ਪੰਜਾਬ ਚ ਚੱਲਣਗੀਆਂ ਹੁਣ ਪਾਣੀ ਵਾਲੀਆਂ ਬੱਸਾਂ
ਚੰਡੀਗੜ੍ਹ, 20 ਜਨਵਰੀ : ਪੰਜਾਬ ਦੀ ਰਣਜੀਤ ਸਾਗਰ ਝੀਲ ਵਿੱਚ ਜਲਦੀ ਹੀ ਵਿਦੇਸ਼ਾਂ ਵਾਂਗ ਜਲ ਬੱਸਾਂ ਚੱਲਦੀਆਂ ਨਜ਼ਰ ਆਉਣਗੀਆਂ। ਪੰਜਾਬ ਸਰਕਾਰ ਨੇ ਲਗਭਗ ਅੱਠ ਸਾਲਾਂ ਬਾਅਦ ਦੁਬਾਰਾ ਬੱਸਾਂ ਚਲਾਉਣ ਦੀ ਰਣਨੀਤੀ ਬਣਾਈ ਹੈ। ਬੱਸਾਂ ਦੇ ਫਿਟਨੈਸ ਸਰਟੀਫਿਕੇਟ ਹਾਸਿਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਪਿੱਛੇ ਕੋਸ਼ਿਸ਼ ਇਹੀ ਹੈ ਕਿ ਪੰਜਾਬ ਵਿੱਚ ਸੈਰ-ਸਪਾਟੇ ਨੂੰ ਵਧਾਵਾ ਦੇਣਾ ਅਤੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਕਿਉਂਕਿ ਜਦੋਂ ਇਹ ਬੱਸਾਂ ਚਲਾਈਆਂ ਗਈਆਂ ਸਨ, ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਨਵਾਂ ਪ੍ਰੋਜੈਕਟ ਹੈ।
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੀ ਮੀਟਿੰਗ ਵਿੱਚ ਇਨ੍ਹਾਂ ਬੱਸਾਂ ਦਾ ਮੁੱਦਾ ਉੱਠਿਆ ਸੀ। ਇਸ ਦੌਰਾਨ ਪਤਾ ਲੱਗਾ ਸੀ ਕਿ ਕਰੋੜਾਂ ਦੀਆਂ ਬੱਸਾਂ ਬੇਕਾਰ ਹੋ ਰਹੀਆਂ ਹਨ। ਜਿਸ ਤੋਂ ਬਾਅਦ ਬੱਸਾਂ ਦੇ ਚਲਾਉਣ ਨੂੰ ਲੈ ਕੇ ਰਣਨੀਤੀ ਬਣੀ। ਇਸ ਤੋਂ ਬਾਅਦ ਹਰੀਕੇ ਵੈਟਲੈਂਡ ਵਿੱਚ ਖੜ੍ਹੀਆਂ ਜਲ ਬੱਸਾਂ ਦੀ ਚੈਕਿੰਗ ਕਰਵਾਈ ਹੈ।
ਟਰਾਂਸਪੋਰਟ ਵਿਭਾਗ ਵੱਲੋਂ ਇਨ੍ਹਾਂ ਦੀ ਜ਼ਰੂਰੀ ਮੁਰੰਮਤ ਅਤੇ ਫਿਟਨੈਸ ਸਰਟੀਫਿਕੇਟ ਦ...








