ਟੋਰਾਂਟੋ ‘ਚ ਜੋਗਿੰਦਰ ਬਾਸੀ ਦੇ ਘਰ ‘ਤੇ ਹਮਲਾ
ਟੋਰਾਂਟੋ, 21 ਜਨਵਰੀ : ਕੈਨੇਡਾ ਵਿੱਚ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ 'ਤੇ ਸੋਮਵਾਰ ਨੂੰ ਖਾਲਿਸਤਾਨ ਸਮਰਥਕਾਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਨ੍ਹਾਂ ਦੇ ਗੈਰਾਜ ਵਿੱਚ ਤੋੜ-ਫੋੜ ਕੀਤੀ। ਜੋਗਿੰਦਰ ਨੇ ਖੁਦ ਹਮਲੇ ਦੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ - 'ਮੇਰੇ ਘਰ 'ਤੇ ਭਾਰਤੀ ਸਮੇਂ ਮੁਤਾਬਕ ਸੋਮਵਾਰ 20 ਜਨਵਰੀ ਨੂੰ ਹਮਲਾ ਹੋਇਆ। ਸ਼ੁਕਰ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਇਸ ਘਟਨਾ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਹਮਲਾ ਕਿਸੇ ਹੋਰ ਨੇ ਨਹੀਂ ਬਲਕਿ ਖਾਲਿਸਤਾਨੀ ਬਦਮਾਸ਼ਾਂ ਨੇ ਕੀਤਾ ਹੈ। ਮੈਂ ਇਸ ਸਬੰਧ ਵਿੱਚ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਮੈਂ ਅੱਜ ਭਾਰਤ ਵਾਪਸ ਆ ਰਿਹਾ ਹਾਂ।'ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨ ਸਮਰਥਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੱਥੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਹਰ ਵੇਲੇ ਉਨ੍ਹਾਂ ਦੇ ਨਾਲ ਸੁਰੱਖਿਆ ਘੇਰਾ ਚੱਲਦਾ ਹੈ।ਕੈਨੇਡਾ ਦੇ ਟੋਰਾਂਟੋ ਵਿੱਚ ਪ੍ਰਸਾਰਿਤ ਹੋਣ ਵਾਲੇ ਲੋ...








