ਨੰਗਲ ਇਲਾਕੇ ਲਈ ਵੱਡੀ ਖੁਸ਼ਖਬਰੀ, ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਨੰਗਲ ਨੂੰ ਨਵਾ ਬਲਾਕ ਬਣਾਇਆ
ਨੰਗਲ 30 ਜੁਲਾਈ () ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਖੁਸ਼ੀ ਸਾਝੀ ਕਰਦੇ ਹੋਏ ਦੱਸਿਆ ਹੈ ਕਿ ਅੱਜ ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਨੰਗਲ ਨੂੰ ਨਵਾ ਵੱਖਰਾ ਬਲਾਕ ਬਣਾਇਆ ਗਿਆ ਹੈ। ਇਸ ਫੈਸਲੇ ਨਾਲ ਨੰਗਲ ਦੇ ਨਾਲ ਲੱਗਦੇ ਪੇਂਡੂ ਇਲਾਕਿਆਂ ਵਿੱਚ ਪ੍ਰਸ਼ਾਸਕੀ ਕੁਸ਼ਲਤਾ, ਠੋਸ ਵਿਉਂਤਬੰਦੀ ਅਤੇ ਵਿਕਾਸ ਸਕੀਮਾਂ ਨੂੰ ਸੌ ਫੀਸਦੀ ਅਮਲ ਵਿੱਚ ਲਿਆਉਣ ਵਿੱਚ ਕਾਫੀ ਲਾਭ ਮਿਲੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਸ.ਬੈਂਸ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼- ਪੰਜਾਬ ਦੀ ਹੱਦ ਨਾਲ ਲੱਗਦੇ ਬਹੁਤ ਸਾਰੇ ਪਿੰਡ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਦਾ ਲਾਭ ਲੈਣ ਵਿੱਚ ਦੇਰੀ ਤੋ ਪ੍ਰਭਾਵਿਤ ਹੁੰਦੇ ਸਨ। ਅਸੀ ਇਹ ਉਪਰਾਲਾ ਕੀਤਾ ਹੈ ਕਿ ਨੰਗਲ ਇਲਾਕੇ ਦੇ ਇਨ੍ਹਾਂ ਪਿੰਡਾਂ ਭੰਗਲ, ਮਹਿੰਦਪੁਰ, ਖੇੜਾ ਕਲਮੋਟ, ਲੋਅਰ ਮਜਾਰੀ ਅਤੇ ਨਾਨਗਰਾਂ ਵਰਗੇ ਬਹੁਤ ਸਾਰੇ ਦੂਰ ਦੂਰਾਂਡੇ ਦੇ ਪਿੰਡ ਹੁਣ ਵਿਕਾਸ ਦੀ ਸੁਸਤ ਰਫਤਾਰ ਤੋਂ ਦੂਰ ਹੋ ਜਾਣਗੇ ਅਤੇ ਇੱਥੇ ਸਰਕਾਰ ਦੇ ਵਿਕਾਸ ਅਤੇ ਸਾਰੀਆਂ ਯੋਜਨਾਵਾਂ ਦਾ ਲਾਭ ਸਮੇਂ ਸਿ...








