ਜਸੂਸੀ ਲਈ ਭਾਰਤ ਨੇ ਲੱਭ ਲਿਆ ਨਵਾਂ ਰਾਹ, ਮਾਰਿਆ ਵੱਡਾ ਮਾਅਰਕਾ
ਨਵੀਂ ਦਿੱਲੀ, 12 ਅਕਤੂਬਰ - ਭਾਰਤ ਆਉਣ ਵਾਲੇ 5 ਸਾਲਾਂ ਵਿੱਚ 52 ਜਾਸੂਸੀ ਸੈਟੇਲਾਈਟ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸੈਟੇਲਾਈਟ ਮੁੱਖ ਤੌਰ 'ਤੇ ਗੁਆਂਢੀ ਦੇਸ਼ਾਂ ਚੀਨ ਅਤੇ ਪਾਕਿਸਤਾਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਵਰਤੇ ਜਾਣਗੇ। ਇਸ ਨਾਲ ਭਾਰਤੀ ਸੈਨਾ ਦੀ ਨਿਗਰਾਨੀ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ।
ਟਾਈਮਜ਼ ਆਫ਼ ਇੰਡੀਆ ਨੇ ਇਸਰੋ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (CCS) ਨੇ 7 ਅਕਤੂਬਰ ਨੂੰ ਸਪੇਸ ਬੇਸਡ ਸਰਵੀਲਾਂਸ (SBS-3) ਪ੍ਰੋਗਰਾਮ ਦੇ ਤੀਜੇ ਪੜਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਸਾਰੇ ਸੈਟੇਲਾਈਟ ਆਰਟੀਫਿਸ਼ੀਅਲ ਇੰਟੈਲੀਜੈਂਸ (AI) 'ਤੇ ਆਧਾਰਿਤ ਹੋਣਗੇ ਅਤੇ 36,000 ਕਿਲੋਮੀਟਰ ਦੀ ਉਚਾਈ 'ਤੇ ਆਪਸ ਵਿੱਚ ਸੰਚਾਰ ਕਰ ਸਕਣਗੇ। ਇਸ ਨਾਲ ਧਰਤੀ ਤੱਕ ਸਿਗਨਲ, ਸੁਨੇਹੇ ਅਤੇ ਤਸਵੀਰਾਂ ਭੇਜਣ ਵਿੱਚ ਆਸਾਨੀ ਹੋਵੇਗੀ।
52 ਸੈਟੇਲਾਈਟਾਂ ਦੀ ਲਾਂਚਿੰਗ 'ਤੇ ਲਗਭਗ 27,000 ਕਰੋੜ ਰੁਪਏ ਖਰਚ ਹੋਣਗੇ। ਇਨ੍ਹਾਂ ਵਿੱਚੋਂ 21 ਸੈਟੇਲਾਈਟ ਇਸਰੋ ਵ...








