
ਚੰਡੀਗੜ੍ਹ, 6 ਫਰਵਰੀ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਐਲਾਨ ਕੀਤਾ ਹੈ ਕਿ ਹੁਣ 66 ਕੇ.ਵੀ. ਬਿਜਲੀ ਸਪਲਾਈ ਲਾਈਨ ਵਿਛਾਉਣ ਕਾਰਨ ਪ੍ਰਭਾਵਿਤ ਹੋਣ ਵਾਲੇ ਜ਼ਮੀਨ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਮੁਆਵਜੇ ਦੀ ਰਕਮ ਵਿਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪ੍ਰਭਾਵਿਤ ਵਿਅਕਤੀਆਂ ਦੀ ਜ਼ਮੀਨ ਦੀ ਕੀਮਤ ਵਿਚ ਕਾਫੀ ਕਮੀ ਆ ਗਈ ਸੀ ਅਤੇ ਹੁਣ ਸਰਕਾਰ ਨੇ ਮੁਆਵਜੇ ਦੀ ਰਕਮ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਪ੍ਰਭਾਵਿਤ ਵਿਕਅਤੀਆਂ ਸਹੀ ਮੁਆਵਜਾ ਮਿਲ ਸਕੇਗਾ। ਮੰਤਰੀ ਨੇ ਦੱਸਿਆ ਕਿ ਨਵੀਂ ਨੀਤੀ ਅਨੁਸਾਰ ਜਿਸ ਜ਼ਮੀਨ ‘ਤੇ ਟਾਵਰ ਲੱਗਣਗੇ, ਉਸ ਜ਼ਮੀਨ ਦੇ ਮਾਲਕ ਨੂੰ ਜ਼ਮੀਨ ਦੀ ਕੀਮਤ ਦਾ 200 ਪ੍ਰਤੀਸ਼ਤ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਆਮ ਕਿਸਾਨਾਂ ਨੂੰ ਭਾਰੀ ਫਾਇਦਾ ਹੋਵੇਗਾ, ਜਿਨ੍ਹਾਂ ਦੀਆਂ ਜ਼ਮੀਨਾਂ ਵਿਚੋਂ ਹਾਈਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨਿੱਕਲਦੀਆਂ ਹਨ।