ਨਵਜੰਮੇ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੱਖਣਾ ਨਾ ਸਿਰਫ਼ ਇੱਕ ਡੂੰਘਾਂ ਜੁੜਾਅ ਬਣਾਉਦਾ ਹੈ ਸਗੋਂ ਇਹ ਬੱਚੇ ਅਤੇ ਮਾਂ ਦੋਨਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੈ। ਮੈਡੀਕਲ ਭਾਸ਼ਾ ਵਿੱਚ ਇਸਨੂੰ ਚਮੜੀ ਤੋਂ ਚਮੜੀ ਸਪੰਰਕ ਕਿਹਾ ਜਾਂਦਾ ਹੈ। ਚਮੜੀ ਤੋਂ ਚਮੜੀ ਸਪੰਰਕ ਨਵਜੰਮੇ ਬੱਚਿਆਂ ਦੀ ਦੇਖਭਾਲ ਦਾ ਇੱਕ ਪ੍ਰਮਾਣਿਤ ਅਤੇ ਜੀਵਨ ਬਚਾਉਣ ਵਾਲਾ ਤਰੀਕਾ ਹੈ, ਜਿਸ ਵਿੱਚ ਬੱਚਿਆਂ ਨੂੰ ਮਾਤਾ-ਪਿਤਾ ਦੀ ਨੰਗੀ ਛਾਤੀ ਨਾਲ ਲਗਾ ਕੇ ਰੱਖਿਆ ਜਾਂਦਾ ਹੈ। ਇਸ ਪ੍ਰੋਸੈਸ ਵਿੱਚ ਬੱਚੇ ਨੂੰ ਸਿੱਧੇ ਮਾਤਾ-ਪਿਤਾ ਦੀ ਨੰਗੀ ਛਾਤੀ ‘ਤੇ ਰੱਖਿਆ ਜਾਂਦਾ ਹੈ ਅਤੇ ਇੱਕ ਨਰਮ ਕੰਬਲ ਜਾਂ ਕੱਪੜੇ ਨਾਲ ਢੱਕ ਦਿੱਤਾ ਜਾਂਦਾ ਹੈ। ਹਾਲਾਂਕਿ, ਇਹ ਤਰੀਕਾ ਸਮੇਂ ਤੋਂ ਪਹਿਲਾਂ ਜਨਮ ਲਏ ਬੱਚਿਆਂ ਅਤੇ ਘੱਟ ਭਾਰ ਵਾਲੇ ਬੱਚਿਆਂ ਲਈ ਵਿਸ਼ੇਸ਼ ਰੂਪ ਨਾਲ ਅਸਰਦਾਰ ਹੈ ਪਰ ਹੁਣ ਲਗਭਗ ਸਾਰੇ ਨਵਜੰਮੇ ਬੱਚਿਆਂ ਲਈ ਇਸਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਚਮੜੀ ਤੋਂ ਚਮੜੀ ਸਪੰਰਕ ਕਿਵੇਂ ਕੰਮ ਕਰਦਾ ਹੈ?
ਮਾਂ ਦੇ ਗਰਭ ਦੇ ਸ਼ਾਂਤ, ਸੁਰੱਖਿਅਤ ਅਤੇ ਗਰਮ ਮਹੌਲ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਬੱਚੇ ਲਈ ਬਾਹਰੀ ਦੁਨੀਆ ਪੂਰੀ ਤਰ੍ਹਾਂ ਨਵੀਂ ਅਤੇ ਥੋੜ੍ਹੀ ਡਰਾਉਣੀ ਹੋ ਸਕਦੀ ਹੈ। ਇਸ ਸ਼ੁਰੂਆਤੀ ਦੌਰ ਵਿੱਚ ਮਾਤਾ-ਪਿਤਾ ਦੇ ਨਾਲ ਸਰੀਰਕ ਸਪੰਰਕ ਬੱਚੇ ਲਈ ਸਹਾਰੇ ਦਾ ਸਭ ਤੋਂ ਵੱਡਾ ਸਰੋਤ ਹੁੰਦਾ ਹੈ। ਇਹ ਤਰੀਕਾ ਬੱਚੇ ਦੇ ਸਰੀਰ ਦਾ ਤਾਪਮਾਨ ਸਥਿਰ ਰੱਖਣ, ਬੱਚੇ ਦੇ ਸਾਹ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਅਤੇ ਛਾਤੀ ਦਾ ਦੁੱਧ ਚੁੰਘਾਉਣ ਅਤੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ।-ਡਾ. ਸ਼ਾਰਦਾ ਐਮ, ਗਾਇਨੀਕੋਲੋਜਿਸਟ
ਚਮੜੀ ਤੋਂ ਚਮੜੀ ਸਪੰਰਕ ਦੇ ਫਾਇਦੇ
- ਮਾਤਾ-ਪਿਤਾ ਦੇ ਸਰੀਰ ਦੀ ਕੁਦਰਤੀ ਨਿੱਘ ਸਿੱਧੇ ਬੱਚੇ ਤੱਕ ਪਹੁੰਚਦੀ ਹੈ, ਜਿਸ ਨਾਲ ਬੱਚੇ ਦੇ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ ਅਤੇ ਸਰੀਰ ਦਾ ਤਾਪਮਾਨ ਖਤਰਨਾਕ ਹੱਦ ਤੱਕ ਘੱਟ ਹੋ ਜਾਣ ਦਾ ਖਤਰਾ ਵੀ ਘਟਦਾ ਹੈ।
- ਬੱਚਿਆਂ ਦੇ ਸਰੀਰ ਦੀ ਗਰਮੀ ਜਲਦੀ ਘੱਟ ਹੋ ਜਾਂਦੀ ਹੈ। ਇਸ ਲਈ ਮਾਤਾ-ਪਿਤਾ ਦੇ ਸਰੀਰ ਦਾ ਨਿੱਘ ਬੱਚੇ ਦੇ ਤਾਪਮਾਨ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ।
- ਮਾਤਾ-ਪਿਤਾ ਦੇ ਕਰੀਬ ਰਹਿਣ ਨਾਲ ਬੱਚਿਆਂ ਦੀ ਧੜਕਣ ਅਤੇ ਸਾਹ ਲੈਣ ਦੀ ਪ੍ਰੀਕਿਰੀਆ ਇੱਕ ਸਥਿਰ ਅਤੇ ਨਿਯਮਿਤ ਲੇਅ ਵਿੱਚ ਆ ਜਾਂਦੀ ਹੈ।
- ਚਮੜੀ ਤੋਂ ਚਮੜੀ ਸਪੰਰਕ ਨਾਲ ਬੱਚੇ ਘੱਟ ਰੋਂਦੇ ਹਨ ਅਤੇ ਉਨ੍ਹਾਂ ਨੂੰ ਡੂੰਘੀ ਨੀਂਦ ਆਉਦੀ ਹੈ।
- ਜਦੋਂ ਬੱਚਿਆਂ ਨੂੰ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਵਾਧੂ ਊਰਜਾ ਖਰਚ ਨਹੀਂ ਕਰਨੀ ਪੈਂਦੀ, ਤਾਂ ਉਹ ਉਸ ਊਰਜਾ ਦਾ ਇਸਤੇਮਾਲ ਦੁੱਧ ਪੀਣ ਅਤੇ ਵਿਕਾਸ ਲਈ ਕਰ ਸਕਦਾ ਹੈ।
- ਇਹ ਕਰੀਬੀ ਸਪੰਰਕ ਬੱਚੇ ਦੀ ਵਿਕਸਿਤ ਹੋ ਰਹੀ ਇਮਿਊਨ ਸਮਰੱਥਾ ਨੂੰ ਮਜ਼ਬੂਤ ਬਣਾਉਦਾ ਹੈ। ਇਹ ਫਾਇਦਾ ਛੋਟੇ ਜਾਂ ਸਮੇਂ ਤੋਂ ਪਹਿਲਾਂ ਜਨਮ ਲਏ ਬੱਚਿਆਂ ਲਈ ਜ਼ਿਆਦਾ ਅਹਿਮ ਹੈ।
- ਚਮੜੀ ਤੋਂ ਚਮੜੀ ਸਪੰਰਕ ਬੱਚਿਆਂ ਨੂੰ ਸ਼ਾਂਤ ਕਰਨ ਅਤੇ ਨਿਯਮਿਤ ਮੈਡੀਕਲ ਪ੍ਰੀਕਿਰੀਆਵਾਂ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰ ਸਕਦਾ ਹੈ।
ਮਾਵਾਂ ਅਤੇ ਪਰਿਵਾਰ ਲਈ ਫਾਇਦੇ
- ਛਾਤੀ ਦਾ ਦੁੱਧ ਚੁੰਘਾਉਣ ਵਿੱਚ ਅਸਾਨੀ:ਕਰੀਬੀ ਸਪੰਰਕ ਨਾਲ ਬੱਚਿਆਂ ਵਿੱਚ ਦੁੱਧ ਪੀਣ ਦੀ ਇੱਛਾ ਜਾਗਦੀ ਹੈ ਅਤੇ ਇਸ ਨਾਲ ਮਾਂ ਦੇ ਸਰੀਰ ਵਿੱਚ ਦੁੱਧ ਦੀ ਸਪਲਾਈ ਵੀ ਬਿਹਤਰ ਬਣੀ ਰਹਿੰਦੀ ਹੈ।
- ਮਜ਼ਬੂਤ ਜੁੜਾਅ:ਕਰੀਬੀ ਸਪੰਰਕ ਨਾਲ ਸਰੀਰ ਵਿੱਚ ਖੁਸ਼ੀ ਦੇਣ ਵਾਲੇ ਹਾਰਮੋਨ ਰਿਲੀਜ਼ ਹੁੰਦੇ ਹਨ, ਜਿਸ ਨਾਲ ਤੁਸੀਂ ਸ਼ਾਂਤੀ ਮਹਿਸੂਸ ਕਰਦੇ ਹੋ ਅਤੇ ਬੱਚੇ ਦੇ ਨਾਲ ਤੁਹਾਡਾ ਜੁੜਾਅ ਡੂੰਘਾ ਹੁੰਦਾ ਹੈ।
- ਆਤਮਵਿਸ਼ਵਾਸ ਵਿੱਚ ਵਾਧਾ:ਬੱਚਿਆਂ ਦੇ ਸੰਕੇਤਾਂ ਨੂੰ ਜਲਦੀ ਸਮਝਣ ਨਾਲ ਮਾਤਾ-ਪਿਤਾ ਨੂੰ, ਖਾਸ ਕਰਕੇ ਪਹਿਲੀ ਵਾਰ ਮਾਤਾ-ਪਿਤਾ ਬਣੇ ਲੋਕਾਂ ਨੂੰ ਖੁਦ ‘ਤੇ ਜ਼ਿਆਦਾ ਭਰੋਸਾ ਹੁੰਦਾ ਹੈ।
- ਪਰਿਵਾਰ ਦੇ ਸਾਰੇ ਮੈਂਬਰਾਂ ਦੀ ਭਾਗੀਦਾਰੀ:ਪਿਤਾ, ਪਾਰਟਨਰ ਅਤੇ ਹੋਰ ਦੇਖਭਾਲ ਕਰਨ ਵਾਲੇ ਲੋਕ ਵੀ ਚਮੜੀ ਤੋਂ ਚਮੜੀ ਸਪੰਰਕ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਦੇ ਅਤੇ ਬੱਚੇ ਦੇ ਵਿਚਕਾਰ ਇੱਕ ਮਜ਼ਬੂਤ ਰਿਸ਼ਤਾ ਬਣੇਗਾ ਅਤੇ ਮਾਂ ਨੂੰ ਅਰਾਮ ਕਰਨ ਲਈ ਸਮੇਂ ਵੀ ਮਿਲ ਜਾਵੇਗਾ।
ਬੱਚਿਆਂ ਦੀ ਦੇਖਭਾਲ ਕਰਨ ਦੇ ਤਰੀਕੇ
- ਸਹੀ ਕੱਪੜੇ ਪਾਓ:ਅੱਗੇ ਤੋਂ ਖੁੱਲਣ ਵਾਲੇ ਟੌਪ ਪਾਓ। ਆਪਣੀ ਚਮੜੀ ਨੂੰ ਸਾਫ ਰੱਖੋ ਅਤੇ ਪਰਫਿਊਮ ਜਾਂ ਲੋਸ਼ਨ ਦਾ ਇਸਤੇਮਾਲ ਨਾ ਕਰੋ।
- ਬੱਚਿਆਂ ਨੂੰ ਸਹੀ ਸਥਿਤੀ ਵਿੱਚ ਰੱਖੋ:ਬੱਚੇ ਨੂੰ ਆਪਣੀ ਨੰਗੀ ਛਾਤੀ ‘ਤੇ ਸਿੱਧਾ ਲਿਟਾਓ ਅਤੇ ਉਸਦਾ ਸਿਰ ਇੱਕ ਪਾਸੇ ਘੁੰਮਾ ਦਿਓ। ਧਿਆਨ ਰੱਖੋ ਕਿ ਬੱਚੇ ਦੀ ਨੱਕ ਅਤੇ ਮੂੰਹ ਹਮੇਸ਼ਾ ਖੁੱਲ੍ਹਾ ਰਹੇ।
- ਬੱਚੇ ਨੂੰ ਨਿੱਘ ਦਿਓ:ਤੁਸੀਂ ਬੱਚੇ ਅਤੇ ਖੁਦ ‘ਤੇ ਕੰਬਲ ਜਾਂ ਚਾਦਰ ਲਓ।
- ਅਰਾਮ ਨਾਲ ਰਹੋ:ਆਮ ਰੂਪ ਨਾਲ ਸਾਹ ਲਓ ਅਤੇ ਆਪਣਾ ਫੋਨ ਦੂਰ ਰੱਖੋ। ਜਾਗਦੇ ਰਹੋ ਅਤੇ ਬੱਚੇ ‘ਤੇ ਨਜ਼ਰ ਰੱਖੋ।
- ਅਭਿਆਸ ਲਈ ਸਹੀ ਸਮੇਂ ਚੁਣੋ:ਸਵੇਰ ਦਾ ਸਮੇਂ ਜਾਂ ਨਹਾਉਣ ਤੋਂ ਬਾਅਦ ਦਾ ਸਮੇਂ ਚੰਗਾ ਰਹਿੰਦਾ ਹੈ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਪਰ ਘੱਟ ਸਮੇਂ ਲਈ ਕੀਤਾ ਅਭਿਆਸ ਵੀ ਫਾਇਦੇਮੰਦ ਹੁੰਦਾ ਹੈ।
ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ?
ਜੇਕਰ ਤੁਹਾਡੀ ਸਿਹਤ ਠੀਕ ਨਹੀਂ ਹੈ ਜਾਂ ਤੁਹਾਡੀ ਛਾਤੀ ‘ਤੇ ਕੋਈ ਰੈਸ਼ ਜਾਂ ਜਖਮ ਹਨ, ਤਾਂ ਚਮੜੀ ਤੋਂ ਚਮੜੀ ਸਪੰਰਕ ਨਾ ਕਰੋ। ਆਪਣੇ ਡਾਕਟਰ ਤੋਂ ਪੁੱਛੇ ਕੀ ਮਾਸਕ ਲਗਾਉਣ ਨਾਲ ਮਦਦ ਮਿਲ ਸਕਦੀ ਹੈ।
ਚਮੜੀ ਤੋਂ ਚਮੜੀ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਕਦੇ ਵੀ ਸਿਗਰਟਨੋਸ਼ੀ ਨਾ ਕਰੋ।
ਜੇਕਰ ਤੁਹਾਨੂੰ ਬਹੁਤ ਨੀਂਦ ਆ ਰਹੀ ਹੈ, ਤਾਂ ਬੱਚੇ ਨੂੰ ਸੁਰੱਖਿਅਤ ਰੂਪ ਨਾਲ ਉਸਦੇ ਪੰਘੂੜੇ ਵਿੱਚ ਲਿਟਾ ਦਿਓ ਅਤੇ ਖੁਦ ਵੀ ਅਰਾਮ ਕਰੋ।
ਆਪਰੇਸ਼ਨ ਤੋਂ ਬਾਅਦ ਜਾਂ ਜੇਕਰ ਤੁਹਾਡਾ ਬੱਚਾ NICU ਵਿੱਚ ਹੈ, ਤਾਂ ਤੁਹਾਡੀ ਮੈਡੀਕਲ ਟੀਮ ਤੁਹਾਨੂੰ ਦੱਸੇਗੀ ਕਿ ਇਸਨੂੰ ਕਦੋਂ ਸ਼ੁਰੂ ਕਰਨਾ ਸੁਰੱਖਿਅਤ ਹੈ। ਇਸ ਵਿਚਕਾਰ ਤੁਹਾਡਾ ਪਾਰਟਨਰ ਬੱਚੇ ਦੀ ਦੇਖਭਾਲ ਵਿੱਚ ਮਦਦ ਕਰ ਸਕਦਾ ਹੈ।