Wednesday, July 9Malwa News
Shadow

ਵਾਹਨ ਫਿਟਨੈਸ ਪਾਸਿੰਗ ਦੀਆਂ ਬੇਨਿਯਮੀਆਂ ਖਿਲਾਫ ਮੁਹਿੰਮ

ਚੰਡੀਗੜ, 22 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਵਾਹਨ ਫਿਟਨੈਸ ਪਾਸਿੰਗ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀ ਜਾਂਚ ਕਰਨ ਲਈ ਮੌਕੇ ‘ਤੇ ਜਾ ਕੇ ਅਚਨਚੇਤ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਮੌਕੇ ‘ਤੇ ਜਾ ਕੇ, ਫਿਟਨੈਸ ਪਾਸਿੰਗ ਸੈਂਟਰ ਦੀ ਅਚਨਚੇਤ ਜਾਂਚ ਕਰਨ ਦਾ ਉਦੇਸ਼ ਮੋਟਰ ਵਾਹਨ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸੀ।
ਉਨਾਂ ਅੱਗੇ ਖੁਲਾਸਾ ਕੀਤਾ ਕਿ ਕਾਰਵਾਈ ਦੌਰਾਨ, ਟੀਮ ਨੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਫਿਟਨੈਸ ਪਾਸਿੰਗ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕੀਤੀ। ਹੋਰ ਜਾਂਚ ਲਈ ਕੁਝ ਵਾਹਨਾਂ ਦੇ ਵਾਹਨ ਰਿਕਾਰਡ ਵੀ ਜਬਤ ਕੀਤੇ ਗਏ ਸਨ। ਇਕੱਤਰ ਕੀਤੇ ਡੇਟਾ ਦੇ ਡੂੰਘਾਈ ਨਾਲ ਵਿਸ਼ਲੇਸਣ ਤੋਂ ਬਾਅਦ ਇੱਕ ਵਿਸਤਿ੍ਰਤ ਰਿਪੋਰਟ ਤਿਆਰ ਕੀਤੀ ਜਾਵੇਗੀ। ਇਹ ਅਚਨਚੇਤ ਨਿਰੀਖਣ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੁਆਰਾ ਸੜਕ ਯੋਗਤਾ ਸਰਟੀਫਿਕੇਟ ਜਾਰੀ ਕਰਨ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਬਿਊਰੋ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ।

Basmati Rice Advertisment