Wednesday, February 19Malwa News
Shadow

ਨਿਹੰਗ ਹਮਲਾ ਕੇਸ ‘ਚ ਸਰਪੰਚ ਸਮੇਤ 16 ਖਿਲਾਫ ਪਰਚਾ ਦਰਜ

ਲੁਧਿਆਣਾ, 19 ਜਨਵਰੀ : ਲੁਧਿਆਣਾ ‘ਚ ਕਾਰ ਲੁੱਟ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ‘ਤੇ ਮੁੱਖ ਦੋਸ਼ੀ ਨੇ ਸਰਪੰਚ, ਪੰਚ ਅਤੇ ਹੋਰ ਪਿੰਡ ਦੇ ਲੋਕਾਂ ਨਾਲ ਮਿਲ ਕੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਹੁਣ ਥਾਣਾ ਹਠੂਰ ਪੁਲਿਸ ਨੇ ਇਸ ਮਾਮਲੇ ‘ਚ ਪਿੰਡ ਦੇ ਸਰਪੰਚ ਮਨਦੀਪ ਸਿੰਘ, ਪੰਚ ਪੰਮਾ, ਸਿਮਰਜੀਤ ਸਿੰਘ, ਹਰਜੀਤ ਸਿੰਘ ਸਮੇਤ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਘਟਨਾ 17 ਜਨਵਰੀ ਦੀ ਦੇਰ ਰਾਤ ਪਿੰਡ ਕਮਾਲਪੁਰਾ ਦੀ ਹੈ, ਜਦੋਂ ਲੁਧਿਆਣਾ ਥਾਣਾ ਸਦਰ ਦੀ ਪੁਲਿਸ ਟੀਮ ਕਾਰ ਲੁੱਟ ਦੇ ਮਾਮਲੇ ‘ਚ ਦੋਸ਼ੀ ਦੀ ਭਾਲ ‘ਚ ਪਿੰਡ ਕਮਾਲਪੁਰਾ ਪਹੁੰਚੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 14 ਜਨਵਰੀ ਨੂੰ ਦਰਜ ਹੋਏ ਕਾਰ ਲੁੱਟ ਮਾਮਲੇ ਦਾ ਦੋਸ਼ੀ ਸਿਮਰਜੀਤ ਸਿੰਘ ਇਸੇ ਪਿੰਡ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪਿੰਡ ਕਮਾਲਪੁਰਾ ‘ਚ ਰੇਡ ਕਰ ਦਿੱਤੀ।
ਜਦੋਂ ਪੁਲਿਸ ਟੀਮ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਸੀ, ਤਾਂ ਉਸਨੇ ਅਚਾਨਕ ਤਲਵਾਰ ਕੱਢ ਕੇ ਐੱਸ.ਆਈ. ਤਰਸੇਮ ਸਿੰਘ ਅਤੇ ਐੱਸ.ਐੱਚ.ਓ. ਹਰਸ਼ਵੀਰ ਸਿੰਘ ‘ਤੇ ਹਮਲਾ ਕਰ ਦਿੱਤਾ। ਦੋਵੇਂ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸੇ ਦੌਰਾਨ ਪਿੰਡ ਦੇ ਸਰਪੰਚ, ਪੰਚ ਅਤੇ ਹੋਰ ਲੋਕ ਡੰਡੇ ਤੇ ਹੋਰ ਹਥਿਆਰ ਲੈ ਕੇ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਟੀਮ ਨੂੰ ਘੇਰ ਲਿਆ।
ਦੋਸ਼ੀਆਂ ਨੇ ਪੁਲਿਸ ਨਾਲ ਗਾਲੀ-ਗਲੋਚ ਅਤੇ ਹੱਥਾਪਾਈ ਕੀਤੀ, ਨਾਲ ਹੀ ਮੁੱਖ ਦੋਸ਼ੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੁਲਿਸ ਨੇ ਸੂਝਬੂਝ ਦਿਖਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਹਠੂਰ ਦੇ ਐੱਸ.ਆਈ. ਨਰਿੰਦਰ ਸਿੰਘ ਅਨੁਸਾਰ, ਸਾਰੇ ਦੋਸ਼ੀਆਂ ਖਿਲਾਫ਼ ਗੰਭੀਰ ਧਾਰਾਵਾਂ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
14 ਜਨਵਰੀ ਨੂੰ ਲੁਧਿਆਣਾ ਸਦਰ ‘ਚ ਕਾਰ ਲੁੱਟ ਦਾ ਕੇਸ ਦਰਜ ਕੀਤਾ ਸੀ। ਉਸੇ ਮਾਮਲੇ ‘ਚ ਪੁਲਿਸ ਪਿੰਡ ਕਮਾਲਪੁਰਾ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ। ਪਰ ਦੋਸ਼ੀ ਨੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਉਲਟਾ ਪੁਲਿਸ ਪਾਰਟੀ ‘ਤੇ ਜਾਨਲੇਵਾ ਹਮਲਾ ਕਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਥਾਣਾ ਹਠੂਰ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਸਰਪੰਚ ਸਮੇਤ ਹੋਰ ਦੋਸ਼ੀ ਫਰਾਰ ਚੱਲ ਰਹੇ ਹਨ। ਜਿਨ੍ਹਾਂ ਨੂੰ ਜਲਦੀ ਹੀ ਪੁਲਿਸ ਗ੍ਰਿਫਤਾਰ ਕਰ ਅਦਾਲਤ ‘ਚ ਪੇਸ਼ ਕਰ ਦੇਵੇਗੀ।
ਦੋ ਦਿਨ ਪਹਿਲਾਂ ਪਿੰਡ ਕਮਾਲਪੁਰਾ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਸੀ, ਜਦੋਂ ਕਾਰ ਲੁੱਟਣ ਦੇ ਮਾਮਲੇ ‘ਚ ਲੁਧਿਆਣਾ ਪੁਲਿਸ ਦੋਸ਼ੀ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰਨ ਪਿੰਡ ਕਮਾਲਪੁਰਾ ਆ ਗਈ ਤਾਂ ਦੋਸ਼ੀ ਨੇ ਪੁਲਿਸ ਪਾਰਟੀ ‘ਤੇ ਤਲਵਾਰ ਨਾਲ ਹਮਲਾ ਕਰ ਪੁਲਿਸ ਕਰਮੀਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਿੰਡ ਦੇ ਸਰਪੰਚ ਤੇ ਪੰਚ ਤੇ ਹੋਰ ਲੋਕਾਂ ਨਾਲ ਮਿਲ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਹਮਲੇ ‘ਚ ਥਾਣਾ ਸਦਰ ਦੇ ਐੱਸ.ਐੱਚ.ਓ. ਦੇ ਸਿਰ ਤੇ ਅੱਖ ਦੇ ਨੇੜੇ ਸੱਟਾਂ ਲੱਗੀਆਂ ਸਨ।

Basmati Rice Advertisment