ਠੱਗੀਆਂ ਮਾਰਨ ਵਾਲੇ ਨਕਲੀ ਸਰਕਾਰੀ ਅਧਿਕਾਰੀ ਨੂੰ ਕੀਤਾ ਕਾਬੂ
ਲੁਧਿਆਣਾ, 20 ਫਰਵਰੀ : ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁੱਲਾਂਪੁਰ ਦਾਖਾ ਦੇ ਵਸਨੀਕ ਜਗਤ ਰਾਮ ਨਾਂ ਦੇ ਵਿਅਕਤੀ ਨੂੰ ਸਰਕਾਰੀ ਅਧਿਕਾਰੀ ਹੋਣ ਦਾ ਝੂਠਾ ਦਾਅਵਾ ਕਰ 42.60 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੱਖੋਵਾਲ ਰੋਡ ਸਥਿਤ ਐੱਸਬੀਐੱਸ ਨਗਰ ਦੇ ਵਸਨੀਕ ਰਾਕੇਸ਼ ਸਚਦੇਵਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਨਿਰੋਧਕ ਕਾਰਵਾਈ ਲਾਈਨ ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ। ਇਸੇ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਗਤ ਰਾਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਕੋਲ ਲੰਬਿਤ ਨੋ ਆਬਜੈਕਸ਼ਨ ਸਰਟੀਫਿਕੇਟ (NOC) ਪ੍ਰਾਪਤ ਕਰਨ ਲਈ ਉਸ ਤੋਂ 42.60 ਲੱਖ ਰੁਪਏ ਲਏ। ਸ਼ਿਕਾਇਤ ਅਨੁਸਾਰ, ਲੁਧਿਆਣਾ ਦੇ ਏਸੀ ਮਾਰਕੀਟ ਵਿੱਚ ਗਾਰਮੈਂਟ ਦੀ ਦੁਕਾਨ ਚਲਾਉਣ ਵਾਲੇ ਸਚਦੇਵਾ ਨੇ LIT ਦੀ LDP ਯੋਜਨਾ ਤਹਿਤ ਕ੍ਰਮਵਾਰ 2017, 2019 ਅਤੇ 2022 ਵਿੱਚ ਤਿੰਨ ਜਾਇਦਾਦਾਂ ਖਰੀਦੀਆਂ ਸਨ।ਉਨ੍ਹਾਂ ਨੇ ਜਾਇਦਾਦਾਂ ਨੂੰ ਆਪਣੇ ਨਾਮ 'ਤੇ ਤਬਦੀਲ ਕਰਨ ਲਈ NOC ਹਾਸਲ ਕਰਨ ਲਈ LIT ਨ...