ਧੜੱਲੇ ਨਾਲ ਚੱਲ ਰਿਹਾ ਹੈ ਇਮੀਗ੍ਰੇਸ਼ਨ ਏਜੰਟਾਂ ਦਾ ਫਰਜੀ ਧੰਦਾ
ਨਵੀਂ ਦਿੱਲੀ, 11 ਫਰਵਰੀ : ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਇੱਕ ਰਿਪੋਰਟ ਵਿੱਚ ਪੰਜਾਬ ਦੇ ਟਰੈਵਲ ਏਜੰਟਾਂ ਬਾਰੇ ਖੁਲਾਸਾ ਹੋਇਆ ਹੈ ਕਿ ਰਾਜ ਵਿੱਚ ਸਿਰਫ 212 ਟਰੈਵਲ ਏਜੰਟ ਹੀ ਹਨ ਜਿਨ੍ਹਾਂ ਕੋਲ ਵੈਧ ਲਾਇਸੰਸ ਹੈ। ਪੰਜਾਬ ਦੇ 92 ਫੀਸਦੀ ਟਰੈਵਲ ਏਜੰਟ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰ ਰਹੇ ਹਨ। ਸਿਰਫ 8 ਫੀਸਦੀ ਏਜੰਟ ਹੀ ਕੇਂਦਰੀ ਗਾਈਡਲਾਈਨਾਂ ਦੇ ਅਧੀਨ ਆਉਂਦੇ ਹਨ। ਰਾਜ ਦੇ 8 ਜ਼ਿਲ੍ਹਿਆਂ ਵਿੱਚ ਇਮੀਗ੍ਰੇਸ਼ਨ ਦੇ ਦਫ਼ਤਰ ਖੋਲ੍ਹ ਕੇ ਬੈਠੇ ਕਿਸੇ ਵੀ ਏਜੰਟ ਕੋਲ ਲਾਇਸੰਸ ਨਹੀਂ ਹੈ।ਜਾਣਕਾਰੀ ਅਨੁਸਾਰ, 212 ਏਜੰਟਾਂ ਵਿੱਚੋਂ ਵੀ ਲਗਭਗ 65 ਦੇ ਲਾਇਸੰਸ ਦੀ ਮਿਆਦ ਖਤਮ ਹੋ ਚੁੱਕੀ ਹੈ। ਕੇਂਦਰ ਸਰਕਾਰ ਇਨ੍ਹਾਂ ਦੇ ਲਾਇਸੰਸ ਵੀ ਆਪਣੇ ਪੱਧਰ 'ਤੇ ਰੱਦ ਕਰ ਚੁੱਕੀ ਹੈ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਤੌਰ 'ਤੇ ਟਰੈਵਲ ਏਜੰਟਾਂ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਧੋਖਾਧੜੀ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ।ਕੇਂਦਰ ਸਰਕਾਰ ਗੁਜਰਾਤ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਫਰਜ਼ੀ ਟਰੈਵਲ ਏਜੰਟਾਂ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਪੰਜਾਬ ਦੇ ਲਗਭਗ ਅੱਠ ...