ਚੰਡੀਗੜ੍ਹ 3 ਨਵੰਬਰ : ਕਾਂਗਰਸ ਪਾਰਟੀ ਦੇ ਇਕ ਜਿਲਾ ਪ੍ਰਧਾਨ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਨਾਲ ਕਾਂਗਰਸ ਪਾਰਟੀ ਵਿਚ ਭੁਚਾਲ ਆ ਗਿਆ ਹੈ। ਅੱਜ ਕਾਂਗਰਸ ਪਾਰਟੀ ਦੇ ਉੱਤਰ ਪ੍ਰਦੇਸ਼ ਵਿਚ ਜਿਲਾ ਬਾਗਪਤ ਦੇ ਜਿਲਾ ਪ੍ਰਧਾਨ ਯੂਨਸ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਾਂਗਰਸੀ ਆਗੂ ਇਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਬੇਹੱਦ ਨਾਮੋਸ਼ੀ ਝੱਲਣੀ ਪੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਂਗਰਸੀ ਆਗੂ ਦੀ ਪਾਰਟੀ ਹਾਈ ਕਮਾਂਡ ਵਿਚ ਵੀ ਚੰਗੀ ਪਹੁੰਚ ਬਣੀ ਹੋਈ ਹੈ। ਇਹ ਆਗੂ ਛਪਰੌਲੀ ਹਲਕੇ ਤੋਂ ਇਕ ਵਾਰ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ।
ਇਸ ਅਸ਼ਲੀਲ ਵੀਡੀਓ ਦੇ ਨਾਲ ਹੀ ਇਸ ਕਾਂਗਰਸੀ ਆਗੂ ਦੀਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਉਸ ਨੂੰ ਜਿਲਾ ਪ੍ਰਧਾਨ ਦੇ ਆਹੁਦੇ ਤੋਂ ਲਾਹ ਦਿੱਤਾ ਗਿਆ ਹੈ।