
ਲੁਧਿਆਣਾ, 24 ਜਨਵਰੀ : ਵਿਜੀਲੈਂਸ ਬਿਊਰੋ ਨੇ ਇਥੋਂ ਦੇ ਇਕ ਨੰਬਰਦਾਰ ਨੂੰ ਸਫਾਈ ਸੇਵਕ ਪਾਸੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਨਗਰ ਨਿਗਮ ਲੁਧਿਆਣਾ ਦੇ ਸਫਾਈ ਸੇਵਕ ਸੰਦੀਪ ਨੇ ਮੁੱਖ ਮੰਤਰੀ ਦੀ ਭਰਿਸ਼ਟਾਚਾਰ ਵਿਰੋਧੀ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨੰਬਰਦਾਰ ਸੰਜੇ ਕੁਮਾਰ ਉਸਦੀਆਂ ਹਾਜਰੀਆਂ ਲਗਾਉਣ ਅਤੇ ਹਾਜਰੀਆਂ ਦਾ ਰਿਕਾਰਡ ਰੱਖਣ ਲਈ ਮਹੀਨਾਵਾਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲ ਦੌਰਾਨ ਉਹ ਇਕ ਲੱਖ 40 ਹਜਾਰ ਰੁਪਏ ਰਿਸ਼ਵਤ ਵਜੋਂ ਦੇ ਚੁੱਕਾ ਹੈ। ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਜਾਂਚ ਕੀਤੀ ਅਤੇ ਸਾਰੇ ਸਬੂਤ ਇਕੱਠੇ ਕੀਤੇ। ਦੋਸ਼ ਸਾਬਤ ਹੋਣ ਪਿਛੋਂ ਵਿਜੀਲੈਂਸ ਬਿਊਰੋ ਵਲੋਂ ਨਿੰਬਰਦਾਰ ਸੰਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।