ਭਗਵੰਤ ਮਾਨ ਨੇ ਦਿੱਲੀ ‘ਚ ਸ਼ਕੁਰਬਸਤੀ, ਤ੍ਰਿਨਗਰ ਤੇ ਮ਼ੰਗੋਲਪੁਰੀ ‘ਚ ਕੀਤੇ ਰੋਡ ਸ਼ੋਅ
ਨਵੀਂ ਦਿੱਲੀ, 21 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਸ਼ਕੂਰਬਸਤੀ, ਤ੍ਰਿਨਗਰ ਅਤੇ ਮੰਗੋਲਪੁਰੀ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਮਾਨ ਨੇ ਸਭ ਤੋਂ ਪਹਿਲਾਂ ਸ਼ਕੂਰਬਸਤੀ ਵਿੱਚ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਲਈ ਰੋਡ ਸ਼ੋਅ ਕੀਤਾ। ਫਿਰ ਉਨ੍ਹਾਂ ਤ੍ਰਿਨਗਰ ਅਤੇ ਮੰਗੋਲਪੁਰੀ ਵਿਧਾਨ ਸਭਾ ਵਿੱਚ ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਅਤੇ ਸਥਾਨਕ ਲੋਕ ਹਾਜ਼ਰ ਸਨ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਸਵਾਗਤ ਕੀਤਾ। ਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਦਿੱਲੀ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਮਾਨ ਨੇ ਸਭ ਤੋਂ ਪਹਿਲਾਂ ਸ਼ਕੂਰਬਸਤੀ ਵਿੱਚ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਲਈ ਰੋਡ ਸ਼ੋਅ ਕੀਤਾ। ਫਿਰ ਉਨ੍ਹਾਂ ...





