌਰਾਨ ਜਲ ਸਰੋਤ ਮੰਤਰੀ ਸ. ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਗੱਲ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਂਦਿਆਂ ਪੀਣ ਵਾਸਤੇ, ਸਿੰਜਾਈ ਲਈ ਅਤੇ ਇੰਡਸਟਰੀ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਵਿੱਚ ਨਹਿਰੀ ਪਾਣੀ ਦੀ ਉਚਿਤ ਵਰਤੋਂ ਲਈ ਹਰੇਕ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਨਹਿਰਾਂ ਦੀ ਮੁਰੰਮਤ ਵੀ ਸਮੇਂ-ਸਮੇਂ ਉਪਰ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਬੀ.ਬੀ.ਐਮ.ਬੀ. ਵਿੱਚ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਲਈ ਪੰਜਾਬ ਦੇ ਹਿੱਸੇ ਦੀ ਭਰਤੀ ਪੂਰੀ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ। ਇਸ ਤੋਂ ਪ...
ਮੁੱਖ ਮੰਤਰੀ ਬਨਣ ਪਿਛੋਂ ਆਤਿਸ਼ੀ ਦਾ ਪਹਿਲਾ ਬਿਆਨ

ਮੁੱਖ ਮੰਤਰੀ ਬਨਣ ਪਿਛੋਂ ਆਤਿਸ਼ੀ ਦਾ ਪਹਿਲਾ ਬਿਆਨ

Breaking News
ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਬਨਣ ਪਿਛੋਂ ਆਤਿਸ਼ੀ ਮਾਰਲੇਨਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਆਤਿਸ਼ੀ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਉਣ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਮੇਰੇ ਗੁਰੂ ਹਨ ਅਤੇ ਜਲਦੀ ਹੀ ਲੋਕਾਂ ਦੇ ਫਤਵੇ ਨਾਲ ਉਹ ਮੁੜ ਦਿੱਲੀ ਦੇ ਮੁੱਖ ਮੰਤਰੀ ਬਨਣਗੇ।ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਚੁਣੇ ਜਾਣ ਪਿਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਅਜਿਹਾ ਆਮ ਆਦਮੀ ਪਾਰਟੀ ਵਿਚ ਹੀ ਹੋ ਸਕਦਾ ਹੈ ਜਿਥੇ ਇਕ ਆਮ ਔਰਤ ਨੂੰ ਰਾਜਨੀਤੀ ਵਿਚ ਆਉਣ ਪਿਛੋਂ ਪਹਿਲੀ ਵਾਰ ਹੀ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਸ 'ਤੇ ਜੋ ਭਰੋਸਾ ਜਿਤਾਇਆ ਹੈ, ਉਹ ਕਦੇ ਵੀ ਇਹ ਭਰੋਸ ਟੁੱਟਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ 2 ਕਰੋੜ ਜਨਤਾ ਦਾ ਕੇਵਲ ਇਕੋ ਹੀ ਮੁੱਖ ਮੰਤਰੀ ਹੈ, ਉਹ ਹੈ ਅਰਵਿੰਦ ਕੇਜਰੀਵਾਲ। ਉਨ੍ਹਾਂ ਨੇ ਕੇਜਰੀਵਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹਾ ਆਦਮੀ ਜੋ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਸਕਦਾ ਹੈ ਅਤੇ ਆਪਣੀ ...
ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਆਤਿਸ਼ੀ

ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਆਤਿਸ਼ੀ

Breaking News
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅੱਜ ਆਪਣੇ ਮੁੱਖ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਪ ਵਿਧਾਇਕਾਂ ਨੇ ਆਤਿਸ਼ੀ ਨੂੰ ਨਵੀਂ ਮੁੱਖ ਮੰਤਰੀ ਚੁਣ ਲਿਆ ਹੈ। ਅਰਵਿੰਦਰ ਕੇਜਰੀਵਾਲ ਵਲੋਂ ਅਸਤੀਫੇ ਦੇ ਐਲਾਨ ਪਿਛੋਂ ਅੱਜ ਇਥੇ ਆਪ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ਵਿਚ ਨਵੇਂ ਮੁੱਖ ਮੰਤਰੀ ਦਾ ਐਲਾਨ ਕੀਤਾ ਗਿਆ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਪਿਛੋਂ ਆਤਿਸ਼ੀ ਕਾਫੀ ਸੁਰਖੀਆਂ ਵਿਚ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਬਕਾਰੀ ਨੀਤੀ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਪਿਛੋਂ ਕੇਜਰੀਵਾਲ ਨੇ ਆਤਿਸ਼ੀ ਕਈ ਵਿਭਾਗਾਂ ਦੀ ਜੁੰਮੇਵਾਰੀ ਦੇ ਦਿੱਤੀ। ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਬਾਰੇ ਵੀ ਆਤਿਸ਼ੀ ਹੀ ਹਰ ਐਲਾਨ ਕਰਦੀ ਰਹੀ ਹੈ। ਕੇਜਰੀਵਾਲ ਸਰਕਾਰ ਵਿਚ 9 ਮਾਰਚ 2023 ਨੂੰ ਆਤਿਸ਼ੀ ਦੇ ਕੈਬਨਿਟ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਅੱਜਕੱਲ੍ਹ ਆਤਿਸ਼ੀ ਨੂੰ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਵਿਸ਼ਵਾਸ਼ਪਾਤਰ ਮੰਤਰੀਆਂ ਵਿਚ ਗਿਣਿਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਸੰਗਠਨ ਸਮੇਂ ਤੋਂ ਹੀ ...
ਹੁਣ ਨਹੀਂ ਸੋਧੀ ਜਾਵੇਗੀ ਬੱਚਿਆਂ ਦੀ ਜਨਮ ਤਰੀਕ

ਹੁਣ ਨਹੀਂ ਸੋਧੀ ਜਾਵੇਗੀ ਬੱਚਿਆਂ ਦੀ ਜਨਮ ਤਰੀਕ

Punjab News
ਨਵੀਂ ਦਿੱਲੀ : ਸੀ ਬੀ ਐਸ ਈ ਨੇ 9ਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਰਜਿਸਟਰੇਸ਼ਨ ਅੱਜ 17 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਹੈ। ਨਵੇਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦੀ ਆਖਰੀ ਤਰੀਕ 16 ਅਕਤੂਬਰ ਮਿਥੀ ਗਈ ਹੈ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਗਲੀਆਂ ਸਲਾਨਾ ਪ੍ਰੀਖਿਆਵਾਂ ਲਈ ਹੁਣੇ ਤੋਂ ਹੀ ਰਜਿਸਟਰੇਸ਼ਨ ਕਰਵਾ ਲੈਣ। ਇਸ ਵਾਰ ਸੀ ਬੀ ਐਸ ਈ ਨੇ ਸਕੂਲਾਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਹਨ ਕਿ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਮੌਕੇ ਰਜਿਸਟਰੇਸ਼ਨ ਬਹੁਤ ਹੀ ਸਾਵਧਾਨੀ ਨਾਲ ਭਰੇ ਜਾਣ। ਬੋਰਡ ਨੇ ਵਿਦਿਆਰਥੀਆਂ ਦੀ ਜਨਮ ਤਰੀਕ ਬਾਰੇ ਫੈਸਲਾ ਕੀਤਾ ਹੈ ਕਿ ਰਜਿਸਟਰੇਸ਼ਨ ਵਿਚ ਭਰੀ ਗਈ ਜਨਮ ਤਰੀਕ ਬਾਅਦ ਵਿਚ ਬਦਲੀ ਨਹੀਂ ਜਾਵੇਗੀ। ਇਸ ਲਈ ਸਾਰੇ ਸਕੂਲਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਦਾ ਰਜਿਸਟਰੇਸ਼ਨ ਫਾਰਮ ਭਰਦੇ ਸਮੇਂ ਬਹੁਤ ਹੀ ਸਾਵਧਾਨੀ ਵਰਤੀ ਜਾਵੇ। ਵਿਦਿਆਰਥੀ ਦੀ ਜਨਮ ਤਰੀਕ ਉਸਦੇ ਬਾਕੀ ਦਸਤਾਵੇਜ਼ਾਂ ਨਾਲ ਮਿਲਾ ਕੇ ਹੀ ਭਰੀ ਜਾਵੇ ਤਾਂ ਜੋ ਬਾਅਦ ਵਿਚ ਵਿਦਿਆਰਥੀ ਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਨਾ ਆਵੇ। ਇਕ ਵਾਰ ਜਿਸ ਵੀ ਵਿਦਿਆਰਥੀ ਦੀ ਰਜਿ...
ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ; 2546 ਕਿਲੋ ਹੈਰੋਇਨ ਬਰਾਮਦ

ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ; 2546 ਕਿਲੋ ਹੈਰੋਇਨ ਬਰਾਮਦ

Breaking News
ਚੰਡੀਗੜ੍ਹ, 16 ਸਤੰਬਰ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ 'ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਢਾਈ ਸਾਲ ਪੂਰੇ ਹੋਣ 'ਤੇ ਪੰਜਾਬ ਪੁਲਸ ਨੇ 16 ਮਾਰਚ, 2022 ਤੋਂ ਹੁਣ ਤੱਕ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3581 ਵਪਾਰਕ ਐਫਆਈਆਰਜ਼ ਸਮੇਤ ਕੁੱਲ 29152 ਐਫਆਈਆਰਜ਼ ਦਰਜ ਕੀਤੀਆਂ ਹਨ।ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਜੋ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਸੰਵੇਦਨਸ਼ੀਲ ਰੂਟਾਂ 'ਤੇ ਨਾਕੇ ਲਗਾਉਣ ਦੇ ਨਾਲ ਨਾਲ ਸੂਬੇ ਭਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 2546 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਉਨ੍ਹਾਂ ਦੱਸਿਆ ਕਿ ਵੱਡੀ ਮਾਤਰਾ ਵਿੱਚ ਹੈਰੋਇਨ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚੋਂ 2457 ਕਿਲੋ ਅਫੀਮ, 1156 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਔਡਜ਼ ਦੀਆਂ 4.29 ਕਰੋੜ ...
ਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ

ਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ

Punjab News
ਚੰਡੀਗੜ੍ਹ, 16 ਸਤੰਬਰ : ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਸੋਮਵਾਰ ਨੂੰ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ। 2007 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਮਿੱਤਰਾ ਨੇ ਡੀ.ਸੀ. ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ, ਡਾਇਰੈਕਟਰ ਲੋਕ ਸੰਪਰਕ ਅਤੇ ਕਮਿਸ਼ਨਰ ਨਗਰ ਨਿਗਮ, ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾਈਆਂ ਹਨ। ਇਸ ਦੌਰਾਨ ਅਹੁਦਾ ਸੰਭਾਲਣ ਉਪਰੰਤ ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਰਾਹੀਂ ਸਮਾਜ ਦੇ ਹਰ ਵਰਗ ਖ਼ਾਸ ਕਰ ਕੇ ਕਿਸਾਨਾਂ ਅਤੇ ਕਮਜ਼ੋਰ ਵਰਗ ਦੀ ਭਲਾਈ ਦੀ ਵੱਡੀ ਸੰਭਾਵਨਾ ਹੈ। ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।...
ਲੱਖਾਂ ਲੋਕ ਜਾਅਲੀ ਵੀਜ਼ਿਆਂ ‘ਤੇ ਪਹੁੰਚ ਗਏ ਵਿਦੇਸ਼

ਲੱਖਾਂ ਲੋਕ ਜਾਅਲੀ ਵੀਜ਼ਿਆਂ ‘ਤੇ ਪਹੁੰਚ ਗਏ ਵਿਦੇਸ਼

Breaking News
ਨਵੀਂ ਦਿੱਲੀ : ਲੱਖਾਂ ਲੋਕਾਂ ਦੇ ਜਾਅਲੀ ਵੀਜ਼ੇ ਲਗਵਾ ਕੇ ਕਰੋੜਾਂ ਰੁਪਿਆ ਕਮਾਉਣ ਵਾਲੇ ਇਕ ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਦਿੱਲੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਇਸ ਗ੍ਰੋਹ ਦੇ ਮੈ਼ਬਰਾਂ ਨੇ ਕਈ ਦੇਸ਼ਾਂ ਦੇ ਜਾਅਲੀ ਵੀਜ਼ੇ ਤਿਆਰ ਕਰਕੇ ਲੋਕਾਂ ਪਾਸੋਂ ਕਰੋੜਾਂ ਰੁਪਏ ਇਕੱਠੇ ਕੀਤਾ। ਹੈਰਾਨੀਜਨਕ ਤੱਥ ਇਹ ਵੀ ਹਨ ਕਿ ਇਨ੍ਹਾਂ ਜਾਅਲੀ ਵੀਜ਼ਿਆਂ ਦੇ ਆਧਾਰ 'ਤੇ ਅਨੇਕਾਂ ਲੋਕ ਵਿਦੇਸ਼ਾਂ ਵਿਚ ਵੀ ਜਾ ਚੁੱਕੇ ਹਨ।ਦਿੱਲੀ ਪੁਲੀਸ ਦੀ ਆਈ ਜੀ ਊਸ਼ਾ ਰੰਗਰਾਣੀ ਨੇ ਇਸ ਸਬੰਧੀ ਦੱਸਿਆ ਕਿ ਦਿੱਲੀ ਦੇ ਤਿਲਕ ਨਗਰ ਵਿਚ ਫਰਜ਼ੀ ਵੀਜ਼ਿਆਂ ਦੇ ਸਟਿੱਕਰ ਬਣਾਉਣ ਵਾਲੀ ਪ੍ਰਿੰਟਿੰਗ ਪ੍ਰੈਸ ਲਗਾਈ ਹੋਈ ਸੀ। ਇਸ ਪ੍ਰਿੰਟਿੰਗ ਪ੍ਰੈਸ ਵਿਚ ਵੱਖ ਵੱਖ ਦੇਸ਼ਾਂ ਦੇ ਜਾਅਲੀ ਵੀਜ਼ਿਆਂ ਦੇ ਸਟਿੱਕਰ ਤਿਆਰ ਕੀਤੇ ਜਾਂਦੇ ਸਨ। ਇਸ ਗ੍ਰੋਹ ਦੇ ਮੈਂਬਰਾਂ ਵਲੋਂ ਵੱਖ ਵੱਖ ਦੇਸ਼ਾਂ ਦੇ ਵੀਜ਼ੇ ਲਗਾਉਣ ਦੇ ਨਾਮ 'ਤੇ ਲੱਖਾਂ ਰੁਪਏ ਲਏ ਜਾਂਦੇ ਸਨ। ਜਿਸ ਵਿਅਕਤੀ ਤੋਂ ਲੱਖਾਂ ਰੁਪਏ ਲਏ ਜਾਂਦੇ ਸਨ, ਉਸਦੇ ਪਾਸਪੋਰਟ ਉੱਪਰ ਜਾਅਲੀ ਵੀਜ਼ੇ ਦਾ ਸਟਿੱਕਰ ਲਗਾ ਕੇ ਦਿੱਤਾ ਜਾਂਦਾ ਸੀ। ਇਸ ਗ੍ਰੋਹ ਵਲੋਂ ਇੰਨੀ ਹੁਸ਼ਿਆਰੀ ਨਾਲ ਵੀਜ਼ੇ ਦੇ ਸਟਿੱਕਰ ਤਿ...
ਧੀ ਨਾਲ ਲਗਾਤਾਰ 7 ਸਾਲ ਜਬਰ ਜਨਾਹ ਕਰਦਾ ਰਿਹਾ ਪਿਤਾ

ਧੀ ਨਾਲ ਲਗਾਤਾਰ 7 ਸਾਲ ਜਬਰ ਜਨਾਹ ਕਰਦਾ ਰਿਹਾ ਪਿਤਾ

Punjab News
ਜਲੰਧਰ : ਪੰਜਾਬ ਵਿਚ ਵੀ ਇਕ ਬੇਹੱਦ ਸ਼ਰਮਨਾਕ ਕਾਰਨਾਮਾਂ ਸਾਹਮਣੇ ਆਇਆ ਹੈ ਜਦੋਂ ਇਕ ਪਿਓ ਆਪਣੀ ਹੀ ਧੀ ਨਾਲ ਲਗਾਤਾਰ 7 ਸਾਲ ਤੱਕ ਜਬਰ ਜਨਾਹ ਕਰਦਾ ਰਿਹਾ। ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੁਣ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ, ਜਦਕਿ ਪੀੜਤ ਲੜਕੀ ਦੀ ਉਮਰ ਅਜੇ 19 ਸਾਲ ਹੈ। ਲੜਕੀ ਦੀ ਮਾਂ ਦੇ ਬਿਆਨਾਂ ਅਨੁਸਾਰ ਲੜਕੀ ਅਜੇ 12 ਸਾਲ ਦੀ ਹੀ ਸੀ ਜਦੋਂ ਉਸਦੇ ਪਿਤਾ ਨੇ ਉਸ ਨਾਲ ਜਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ ਸੀ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਹੁਣ ਲੜਕੀ ਨੇ ਦੱਸਿਆ ਕਿ ਉਸਦਾ ਪਿਤਾ ਪਿਛਲੇ 7 ਸਾਲ ਤੋਂ ਉਸ ਨਾਲ ਜਬਰ ਜਨਾਹ ਕਰਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਪਿਤਾ ਨੇ ਲੜਕੀ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਜੇਕਰ ਉਸ ਨੇ ਇਸ ਸਬੰਧੀ ਕਿਸੇ ਕੋਲ ਗੱਲ ਕੀਤੀ ਤਾਂ ਉਸ ਨੂੰ ਜਾਨੋ ਮਾਰ ਦੇਵੇਗਾ। ਹੁਣ ਜਦੋਂ ਲੜਕੀ ਨੇ ਆਪਣੀ ਮਾਂ ਨਾਲ ਸਾਰੀ ਗੱਲ ਸਾਂਝੀ ਕੀਤੀ ਤਾਂ ਲੜਕੀ ਦੀ ਮਾਂ ਨੇ ਜਲੰਧਰ ਦੀ ਪੁਲੀਸ ਚੌਕੀ ਪਰਾਗਪੁਰ ਵ...