ਆਪ ਦੇ ਬੁਲਾਰੇ ਬਿਕਰਮ ਜੀਤ ਪਾਸੀ ਨੇ ਗੁਜਰਾਤ ਵਿੱਚ ਭਾਜਪਾ ਦੀ ਨਿਸ਼ਕਿਰਿਅਤਾ ‘ਤੇ ਚੁੱਕੇ ਸਵਾਲ
ਚੰਡੀਗੜ੍ਹ, 24 ਅਕਤੂਬਰ : 'ਆਮ ਆਦਮੀ ਪਾਰਟੀ 'ਆਪ' ਪੰਜਾਬ ਦੇ ਬੁਲਾਰੇ ਐਡਵੋਕੇਟ ਬਿਕਰਮ ਜੀਤ ਪਾਸੀ ਨੇ ਭਾਰਤ ਵਿੱਚ ਨਸ਼ਿਆਂ ਦੇ ਵਿਆਪਕ ਮੁੱਦਿਆਂ ਅਤੇ ਨਸ਼ਿਆਂ ਦੇ ਗਠਜੋੜ ਵਿੱਚ ਵਿਰੋਧੀ ਸਿਆਸੀ ਆਗੂਆਂ ਦੀ ਸ਼ਮੂਲੀਅਤ ਬਾਰੇ ਚਿੰਤਾ ਜ਼ਾਹਰ ਕਰਦਿਆਂ ਭਾਜਪਾ ਆਗੂ ਸਤਿਕਾਰ ਕੌਰ ਦੀ ਨਸ਼ਿਆਂ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨੂੰ ਲੈਕੇ ਭਾਜਪਾ ਨੂੰ ਘੇਰਿਆ।
ਪਾਸੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਅਧੀਨ ਨਸ਼ਿਆਂ ਦੇ ਕਾਰੋਬਾਰ 'ਚ ਸਿਆਸੀ ਤਾਕਤਾਂ ਸ਼ਾਮਲ ਹਨ। "ਪੰਜਾਬ ਵਿੱਚ "ਆਪ" ਸਰਕਾਰ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਜਦਕਿ ਭਾਜਪਾ ਅੱਖਾਂ ਬੰਦ ਕਰੀ ਬੈਠੀ ਹੈ।" ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਡਰੱਗ ਮਾਫੀਆ ਨੂੰ ਪੰਜਾਬ 'ਚ ਆਪਣੇ ਪੈਰ ਜਮਾਉਣ ਦੀ ਖੁੱਲ੍ਹ ਦਿੱਤੀ ਅਤੇ ਹੁਣ ਸਾਬਕਾ ਕਾਂਗਰਸੀ ਵਿਧਾਇਕ ਤੇ ਮੌਜੂਦਾ ਭਾਜਪਾ ਮੈਂਬਰ ਸਤਕਾਰ ਕੌਰ ਦੀ ਗ੍ਰਿਫਤਾਰੀ ਨੇ ਇਕ ਵਾਰ ਫਿਰ ਇਨ੍ਹਾਂ ਸਾਰੀਆਂ ਪਾਰਟੀਆਂ ਦਾ ਪਰਦਾਫਾਸ਼ ਕਰ ਦਿੱਤਾ ਹੈ।
ਪਾਸੀ ਨੇ ਕਿਹਾ ਕਿ ਡਰੱਗ ਸਪਲਾਈ ਦੀ ਚੇਨ ਰਾਜ ਭਰ ਵਿੱਚ ਕੰਮ ਕਰਦੀ ਹੈ, ਖਾਸ ਤੌਰ 'ਤੇ ਗੁਜਰਾਤ ਨੂੰ ਉਜਾਗਰ...