ਰਾਜ ਸਭਾ ਸਾਂਸਦ ਰਾਘਵ ਚੱਢਾ ਦੇ ਘਰ ਆਸ਼ੀਰਵਾਦ ਦੇਣ ਪਹੁੰਚੇ ਜੋਸ਼ੀਮਠ ਦੇ ਸ਼ੰਕਰਾਚਾਰੀਆ, ਬੇਹੱਦ ਖੁਸ਼ ਨਜ਼ਰ ਆਈ ਅਦਾਕਾਰਾ ਪਰਿਣੀਤੀ ਚੋਪੜਾ
ਨਵੀਂ ਦਿੱਲੀ, 26 ਅਕਤੂਬਰ : ਜਯੋਤਿਸ਼ਪੀਠਾਧੀਸ਼ਵਰ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਸ਼ਨੀਵਾਰ ਨੂੰ ਦਿੱਲੀ 'ਚ ਆਪਣੇ ਦਿੱਲੀ ਪ੍ਰਵਾਸ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਿਵਾਸ ਸਥਾਨ 'ਤੇ ਪਧਾਰੇ ਅਤੇ ਪੂਰੇ ਚੱਢਾ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ, ਜਗਦਗੁਰੂ ਸ਼ੰਕਰਾਚਾਰੀਆ ਜੀ ਨੇ ਸਾਰੇ ਪਰਿਵਾਰ ਨੂੰ ਆਪਣੇ ਦਰਸ਼ਨਾਂ ਦਾ ਲਾਭ ਦਿੱਤਾ ਅਤੇ ਧਰਮ ਦਾ ਉਪਦੇਸ਼ ਦਿੱਤਾ। ਇਸ ਦੇ ਨਾਲ ਹੀ ਸੰਸਦ ਮੈਂਬਰ ਚੱਢਾ, ਉਨ੍ਹਾਂ ਦੀ ਪਤਨੀ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਜਗਦਗੁਰੂ ਸ਼ੰਕਰਾਚਾਰੀਆ ਜੀ ਦੇ ਦਰਸ਼ਨ ਕਰ ਕੇ ਕਾਫੀ ਖੁਸ਼ ਨਜ਼ਰ ਆਏ।
ਸਾਂਸਦ ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲਿਖਿਆ, "ਓਭਾਗ ਹਮਾਰੇ...ਮੇਰੇ ਘਰ ਸਾਕਸ਼ਾਤ ਪ੍ਰਭੂ ਹੈਂ ਪਧਾਰੇ "ਅੱਜ ਮੈਂ ਅਤੇ ਪਰਿਣੀਤੀ ਭਾਵੁਕ ਹਾਂ, ਅੱਜ ਸਾਡੀ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਗਏ, ਅਸੀਂ ਸਾਰੇ ਧੰਨ ਹੋ ਗਏ। ਧਰਮ ਦੇ ਗਿਆਤਾ ਅਤੇ ਸਨਾਤਨ ਸੰਸਕ੍ਰਿਤੀ ਦੇ ਸਰਵਉੱਚ ਨੁਮਾਇੰਦੇ ਜੋਸ਼ੀਮਠ ਦੇ ਪਰਮ ਸਤਿਕਾਰਯੋਗ ਸ਼ੰਕਰਾਚਾਰੀਆ ਸ਼੍ਰੀ ਅਵਿਮੁਕਤੇਸ...








