
ਫਰੀਦਕੋਟ 23 ਮਾਰਚ (ਜਗਮੀਤ ਸੁੱਖਣਵਾਲਾ) ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ 07 ਮਹੀਨਿਆ ਦੌਰਾਨ 229 ਮੁਕੱਦਮੇ ਦਰਜ ਕਰਕੇ 422 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ 03 ਮੁਕੱਦਮੇ ਦਰਜ ਕਰਕੇ 04 ਨਸ਼ਾ ਤਸਕਰਾਂ ਨੂੰ 263 ਗ੍ਰਾਮ ਹੈਰੋਇਨ ਅਤੇ 12 ਗ੍ਰਾਮ 12 ਮਿਲੀਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਦੀ ਨਿਗਰਾਨੀ ਹੇਠ ਸ:ਥ ਤੇਜ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਨੇੜੇ ਵੇਅਰ ਹਾਊਸ ਗਡਾਊਨ ਵੀਰੇ ਵਾਲਾ ਰੋਡ, ਫਰੀਦਕੋਟ ਪਾਸ ਮੌਜੂਦ ਸੀ ਤਾਂ ਦੋਸ਼ੀ ਸੰਜੀਵ ਕੁਮਾਰ ਉਰਫ ਟੀਟੂ ਪੁੱਤਰ ਪੰਨਾ ਲਾਲ ਵਾਸੀ ਨੇੜੇ ਤਪ ਸਥਾਨ, ਗੁਰਦੁਆਰਾ ਸਾਹਿਬ, ਗਲੀ ਨੰਬਰ.08, ਨਿਊ ਕੈਟ ਰੋਡ, ਫਰੀਦਕੋਟ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕੀਤਾ। ਜਿਸ ਉਪਰੰਤ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ(ਫਰੀਦਕੋਟ) ਨੂੰ ਮੌਕਾ ਪਰ ਪਹੁੰਚੇ, ਜਿਹਨਾਂ ਦੀ ਹਾਜਰੀ ਵਿੱਚ ਦੋਸ਼ੀ ਦੀ ਤਲਾਸ਼ੀ ਕੀਤੀ ਤਾ ਦੋਸ਼ੀ ਪਾਸੋ 253 ਗ੍ਰਾਮ ਹੈਰੋਇਨ ਅਤੇ 01 ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਜਿਸਤੇ ਮੁਕੱਦਮਾ ਨੰਬਰ 112 ਮਿਤੀ 22.03.2025 ਅ/ਧ 21(ਸੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਦੇਸ਼ੀ ਦੇ ਖਿਲਾਫ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ:
ਲੜੀ ਨੰ. ਦੋਸ਼ੀ ਸਬੰਧੀ ਵੇਰਵੇ ਪਹਿਲਾ ਦਰਜ ਮੁਕੱਦਮੇ
- ਸੰਜੀਵ ਕੁਮਾਰ ਉਰਫ ਟੀਟੂ ਪੁੱਤਰ ਪੰਨਾ ਲਾਲ ਵਾਸੀ ਨੇੜੇ ਤਪ ਸਥਾਨ, ਗੁਰਦੁਆਰਾ ਸਾਹਿਬ, ਗਲੀ ਨੰਬਰ.08, ਨਿਊ ਕੈਟ ਰੋਡ, ਫਰੀਦਕੋਟ ਮੁਕੱਦਮਾ ਨੰਬਰ 149 ਮਿਤੀ 05.07.2018 U/S 22/29/61/85 NDPS Act ਥਾਣਾ ਸਿਟੀ ਫਰੀਦਕੋਟ
(2) ਥਾਣੇਦਾਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਬੂਟਾ ਸਿੰਘ ਪੁਲਿਸ ਪਾਰਟੀ ਸਮੇਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਦਾਣਾ ਮੰਡੀ ਵਾਲੀ ਸੜਕ ਦੇ ਮੌੜ ਪਰ ਪੁੱਜੇ ਤਾਂ ਕਾਲਾ ਸਿੰਘ ਉਰਫ ਮਨੀ ਪੁੱਤਰ ਜਰਨੈਲ ਸਿੰਘ ਵਾਸੀ ਬਾਜੀਗਰ ਬਸਤੀ, ਫਰੀਦਕੋਟ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਸ ਪਾਸੋ 12 ਗ੍ਰਾਮ 12 ਮਿਲੀਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਸ ਤੇ ਮੁਕੱਦਮਾ ਨੰਬਰ 111 ਮਿਤੀ 22.03.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ।
(3) ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਸ:ਥ ਕਾਹਨ ਸਿੰਘ ਪੁਲਿਸ ਪਾਰਟੀ ਸਮੇਤ ਸਰਚ ਆਪਰੇਸ਼ਨ ਅਤੇ ਨਸ਼ਾ ਤਸਕਰਾ ਖਿਲਾਫ ਵਿੱਢੀ ਮੁਹਿੰਮ ਦੇ ਸਬੰਧ ਵਿੱਚ ਬਾਜਾਖਾਨਾ ਤੇ ਲਿੰਕ ਰੋਡ ਪਿੰਡ ਰਾਊਵਾਲਾ ਨੂੰ ਜਾ ਰਹੇ ਸੀ ਤਾਂ 02 ਨੌਜਵਾਲ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇੱਕ ਲਿਫਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆਂ, ਜਿਹਨਾ ਨੇ ਆਪਣਾ ਨਾਮ ਬੱਬੂ ਸਿੰਘ ਉਰਫ ਸ਼ੰਕਰ ਪੁੱਤਰ ਰਜਿੰਦਰ ਸਿੰਘ ਵਾਸੀ ਸੇਢਾ ਸਿੰਘ ਵਾਲਾ ਅਤੇ ਖੁਸ਼ਦੀਪ ਸਿੰਘ ਉਰਫ ਸ਼ਿੰਸੂ ਪੁੱਤਰ ਭੁਪਿੰਦਰ ਸਿੰਘ ਵਾਸੀ ਫਤਿਹਗੜ (ਦਬੜੀਖਾਨਾ) ਦੱਸਿਆ। ਜਿਹਨਾਂ ਦੀ ਤਲਾਸ਼ੀ ਲਈ ਸ:ਥ ਸਵਰਨ ਸਿੰਘ ਵੱਲੋਂ ਕੀਤੀ ਗਈ ਤਾਂ ਦੋਸ਼ੀਆਂ ਪਾਸੋ ਸੁੱਟੇ ਲਿਫਾਫੇ ਵਿੱਚ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਤੇ ਮੁਕੱਦਮਾ ਨੰਬਰ 24 ਮਿਤੀ 22.03.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਬਾਜਾਖਾਨਾ ਦਰਜ ਰਜਿਸਟਰ ਕੀਤਾ ਗਿਆ।