ਤਿੰਨ ਸਾਲਾਂ ‘ਚ ਵੇਰਕਾ ਨੇ ਕੀਤੇ ਨਵੇਂ ਰਿਕਾਰਡ ਕਾਇਮ
ਚੰਡੀਗੜ੍ਹ, 23 ਮਾਰਚ : ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੰਜਾਬ ਦੇ ਦੁੱਧ/ਡੇਅਰੀ ਖੇਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵੇਰਕਾ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਚੰਡੀਗੜ੍ਹ ਵਿਖੇ ਐਤਵਾਰ ਨੂੰ ਮਿਲਕ ਫੈੱਡ ਦੇ ਡਾਇਰੈਕਟਰਾਂ ਰਣਜੀਤ ਸਿੰਘ, ਅਮਨਦੀਪ ਸਿੰਘ, ਰਾਮੇਸ਼ਵਰ ਸਿੰਘ, ਭੁਪਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮਿਲਕ ਫੈਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਨ ਸਰਕਾਰ ਨੇ ਇਸ ਨੂੰ ਮੁੜ ਸੁਰਜੀਤ ਕਰ ਦਿੱਤਾ।ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਵੇਰਕਾ ਨੂੰ ਅਮੂਲ ਨਾਲ ਮਿਲਾਉਣ ਲਈ ਈ.ਐੱਸ.ਆਰ ਕਾਨੂੰਨ ਬਦਲ ਦਿੱਤਾ ਸੀ, ਜਿਸ ਕਾਰਨ ਸੰਸਥਾ ਬਹੁਤ ਕਮਜ਼ੋਰ ਹੋ ਗਈ ਸੀ। ਪਹਿਲਾਂ ਇਸ ਵਿੱਚ 6000 ਪੱਕੇ ਮੁਲਾਜ਼ਮ ਸਨ, ਪਰ ਈ.ਐੱਸ.ਆਰ ਵਿੱਚ ਤਬਦੀਲੀ ਤੋਂ ਬਾਅਦ ਸਿਰਫ਼ 800 ਮੁਲਾਜ਼ਮ ਹੀ ਰਹਿ ਗਏ, ਬਾਕੀ ਹੋਰ ਵਿਭਾਗਾਂ ਵਿੱਚ ਚਲੇ ਗਏ। ਅਸੀਂ...
