Tuesday, November 11Malwa News
Shadow

Tag: top news

ਖੇਤੀਬਾੜੀ ਵਿਭਾਗ ਵੱਲੋਂ 21,958 ਸੀ.ਆਰ.ਐਮ ਮਸ਼ੀਨਾਂ ਨੂੰ ਮਨਜ਼ੂਰੀ; ਕਿਸਾਨਾਂ ਨੇ 14 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ

ਖੇਤੀਬਾੜੀ ਵਿਭਾਗ ਵੱਲੋਂ 21,958 ਸੀ.ਆਰ.ਐਮ ਮਸ਼ੀਨਾਂ ਨੂੰ ਮਨਜ਼ੂਰੀ; ਕਿਸਾਨਾਂ ਨੇ 14 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ

Hot News
ਚੰਡੀਗੜ੍ਹ, 3 ਨਵੰਬਰ: ਫਸਲੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸੂਬੇ ਭਰ ਦੇ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਵਾਸਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਬਸਿਡੀ ਵਾਲੀਆਂ 21,958 ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਾਲ ਹੁਣ ਤੱਕ ਕਿਸਾਨ ਵੱਲੋਂ 14,587 ਮਸ਼ੀਨਾਂ ਖਰੀਦੀਆਂ ਵੀ ਜਾ ਚੁੱਕੀਆਂ ਹਨ, ਜਿਸ ਨਾਲ ਸਾਲ 2018 ਤੋਂ ਹੁਣ ਤੱਕ ਕੁੱਲ 1.45 ਲੱਖ ਮਸ਼ੀਨਾਂ ਖਰੀਦੀਆਂ ਗਈਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੌਜੂਦਾ ਸਾਲ ਕਿਸਾਨਾਂ ਵੱਲੋਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਵਿੱਚੋਂ ਸਭ ਤੋਂ ਵੱਧ ਸੁਪਰ ਸੀਡਰ ਮਸ਼ੀਨ ਦੇ 9,010 ਯੂਨਿਟ ਖਰੀਦੇ ਗਏ ਹਨ। ਇਸ ਤੋਂ ਬਾਅਦ ਜ਼ੀਰੋ ਟਿਲ ਡਰਿੱਲ (1,383), ਆਰ.ਐਮ.ਬੀ. ਪਲੌਅ (627), ਬੇਲਰ (595) ਅਤੇ ਰੇਕ (590) ਮਸ਼ੀਨਾਂ ਦੀ ਵਿਕਰੀ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਫਸਲੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ...
डेरा बाबा नानक से ‘आप’ उम्मीदवार गुरदीप रंधावा के लिए भगवंत मान ने किया प्रचार, कलानौर में की जनसभा

डेरा बाबा नानक से ‘आप’ उम्मीदवार गुरदीप रंधावा के लिए भगवंत मान ने किया प्रचार, कलानौर में की जनसभा

Hindi
गुरदासपुर, 3 नवम्बर : डेरा बाबा नानक विधानसभा क्षेत्र से आम आदमी पार्टी (आप) उम्मीदवार गुरदीप रंधावा के लिए रविवार को मुख्यमंत्री भगवंत मान ने किया चुनाव प्रचार किया। मुख्यमंत्री ने कलानौर में जनसभा एक विशाल जनसभा को संबोधित किया और लोगों से आप उम्मीदवार का समर्थन करने की अपील की। मुख्यमंत्री ने यहां कलानौर के प्रसिद्ध शिव मंदिर के भी दर्शन किए और पूजा-अर्चना की। लोगों को संबोधित करते हुए मान ने दावा किया कि डेरा बाबा नानक में इस बार सिर्फ झाड़ू चलेगा। सभी सर्वे रिपोर्ट भी हमारी ही जीत बता रहे हैं। लोगों ने इस बार यहां से कांग्रेस को हराने का मन बना लिया है। कांग्रेस वालों ने कोई काम नहीं किया, उन्होंने सिर्फ यहां के लोगों पर झूठे पर्चे करवाए हैं।  मान ने कांग्रेस नेता और यहां से पूर्व विधायक सुखजिंदर रंधावा पर हमला बोला और कहा कि जल्द ही उनके सारे काले कारनामे उजागर करुंगा। इन ...
ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਲਈ ਕੀਤਾ ਚੋਣ ਪ੍ਰਚਾਰ, ਕਲਾਨੌਰ ‘ਚ ਕੀਤੀ ਜਨਸਭਾ

ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਲਈ ਕੀਤਾ ਚੋਣ ਪ੍ਰਚਾਰ, ਕਲਾਨੌਰ ‘ਚ ਕੀਤੀ ਜਨਸਭਾ

Breaking News
ਗੁਰਦਾਸਪੁਰ, 3 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦੀਪ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਕਲਾਨੌਰ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ।  ਮੁੱਖ ਮੰਤਰੀ ਨੇ ਇੱਥੇ ਕਲਾਨੌਰ ਦੇ ਪ੍ਰਸਿੱਧ ਸ਼ਿਵ ਮੰਦਰ ਦੇ ਵੀ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਡੇਰਾ ਬਾਬਾ ਨਾਨਕ ਵਿੱਚ ਸਿਰਫ਼ ਝਾੜੂ ਚੱਲੇਗਾ। ਸਾਰੀਆਂ ਸਰਵੇਖਣ ਰਿਪੋਰਟਾਂ ਵੀ ਸਾਡੀ ਜਿੱਤ ਦਰਜ ਕਰਵਾ ਰਹੀਆਂ ਹਨ। ਇਸ ਵਾਰ ਲੋਕਾਂ ਨੇ ਇੱਥੋਂ ਕਾਂਗਰਸ ਨੂੰ ਹਰਾਉਣ ਦਾ ਪੂਰਾ ਮਨ ਬਣਾ ਲਿਆ ਹੈ।  ਕਾਂਗਰਸੀ ਲੋਕਾਂ ਨੇ ਕੋਈ ਕੰਮ ਨਹੀਂ ਕੀਤਾ, ਉਨ੍ਹਾਂ ਨੇ ਸਿਰਫ਼ ਇੱਥੋਂ ਦੇ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਹਨ। ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਇੱਥੋਂ ਦੇ ਸਾਬਕਾ ਵਿਧਾਇਕ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਸਾਰੇ ਕਾਲੇ ਕਾਰਨਾਮਿਆਂ ...
ਸੰਧਵਾਂ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ

ਸੰਧਵਾਂ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ

Hot News
ਚੰਡੀਗੜ੍ਹ, 3 ਨਵੰਬਰ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਉਣ ਵਾਲੇ ਕਣਕ ਦੇ ਬਿਜਾਈ ਸੀਜਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸੁਝਾਈ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਬੇਲੋੜੀਆਂ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਦੀ ਬਜਾਏ ਘਟਦੀ ਹੈ। ਸ. ਸੰਧਵਾਂ ਨੇ ਐਨ.ਪੀ.ਕੇ. ਨੂੰ ਫਾਸਫੋਰਸ ਦਾ ਬਦਲ ਦੱਸਦਿਆਂ ਯੂਰੀਆ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਮਾਹਿਰਾਂ ਵੱਲੋਂ ਸੁਝਾਏ ਅਨੁਸਾਰ ਡੀ.ਏ.ਪੀ. ਖਾਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਹੋਰ ਜੈਵਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਸਪੀਕਰ ਨੇ ਕਿਹਾ ਕਿ ਕਿਸਾਨ ਵੀਰ ਕਿਸਾਨ ਕਾਲ ਸੈਂਟਰ ਦੇ ਟੋਲ-ਫ੍ਰੀ ਟੈਲੀਫੋਨ ਨੰਬਰ 18001801551 'ਤੇ ਕਾਲ ਕਰਕੇ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਪੀਕਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਡੀਲਰਾਂ ਵੱਲੋਂ ਡੀ.ਏ.ਪੀ. ਨਾਲ ਬੇਲੋੜੇ ਉਤਪਾਦਾਂ ਦੀ ਜਬਰੀ ਵਿਕਰੀ ਨੂੰ ਰੋਕਣ ਲਈ ਖੇਤੀ...
The brother of the former minister of Haryana got stuck in the honey trace

The brother of the former minister of Haryana got stuck in the honey trace

English
Hisar, November 3: A shocking case has come to light in Hisar, Haryana, where an attempt was made to trap former minister Anoop Dhanak's brother Satish Dhanak in a honey trap. The police have arrested the accused woman and sent her to jail.Providing details about the entire case, Uklana Police said that a woman from a village in the area has been arrested on charges of blackmailing a man, threatening to implicate him in a false case, and extorting money. Station House Officer (SHO) Gurminder Singh said that they received a complaint that the accused woman was threatening to implicate the complainant in a false rape case and demanding money. The Uklana Police planned to catch the accused woman red-handed, and she was arrested while accepting Rs. 2,30,000 from the complainant.The SHO informe...
ਹਨੀਟਰੈਪ ‘ਚ ਫਸ ਗਿਆ ਹਰਿਆਣਾ ਦੇ ਮੰਤਰੀ ਦਾ ਭਰਾ

ਹਨੀਟਰੈਪ ‘ਚ ਫਸ ਗਿਆ ਹਰਿਆਣਾ ਦੇ ਮੰਤਰੀ ਦਾ ਭਰਾ

Breaking News
ਹਿਸਾਰ, 3 ਨਵੰਬਰ : ਹਰਿਆਣਾ ਦੇ ਹਿਸਾਰ 'ਚ ਸਾਹਮਣੇ ਆਇਆ ਹੈ ਇੱਕ ਹੈਰਾਨੀਜਨਕ ਮਾਮਲਾ ਜਿਸ ਵਿੱਚ ਸਾਬਕਾ ਮੰਤਰੀ ਅਨੂਪ ਧਾਨਕ ਦੇ ਭਰਾ ਸਤੀਸ਼ ਧਾਨਕ ਨੂੰ ਹਨੀ ਟਰੈਪ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਕਲਾਣਾ ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਕਮੇਲਿੰਗ ਕਰਕੇ ਇੱਕ ਆਦਮੀ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇਣ ਅਤੇ ਪੈਸੇ ਐਂਠਣ ਦੇ ਦੋਸ਼ ਵਿੱਚ ਇਲਾਕੇ ਦੇ ਪਿੰਡ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਮੁਖੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਸ਼ੀ ਔਰਤ ਸ਼ਿਕਾਇਤਕਰਤਾ ਨੂੰ ਝੂਠੇ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਪੈਸਿਆਂ ਦੀ ਮੰਗ ਕਰ ਰਹੀ ਹੈ। ਉਕਲਾਣਾ ਪੁਲਿਸ ਨੇ ਦੋਸ਼ੀ ਔਰਤ ਨੂੰ ਰੰਗੇ ਹੱਥੀਂ ਫੜ੍ਹਨ ਦੀ ਯੋਜਨਾ ਬਣਾਈ ਅਤੇ ਫਿਰ ਜਦੋਂ ਉਹ ਸ਼ਿਕਾਇਤਕਰਤਾ ਤੋਂ 2,30,000 ਰੁਪਏ ਲੈ ਰਹੀ ਸੀ, ਉਦੋਂ ਹੀ ਉਸਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ...
ਵਾਇਰਲ ਹੋਈ ਕਾਂਗਰਸ ਦੇ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ

ਵਾਇਰਲ ਹੋਈ ਕਾਂਗਰਸ ਦੇ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ

Breaking News
ਚੰਡੀਗੜ੍ਹ 3 ਨਵੰਬਰ : ਕਾਂਗਰਸ ਪਾਰਟੀ ਦੇ ਇਕ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਨਾਲ ਕਾਂਗਰਸ ਪਾਰਟੀ ਵਿਚ ਭੁਚਾਲ ਆ ਗਿਆ ਹੈ। ਅੱਜ ਕਾਂਗਰਸ ਪਾਰਟੀ ਦੇ ਉੱਤਰ ਪ੍ਰਦੇਸ਼ ਵਿਚ ਜਿਲਾ ਬਾਗਪਤ ਦੇ ਜਿਲਾ ਪ੍ਰਧਾਨ ਯੂਨਸ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਾਂਗਰਸੀ ਆਗੂ ਇਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਬੇਹੱਦ ਨਾਮੋਸ਼ੀ ਝੱਲਣੀ ਪੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਂਗਰਸੀ ਆਗੂ ਦੀ ਪਾਰਟੀ ਹਾਈ ਕਮਾਂਡ ਵਿਚ ਵੀ ਚੰਗੀ ਪਹੁੰਚ ਬਣੀ ਹੋਈ ਹੈ। ਇਹ ਆਗੂ ਛਪਰੌਲੀ ਹਲਕੇ ਤੋਂ ਇਕ ਵਾਰ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ।ਇਸ ਅਸ਼ਲੀਲ ਵੀਡੀਓ ਦੇ ਨਾਲ ਹੀ ਇਸ ਕਾਂਗਰਸੀ ਆਗੂ ਦੀਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ।ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਉਸ ਨੂੰ ਜਿਲਾ ਪ੍ਰਧਾਨ ਦੇ ਆਹੁਦੇ ਤੋਂ ਲਾਹ ਦਿੱਤਾ ਗਿਆ ਹੈ। https://youtu.be/qwdRx2vLLNo...
ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਹੋਏ ‘ਆਪ’ ਵਿੱਚ ਸ਼ਾਮਲ

ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਹੋਏ ‘ਆਪ’ ਵਿੱਚ ਸ਼ਾਮਲ

Hot News
ਹੁਸ਼ਿਆਰਪੁਰ, 2 ਨਵੰਬਰ : ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਸ਼ਨੀਵਾਰ ਨੂੰ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਅਤੇ ਸਾਬਕਾ ਵਿਧਾਇਕ ਚੌਧਰੀ ਰਾਮ ਚਰਨ ਦੇ ਪੋਤਰੇ ਗੁਰਪ੍ਰੀਤ ਸਿੰਘ ‘ਆਪ’ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਦੋਵਾਂ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਹਾਜ਼ਰ ਸਨ। ਕੁਲਵਿੰਦਰ ਸਿੰਘ ਰਸੂਲਪੁਰੀ ਕਰੀਬ 35 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਡਾ. ਰਾਜਕੁਮਾਰ ਚੱਬੇਵਾਲ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਪਰ ਟਿਕਟ ਨਹੀਂ ਦਿੱਤੀ | ਇਸ ਤੋਂ ਬਾਅਦ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਉਹ ਪੰਜਾਬ ਕਾਂਗਰਸ ਵਪਾਰ ਸੈੱਲ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿ...
लेडी सिंह कंवलजीत कौर ग्लोबल सिख काउंसिल की दोबारा अध्यक्ष चुनी गईं

लेडी सिंह कंवलजीत कौर ग्लोबल सिख काउंसिल की दोबारा अध्यक्ष चुनी गईं

Hindi
चंडीगढ़, 2 नवंबर - राष्ट्रीय स्तर के 31 सिख संगठनों के वैश्विक संघ, ग्लोबल सिख काउंसिल (जी.एस.सी.), की 11वीं वार्षिक आम बैठक (ए.जी.एम.) लंदन, यूके में आयोजित हुई। इस चुनावी बैठक के दौरान लेडी सिंह कंवलजीत कौर को काउंसिल में उनकी निरंतर प्रतिबद्धता और अच्छे नेतृत्व को देखते हुए सर्वसम्मति से अगले दो वर्षों के लिए फिर से अध्यक्ष चुना गया।चुनाव प्रक्रिया के संचालन के लिए इंडोनेशिया के डॉ. कर्मिंदर सिंह ढिल्लों को पीठासीन अधिकारी नामित किया गया। बैठक के दौरान हरजीत सिंह ग्रेवाल को सचिव और हरसरन सिंह को कोषाध्यक्ष चुना गया। इसके अलावा अमेरिका से परमजीत सिंह बेदी और भारत से राम सिंह राठौड़ उपाध्यक्ष चुने गये।इस अवसर पर जी.एस.सी. की कार्यकारी समिति का भी चुनाव किया जिसमें विभिन्न क्षेत्रों के प्रमुख नेताओं को नियुक्त किया गया। इनमें मलेशिया से जागीर सिंह, ब्रिटेन से सतनाम सिंह पूनिया, फ्रांस से ग...
ਲੇਡੀ ਸਿੰਘ ਕੰਵਲਜੀਤ ਕੌਰ ਮੁੜ੍ਹ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ : ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ ਸਿੰਘ ਖਜ਼ਾਨਚੀ ਨਿਯੁਕਤ

ਲੇਡੀ ਸਿੰਘ ਕੰਵਲਜੀਤ ਕੌਰ ਮੁੜ੍ਹ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ : ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ ਸਿੰਘ ਖਜ਼ਾਨਚੀ ਨਿਯੁਕਤ

Global News
ਚੰਡੀਗੜ੍ਹ, 2 ਨਵੰਬਰ - ਰਾਸ਼ਟਰੀ ਪੱਧਰ ਦੀਆਂ 31 ਸਿੱਖ ਸੰਸਥਾਵਾਂ ਦੀ ਗਲੋਬਲ ਕਨਫੈਡਰੇਸ਼ਨ, ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.), ਵੱਲੋਂ ਆਪਣੀ 11ਵੀਂ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐਮ.) ਲੰਡਨ, ਯੂ.ਕੇ. ਵਿੱਚ ਆਯੋਜਿਤ ਕੀਤੀ ਗਈ। ਇਸ ਚੋਣ ਮੀਟਿੰਗ ਦੌਰਾਨ ਕੌਂਸਲ ਵਿੱਚ ਨਿਰੰਤਰ ਵਚਨਬੱਧਤਾ ਅਤੇ ਸੁਚੱਜੀ ਅਗਵਾਈ ਨੂੰ ਧਿਆਨ ਵਿੱਚ ਰੱਖਦਿਆਂ ਲੇਡੀ ਸਿੰਘ ਕੰਵਲਜੀਤ ਕੌਰ ਨੂੰ ਸਰਬਸੰਮਤੀ ਨਾਲ ਮੁੜ੍ਹ ਅਗਲੇ ਦੋ ਸਾਲ ਦੇ ਕਾਰਜਕਾਲ ਲਈ ਪ੍ਰਧਾਨ ਵਜੋਂ ਚੁਣਿਆ ਗਿਆ।ਚੋਣ ਪ੍ਰਕਿਰਿਆ ਨੂੰ ਚਲਾਉਣ ਲਈ ਇੰਡੋਨੇਸ਼ੀਆ ਦੇ ਡਾ: ਕਰਮਿੰਦਰ ਸਿੰਘ ਢਿੱਲੋਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਨਾਮਜ਼ਦ ਕੀਤਾ ਗਿਆ। ਮੀਟਿੰਗ ਦੌਰਾਨ ਹਰਜੀਤ ਸਿੰਘ ਗਰੇਵਾਲ ਨੂੰ ਸਕੱਤਰ ਅਤੇ ਹਰਸਰਨ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਅਮਰੀਕਾ ਤੋਂ ਪਰਮਜੀਤ ਸਿੰਘ ਬੇਦੀ ਅਤੇ ਭਾਰਤ ਤੋਂ ਰਾਮ ਸਿੰਘ ਰਾਠੌਰ ਨੂੰ ਉਪ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਜੀ.ਐਸ.ਸੀ. ਵੱਲੋਂ ਆਪਣੀ ਕਾਰਜਕਾਰੀ ਕਮੇਟੀ ਦੀ ਚੋਣ ਵੀ ਕੀਤੀ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਨੇਤਾਵਾਂ ਦੀ ਨਿਯੁਕਤੀ ਕੀਤੀ ਗਈ। ਮਲੇਸ਼ੀਆ ਤੋਂ ਜਗੀਰ ਸਿੰਘ, ਬਰਤਾਨੀਆ ...