Tuesday, July 15Malwa News
Shadow

ਦਲਜੀਤ ਦੋਸਾਂਝ ਨੂੰ ਵੀ ਹੋ ਗਿਆ ਨੋਟਿਸ ਜਾਰੀ

ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੁਸਾਂਝ ਦਾ ਇੰਡੀਆ ਟੂਰ ਵੀ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਹੁਣ ਇਕ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਦਲਜੀਤ ਦੁਸਾਂਝ ਨੂੰ ਲੀਗਲ ਨੋਟਿਸ ਭੇਜ ਕੇ ਸ਼ੋ ਦੀਆਂ ਟਿਕਟਾਂ ਵਿਚ ਧੋਖਾਧੜੀ ਦੇ ਦੋਸ਼ ਲਾਏ ਗਏ ਹਨ। ਦਲਜੀਤ ਦਾ ਨਵੀਂ ਦਿੱਲੀ ਵਿਖੇ ਲਾਈਵ ਸ਼ੋ 26 ਅਕਤੂਰ ਨੂੰ ਹੋ ਰਿਹਾ ਹੈ।
ਦਲਜੀਤ ਦੋਸਾਂਝ ਦੀ ਫੈਨ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਦਮਾ ਕਪੂਰ ਨੇ ਲੀਗਲ ਨੋਟਿਸ ਭੇਜ ਕੇ ਦੋਸ਼ ਲਾਇਆ ਹੈ ਕਿ ਦਲਜੀਤ ਦੇ ਸ਼ੋ ਦੀਆਂ ਟਿਕਟਾਂ ਵਿਚ ਹੇਰਾਫੇਰੀ ਕੀਤੀ ਗਈ ਹੈ ਜੋ ਕਿ ਵਪਾਰਕ ਕਾਨੂੰਨਾਂ ਦੀ ਉਲੰਘਣਾ ਹੈ। ਇਸ ਦੇ ਨਾਲ ਵਿਦਿਆਰਥਣ ਨੇ ਦੋਸ਼ ਲਾਇਆ ਕਿ ਇਹ ਕਸਟਮਰ ਰਾਈਟਸ ਦੀ ਵੀ ਉਲੰਘਣਾ ਹੈ। ਉਸ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਹੀ ਸ਼ੋ ਦੀਆਂ ਟਿਕਟਾਂ ਦੀ ਬਲੈਕ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਟੈਕਸ ਚੋਰੀ ਵੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਟਿਕਟਾਂ ਓਪਨ ਹੋਣ ਦਾ ਸਮਾਂ 12 ਸਤੰਬਰ ਦੁਪਹਿਰ ਇਕ ਵਜੇ ਰੱਖਿਆ ਗਿਆ ਸੀ, ਜਦਕਿ ਇਸ ਸ਼ੋ ਦੇ ਪ੍ਰਬੰਧਕਾਂ ਵਲੋਂ ਇਕ ਵਜੇ ਤੋਂ ਪਹਿਲਾਂ ਹੀ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ ਵਜੇ ਤੱਕ ਟਿਕਟਾਂ ਵਿਕ ਚੁੱਕੀਆਂ ਸਨ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਇਕ ਵਜੇ ਇਸ ਸ਼ੋ ਦੀ ਟਿਕਟ ਨਹੀਂ ਮਿਲੀ। ਉਸ ਨੇ ਦੋਸ਼ ਲਾਇਆ ਕਿ ਉਸਦੇ ਖਾਤੇ ਵਿਚੋਂ ਪੈਸੇ ਕੱਟੇ ਜਾਣ ਦੇ ਬਾਵਜੂਦ ਵੀ ਉਸ ਨੂੰ ਇਸ ਸ਼ੋ ਦੀ ਟਿਕਟ ਨਹੀਂ ਮਿਲੀ। ਬਾਅਦ ਵਿਚ ਉਸਦੇ ਅਕਾਊਂਡ ਵਿਚ ਪੇਮੈਂਟ ਰਿਫੰਡ ਕਰ ਦਿੱਤੀ ਗਈ। ਉਸਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਵਿਚ ਇਹ ਕਾਲਾਬਾਜਾਰੀ ਦਾ ਧੰਦਾ ਹੈ। ਪ੍ਰਬੰਧਕਾਂ ਦੇ ਆਪਣੇ ਹੀ ਬੰਦੇ ਧੜਾਧੜ ਟਿਕਟਾਂ ਖਰੀਦ ਲੈਂਦੇ ਹਨ ਅਤੇ ਬਾਅਦ ਵਿਚ ਮਹਿੰਗੇ ਭਾਅ ਵਿਚ ਵੇਚਦੇ ਹਨ। ਇਸ ਨਾਲ ਜਿਥੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉਥੇ ਟੈਕਸ ਦੀ ਵੀ ਸ਼ਰੇਆਮ ਚੋਰੀ ਕੀਤੀ ਜਾ ਰਹੀ ਹੈ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਲਜੀਤ ਦੋਸਾਂਝ ਅਤੇ ਲਾਈਵ ਸ਼ੋ ਦੇ ਪ੍ਰਬੰਧਕ ਇਸ ਨੋਟਿਸ ਦਾ ਕੀ ਜਵਾਬ ਦਿੰਦੇ ਹਨ ਅਤੇ ਜੇਕਰ ਜਵਾਬ ਨਾ ਦਿੱਤਾ ਅਤੇ ਕੇਸ ਅਦਾਲਤ ਵਿਚ ਚਲਾ ਗਿਆ ਤਾਂ ਇਸ ਵਿਚ ਅਦਾਲਤ ਕੀ ਫੈਸਲਾ ਕਰੇਗੀ?

Basmati Rice Advertisment