Saturday, September 19Malwa News
Shadow

Punjab Politics

ਆਪ ਨੇ ਸਾਰੀਆਂ ਨਗਰ ਕੌਂਸਲਰਾਂ ਦੇ ਆਹੁਦੇਦਾਰ ਸਰਵਸੰਮਤੀ ਨਾਲ ਚੁਣੇ

Punjab Politics
ਚੰਡੀਗੜ੍ਹ, 9 ਜਨਵਰੀ : ਪੰਜਾਬ ਵਿਚ ਹੋਈਆਂ ਨਗਰ ਕੌਂਸਲ ਚੋਣਾ ਦੌਰਾਨ ਆਮ ਆਦਮੀ ਪਾਰਟੀ ਵਲੋਂ ਸਾਰੀਆਂ ਨਗਰ ਕੌਂਸਲਾਂ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਸਰਵਸੰਮਤੀ ਨਾਲ ਚੁਣੇ ਗਏ ਆਹੁਦੇਦਾਰਾਂ ਵਿਚ ਨਗਰ ਕੌਂਸਲ ਚੀਮਾ (ਸੁਨਾਮ) ਤੋਂ ਬਲਜਿੰਦਰ ਕੌਰ ਨੂੰ ਪ੍ਰਧਾਨ, ਅੰਜੂ ਬਾਲਾ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਨੂੰ ਉਪ ਪ੍ਰਧਾਨ ਚੁਣਿਆ। ਨਗਰ ਕੌਂਸਲ ਮੱਲਾਂਵਾਲਾ (ਜ਼ੀਰਾ) ਵਿੱਚ ਕਰਮਜੀਤ ਕੌਰ ਨੂੰ ਪ੍ਰਧਾਨ, ਰਿਤੂ ਕੱਕੜ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਧਰਮ ਸਿੰਘ ਨੂੰ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਨਰੋਟ ਜੈਮਲ ਸਿੰਘ (ਭੋਆ) ਵਿੱਚ ਬਬਲੀ ਕੁਮਾਰ ਪ੍ਰਧਾਨ ਬਣੇ ਅਤੇ ਮਨੀਸ਼ਾ ਮਹਾਜਨ ਅਤੇ ਮਾਇਆ ਦੇਵੀ ਨੂੰ ਕ੍ਰਮਵਾਰ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਘਨੌਰ ਨੇ ਮਨਦੀਪ ਕੌਰ ਨੂੰ ਪ੍ਰਧਾਨ, ਅੰਕਿਤ ਸੂਦ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਰਵੀ ਕੁਮਾਰ ਨੂੰ ਉਪ ਪ੍ਰਧਾਨ ਚੁਣਿਆ।ਨਗਰ ਕੌਂਸਲ ਘੱਗਾ ਵਿੱਚ ਮਿੱਠੂ ਸਿੰਘ ਪ੍ਰਧਾਨ, ਸ਼ਕਤੀ ਗੋਇਲ ਸੀਨੀਅਰ ਉਪ ਪ੍...