
ਚੰਡੀਗੜ, 23 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀ ਆਮਦਨ ਵੱਧਾਉਣ ਪ੍ਰਤੀ ਗੰਭੀਰ ਹੈ। ਕਿਸਾਨਾਂ ਦੇ ਹਿਤ ਵਿਚ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਾਲ ਖੇਤੀਬਾੜੀ ਬਜਟ ਵਿਚ 19.2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਇਜਰਾਇਲ ਭੇਜਿਆ ਜਾਵੇਗਾ ਤਾਂ ਜੋ ਉਹ ਖੇਤੀਬਾੜੀ ਸਬੰਧੀ ਨਵੀਂ ਤਕਨੀਕਾਂ ਤੋਂ ਜਾਣੂੰ ਹੋ ਸਕਣ। ਉਨ੍ਹਾਂ ਨੇ ਘਰੌਂਡਾ ਦੇ ਇੰਡੋ-ਇਜਰਾਇਲ ਸਬਜੀ ਵਧੀਆ ਕੇਂਦਰ ਵਿਚ ਹੋਸਟਲ ਅਤੇ ਸੈਮੀਨਾਰ ਹਾਲ ਬਣਾਉਣ ਦਾ ਐਲਾਨ ਕੀਤਾ ਅਤੇ 74 ਅਗਾਊਂਵਾਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਸ਼ਹੀਦੀ ਦਿਵਸ ‘ਤੇ ਕ੍ਰਾਂਤੀਕਾਰੀ ਵੀਰ ਸ਼ਹੀਦ ਭਗਤ ਸਿੰਘ, ਸੁੱਖਦੇਵ ਅਤੇ ਰਾਜਗੁਰੂ ਦੀ ਸ਼ਾਹਦਤ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਹਰਿਆਣਾ ਬਾਗਵਾਨੀ ਮੈਗਜੀਨ ਦੀ ਘੁੰਡ ਚੁਕਾਈ ਵੀ ਕੀਤੀ ਤੇ ਕਿਸਾਨਾਂ ਵੱਲੋਂ ਲਗਾਈ ਪ੍ਰਦਰਸ਼ਨੀ ਨੂੰ ਵੀ ਵੇਖਿਆ। ਮੁੱਖ ਮੰਤਰੀ ਅੱਜ ਘਰੌਂਡਾ ਦੇ ਇੰਡੋ-ਇਜਰਾਇਲ ਸਬਜੀ ਵਧੀਆ ਕੇਂਦਰ ਵਿਚ ਆਯੋਜਿਤ ਤਿੰਨ ਦਿਨਾਂ 11ਵੇਂ ਮੈਗਾ ਸਬਜੀ ਐਕਸਪੋ 2025 ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੀੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਹਰਿਆਣਾ ਦੀ ਸ਼ਾਨ ਹਨ। ਕਿਸਾਨਾਂ ਨੇ ਰਿਵਾਇਤੀ ਫਸਲ ਚੱਕਰ ਤੋਂ ਨਿਕਲਕੇ ਫਲਾਂ ਤੇ ਸਬਜੀਆਂ ਦੀ ਖੇਤੀ ਅਤੇ ਮੁਧੂਮੱਖੀ ਪਾਲਵ ਵਿਚ ਨਵਾਚਾਰ ਤੇ ਆਧੁਨਿਕ ਤਕਨੀਕਾਂ ਰਾਹੀਂ ਉਤਪਾਦਨ ਵੱਧਾ ਕੇ ਇਕ ਮਿਸਾਲ ਪੇਸ਼ ਕੀਤੀ ਹੈ। ਮੈਗਾ ਸਬਜੀ ਅਕਸਪੋ 2025 ਸਾਡੇ ਕਿਸਾਨਾਂ ਲਈ ਖੇਤੀਬਾੜੀ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਮਹੱਤਵਪੂਰਨ ਥਾਂ ਹੈ। ਇਸ ਤਿੰਨ ਦਿਨਾਂ ਐਕਸਪੋ ਵਿਚ ਕਿਸਾਨਾਂ ਨੂੰ ਬਾਗਵਾਨੀ, ਸਬਜੀ ਉਤਪਾਦਨ ਅਤੇ ਮਧੂਮੁੱਖੀ ਪਾਲਣ ਨਾਲ ਜੁੜੀ ਨਵੀਂ ਤਕਨੀਕਾਂ, ਵਧੀਆ ਅਤੇ ਆਧੁਨਿਕ ਖੇਤੀਬਾੜੀ ਯੰਤਰਾਂ ਦੀ ਜਾਣਕਾਰੀ ਮਿਲਣ ਦੇ ਨਾਲ-ਨਾਲ ਕਈ ਸਮੱਸਿਆਵਾਂ ਦਾ ਹਲ ਮਿਲਿਆ ਹੈ ਅਤੇ ਨਵੀਂਆਂ ਸੰਭਾਵਨਾਵਾਂ ਬਾਰੇ ਪਤਾ ਚਲਿਆ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ ਦੋਸਤਾਨਾ ਹੈ। ਕਿਸਾਨਾਂ ਲਈ ਕਈ ਭਲਾਈ ਯੋਜਨਾਵਾਂ ਚਲਾਈਅਹਾਂ ਗਈਆਂ ਹਨ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਦੇ ਬਜਟ 2025-26 ਵਿਚ ਖੇਤੀਬਾੜੀ ਬਜਟ ਵਿਚ 19.2 ਫੀਸਦੀ ਵਾਧਾ ਕੀਤਾ ਹੈ। ਪਸ਼ੂਧਨ ਲਈ ਬਜਟ ਵਿਚ 50.91 ਫੀਸਦੀ, ਬਾਗਵਾਨੀ ਵਿਚ 95.5 ਫੀਸਦੀ, ਮੱਛੀ ਪਾਲਣ ਦਾ 144.4 ਫੀਸਦੀ ਅਤੇ ਸਹਿਕਾਰਤਾ ਦਾ 58.8 ਫੀਸਦੀ ਵਧਾਇਆ ਹੈ। ਸੂਬਾ ਸਰਕਾਰ ਨੇ ਪਿਛਲੇ ਸਾਢੇ 10 ਸਾਲਾਂ ਵਿਚ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 14500 ਕਰੋੜ ਰੁਪਏ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਕਿਸਾਨ ਖੁਸ਼ਹਾਲ ਹੋਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 2025-26 ਦੇ ਬਜਟ ਵਿਚ ਦੇਸੀ ਗਾਂ ਦੀ ਖਰੀਦ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਰਕਮ ਨੂੰ 25,000 ਰੁਪਏ ਤੋਂ ਵੱਧਾ ਕੇ 30,000 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਬੂੰਦ-ਵੱਧ ਫਸਲ ਦੀ ਸੋਚ ‘ਤੇ ਚਲਦੇ ਹੋਏ ਕਿਸਾਨ ਬਢਮੁੱਲੇ ਪਾਣੀ ਦੀ ਬਚਤ ਕਰਨ ਲਈ ਡ੍ਰਿਪ ਸਿੰਚਾਈ, ਫੁਵਾਰਾ ਸਿੰਚਾਈ ਤੇ ਮਲਚਿੰਗ ਦੀ ਵੀ ਵਰਤੋਂ ਕਰ ਰਹੇ ਹਨ। ਸਰਕਾਰ ਦਾ ਯਤਨ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਪ੍ਰਕ੍ਰਿਆ ਵਿਚ ਹਰੇਕ ਕਦਮ ‘ਤੇ ਮਦਦ ਮਿਲੇਗੀ, ਯਾਨੀ ਬਿਜਾਈ ਤੋਂ ਪਹਿਲਾਂ ਅਤੇ ਬਿਜਾਈ ਤੋਂ ਬਾਅਦ ਵੀ ਅਤੇ ਫਸਲ ਕੱਟਣ ਤੋਂ ਬਾਅਦ ਵੀ। ਇਸ ਸੋਚ ‘ਤੇ ਚਲਦੇ ਹੋਏ ਸਰਕਾਰ ਕਈ ਤਰ੍ਹਾਂ ਦੀਆਂ ਰਿਆਇਤਾਂ ਤੇ ਸਹੂਲਤਾਂ ਦੇ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਾਗਵਾਨੀ ਖੇਤਰ ਨੂੰ ਵੱਧਾਉਣ ਲਈ ਬਾਗਵਾਨੀ ਫਸਲ ਕਲਸਟਰ ਵਿਕਾਸ ਪ੍ਰੋਗ੍ਰਾਮ ਦੇ ਤਹਿਤ 510 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ 140 ਫਲ ਤੇ ਸਬਜੀ ਇੱਕਠਾ ਤੇ ਪੈਕ ਹਾਊਸ ਸਥਾਪਿਤ ਕੀਤੇ ਜਾ ਰਹੇ ਹਨ। ਹਰੇਕ ਕਲਸਟਰ ਵਿਚ 300 ਕਿਸਾਨ ਮੈਂਬਰਾਂ ਨਾਲ ਇਕ ਐਫ.ਪੀ.ਓ. ਦਾ ਗਠਨ ਤੇ ਏਕ੍ਰਿਤ ਪੈਕ ਹਾਊਸ ਸਥਾਪਿਤ ਕੀਤਾ ਜਾ ਰਿਹਾ ਹੈ। ਫਲਾਂ ਦੇ ਬਾਗ ਲਗਾਉਣ ‘ਤੇ ਪ੍ਰਤੀ ਏਕੜ ਲਾਗਤ ਦਾ 50 ਫੀਸਦੀ ਤੋਂ ਲੈਕੇ 85 ਫੀਸਦੀ ਤਕ ਗ੍ਰਾਂਟ ਦਿੱਤੀ ਜਾਂਦੀ ਹੈ। ਸਬਜੀਆਂ ਦੀ ਖੇਤੀ ਦੇ ਏਕ੍ਰਿਤ ਮਾਡਲ ‘ਤੇ 50 ਫੀਸਦੀ ਤੋਂ ਲੈਕੇ 85 ਫੀਸਦੀ ਤਕ ਮਸ਼ਰੂਮ ਦੀ ਖੇਤੀ ਲਈ ਵੀ 40 ਫੀਸਦੀ ਤੋਂ ਲੈਕੇ 85 ਫੀਸਦੀ ਤਕ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਜਰਾਇਲ ਅਤੇ ਹਰਿਆਣਾ ਦਾ ਹਵਾ-ਪਾਣੀ ਅਤੇ ਜਮੀਨ ਵਿਚ ਅਨੇਕ ਸਮਾਨਾਤਾਵਾਂ ਹਨ। ਉੱਥੇ ਦੀ ਤਕਨੀਕ ਸਾਡੀ ਲਈ ਸੱਭ ਤੋਂ ਵੱਧ ਵਰਤੋਂਯੋਗ ਹੈ। ਇਸ ਲਈ ਸਾਡੇ ਸੂਬੇ ਵਿਚ ਫਲਾਂ, ਸਬਜੀਆਂ ਤੇ ਫੂਲਾਂ ਦੀ ਖੇਤੀ ਅਤੇ ਮਧੂਮੱਖੀ ਪਾਲਣ ਦੇ ਖੇਤਰ ਵਿਚ ਇਜਰਾਇਲ ਦੀ ਤਕਨੀਕਾਂ ਨੂੰ ਅਪਨਾ ਰਹੇ ਹਾਂ। ਗੰਨੌਰ ਵਿਚ 2600 ਕਰੋੜ ਰੁਪਏ ਦੀ ਲਾਗਤ ਨਾਂਲ ਕੌਮਾਂਤਰੀ ਫਲ ਤੇ ਸਬਜੀ ਮੰਡੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਪਿੰਜੌਰ ਵਿਚ ਸੇਬ ਮੰਡੀ, ਗੁਰੂਗ੍ਰਾਮ ਵਿਚ ਫੂਲ ਮੰਡੀ ਅਤੇ ਸੋਨੀਪਤ ਵਿਚ ਮਸਾਲਾ ਮੰਡੀ ਸਥਾਪਿਤ ਕੀਤੀ ਜਾ ਰਹੀ ਹੈ। ਬਾਗਵਾਨੀ ਨੂੰ ਪ੍ਰੋਤਸਾਹਨ ਦੇਣ ਲਈ ਸੂਬੇ ਵਿਚ 11 ਵਧੀਆ ਕੇਂਣਰ ਕੰਮ ਕਰ ਰਹੇ ਹਨ ਅਤੇ 3 ਹੋਰ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਆਉਣ ਵਾਲੇ ਮਾਲੀ ਵਰ੍ਹੇ ਵਿਚ ਅੰਬਾਲਾ ਵਿਚ ਲੀਚੀ ਲਈ, ਯਮੁਨਾਨਗਰ ਵਿਚ ਸਟ੍ਰਾਬੇਰੀ ਲਈ ਅਤੇ ਹਿਸਾਰਬ ਵਿਚ ਖਜੂਰ ਲਈ ਤਿੰਨ ਨਵੇਂ ਵਧੀਆ ਕੇਂਦਰ ਸਥਾਪਿਤ ਕਰਨ ਦਾ ਸਰਕਾਰ ਦਾ ਪ੍ਰਤਸਾਵ ਹੈ। ਖੇਤੀ ਵਿਚ ਡ੍ਰੋਨ ਵਰਗੀ ਤਕਨੀਕ ਦੀ ਵਰਤੋਂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਡੋ੍ਰਨ ਦੀਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਅਸੀਂ ਹਰਿਆਣਾ ਵਿਚ ਇਸ ਯੋਜਨਾ ਨੂੰ ਲਾਗੂ ਕਰਦੇ ਹੋਏ 100 ਮਹਿਲਾਵਾਂ ਨੂੰ ਸਿਖਲਾਈ ਦਿੱਤੀ ਹੈ।
ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਪਾਣੀ ਦੀ ਵੱਧ ਵਰਤੋਂ ਨਾਲ ਜਮੀਨੀ ਪਾਣੀ ਘਟ ਰਿਹਾ ਹੈ। ਦਰੱਖਤਾਂ ਦੀ ਗਿਣਤੀ ਘੱਟ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਭਵਿੱਖ ਦੀ ਇੰਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇੱਥੇ ਦੇ ਇੰਡੋ-ਇਜਰਾਇਲ ਵਧੀਆ ਕੇਂਦਰ ਵਿਚ ਹੋਰ ਵੱਧ ਸਿਖਿਅਤ ਨੌਜੁਆਨਾਂ ਨੂੰ ਘੱਟ ਸਮੇਂ ਦੀ ਸਿਖਲਾਈ ਦੀ ਲੋਂੜ ਹੈ। ਜਦੋਂ ਤਕਨੀਕ ਘਰ-ਘਰ ਤਕ ਪੁੱਜੇਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2047 ਤਕ ਭਾਰਤ ਨੂੰ ਵਿਕਸਿਤ ਦੇਸ਼ ਬਨਣ ਦੇ ਸੁਪਨੇ ਸਾਕਾਰ ਹੋਣ ਵਿਚ ਦੇਰੀ ਨਹੀਂ ਹੋਵੇਗੀ। ਇਸ ਮੌਕੇ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਵਧਦੀ ਆਬਾਦੀ ਕਾਰਣ ਜਮੀਨ ਘੱਟਦੀ ਜਾ ਰਹੀ ਹੈ। ਬਦਲਦੇ ਚੌਗਿਰਦੇ ਵਿਚ ਕਿਸਾਨਾਂ ਨੂੰ ਤਬਦੀਲੀ ਨਾਲ ਚਲਣਾ ਹੋਵੇਗਾ। ਸਰਕਾਰ ਕਿਸਾਨਾਂ ਦੀ ਮਦਦ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬਦਲਦੀ ਸਥਿਤੀਆਂ ਵਿਚ ਵਿਸ਼ਵ ਦੇ ਢੰਗ ਨਾਲ ਖੇਤੀਬਾੜੀ ਕਰਨੀ ਹੋਵੇਗੀ। ਇਸ ਮੌਕੇ ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਵਿਧਾਇਕ ਯੋਗੇਂਦਰ ਰਾਣਾ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰੀ ਡਾ.ਰਾਜਾ ਸ਼ੇਖਰ ਵੁੰਡਰੂ ਤੋਂ ਇਲਾਵਾ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ।