ਕੈਨੇਡਾ ਦੀ ਔਰਤ ਨੇ ਟੋਰਾਂਟੋ ਪੁਲੀਸ ਖਿਲਾਫ ਕੀਤਾ ਕਰੋੜਾਂ ਡਾਲਰ ਦਾ ਮੁਕੱਦਮਾਂ
ਟੋਰਾਂਟੋ, 11 ਅਕਤੂਬਰ : ਇੱਕ ਮਾਂ ਨੇ ਕੈਨੇਡੀ ਦੀ ਪੁਲੀਸ 'ਤੇ ਕਰੋੜਾਂ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸਨੂੰ ਆਪਣੀ ਅਪਾਹਜ ਧੀ ਦੀ ਮੌਤ ਦੇ ਮਾਮਲੇ ਵਿੱਚ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਚਾਰ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਰੀ ਕੀਤਾ ਗਿਆ ਸੀ। ਉਸਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਜਾਂਚ ਵਿੱਚ ਲਾਪਰਵਾਹੀ ਵਰਤੀ, ਜਿਸ ਕਾਰਨ ਉਸਨੂੰ ਗ਼ਲਤ ਤਰੀਕੇ ਨਾਲ ਜੇਲ੍ਹ ਭੇਜਿਆ ਗਿਆ।ਸਿੰਡੀ ਅਲੀ ਨਾਮ ਦੀ ਇਸ ਔਰਤ ਅਤੇ ਉਸਦੇ ਪਤੀ ਐਲਨ ਨੇ ਅਗਸਤ ਵਿੱਚ ਓਨਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਦਾਇਰ ਕੀਤੇ ਦਾਅਵੇ ਅਨੁਸਾਰ 10 ਮਿਲੀਅਨ ਡਾਲਰ ਤੋਂ ਵੱਧ ਦੇ ਹਰਜਾਨੇ ਦੀ ਮੰਗ ਕੀਤੀ ਹੈ।ਇਸ ਮੁਕੱਦਮੇ ਵਿੱਚ ਟੋਰਾਂਟੋ ਸਿਟੀ ਦੀ ਟੋਰਾਂਟੋ ਪੁਲਿਸ ਸਰਵਿਸ ਬੋਰਡ ਦੇ ਮੁੱਖ ਜਾਂਚਕਰਤਾ ਅਤੇ ਇਕ ਫਾਇਰਫਾਈਟਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਪੁਲੀਸ ਦੇ ਇਸ ਅਧਿਕਾਰੀ ਨੇ ਗਲਤ ਜਾਂਚ ਕੀਤੀ ਅਤੇ ਫਾਇਰਫਾਈਟਰ ਨੇ ਉਸ ਖਿਲਾਫ ਗਲਤ ਗਵਾਹੀ ਦਿੱਤੀ।ਦਾਅਵੇ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਲਾਪਰਵਾਹੀ ਵਰਤੀ ਅਤੇ ਸਿੰਡੀ ਅਲੀ ਦੀ 16 ਸਾਲਾ ਧੀ ਸਿਨਾਰਾ ਦੀ ਫਰਵਰੀ 20...








