Sunday, February 15Malwa News
Shadow

Tag: hot news

ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕਰਾਂਗੇ : ਅਰੋੜਾ

ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕਰਾਂਗੇ : ਅਰੋੜਾ

Breaking News, Punjab Politics
ਚੰਡੀਗੜ੍ਹ, 10 ਜਨਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਪਾਰਟੀ ਦਾ ਇਕ ਵਫਦ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਕੋਸ਼ਿਸ਼ਾਂ ਖਿਲਾਫ ਰੋਸ ਪ੍ਰਗਟ ਕੀਤਾ। ਇਸ ਵਫਦ ਨੇ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਦੇ ਸਲਾਹਕਾਰ ਦੇ ਆਹੁਦੇ ਦੀ ਥਾਂ ਮੁੱਖ ਸਕੱਤਰ ਦੀ ਨਿਯੁਕਤੀ ਕਰਨ ਦਾ ਵਿਰੋਧ ਕੀਤਾ।ਰਾਜਪਾਲ ਨਾਲ ਮੁਲਾਕਾਤ ਤੋਂ ਪਿਛੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹੀ ਚੰਡੀਗੜ੍ਹ ਦੇ ਰਾਜਪਾਲ ਦੇ ਸਲਾਹਕਾਰ ਦਾ ਆਹੁਦਾ ਖਤਮ ਕਰਕੇ ਮੁੱਖ ਸਕੱਤਰ ਦੇ ਆਹੁਦੇ 'ਤੇ ਨਿਯੁਕਤੀ ਕਰ ਦਿੱਤੀ ਹੈ। ਇਹ ਨਿਯੁਕਤੀ ਚੰਡੀਗੜ੍ਹ 'ਤੇ ਪੰਜਾਬ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਹਰਿਆਣਾ ਦੀ ਵੰਡ ਹੋਈ ਤਾਂ ਚੰਡੀਗੜ੍ਹ ਨੂੰ ਟੈਂਪਰੇਰੀ ਤੌਰ 'ਤੇ ਕੇਂਦਰੀ ਸਾਸ਼ਤ ਪ੍ਰਦੇਸ਼ ਦਾ ਦਰਜਾ ਦਿੱਤਾ ...
ਬਿਜਲੀ ਮੰਤਰੀ ਨੇ ਜਾਰੀ ਕੀਤਾ ਨਵਾਂ ਕੈਲੰਡਰ

ਬਿਜਲੀ ਮੰਤਰੀ ਨੇ ਜਾਰੀ ਕੀਤਾ ਨਵਾਂ ਕੈਲੰਡਰ

Hot News
ਚੰਡੀਗੜ੍ਹ, 10 ਜਨਵਰੀ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਪੰਜਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ। ਸਾਲ 2025 ਦੇ ਇਸ ਕੈਲੰਡਰ ਵਿਚ ਪੰਜਾਬ ਦੇ ਥਰਮਲ ਪਲਾਂਟਾਂ ਦੇ ਨਾਲ ਨਾਲ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਲਈ ਕਰਵਾਏ ਗਏ ਸਮਾਗਮ ਦੀ ਤਸਵੀਰ ਵੀ ਛਾਪੀ ਗਈ ਹੈ। ਇਸ ਤੋਂ ਇਲਾਵਾ ਕੈਲੰਡਰ ਵਿਚ ਪਾਵਰ ਟਰਾਂਸਮਿਸ਼ਨ ਲਈ ਬੁਨਿਆਦੀ ਢਾਂਚਾ ਮਜਬੂਤ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਇਸ ਮੌਕੇ ਬਿਜਲੀ ਮੰਤਰੀ ਨੇ ਬਿਜਲੀ ਵਿਭਾਗ ਦੀਆਂ ਦੋਵਾਂ ਸੰਸਥਾਵਾਂ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ।...
ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਦੀਆਂ ਕੰਪਨੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ

ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਦੀਆਂ ਕੰਪਨੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ

Breaking News, Hot News
ਚੰਡੀਗੜ੍ਹ, 10 ਜਨਵਰੀ : ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਦੁਨੀਆਂ ਭਰ ਵਿਚੋਂ ਆਏ ਵੱਖ ਵੱਖ ਕੰਪਨੀਆਂ ਦੇ 40 ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੱਦਾ ਦਿੱਤਾ ਕਿ ਪੰਜਾਬ ਵਿਚ ਨਿਵੇਸ਼ ਕੰਪਨੀਆਂ ਨੂੰ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ 'ਤੇ ਵਪਾਰ ਤੇ ਕਾਰੋਬਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ।ਕੇਂਦਰ ਸਰਕਾਰ ਵਲੋਂ ਕਰਵਾਏ ਜਾ ਰਹੇ ਅੱਠਵੇਂ ਇੰਡਸ ਫੂਡ ਮੇਲੇ ਦੌਰਾਨ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਾਣਿਆ ਬਾਰੇ ਪੂਰੀ ਦੁਨੀਆਂ ਦੇ ਲੋਕਾਂ ਵਿਚ ਉਤਸੁਕਤਾ ਹੁੰਦੀ ਹੈ ਅਤੇ ਪੰਜਾਬ ਦੇ ਸ਼ਵਾਦਿਸਟ ਖਾਣਿਆਂ ਬਾਰੇ ਸਾਰੀ ਦੁਨੀਆਂ ਜਾਣਦੀ ਹੈ। ਪੰਜਾਬ ਸਰਕਾਰ ਦੇ ਯਤਨਾਂ ਨਾਲ ਵੇਰਕਾ, ਸੋਹਣਾ, ਫਾਈਵ ਰਿਵਰਜ਼ ਅਤੇ ਹੋਰ ਬਰਾਂਡਾਂ ਦੀ ਪੂਰੀ ਦੁਨੀਆਂ ਵਿਚ ਪਹਿਚਾਣ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਦੁਨੀਆਂ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ, ਉਵੇਂ ਉਵੇਂ ਹੀ ਪੰਜਾਬ ਦੇ ਬਣੇ ਉਤਪਾਦਾਂ ਦੀ ਮੰਗ ਪੂਰੀ ਦੁਨੀਆਂ ਵਿਚ ਵਧ ਰਹੀ ਹੈ। ਪੰਜਾਬ ਦੇ ਖਾਣਿਆਂ ...
ਸਰਕਾਰ ਦੀਆਂ ਭਲਾਈ ਸਕੀਮਾਂ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਹਦਾਇਤ

ਸਰਕਾਰ ਦੀਆਂ ਭਲਾਈ ਸਕੀਮਾਂ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਹਦਾਇਤ

Breaking News
ਚੰਡੀਗੜ੍ਹ, 10 ਜਨਵਰੀ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤਆਂ ਗਈਆਂ ਹਨ। ਅੱਜ ਸਮਾਜਿਕ ਸੁਰੱਖਿਆ ਮਿੰਤਰੀ ਡਾ. ਬਲਜੀਤ ਕੌਰ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਦੀ ਜਾਣਕਾਰੀ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਅਧਿਕਾਰੀਆਂ ਪਾਸੋਂ ਚੱਲ ਰਹੇ ਕੰਮਾਂ ਬਾਰੇ ਰਿਪੋਰਟਾਂ ਲਈਆਂ ਗਈਆਂ ਅਤੇ ਰਹਿੰਦੇ ਕੰਮ ਜਲਦੀ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।ਇਸ ਮੀਟਿੰਗ ਵਿਚ ਸਮਾਜਿਕ ਸੁਰੱਖਿਆ ਅਤੇ ਸਮਾਜਿਕ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਅਤੇ ਡਾਇਰੈਕਟਰ ਸੰਦੀਪ ਹੰਸ ਨਾਲ ਨਵੀਆਂ ਯੋਜਨਾਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਵਿਚ ਆਸ਼ੀਰਵਾਦ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਦਰਸ਼ ਗ੍ਰਾਮ ਯੋਜਨਾ, ਪ੍ਰਧਾਨ ਮੰਤਰੀ ਅਭਿਉਦੈ ਯੋਜਨਾ, ਹੋਸਟਲਾਂ ਅਤੇ ਇਮਾਰਤਾਂ ਸਬੰਧੀ ਹੋਰ ਵੱਖ ਵੱਖ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਮੰਤਰੀ ਨੇ ਹਦਾ...
ਆਪ ਨੇ ਸਰਵਸੰਮਤੀ ਨਾਲ ਚੁਣਿਆ ਪਟਿਆਲਾ ਦਾ ਮੇਅਰ

ਆਪ ਨੇ ਸਰਵਸੰਮਤੀ ਨਾਲ ਚੁਣਿਆ ਪਟਿਆਲਾ ਦਾ ਮੇਅਰ

Punjab Politics
ਪਟਿਆਲਾ, 10 ਜਨਵਰੀ : ਨਗਰ ਨਿਗਮ ਪਟਿਆਲਾ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਪਿਛੋਂ ਅੱਜ ਸਰਵਸੰਮਤੀ ਨਾਲ ਨਵੇਂ ਚੁਣੇ ਗਏ ਕੁੰਦਨ ਗੋਗੀਆ ਨੂੰ ਮੇਅਰ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਹਰਿੰਦਰ ਕੋਹਲੀ ਨੂੰ ਸਰਵਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਆਪ ਦੇ ਨਵੇਂ ਆਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹੋਰ ਆਪ ਆਗੂ ਵੀ ਹਾਜਰ ਸਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਦਾ ਹੀ ਸਿੱਟਾ ਹੈ ਕਿ ਨਗਰ ਕੌਂਸਲ ਚੋਣਾ ਦੌਰਾਨ ਆਪ ਨੂੰ ਭਾਰੀ ਜਿੱਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਨਗਰ ਨਿਗਮ ਪਟਿਆਲਾ ਦੇ ਤਿੰਨੇ ਆਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੇ ਕੌਂਸਲਰਾਂ ਦੀ ਏਕਤਾ ਅਤੇ ਸਮਰਪਨ ਦੀ ਭਾਵਨਾ ਤੋਂ ਪਤਾ ਲੱਗਦਾ ਹੈ ਕਿ...
ਪੰਜਾਬ ‘ਚ ਨੌਕਰੀਆਂ ਦਾ ਸਿਲਸਲਾ ਪੀ ਪੀ ਐਸ ਸੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ

ਪੰਜਾਬ ‘ਚ ਨੌਕਰੀਆਂ ਦਾ ਸਿਲਸਲਾ ਪੀ ਪੀ ਐਸ ਸੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ

Breaking News, Hot News
ਚੰਡੀਗੜ੍ਹ, 10 ਜਨਵਰੀ : ਪੰਜਾਬ ਪਬਲਿਕ ਸਰਵਿਸ ਵਲੋਂ ਲਈ ਜਾਣ ਵਾਲੀ ਸਾਂਝੀ ਪ੍ਰੀਖਿਆ ਲਈ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ 31 ਜਨਵਰੀ ਤੱਕ ਅਰਜੀਆਂ ਲਈਆਂ ਜਾਣਗੀਆਂ। ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਵੈਬਸਾਈਟ 'ਤੇ ਇਸ ਪ੍ਰੀਖਿਆ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸਰਕਾਰ ਵਲੋਂ ਇਸ ਪ੍ਰੀਖਿਆ ਰਾਹੀਂ 322 ਆਸਾਮੀਆਂ ਭਰੀਆਂ ਜਾਣੀਆਂ ਹਨ। ਇਸ ਪ੍ਰੀਖਿਆ ਵਿਚੋਂ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਖਾਲੀ ਪਈਆਂ ਤਹਿਸੀਲਦਾਰ, ਐਸ.ਡੀ.ਐਮ. ਅਤੇ ਹੋਰ ਅਧਿਕਾਰੀਆਂ ਦੇ ਆਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ ਹੈ। https://youtu.be/0n4HIMR_DeM...
37 ਸਾਲ ਦਾ ਨੌਜਵਾਨ ਕੁੜੀਆਂ ਵਾਲੇ ਕੱਪੜੇ ਪਹਿਣ ਕੇ ਪਹਿਲਾਂ ਮੁੰਡਿਆਂ ਨਾਲ ਸਬੰਧ ਬਣਾਉਂਦਾ ਤੇ ਫਿਰ ਕਤਲ ਕਰ ਦਿੰਦਾ, ਅਸਲ ਕਹਾਣੀ ਕੀ ਹੈ? ਜਾਣੋ ਪੂਰੀ ਕਹਾਣੀ

37 ਸਾਲ ਦਾ ਨੌਜਵਾਨ ਕੁੜੀਆਂ ਵਾਲੇ ਕੱਪੜੇ ਪਹਿਣ ਕੇ ਪਹਿਲਾਂ ਮੁੰਡਿਆਂ ਨਾਲ ਸਬੰਧ ਬਣਾਉਂਦਾ ਤੇ ਫਿਰ ਕਤਲ ਕਰ ਦਿੰਦਾ, ਅਸਲ ਕਹਾਣੀ ਕੀ ਹੈ? ਜਾਣੋ ਪੂਰੀ ਕਹਾਣੀ

Hot News, Unexpected
ਚੰਡੀਗੜ੍ਹ, 10 ਜਨਵਰੀ : ਪਿਛਲੇ ਦਿਨਾਂ ਵਿਚ ਇਕ ਖਬਰ ਬਹੁਤ ਹੀ ਚਰਚਾ ਵਿਚ ਰਹੀ ਕਿ ਪੁਲੀਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਮਲਿੰਗੀ ਸਬੰਧ ਬਣਾਉਣ ਪਿਛੋਂ ਵਿਅਕਤੀ ਦਾ ਕਤਲ ਕਰ ਦਿੰਦਾ ਸੀ। ਉਸ ਉੱਪਰ 11 ਵਿਅਕਤੀਆਂ ਦੇ ਕਤਲਾਂ ਦਾ ਦੋਸ਼ ਹੈ। ਇਸ ਵਿਅਕਤੀ ਬਾਰੇ, ਉਸਦੇ ਪਰਿਵਾਰ ਬਾਰੇ ਅਤੇ ਉਸਦੇ ਸਮਲਿੰਗੀ ਬਨਣ ਬਾਰੇ ਮੀਡੀਆ ਟੀਮ ਨੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। 19 ਅਗਸਤ, 2024 ਨੂੰ ਪੰਜਾਬ ਦੇ ਰੂਪਨਗਰ ਵਿੱਚ ਇੱਕ ਲਾਸ਼ ਮਿਲੀ। ਮ੍ਰਿਤਕ ਦੀ ਉਮਰ 37 ਸਾਲ ਸੀ ਅਤੇ ਉਹ ਚਾਹ ਦੀ ਦੁਕਾਨ ਚਲਾਉਂਦਾ ਸੀ। ਉਸਦੇ ਸਰੀਰ 'ਤੇ ਕੱਪੜੇ ਨਹੀਂ ਸਨ। ਮੋਬਾਈਲ ਵੀ ਗਾਇਬ ਸੀ। ਪੁਲਿਸ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ, ਤਾਂ ਇੱਕ ਸੈਕਸ ਵਰਕਰ 'ਤੇ ਸ਼ੱਕ ਹੋਇਆ। ਪੁਲਿਸ ਨੇ ਉਸਦਾ ਸਕੈਚ ਬਣਵਾਇਆ ਅਤੇ ਭਾਲ ਸ਼ੁਰੂ ਕਰ ਦਿੱਤੀ।ਪੁਲਿਸ ਗਾਇਬ ਹੋਏ ਫ਼ੋਨ ਦੀ ਲੋਕੇਸ਼ਨ ਪਤਾ ਕਰਦੀ ਰਹੀ। ਕਰੀਬ ਚਾਰ ਮਹੀਨੇ ਬੀਤ ਗਏ, ਪਰ ਕਾਤਲ ਦਾ ਪਤਾ ਨਹੀਂ ਲੱਗਾ। ਆਖ਼ਰ 23 ਦਸੰਬਰ ਨੂੰ ਪੁਲਿਸ ਰਾਮਸਰੂਪ ਉਰਫ਼ ਸੋਢੀ ਤੱਕ ਪਹੁੰਚੀ। ਪਤਾ ਲੱਗ...
ਸਰਹੰਦ ਫੀਡਰ ਨਹਿਰ ਬੰਦ ਕਰਨ ਦਾ ਐਲਾਨ

ਸਰਹੰਦ ਫੀਡਰ ਨਹਿਰ ਬੰਦ ਕਰਨ ਦਾ ਐਲਾਨ

Hot News
ਚੰਡੀਗੜ੍ਹ, 9 ਜਨਵਰੀ : ਪੰਜਾਬ ਦੇ ਜਲ ਸਰੋਤ ਵਿਭਾਗ ਨੇ ਜਰੂਰੀ ਕੰਮਾਂ ਲਈ ਸਰਹੰਦ ਫੀਡਰ ਕੈਨਾਲ ਨੂੰ 32 ਦਿਨਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ 10 ਜਨਵਰੀ ਤੋਂ 10 ਫਰਵਰੀ ਤੱਕ ਇਹ ਨਹਿਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਨਹਿਰ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ
ਆਨਾਜ ਖਰੀਦ ਪੋਰਟਲ ਨਾਲ ਛੇੜਛਾੜ ਕਰਕੇ ਕੀਤਾ ਘਪਲਾ

ਆਨਾਜ ਖਰੀਦ ਪੋਰਟਲ ਨਾਲ ਛੇੜਛਾੜ ਕਰਕੇ ਕੀਤਾ ਘਪਲਾ

Hot News
ਚੰਡੀਗੜ੍ਹ, 9 ਜਨਵਰੀ : ਪੰਜਾਬ ਪੁਲੀਸ ਨੇ ਆਨਾਜ ਖਰੀਦ ਪੋਰਟਲ ਨਾਲ ਛੇੜਛਾੜ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਸਾਈਬਰ ਕ੍ਰਾਈਮ ਡਵੀਜ਼ਨ ਵੀ. ਨੀਰਜਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਲੋਂ ਕਿਸਾਨਾਂ ਨੂੰ ਕੀਤੀ ਗਈ ਫਸਲਾਂ ਦੀ ਅਦਾਇਗੀ ਆਪਣੇ ਹੋਰ ਖਾਤਿਆਂ ਵਿਚ ਟਰਾਂਸਫਰ ਕਰ ਲਈ ਜਾਂਦੀ ਸੀ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਮਨੀਸ਼, ਜਸਵੀਰ ਸਿੰਘ, ਅੰਗਰੇਜ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ। ਪੁਲੀਸ ਨੇ ਧੋਖਾਧੜੀ ਲਈ ਵਰਤੇ ਗਏ ਸਾਰੇ ਡਿਜੀਟਲ ਉਪਕਰਮ ਵੀ ਕਾਬੂ ਕਰ ਲਏ ਹਨ।...
ਆਪ ਨੇ ਸਾਰੀਆਂ ਨਗਰ ਕੌਂਸਲਰਾਂ ਦੇ ਆਹੁਦੇਦਾਰ ਸਰਵਸੰਮਤੀ ਨਾਲ ਚੁਣੇ

ਆਪ ਨੇ ਸਾਰੀਆਂ ਨਗਰ ਕੌਂਸਲਰਾਂ ਦੇ ਆਹੁਦੇਦਾਰ ਸਰਵਸੰਮਤੀ ਨਾਲ ਚੁਣੇ

Punjab Politics
ਚੰਡੀਗੜ੍ਹ, 9 ਜਨਵਰੀ : ਪੰਜਾਬ ਵਿਚ ਹੋਈਆਂ ਨਗਰ ਕੌਂਸਲ ਚੋਣਾ ਦੌਰਾਨ ਆਮ ਆਦਮੀ ਪਾਰਟੀ ਵਲੋਂ ਸਾਰੀਆਂ ਨਗਰ ਕੌਂਸਲਾਂ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਸਰਵਸੰਮਤੀ ਨਾਲ ਚੁਣੇ ਗਏ ਆਹੁਦੇਦਾਰਾਂ ਵਿਚ ਨਗਰ ਕੌਂਸਲ ਚੀਮਾ (ਸੁਨਾਮ) ਤੋਂ ਬਲਜਿੰਦਰ ਕੌਰ ਨੂੰ ਪ੍ਰਧਾਨ, ਅੰਜੂ ਬਾਲਾ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਨੂੰ ਉਪ ਪ੍ਰਧਾਨ ਚੁਣਿਆ। ਨਗਰ ਕੌਂਸਲ ਮੱਲਾਂਵਾਲਾ (ਜ਼ੀਰਾ) ਵਿੱਚ ਕਰਮਜੀਤ ਕੌਰ ਨੂੰ ਪ੍ਰਧਾਨ, ਰਿਤੂ ਕੱਕੜ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਧਰਮ ਸਿੰਘ ਨੂੰ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਨਰੋਟ ਜੈਮਲ ਸਿੰਘ (ਭੋਆ) ਵਿੱਚ ਬਬਲੀ ਕੁਮਾਰ ਪ੍ਰਧਾਨ ਬਣੇ ਅਤੇ ਮਨੀਸ਼ਾ ਮਹਾਜਨ ਅਤੇ ਮਾਇਆ ਦੇਵੀ ਨੂੰ ਕ੍ਰਮਵਾਰ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਘਨੌਰ ਨੇ ਮਨਦੀਪ ਕੌਰ ਨੂੰ ਪ੍ਰਧਾਨ, ਅੰਕਿਤ ਸੂਦ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਰਵੀ ਕੁਮਾਰ ਨੂੰ ਉਪ ਪ੍ਰਧਾਨ ਚੁਣਿਆ।ਨਗਰ ਕੌਂਸਲ ਘੱਗਾ ਵਿੱਚ ਮਿੱਠੂ ਸਿੰਘ ਪ੍ਰਧਾਨ, ਸ਼ਕਤੀ ਗੋਇਲ ਸੀਨੀਅਰ ਉਪ ਪ੍...