ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਤਿੰਨ ਦੋਸ਼ੀ ਕਰਾਰ : ਸੋਮਵਾਰ ਸੁਣਾਈ ਜਾਵੇਗੀ ਸਜ਼ਾ
ਮੋਹਾਲੀ, 25 ਜਨਵਰੀ : ਪੰਜਾਬ ਦੇ ਯੂਥ ਅਕਾਲੀ ਆਗੂ ਵਿਕ੍ਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ (33) ਦਾ ਚਾਰ ਸਾਲ ਪਹਿਲਾਂ ਮੋਹਾਲੀ ਵਿੱਚ ਦਿਨ-ਦਹਾੜੇ ਬਦਮਾਸ਼ਾਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਤਿੰਨ ਗੈਂਗਸਟਰਾਂ ਨੂੰ ਹੱਤਿਆ ਅਤੇ ਹਥਿਆਰ ਐਕਟ ਦੇ ਅਧੀਨ ਦੋਸ਼ੀ ਐਲਾਨ ਦਿੱਤਾ ਹੈ। ਵਿੱਕੀ ਮਿੱਡੂਖੇੜਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਸੀ ਅਤੇ ਯੂਥ ਅਕਾਲੀ ਦਲ ਆਗੂ ਸੀ।ਦੋਸ਼ੀਆਂ ਵਿੱਚ ਅਜੈ ਉਰਫ ਸੰਨੀ ਉਰਫ ਲੇਫਟੀ, ਸੱਜਨ ਉਰਫ ਭੋਲੂ ਅਤੇ ਅਨਿਲ ਲਾਠ ਸ਼ਾਮਲ ਹਨ। ਦੋਸ਼ੀਆਂ ਨੂੰ ਸੋਮਵਾਰ (27 ਜਨਵਰੀ) ਨੂੰ ਸਜਾ ਸੁਣਾਈ ਜਾਵੇਗੀ। ਜਦਕਿ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ ਹੈ।ਵਿੱਕੀ ਦਾ ਕਤਲ 4 ਸਾਲ ਪਹਿਲਾਂ 7 ਅਗਸਤ 2021 ਨੂੰ ਉਸ ਵੇਲੇ ਕੀਤਾ ਗਿਆ ਸੀ, ਜਦੋਂ ਉਹ ਸੈਕਟਰ-70 ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਵਿੱਕੀ ਆਪਣੇ ਦੋਸਤ ਦੇ ਦਫਤਰ ਵਿਚੋਂ ਨਿਕਲ ਕੇ ਅਜੇ ਆਪਣੀ ਗੱਡੀ ਵਿਚ ਬੈਠਾ ਹ...








