Saturday, June 14Malwa News
Shadow

ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਲਈ ਨਵੀਂ ਫਲਾਈਟ ਸ਼ੁਰੂ

ਅੰਮ੍ਰਿਤਸਰ : ਪੰਜਾਬ ਤੋਂ ਵੱਖ ਵੱਖ ਦੇਸ਼ਾਂ ਨੂੰ ਜਾਣ ਵਾਲੀਆਂ ਫਲਾਈਟਾਂ ਵਿਚ ਤੇਜੀ ਨਾਲ ਵਾਧਾ ਹੋਣ ਲੱਗਾ ਹੈ। ਇਸ ਤੋਂ ਪਹਿਲਾਂ ਕੈਨੇਡਾ ਅਤੇ ਇੰਗਲੈਂਡ ਨੂੰ ਪੰਜਾਬ ਤੋਂ ਫਲਾਈਟਾਂ ਸ਼ੁਰੂ ਹੋਈਆਂ ਸਨ ਅਤੇ ਹੁਣ ਪੰਜਾਬ ਤੋਂ ਸਿੱਧੀ ਥਾਈਲੈਂਡ ਨੂੰ ਵੀ ਫਲਾਈਟ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਸ੍ਰੀ ਅੰਮ੍ਰਿਤਸਰ ਸਾਹਿਬ ਹਵਾਈ ਅੱਡੇ ਤੋਂ ਚੱਲ ਕੇ ਬੈਂਕਾਕ ਤੱਕ ਜਾਵੇਗੀ। ਇਸ ਤੋਂ ਪਹਿਲਾਂ ਲੋਕਾਂ ਨੂੰ ਥਾਈਲੈਂਡ ਜਾਣ ਲਈ ਦਿੱਲੀ ਜਾਣਾ ਪੈਂਦਾ ਸੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਥਾਈਲੈਂਡ ਜਾਣ ਲਈ ਪੰਜਾਬ ਦੇ ਯਾਤਰੀਆਂ ਨੂੰ ਦਿੱਲੀ ਨਹੀਂ ਜਾਣਾ ਪਵੇਗਾ। ਹੁਣ 28 ਅਕਤੂਬਰ ਤੋਂ ਅੰਮ੍ਰਿਤਸਰ ਤੋਂ ਥਾਈ ਏਅਰਵੇਜ਼ ਦੀ ਸਿੱਧੀ ਫਲਾਈਟ ਥਾਈਲੈਂਡ ਜਾਵੇਗੀ। ਅਕਤੂਬਰ ਵਿਚ ਸ਼ੁਰੂ ਹੋ ਰਹੀ ਇਹ ਫਲਾਈਟ ਹਫਤੇ ਵਿਚ ਚਾਰ ਦਿਨ ਚੱਲੇਗੀ। ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਰਾਤ 8 ਵੱਜ ਕੇ 10 ਮਿੰਟ ‘ਤੇ ਇਹ ਫਲਾਈਟ ਬੈਂਕਾਕ ਤੋਂ ਚੱਲੇਗੀ। ਕੇਵਲ ਪੌਣੇ ਪੰਜ ਘੰਟੇ ਬਾਅਦ ਇਹ ਜਹਾਜ ਅੰਮ੍ਰਿਤਸਰ ਵਿਖੇ ਰਾਤ 11.25 ਵਜੇ ਪਹੁੰਚ ਜਾਇਆ ਕਰੇਗਾ। ਇਸੇ ਤਰਾਂ ਇਹ ਜਹਾਜ ਰਾਤ 12.25 ਵਜੇ ਅੰਮ੍ਰਿਤਸਰ ਤੋਂ ਥਾਈਲੈਂਡ ਰਵਾਨਾ ਹੋਵੇਗਾ ਅਤੇ ਸਵੇਰੇ 4.20 ਵਜੇ ਬੈਂਕਾਕ ਪਹੁੰਚ ਜਾਇਆ ਕਰੇਗਾ। ਹੁਣ ਥਾਈਲੈਂਡ ਜਾਣ ਵਾਲੇ ਯਾਤਰੀਆਂ ਲਈ 28 ਅਕਤੂਬਰ ਤੋਂ ਥਾਈ ਏਅਰਵੇਜ਼ ਦਾ ਜਹਾਜ ਸਿੱਧਾ ਬੈਂਕਾਕ ਜਾਵੇਗਾ ਅਤੇ ਥਾਈ ਏਅਰਲਾਈਨ ਨੇ ਇਨ੍ਹਾਂ ਫਲਾਈਟਾਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਮਲੇਸ਼ੀਆ, ਸਿੰਗਾਪੁਰ, ਦੁਬਈ ਆਦਿ ਦੇਸ਼ਾਂ ਨੂੰ ਸਿੱਧੀਆਂ ਫਲਾਈਟਾਂ ਚੱਲ ਰਹੀਆਂ ਹਨ। ਮਲੇਸ਼ੀਆ, ਸਿੰਗਾਪੁਰ ਅਤੇ ਦੁਬਈ ਵਾਂਗ ਹੀ ਥਾਈਲੈਂਡ ਘੁੰਮਣ ਲਈ ਪੰਜਾਬੀਆਂ ਵਿਚ ਕਾਫੀ ਰੁਝਾਨ ਪਾਇਆ ਜਾਂਦਾ ਹੈ। ਗਰਮੀਆਂ ਵਿਚ ਤਾਂ ਬਹੁਤ ਲੋਕ ਥਾਈਲੈਂਡ ਘੁੰਮਣ ਜਾਂਦੇ ਹਨ। ਹੁਣ ਪੰਜਾਬ ਵਿਚੋਂ ਥਾਈਲੈਂਡ ਘੁੰਮਣ ਜਾਣ ਵਾਲਿਆਂ ਲਈ ਹੋਰ ਵੀ ਵੱਡੀ ਸਹੂਲਤ ਹੋ ਗਈ ਹੈ।

    Basmati Rice Advertisment