Wednesday, November 25Malwa News
Shadow

ICC ਰੈਕਿੰਗ: ਟੈਸਟ ਵਿੱਚ ਬੁਮਰਾਹ ਨੰਬਰ- 2 ਗੇਂਦਬਾਜ਼, ਪੰਤ, ਗਿੱਲ ਤੇ ਜੈਸਵਾਲ ਟਾਪ- 10 ‘ਚ ਬਰਕਰਾਰ

ICC Rankings: ਇੰਟਰਨੈਸ਼ਨਲ ਕ੍ਰਿਕੇਟ ਕਾਉਂਸਿਲ (ICC) ਨੇ ਬੁੱਧਵਾਰ ਨੂੰ ਤਾਜ ਰੈਕਿੰਗ ਜਾਰੀ ਕਰ ਦਿੱਤੀ ਹੈ। ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀਆਂ ਅਤੇ ਸਾਊਥ ਅਫਰੀਕੀ ਖਿਡਾਰੀਆਂ ਦੀ ਰੈਕਿੰਗ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ।

ਬੁਮਰਾਹ ਦੂਜੇ ਨੰਬਰ ਦੇ ਗੇਂਦਬਾਜ਼

ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੈਸਟ ਗੇਂਦਬਾਜ਼ਾਂ ਦੀ ਸੂਚੀ ਵਿੱਚ ਤੀਜੇ ਸਥਾਨ ਉੱਪਰ ਚੜ੍ਹਕੇ ਸੰਯੁਕਤ ਰੂਪ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਉਹਨਾਂ ਨੇ ਨਿਊਜੀਲੈਂਡ ਦੇ ਖਿਲਾਫ਼ ਪਹਿਲੇ ਟੈਸਟ ਮੈਚ ਵਿੱਚ ਪੰਜ ਵਿਕਟ ਝਟਕੇ ਸਨ। ਉਹਨਾਂ ਦੇ ਨਾਲ ਇੰਗਲੈਂਡ ਦੇ ਓਲੀ ਰੌਬਿਨਸਨ ਵੀ ਬਰਾਬਰ ਰੇਟਿੰਗ ਪੁਆਇੰਟਸ ਦੇ ਨਾਲ ਦੂਜੇ ਸਥਾਨ ‘ਤੇ ਹਨ। ਜਦੋਂਕਿ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ 881 ਅੰਕਾਂ ਨਾਲ ਸਿੱਖਰਲੇ ਸਥਾਨ ‘ਤੇ ਬਰਕਰਾਰ ਹਨ ਜੋ ਬਾਕੀ ਦੋ ਗੇਂਦਬਾਜ਼ਾਂ ਤੋਂ 25 ਰੇਟਿੰਗ ਅੰਕ ਅੱਗੇ ਹਨ। ਦੱਖਣੀ ਅਫਰੀਕਾ ਦੇ ਮਾਰਕੋ ਜੈਨਸਨ ਤੀਜੇ ਸਥਾਨ ‘ਤੇ ਹਨ।

ਰਬਾਡਾ ਛੇਵੇਂ ਨੰਬਰ ‘ਤੇ ਪਹੁੰਚੇ

ਇਸ ਤੋਂ ਇਲਾਵਾ ਹਾਲ ਹੀ ਵਿੱਚ ਬੰਗਲਾਦੇਸ਼ ਵਿਰੁੱਧ ਖੇਡੇ ਗਏ ਟੈਸਟ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਵੀ ਕਾਫ਼ੀ ਫਾਇਦਾ ਮਿਲਿਆ ਹੈ। ਉਹ ਦੋ ਸਥਾਨਾਂ ਦੀ ਛਾਲ ਮਾਰ ਕੇ ਛੇਵੇਂ ਨੰਬਰ ‘ਤੇ ਪਹੁੰਚ ਗਏ ਹਨ। ਰਬਾਡਾ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ ਅੱਠ ਵਿਕਟਾਂ ਲਈਆਂ ਸਨ।

ਟੈਸਟ ‘ਚ ਬੱਲੇਬਾਜ਼ਾਂ ਦੀ ਰੈਕਿੰਗ

ਤਾਜ਼ਾ ਅਪਡੇਟ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਬਦਲਾਅ ਆਏ ਹਨ। ਰਿਸ਼ਭ ਪੰਤ, ਜਿਸ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਵਿੱਚ 128 ਦੌੜਾਂ ਬਣਾਈਆਂ ਸਨ, ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸ਼ੁਭਮਨ ਗਿੱਲ 98 ਦੌੜਾਂ ਨਾਲ ਸੱਤਵੇਂ ਸਥਾਨ ‘ਤੇ ਹੈ। ਜਦਕਿ ਯਸ਼ਸਵੀ ਜੈਸਵਾਲ 85 ਦੌੜਾਂ ਨਾਲ ਨੌਵੇਂ ਸਥਾਨ ‘ਤੇ ਮੌਜੂਦ ਹੈ। ਇਹ ਤਿੰਨੋਂ ਹੀ ਭਾਰਤੀ ਖਿਡਾਰੀ ਹਨ ਜੋ ਚੋਟੀ ਦੇ 10 ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਕੇ.ਐਲ. ਰਾਹੁਲ ਚਾਰ ਸਥਾਨਾਂ ਦੀ ਛਾਲ ਮਾਰ ਕੇ 25ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਦੌਰਾਨ ਦੇਵਦੱਤ ਪਡੀਕਲ ਨੇ ਸਭ ਤੋਂ ਵੱਡੀ ਛਾਲ ਮਾਰੀ ਹੈ। ਉਹ 15 ਸਥਾਨ ਉੱਪਰ ਚੜ੍ਹ ਕੇ 39ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਤੀਜੇ ਸਥਾਨ ‘ਤੇ ਪਹੁੰਚ ਗਏ ਹਨ।

ਨਿਕੋਲਸ ਤੇ ਫਿਲਿਪਸ ਦੀ ਰੈਕਿੰਗ ਵੀ ਸੁੱਧਰੀ

ਭਾਰਤ ਦੇ ਖਿਲਾਫ਼ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ ਦੀ ਰੈਂਕਿੰਗ ਵਿੱਚ ਵੀ ਕਾਫ਼ੀ ਸੁਧਾਰ ਹੋਇਆ ਹੈ। ਨਿਕੋਲਸ 10 ਸਥਾਨਾਂ ਦੀ ਛਾਲ ਮਾਰ ਕੇ ਬੱਲੇਬਾਜ਼ੀ ਦਰਜਾਬੰਦੀ ਵਿੱਚ 30ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਗਲੇਨ ਫਿਲਿਪਸ 13 ਸਥਾਨਾਂ ਦੀ ਤਰੱਕੀ ਕਰਕੇ ਆਪਣੇ ਕਰੀਅਰ ਦੀ ਸਰਵੋਤਮ 17ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਹੈਰੀ ਬਰੂਕ ਟੈਸਟ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਬਰਕਰਾਰ ਹਨ ਜੋ ਰੂਟ ਦੂਜੇ ਸਥਾਨ ‘ਤੇ ਹਨ।

ਵ੍ਹਾਈਟ-ਬਾਲ ਰੈਂਕਿੰਗ ‘ਚ ਵੀ ਆਇਆ ਬਦਲਾਅ

ICC ਰੈਂਕਿੰਗ ਵਿੱਚ ODI (ਵਨਡੇ) ਅਤੇ T20 (ਟੀ- 20) ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਲਈ ਤਾਜ਼ਾ ਬਦਲਾਅ ਦੇਖਣ ਨੂੰ ਮਿਲੇ ਹਨ, ਜਿਸ ਵਿੱਚ ਇੰਗਲੈਂਡ ਦੇ ਕਈ ਖਿਡਾਰੀਆਂ ਨੇ ਸ਼ਾਨਦਾਰ ਤਰੱਕੀ ਕੀਤੀ ਹੈ। ODI ਬੱਲੇਬਾਜ਼ੀ ਰੈਂਕਿੰਗ ਵਿੱਚ ਬੇਨ ਡਕੇਟ 133 ਦੌੜਾਂ ਦੀ ਆਪਣੀ ਪਾਰੀ ਤੋਂ ਬਾਅਦ ਤਿੰਨ ਸਥਾਨ ਉੱਪਰ ਚੜ੍ਹ ਕੇ ਚੌਥੇ ਨੰਬਰ ‘ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗਸ ਐਟਕਿੰਸਨ ਹੁਣ ODI ਗੇਂਦਬਾਜ਼ਾਂ ਦੀ ਸੂਚੀ ਵਿੱਚ 23ਵੇਂ ਸਥਾਨ ‘ਤੇ ਹਨ, ਜਦਕਿ ਲਿਆਮ ਡਾਸਨ 39ਵੇਂ ਸਥਾਨ ‘ਤੇ ਪਹੁੰਚ ਗਏ ਹਨ।

ਗਿੱਲ ਪਹਿਲੇ ਨੰਬਰ ‘ਤੇ

ਵਨਡੇ ਬੱਲੇਬਾਜ਼ੀ ਰੈਕਿੰਗ ਵਿੱਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਪਹਿਲੇ ਨੰਬਰ ‘ਤੇ ਹਨ। ਜਦੋਂਕਿ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਦੂਜੇ ਅਤੇ ਵਿਰਾਟ ਕੋਹਲੀ ਤੀਜੇ ਸਥਾਨ ‘ਤੇ ਹਨ। ਗੇਂਦਬਾਜ਼ੀ ਦਰਜਾਬੰਦੀ ਵਿੱਚ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੰਬਰ ਇੱਕ ਵਨਡੇ (ODI) ਗੇਂਦਬਾਜ਼ ਹਨ। ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ ਦੂਜੇ ਸਥਾਨ ‘ਤੇ ਹਨ, ਜਦਕਿ ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਤੀਜੇ ਸਥਾਨ ‘ਤੇ ਹਨ। ਹੈਰਾਨੀ ਦੀ ਗੱਲ ਇਹ