ਜਾਅਲੀ ਪੁਲੀਸ ਵਾਲੇ ਬਣ ਕੇ ਠੱਗੀਆਂ ਮਾਰਨ ਵਾਲੇ ਆਏ ਪੁਲੀਸ ਦੇ ਅੜਿੱਕੇ
ਮੋਹਾਲੀ, 9 ਫਰਵਰੀ : ਪੁਲੀਸ ਨੇ ਅੱਜ ਇਥੇ ਜਾਅਲੀ ਪੁਲੀਸ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਗ੍ਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੁੱਝ ਵਿਅਕਤੀ ਜਾਅਲੀ ਪੁਲਿਸ ਕਰਮਚਾਰੀ ਬਣ ਕੇ ਸਰਗਰਮ ਸਨ। ਉਹ ਸਿਵਲ ਡਰੈੱਸ ਵਿੱਚ ਛਾਪੇਮਾਰੀ ਕਰਦੇ ਸਨ। ਲੋਕਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਪੈਸੇ ਵੀ ਠੱਗ ਲੈਂਦੇ ਸਨ। ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਦੋਸ਼ੀ ਘੜੂਆਂ, ਨਯਾਗਾਂਵ ਅਤੇ ਸੈਕਟਰ-68 ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੋਸ਼ੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਫੇਜ਼-8 ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।ਕੁੰਭੜਾ ਨਿਵਾਸੀ ਕੁਲਦੀਪ ਸਿੰਘ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਉਸਨੇ ਦੱਸਿਆ ਕਿ ਉਸਦੀ ਮੋਬਾਈਲ ਦੀ ਦੁਕਾਨ ਹੈ। 5 ਤਾਰੀਖ਼ ਨੂੰ ਦੋਸ਼ੀ ਉਸਦੀ ਦੁਕਾਨ 'ਤੇ ਆਏ। ਕੁੱਲ ਪੰਜ ਵਿਅ...
