
ਚੰਡੀਗੜ੍ਹ, 6 ਫਰਵਰੀ : ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਐਲਾਨ ਕੀਤਾ ਹੈ ਕਿ ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਵਿਚ ਹਰ ਘਰ ਰੇਸ਼ਮ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਪੰਜਾਬ ਵਿਚ ਰੇਸ਼ਮ ਦੇ ਉਦਪਾਦਨ ਵਿਚ ਕ੍ਰਾਂਤੀ ਆਵੇਗੀ।
ਅੱਜ ਚੰਡੀਗੜ੍ਹ ਵਿਖੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੋਹਿੰਦਰ ਭਗਤ ਨੇ ਕਿਹਾ ਕਿ 4 ਤੋਂ 9 ਦਸੰਬਰ 2024 ਤੱਕ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਕ ਸਿਲਕ ਐਕਸਪੋ ਕਰਵਾਇਆ ਗਿਆਸੀ, ਜਿਸਦਾ ਉਦੇਸ਼ ਰਾਜ ਵਿਚ ਰੇਸ਼ਮ ਉਦਪਾਦਨ ਵਿਚ ਤੇਜੀ ਲਿਆਉਣਾ ਸੀ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਕਿਸਾਨਾਂ ਨੂੰ ਰੇਸ਼ਮ ਕੀਟਬੀਜ ਮੁਹਈਆ ਕਰਵਾਉਣ ਲਈ 14.82 ਲੱਖ ਰੁਪਏ ਦਾ ਬੱਜਟ ਰੱਖਿਆ ਹੈ।ਇਸ ਤੋਂ ਇਲਾਵਾ ਰੀਲਿੰਗ ਯੂਨਿਟ ਦੀ ਸਥਾਪਨਾ ਲਈ ਵੀ ਬੈਂਕ ਪਾਸੋਂ 51.17 ਲੱਖ ਰੁਪਏ ਦੀ ਗਰਾਂਟ ਦਿਵਾਈ ਜਾਵੇਗੀ। ਇਸ ਨਾਲ ਦੋਵਾਂ ਜਿਲਿਆਂ ਵਿਚ ਰੇਸ਼ਮ ਦੇ ਉਤਪਾਦਨ ਵਿਚ ਵਾਧਾ ਹੋਵੇਗਾ।